ਸ਼੍ਰੀ ਦਸਮ ਗ੍ਰੰਥ

ਅੰਗ - 1185


ਯਾ ਕੌ ਕੋਊ ਨ ਪੁਰਖ ਬਿਚਾਰੈ ॥੨੦॥

ਪਰ ਉਸ ਨੂੰ ਕੋਈ ਵੀ ਆਦਮੀ ਵੇਖ ਨਹੀਂ ਸਕਦਾ ਸੀ ॥੨੦॥

ਅੜਿਲ ॥

ਅੜਿਲ:

ਸਿੰਘ ਦਿਲੀਸ ਧਾਰਿ ਬਸਤ੍ਰ ਬੈਠੇ ਜਹਾ ॥

ਜਿਥੇ ਦਿਲੀਸ ਸਿੰਘ (ਸੁੰਦਰ) ਬਸਤ੍ਰ ਧਾਰਨ ਕਰ ਕੇ ਬੈਠਾ ਸੀ,

ਲੋਕੰਜਨ ਦ੍ਰਿਗ ਡਾਰਿ ਜਾਤ ਭੀ ਤ੍ਰਿਯ ਤਹਾ ॥

ਅੱਖਾਂ ਵਿਚ ਜਾਦੂਈ ਸੁਰਮਾ ਪਾ ਕੇ ਪਰੀ ਉਥੇ ਜਾ ਪਹੁੰਚੀ।

ਹੇਰਿ ਤਵਨ ਕੀ ਪ੍ਰਭਾ ਰਹੀ ਉਰਝਾਇ ਕਰਿ ॥

ਉਸ ਦੀ ਸੁੰਦਰਤਾ ਨੂੰ ਵੇਖ ਕੇ ਉਲਝ ਗਈ।

ਹੋ ਸੁਧਿ ਯਾ ਕੀ ਗੀ ਭੂਲਿ ਰਹੀ ਲਲਚਾਇ ਕਰਿ ॥੨੧॥

ਉਸ ਦੀ ਸੁੱਧ ਬੁੱਧ ਚਲੀ ਗਈ ਅਤੇ ਆਪ (ਰਾਜੇ ਦੇ ਪੁੱਤਰ ਵਿਚ) ਲਲਚਾ ਕੇ ਰਹਿ ਗਈ ॥੨੧॥

ਚੌਪਈ ॥

ਚੌਪਈ:

