ਸ਼੍ਰੀ ਦਸਮ ਗ੍ਰੰਥ

ਅੰਗ - 188


ਬਿਸਨ ਨਾਰਿ ਕੇ ਧਾਮਿ ਛੁਧਾਤੁਰ ॥

ਉਥੇ ਲੱਛਮੀ ਦੇ ਘਰ ਆ ਗਿਆ।

ਬੈਗਨ ਨਿਰਖਿ ਅਧਿਕ ਲਲਚਾਯੋ ॥

ਬੈਂਗਣ ਵੇਖ ਕੇ ਬਹੁਤ ਲਲਚਾਇਆ। (ਉਹ) ਮੰਗਦਾ ਰਿਹਾ

ਮਾਗ ਰਹਿਯੋ ਪਰ ਹਾਥਿ ਨ ਆਯੋ ॥੬॥

ਪਰ (ਬੈਂਗਣ) ਪ੍ਰਾਪਤ ਨਾ ਹੋ ਸਕੇ ॥੬॥

ਨਾਥ ਹੇਤੁ ਮੈ ਭੋਜ ਪਕਾਯੋ ॥

(ਲੱਛਮੀ ਨੇ ਕਿਹਾ-) ਮੈਂ ਸੁਆਮੀ ਲਈ ਭੋਜਨ ਤਿਆਰ ਕੀਤਾ ਹੈ

ਮਨੁਛ ਪਠੈ ਕਰ ਬਿਸਨੁ ਬੁਲਾਯੋ ॥

ਪਰ ਬੰਦਾ ਭੇਜ ਕੇ ਵਿਸ਼ਣੂ ਨੂੰ (ਦੈਂਤ ਸਭਾ ਨੇ) ਬੁਲਾ ਲਿਆ ਹੈ।

ਨਾਰਦ ਖਾਇ ਜੂਠ ਹੋਇ ਜੈ ਹੈ ॥

ਹੇ ਨਾਰਦ! ਜੇ ਤੂੰ ਖਾ ਲਏਂਗਾ ਤਾਂ (ਭੋਜਨ) ਜੂਠਾ ਹੋ ਜਾਵੇਗਾ

ਪੀਅ ਕੋਪਿਤ ਹਮਰੇ ਪਰ ਹੁਐ ਹੈ ॥੭॥

ਅਤੇ ਪ੍ਰੀਤਮ ਮੇਰੇ ਉਤੇ ਗੁੱਸੇ ਹੋਵੇਗਾ ॥੭॥

ਨਾਰਦ ਬਾਚ ॥

ਨਾਰਦ ਨੇ ਕਿਹਾ:

ਮਾਗ ਥਕਿਯੋ ਮੁਨਿ ਭੋਜ ਨ ਦੀਆ ॥

ਨਾਰਦ ਮੁਨੀ ਮੰਗ ਮੰਗ ਕੇ ਥਕ ਗਿਆ, ਪਰ ਲੱਛਮੀ ਨੇ ਭੋਜਨ ਨਾ ਦਿੱਤਾ।

ਅਧਿਕ ਰੋਸੁ ਮੁਨਿ ਬਰਿ ਤਬ ਕੀਆ ॥

ਤਦੋਂ ਮਹਾਮੁਨੀ (ਨਾਰਦ) ਨੇ ਮਨ ਵਿਚ ਬਹੁਤ ਗੁੱਸਾ ਕੀਤਾ (ਅਤੇ ਇਹ ਸ਼ਰਾਪ ਦਿੱਤਾ,

ਬ੍ਰਿੰਦਾ ਨਾਮ ਰਾਛਸੀ ਬਪੁ ਧਰਿ ॥

"ਹੇ ਲੱਛਮੀ! ਤੂੰ) ਬ੍ਰਿੰਦਾ ਨਾਂ ਦੀ ਰਾਖਸ਼ੀ ਦੇਹ ਧਾਰਨ ਕਰ

ਤ੍ਰੀਆ ਹੁਐ ਬਸੋ ਜਲੰਧਰ ਕੇ ਘਰਿ ॥੮॥

ਅਤੇ ਜਲੰਧਰ ਦੀ ਇਸਤਰੀ ਹੋ ਕੇ ਉਸ ਦੇ ਘਰ ਵਿਚ ਵਸ ॥੮॥

ਦੇ ਕਰ ਸ੍ਰਾਪ ਜਾਤ ਭਯੋ ਰਿਖਿ ਬਰ ॥

ਮਹਾਰਿਸ਼ੀ ਨਾਰਦ ਸ਼ਰਾਪ ਦੇ ਕੇ ਚਲਾ ਗਿਆ।

ਆਵਤ ਭਯੋ ਬਿਸਨ ਤਾ ਕੇ ਘਰਿ ॥

ਉਧਰੋਂ ਵਿਸ਼ਣੂ ਉਸ ਕੋਲ ਆ ਗਿਆ।

ਸੁਨਤ ਸ੍ਰਾਪ ਅਤਿ ਹੀ ਦੁਖ ਪਾਯੋ ॥

(ਰਿਸ਼ੀ ਦਾ) ਸ਼ਰਾਪ ਸੁਣ ਕੇ (ਜਿਸ ਨੇ) ਬਹੁਤ ਦੁਖ ਪਾਇਆ ਹੋਇਆ ਸੀ,

ਬਿਹਸ ਬਚਨ ਤ੍ਰੀਯ ਸੰਗਿ ਸੁਨਾਯੋ ॥੯॥

(ਉਸ ਪਾਸੋਂ ਸਾਰੇ ਬਚਨ ਸੁਣ ਕੇ) ਵਿਸ਼ਣੂ ਨੇ ਹਸ ਕੇ ਇਸਤਰੀ ਨੂੰ ਧੀਰਜ ਦਿੱਤਾ ॥੯॥

ਦੋਹਰਾ ॥

ਦੋਹਰਾ:

ਤ੍ਰੀਯ ਕੀ ਛਾਯਾ ਲੈ ਤਬੈ ਬ੍ਰਿਦਾ ਰਚੀ ਬਨਾਇ ॥

(ਵਿਸ਼ਣੂ ਨੇ) ਉਸੇ ਵੇਲੇ (ਆਪਣੀ) ਇਸਤਰੀ ਦੀ ਪਰਛਾਈ ਲੈ ਕੇ ਸੁੰਦਰ ਬ੍ਰਿੰਦਾ ਬਣਾ ਦਿੱਤੀ

ਧੂਮ੍ਰਕੇਸ ਦਾਨਵ ਸਦਨਿ ਜਨਮ ਧਰਤ ਭਈ ਜਾਇ ॥੧੦॥

ਅਤੇ (ਉਸ ਬ੍ਰਿੰਦਾ ਨੇ) ਧੂਮ੍ਰਕੇਸ ਦਾਨਵ ਦੇ ਘਰ ਜਾ ਕੇ ਜਨਮ ਧਾਰਨ ਕੀਤਾ ॥੧੦॥

ਚੌਪਈ ॥

ਚੌਪਈ:

ਜੈਸਕ ਰਹਤ ਕਮਲ ਜਲ ਭੀਤਰ ॥

ਜਿਵੇਂ ਪਾਣੀ ਵਿਚ ਕਮਲ (ਨਿਰਲੇਪ) ਰਹਿੰਦਾ ਹੈ

ਪੁਨਿ ਨ੍ਰਿਪ ਬਸੀ ਜਲੰਧਰ ਕੇ ਘਰਿ ॥

ਉਵੇਂ ਉਹ ਪਹਿਲੇ ਧੂਮ੍ਰਕੇਸ ਦੈਂਤ ਦੇ ਘਰ ਪੈਦਾ ਹੋਈ ਅਤੇ ਫਿਰ ਜਲੰਧਰ ਦੇ ਘਰ ਜਾ ਕੇ ਵਸੀ।

ਤਿਹ ਨਿਮਿਤ ਜਲੰਧਰ ਅਵਤਾਰਾ ॥

ਉਸ ਦੇ (ਉੱਧਾਰ) ਵਾਸਤੇ ਵਿਸ਼ਣੂ ਜਲੰਧਰ ਦਾ

ਧਰ ਹੈ ਰੂਪ ਅਨੂਪ ਮੁਰਾਰਾ ॥੧੧॥

ਅਨੂਪ ਰੂਪ ਧਾਰਨ ਕਰਨਗੇ ॥੧੧॥

ਕਥਾ ਐਸ ਇਹ ਦਿਸ ਮੋ ਭਈ ॥

ਇਸ ਤਰ੍ਹਾਂ ਦੀ ਕਥਾ ਇਧਰ ਹੋਈ,

ਅਬ ਚਲਿ ਬਾਤ ਰੁਦ੍ਰ ਪਰ ਗਈ ॥

ਹੁਣ ਗੱਲ ਰੁਦਰ ਵਲ ਨੂੰ ਚਲੀ।

ਮਾਗੀ ਨਾਰਿ ਨ ਦੀਨੀ ਰੁਦ੍ਰਾ ॥

(ਜਲੰਧਰ ਨੇ) ਇਸਤਰੀ ਮੰਗੀ, ਪਰ ਸ਼ਿਵ ਨੇ ਨਾ ਦਿੱਤੀ।

ਤਾ ਤੇ ਕੋਪ ਅਸੁਰ ਪਤਿ ਛੁਦ੍ਰਾ ॥੧੨॥

ਇਸ ਲਈ ਜਲੰਧਰ ਝਟ ਪਟ ਗੁੱਸੇ ਵਿਚ ਆ ਗਿਆ ॥੧੨॥

ਬਜੇ ਢੋਲ ਨਫੀਰਿ ਨਗਾਰੇ ॥

ਢੋਲ, ਤੂਤੀਆਂ ਅਤੇ ਨਗਾਰੇ ਵਜੇ,

ਦੁਹੂੰ ਦਿਸਾ ਡਮਰੂ ਡਮਕਾਰੇ ॥

ਦੋਹਾਂ ਪਾਸਿਆਂ ਤੋਂ ਡੌਰੂ ਡੰਮ ਡੰਮ ਕਰਨ ਲਗੇ।

ਮਾਚਤ ਭਯੋ ਲੋਹ ਬਿਕਰਾਰਾ ॥

ਵੱਡਾ ਭਿਆਨਕ ਯੁੱਧ ਮਚਿਆ,

ਝਮਕਤ ਖਗ ਅਦਗ ਅਪਾਰਾ ॥੧੩॥

(ਜਿਸ ਵਿਚ) ਵੱਡੀ ਚਮਕ ਵਾਲੇ ਅਪਾਰਾ ਖੜਗ ਚਮਕਣ ਲਗੇ ॥੧੩॥

ਗਿਰਿ ਗਿਰਿ ਪਰਤ ਸੁਭਟ ਰਣ ਮਾਹੀ ॥

ਸੂਰਮੇ ਰਣ ਵਿਚ ਡਿਗ ਡਿਗ ਪੈਂਦੇ ਸਨ,

ਧੁਕ ਧੁਕ ਉਠਤ ਮਸਾਣ ਤਹਾਹੀ ॥

ਉਥੇ ਹੀ ਧੁੱਖ ਧੁੱਖ ਕੇ ਮਸਾਣ ਉਠਦੇ ਸਨ।

ਗਜੀ ਰਥੀ ਬਾਜੀ ਪੈਦਲ ਰਣਿ ॥

ਹਾਥੀਆਂ ਦੇ ਸਵਾਰ, ਰਥਾਂ ਦੇ ਸਵਾਰ, ਘੋੜਿਆਂ ਦੇ ਸਵਾਰ ਅਤੇ ਪੈਦਲ (ਸੂਰਮੇ) ਜੰਗ (ਕਰ ਰਹੇ ਹਨ)

ਜੂਝਿ ਗਿਰੇ ਰਣ ਕੀ ਛਿਤਿ ਅਨਗਣ ॥੧੪॥

ਅਤੇ ਅਣਗਿਣਤ (ਸੂਰਮੇ) ਯੁੱਧ-ਭੂਮੀ ਵਿਚ ਜੂਝ ਕੇ ਡਿਗ ਰਹੇ ਸਨ ॥੧੪॥

ਤੋਟਕ ਛੰਦ ॥

ਤੋਟਕ ਛੰਦ:

ਬਿਰਚੇ ਰਣਬੀਰ ਸੁਧੀਰ ਕ੍ਰੁਧੰ ॥

ਧੀਰਜ ਵਾਲੇ ਸੂਰਮੇ ਰਣ ਵਿਚ ਕ੍ਰੋਧਵਾਨ ਹੋ ਕੇ ਫਿਰਦੇ ਸਨ।

ਮਚਿਯੋ ਤਿਹ ਦਾਰੁਣ ਭੂਮਿ ਜੁਧੰ ॥

ਉਸ ਧਰਤੀ ਤੇ ਭਿਆਨਕ ਯੁੱਧ ਮਚ ਰਿਹਾ ਸੀ।

ਹਹਰੰਤ ਹਯੰ ਗਰਜੰਤ ਗਜੰ ॥

ਘੋੜੇ ਹਿਣਕਦੇ ਸਨ, ਹਾਥੀ ਚਿੰਘਾੜਦੇ ਸਨ,

ਸੁਣਿ ਕੈ ਧੁਨਿ ਸਾਵਣ ਮੇਘ ਲਜੰ ॥੧੫॥

ਜਿੰਨ੍ਹਾਂ ਦੀ ਆਵਾਜ਼ ਸੁਣ ਕੇ ਸਾਵਣ ਦੇ ਬਦਲ ਲੱਜਾ ਰਹੇ ਸਨ ॥੧੫॥

ਬਰਖੈ ਰਣਿ ਬਾਣ ਕਮਾਣ ਖਗੰ ॥

ਰਣ ਵਿਚ ਤਲਵਾਰਾਂ ਅਤੇ ਕਮਾਨਾਂ ਤੋਂ ਤੀਰ ਵਰ੍ਹਦੇ ਸਨ।

ਤਹ ਘੋਰ ਭਯਾਨਕ ਜੁਧ ਜਗੰ ॥

ਜਗਤ ਵਿਚ ਘੋਰ ਅਤੇ ਭਿਆਨਕ ਯੁੱਧ (ਹੋਇਆ ਸੀ)।

ਗਿਰ ਜਾਤ ਭਟੰ ਹਹਰੰਤ ਹਠੀ ॥

ਸੂਰਮੇ ਡਿਗਦੇ ਜਾਂਦੇ ਸਨ, ਹਠੀ ਸੈਨਿਕ ਘਬਰਾ ਰਹੇ ਸਨ।

ਉਮਗੀ ਰਿਪੁ ਸੈਨ ਕੀਏ ਇਕਠੀ ॥੧੬॥

ਵੈਰੀ ਆਪਣੀ ਖਿੰਡੀ-ਪੁੰਡੀ ਸੈਨਾ ਨੂੰ ਇਕੱਠਾ ਕਰ ਰਿਹਾ ਸੀ ॥੧੬॥

ਚਹੂੰ ਓਰ ਘਿਰਿਯੋ ਸਰ ਸੋਧਿ ਸਿਵੰ ॥

ਚੌਹਾਂ ਪਾਸਿਆਂ ਤੋਂ ਸ਼ਿਵ ਨੇ ਚੰਗੀ ਤਰ੍ਹਾਂ ਤੀਰਾਂ ਨਾਲ ਵੈਰੀ ਨੂੰ ਘੇਰ ਲਿਆ।

ਕਰਿ ਕੋਪ ਘਨੋ ਅਸੁਰਾਰ ਇਵੰ ॥

ਦੈਂਤ ਰਾਜੇ (ਜਲੰਧਰ) ਨੇ ਵੀ ਬਹੁਤ ਕ੍ਰੋਧ ਕਰ ਕੇ ਇਸੇ ਤਰ੍ਹਾਂ ਕੀਤਾ।

ਦੁਹੂੰ ਓਰਨ ਤੇ ਇਮ ਬਾਣ ਬਹੇ ॥

ਦੋਹਾਂ ਪਾਸਿਆਂ ਤੋਂ ਇੰਜ ਤੀਰ ਚਲ ਰਹੇ ਸਨ


Flag Counter