ਯਹ ਸੁਧਿ ਤਾਹਿ ਬਿਸਰਿ ਕਰਿ ਗਈ ॥

ਉਹ ਇਹ ਸੁੱਧ ਭੁਲ ਗਈ ਕਿ (ਕਿਸ ਕੰਮ ਲਈ ਉਥੇ) ਗਈ ਸੀ।

ਤਿਹ ਪੁਰ ਬਸਤ ਬਰਖ ਬਹੁ ਭਈ ॥

(ਇਸ ਲਈ) ਉਸ ਨਗਰ ਵਿਚ ਬਹੁਤ ਵਰ੍ਹਿਆਂ ਤਕ ਰਹਿੰਦੀ ਰਹੀ।

ਕਿਤਕ ਦਿਨਨ ਵਾ ਕੀ ਸੁਧਿ ਆਈ ॥

(ਜਦ) ਕਿਤਨੇ ਸਮੇਂ ਬਾਦ ਉਸ ਨੂੰ ਸੁਰਤ ਪਰਤੀ

ਮਨ ਮਹਿ ਤਰੁਨੀ ਅਧਿਕ ਲਜਾਈ ॥੨੨॥

ਤਾਂ (ਉਹ) ਇਸਤਰੀ ਮਨ ਵਿਚ ਬਹੁਤ ਸ਼ਰਮਸਾਰ ਹੋਈ ॥੨੨॥

ਜੌ ਯਹ ਬਾਤ ਪਰੀ ਸੁਨਿ ਪੈ ਹੈ ॥

(ਉਹ ਘਬਰਾ ਗਈ ਕਿ) ਜੇ ਇਹ ਗੱਲ ਸ਼ਾਹ ਪਰੀ ਨੇ ਸੁਣ ਲਈ

ਮੋ ਕਹ ਕਾਢਿ ਸ੍ਵਰਗ ਤੇ ਦੈ ਹੈ ॥

ਤਾਂ ਮੈਨੂੰ ਸਵਰਗ ਵਿਚੋਂ ਕਢ ਦੇਵੇਗੀ।

ਤਾ ਤੇ ਯਾ ਕੌ ਕਰੌ ਉਪਾਈ ॥

ਇਸ ਲਈ ਕੋਈ ਉਪਾ ਕੀਤਾ ਜਾਏ,

ਜਾ ਤੇ ਇਹ ਉਹਿ ਦੇਉ ਮਿਲਾਈ ॥੨੩॥

ਜਿਸ ਕਰ ਕੇ ਇਸ ਨੂੰ ਉਸ ਨਾਲ ਮਿਲਾ ਦਿੱਤਾ ਜਾਏ ॥੨੩॥

ਆਲਯ ਹੁਤੋ ਕੁਅਰ ਕੋ ਜਹਾ ॥

ਜਿਥੇ ਰਾਜ ਕੁਮਾਰ ਦਾ ਨਿਵਾਸ ਸਥਾਨ ਸੀ,

ਵਾ ਕੋ ਚਿਤ੍ਰ ਲਿਖਤ ਭਈ ਤਹਾ ॥

ਉਥੇ ਉਸ (ਰਾਜ ਕੁਮਾਰੀ) ਦਾ ਚਿਤਰ ਬਣਾ ਦਿੱਤਾ।

ਚਿਤ੍ਰ ਜਬੈ ਤਿਨ ਕੁਅਰ ਨਿਹਾਰਾ ॥

ਜਦ ਉਸ ਚਿਤਰ ਨੂੰ ਕੁੰਵਰ ਨੇ ਵੇਖਿਆ

ਰਾਜ ਪਾਟ ਸਭ ਹੀ ਤਜਿ ਡਾਰਾ ॥੨੪॥

ਤਾਂ ਸਭ ਰਾਜ-ਪਾਟ ਛਡ ਦਿੱਤਾ (ਭਾਵ ਰਾਜ ਦਾ ਕੰਮ ਕਾਜ ਭੁਲ ਗਿਆ) ॥੨੪॥

ਅੜਿਲ ॥

ਅੜਿਲ:

ਮਨ ਮੈ ਭਯੋ ਉਦਾਸ ਰਾਜ ਕੋ ਤ੍ਯਾਗਿ ਕੈ ॥

ਉਹ ਰਾਜ ਨੂੰ ਤਿਆਗ ਕੇ ਮਨ ਵਿਚ (ਬਹੁਤ) ਉਦਾਸ ਹੋ ਗਿਆ।

ਰੈਨਿ ਦਿਵਸ ਤਹ ਬੈਠਿ ਰਹਤ ਅਨੁਰਾਗਿ ਕੈ ॥

(ਉਸ ਚਿਤਰ ਵਾਲੀ ਦੇ) ਅਨੁਰਾਗ (ਪ੍ਰੇਮ) ਵਿਚ ਦਿਨ ਰਾਤ ਬੈਠਾ ਰਹਿੰਦਾ।

ਰੋਇ ਰੋਇ ਦ੍ਰਿਗ ਨੈਨਨ ਰੁਹਰ ਬਹਾਵਈ ॥

(ਉਹ) ਰੋ ਰੋ ਕੇ ਅੱਖਾਂ ਵਿਚ ਲਹੂ ('ਰੁਹਰ') ਵਹਾਉਂਦਾ ਰਹਿੰਦਾ।

ਹੋ ਕੋਟਿਨ ਕਰੈ ਬਿਚਾਰ ਨ ਤਾ ਕੌ ਪਾਵਈ ॥੨੫॥

ਬਹੁਤ ਤਰ੍ਹਾਂ ਦੇ ਵਿਚਾਰ ਕਰਨ (ਅਥਵਾ ਵਿਉਂਤਾਂ ਬਣਾਉਣ) ਦੇ ਬਾਵਜੂਦ ਉਸ ਨੂੰ ਪ੍ਰਾਪਤ ਨਹੀਂ ਕਰ ਸਕਦਾ ॥੨੫॥

ਨਟੀ ਨਾਟਕੀ ਨ੍ਰਿਪਨੀ ਨ੍ਰਿਤਣਿ ਬਖਾਨਿਯੈ ॥

(ਸੋਚਦਾ ਕਿ ਉਹ) ਨਟੀ ਹੈ, ਨਾਟਕੀ ਹੈ, ਰਾਣੀ ਹੈ ਜਾਂ ਨਾਚੀ ਹੈ (ਭਲਾ ਉਸ ਨੂੰ) ਕੀ ਆਖੀਏ।

ਨਰੀ ਨਾਗਨੀ ਨਗਨੀ ਨਿਜੁ ਤ੍ਰਿਯ ਜਾਨਿਯੈ ॥

ਕੀ ਉਹ ਨਰੀ ਹੈ, ਨਾਗਨੀ ਹੈ, ਪਹਾੜਨ ਹੈ ਜਾਂ ਆਪਣੀ ਇਸਤਰੀ ਸਮਝੀਏ।

ਸਿਵੀ ਬਾਸਵੀ ਸਸੀ ਕਿ ਰਵਿ ਤਨ ਜਈ ॥

ਉਹ ਸ਼ਿਵ ਦੀ, ਇੰਦਰ ਦੀ, ਚੰਦ੍ਰਮਾ ਜਾਂ ਸੂਰਜ ਦੀ ਸੰਤਾਨ ਹੈ।

ਹੋ ਚੇਟਕ ਚਿਤ੍ਰ ਦਿਖਾਇ ਚਤੁਰਿ ਚਿਤ ਲੈ ਗਈ ॥੨੬॥

ਇਹ ਚਿਤਰ ਦਾ ਚੇਟਕ ਵਿਖਾ ਕੇ ਚਤੁਰ (ਇਸਤਰੀ ਮੇਰਾ) ਹਿਰਦਾ ਲੈ ਗਈ ਹੈ ॥੨੬॥

ਲਿਖ੍ਯੋ ਚਿਤ੍ਰ ਇਹ ਠੌਰ ਬਹੁਰਿ ਤਿਹ ਠਾ ਗਈ ॥

ਇਥੇ ਚਿਤਰ ਲਿਖ ਕੇ ਫਿਰ ਉਸ ਥਾਂ (ਸੱਤ ਸਮੁੰਦਰੋਂ ਪਾਰ ਰਾਜ ਕੁਮਾਰੀ ਦੇ ਘਰ) ਚਲੀ ਗਈ।

ਚਿਤ੍ਰ ਚਤੁਰਿ ਕੇ ਭਵਨ ਬਿਖੈ ਲਿਖਤੀ ਭਈ ॥

(ਉਸ ਦਾ) ਚਿਤਰ ਰਾਜ ਕੁਮਾਰੀ ਦੇ ਘਰ ਬਣਾਇਆ।

ਪ੍ਰਾਤ ਕੁਅਰਿ ਕੋ ਜਬ ਤਿਨ ਚਿਤ੍ਰ ਨਿਹਾਰਿਯੋ ॥

ਸਵੇਰੇ ਜਦ ਰਾਜ ਕੁਮਾਰੀ ਨੇ ਉਸ ਦਾ ਚਿਤਰ ਵੇਖਿਆ

ਹੋ ਰਾਜ ਪਾਟ ਸਭ ਸਾਜ ਤਬੈ ਤਜਿ ਡਾਰਿਯੋ ॥੨੭॥

ਤਾਂ ਉਸ ਨੇ ਵੀ ਰਾਜ-ਪਾਟ ਅਤੇ ਸਾਜ-ਸੱਜਾ ਛਡ ਦਿੱਤੀ ॥੨੭॥

ਨਿਰਖਿ ਕੁਅਰ ਕੋ ਚਿਤ੍ਰ ਕੁਅਰਿ ਅਟਕਤ ਭਈ ॥

ਕੁੰਵਰ ਦਾ ਚਿਤਰ ਵੇਖ ਕੇ ਰਾਜ ਕੁਮਾਰੀ ਅਟਕ ਗਈ।

ਰਾਜ ਪਾਟ ਧਨ ਕੀ ਸੁਧਿ ਸਭ ਜਿਯ ਤੇ ਗਈ ॥

(ਉਸ ਦੇ) ਹਿਰਦੇ ਤੋਂ ਰਾਜ-ਪਾਟ ਅਤੇ ਧਨ ਦੀ ਸਭ ਸੁੱਧ ਬੁੱਧ ਖ਼ਤਮ ਹੋ ਗਈ।

ਬਢੀ ਪ੍ਰੇਮ ਕੀ ਪੀਰ ਬਤਾਵੈ ਕਹੋ ਕਿਹ ॥

ਪ੍ਰੇਮ ਦੀ ਵੱਧੀ ਹੋਈ ਪੀੜ ਨੂੰ (ਭਲਾ) ਦਸੋ (ਉਹ) ਕਿਸ ਨੂੰ ਕਹੇ,

ਹੋ ਜੋ ਤਿਹ ਸੋਕ ਨਿਵਾਰਿ ਮਿਲਾਵੈ ਆਨਿ ਤਿਹ ॥੨੮॥

ਜੋ ਉਸ ਦਾ ਦੁਖ ਦੂਰ ਕਰ ਕੇ ਉਸ (ਦੇ ਪ੍ਰੀਤਮ) ਨੂੰ ਆਣ ਮਿਲਾਵੇ ॥੨੮॥

ਮਤਵਾਰੇ ਕੀ ਭਾਤਿ ਕੁਅਰਿ ਬਵਰੀ ਭਈ ॥

ਮਤਵਾਲੇ ਵਾਂਗ ਰਾਜ ਕੁਮਾਰੀ ਕਮਲੀ ਹੋ ਗਈ।

ਖਾਨ ਪਾਨ ਕੀ ਸੁਧਿ ਤਬ ਹੀ ਤਜਿ ਕਰਿ ਦਈ ॥

ਖਾਣ ਪੀਣ ਦੀ ਸੁੱਧ ਨੂੰ ਤਦ ਹੀ ਤਿਆਗ ਦਿੱਤਾ।

ਹਸਿ ਹਸਿ ਕਬਹੂੰ ਉਠੈ ਕਬੈ ਗੁਨ ਗਾਵਈ ॥

ਕਦੇ ਹਸਣ ਲਗ ਜਾਂਦੀ ਅਤੇ ਕਦੇ (ਉਸ ਦੇ) ਗੁਣ ਗਾਣ ਲਗ ਜਾਂਦੀ

ਹੋ ਕਬਹੂੰ ਰੋਵਤ ਦਿਨ ਅਰੁ ਰੈਨਿ ਬਿਤਾਵਈ ॥੨੯॥

ਕਦੇ ਰੋਂਦੇ ਰੋਂਦੇ ਦਿਨ ਅਤੇ ਰਾਤ ਬਿਤਾ ਦਿੰਦੀ ॥੨੯॥

ਦਿਨ ਦਿਨ ਪਿਯਰੀ ਹੋਤ ਕੁਅਰਿ ਤਨ ਜਾਵਈ ॥

ਰਾਜ ਕੁਮਾਰੀ ਦਾ ਸ਼ਰੀਰ ਦਿਨੋ ਦਿਨ ਪੀਲਾ ਹੋਣ ਲਗ ਗਿਆ।

ਅੰਤਰ ਪਿਯ ਕੀ ਪੀਰ ਨ ਪ੍ਰਗਟ ਜਤਾਵਈ ॥

ਉਸ ਦੇ ਅੰਦਰ ਪ੍ਰੀਤਮ ਦੀ ਪੀੜ ਸੀ (ਜਿਸ ਨੂੰ ਉਹ ਕਿਸੇ ਅਗੇ) ਦਸ ਨਹੀਂ ਰਹੀ ਸੀ।

ਸਾਤ ਸਮੁੰਦਰ ਪਾਰ ਪਿਯਾ ਤਾ ਕੋ ਰਹੈ ॥

ਉਸ ਦਾ ਪ੍ਰੀਤਮ ਸੱਤ ਸਮੁੰਦਰੋਂ ਪਾਰ ਰਹਿੰਦਾ ਸੀ।

ਹੋ ਆਨਿ ਮਿਲਾਵੈ ਤਾਹਿ ਇਤੋ ਦੁਖ ਕਿਹ ਕਹੈ ॥੩੦॥

ਜੇ ਕੋਈ ਉਸ ਨੂੰ (ਪ੍ਰੀਤਮ) ਲਿਆ ਕੇ ਮਿਲਾ ਦੇਵੇ, ਉਸ ਅਗੇ (ਆਪਣਾ) ਦੁਖ ਕਹਿ ਸਕਦੀ ਹੈ ॥੩੦॥

ਅਬ ਕਹੋ ਬ੍ਰਿਥਾ ਕੁਅਰ ਕੀ ਕਛੁ ਸੁਨਿ ਲੀਜਿਯੈ ॥

(ਕਵੀ ਕਹਿੰਦਾ ਹੈ) ਹੁਣ ਮੈਂ ਰਾਜ ਕੁਮਾਰ ਦੀ ਕੁਝ ਵਿਥਿਆ ਕਹਿੰਦਾ ਹਾਂ,

ਸੁਨਹੁ ਸੁਘਰ ਚਿਤ ਲਾਇ ਸ੍ਰਵਨ ਇਤ ਦੀਜਿਯੈ ॥

(ਉਸ ਨੂੰ ਵੀ) ਸੁਣ ਲਵੋ। ਹੇ ਸੁਘੜੋ! ਹੁਣ ਚਿਤ ਲਾ ਕੇ ਸੁਣੋ ਅਤੇ ਕੰਨ ਇਧਰ ਨੂੰ ਦਿਓ।

ਰੋਤ ਰੋਤ ਨਿਸੁ ਦਿਨ ਸਭ ਸਜਨ ਬਿਤਾਵਈ ॥

ਉਹ ਸੱਜਨ ਰੋ ਰੋ ਕੇ ਸਾਰੀ ਰਾਤ ਅਤੇ ਦਿਨ ਬਿਤਾਉਂਦਾ ਸੀ।

ਹੋ ਪਰੈ ਨ ਤਾ ਕੋ ਹਾਥ ਚਿਤ੍ਰ ਉਰ ਲਾਵਈ ॥੩੧॥

(ਉਹ ਚਿਤਰ ਵਾਲੀ) ਉਸ ਦੇ ਹੱਥ ਨਹੀਂ ਲਗ ਰਹੀ ਸੀ, ਬਸ ਚਿਤਰ ਨੂੰ ਹੀ ਹਿਰਦੇ ਨਾਲ ਲਗਾ ਰਿਹਾ ਸੀ ॥੩੧॥


Flag Counter