ਸ਼੍ਰੀ ਦਸਮ ਗ੍ਰੰਥ

ਅੰਗ - 905


ਮਰਤੀ ਬਾਰ ਬਚਨ ਯੌ ਕਹਿਯੋ ॥

ਮਰਨ ਵੇਲੇ ਉਸ ਨੇ ਇਸ ਤਰ੍ਹਾਂ ਬਚਨ ਕੀਤੇ।

ਸੋ ਮੈ ਦ੍ਰਿੜੁ ਕਰਿ ਜਿਯ ਮਹਿ ਗਹਿਯੋ ॥੩੦॥

ਉਹ ਮੈਂ ਦ੍ਰਿੜ੍ਹ ਕਰ ਕੇ ਪੱਲੇ ਬੰਨ੍ਹ ਲਏ ਹਨ ॥੩੦॥

ਮੋਰੀ ਕਹੀ ਭੂਪ ਸੌ ਕਹਿਯਹੁ ॥

(ਉਸ ਨੇ ਕਿਹਾ ਸੀ ਕਿ) ਮੇਰੀ ਗੱਲ ਰਾਜੇ ਨੂੰ ਕਹਿ ਦੇਣਾ

ਤੁਮ ਬੈਠੇ ਗ੍ਰਿਹ ਹੀ ਮੈ ਰਹਿਯਹੁ ॥

ਕਿ ਤੁਸੀਂ ਘਰ ਵਿਚ ਹੀ ਬੈਠੇ ਰਹਿਣਾ ਹੈ।

ਇਨ ਰਾਨਿਨ ਕੌ ਤਾਪੁ ਨ ਦੀਜਹੁ ॥

ਇਨ੍ਹਾਂ ਰਾਣੀਆਂ ਨੂੰ ਦੁਖ ਨਹੀਂ ਦੇਣਾ

ਰਾਜਿ ਜੋਗ ਦੋਨੋ ਹੀ ਕੀਜਹੁ ॥੩੧॥

ਅਤੇ ਰਾਜ ਅਤੇ ਜੋਗ ਦੋਹਾਂ ਨੂੰ ਭੋਗਣਾ ਹੈ ॥੩੧॥

ਪੁਨਿ ਮੋ ਸੋ ਇਕ ਬਚਨ ਉਚਾਰੋ ॥

ਫਿਰ ਮੈਨੂੰ ਇਕ ਗੱਲ ਇਹ ਵੀ ਕਹੀ

ਜੌ ਨ੍ਰਿਪ ਕਹਿਯੋ ਨ ਕਰੈ ਤਿਹਾਰੋ ॥

ਕਿ ਜੇ ਰਾਜਾ ਤੁਹਾਡੇ ਕਹੇ ਅਨੁਸਾਰ ਨਾ ਕਰੇ;

ਤਬ ਪਾਛੇ ਯਹ ਬਚਨ ਉਚਰਿਯਹੁ ॥

ਤਦ ਪਿਛੋਂ ਉਸ ਨੂੰ ਕਹਿਣਾ

ਰਾਜਾ ਜੂ ਕੇ ਤਪ ਕਹ ਹਰਿਯਹੁ ॥੩੨॥

ਕਿ ਰਾਜਾ ਜੀ ਦਾ ਤਪ ਹਰ ਲਿਆ ਜਾਵੇਗਾ ॥੩੨॥

ਜੋ ਤਿਨ ਕਹੀ ਸੁ ਪਾਛੇ ਕਹਿ ਹੌ ॥

ਜੋ ਉਸ ਨੇ (ਹੋਰ ਕਿਹਾ) ਉਹ ਬਾਦ ਵਿਚ ਕਹਾਂਗੀ

ਤੁਮਰੇ ਸਕਲ ਭਰਮ ਕੋ ਦਹਿ ਹੌ ॥

ਅਤੇ ਤੁਹਾਡੇ ਸਾਰੇ ਭਰਮ ਨੂੰ ਖ਼ਤਮ ਕਰ ਦਿਆਂਗੀ।

ਅਬ ਸੁਨਿ ਲੈ ਤੈ ਬਚਨ ਹਮਾਰੋ ॥

ਹੁਣ ਤੁਸੀਂ ਮੇਰੇ ਬਚਨ ਸੁਣ ਲਵੋ

ਜਾ ਤੇ ਰਹਿ ਹੈ ਰਾਜ ਤਿਹਾਰੋ ॥੩੩॥

ਜਿਸ ਕਰ ਕੇ ਤੁਹਾਡਾ ਰਾਜ ਬਚਿਆ ਰਹਿ ਸਕੇ ॥੩੩॥

ਦੋਹਰਾ ॥

ਦੋਹਰਾ:

ਸੁਤ ਬਾਲਕ ਤਰੁਨੀ ਤ੍ਰਿਯਾ ਤੈ ਤ੍ਯਾਗਤ ਸਭ ਸਾਜ ॥

ਤੁਸੀਂ ਪੁੱਤਰ, ਬਾਲਕ, ਨੌਜਵਾਨ ਇਸਤਰੀ ਅਤੇ ਠਾਠ ਬਾਠ ਛਡ ਰਹੇ ਹੋ।

ਸਭ ਬਿਧਿ ਕੀਯੋ ਕਸੂਤਿ ਗ੍ਰਿਹ ਕ੍ਯੋ ਕਰਿ ਰਹਸੀ ਰਾਜ ॥੩੪॥

ਸਭ ਤਰ੍ਹਾਂ ਨਾਲ ਇਹ ਸਾਰਾ ਕਸੂਤਾ ਕੰਮ ਕਰਨ ਤੇ ਫਿਰ ਘਰ ਵਿਚ ਰਾਜ (ਭਲਾ) ਕਿਵੇਂ ਰਹੇਗਾ ॥੩੪॥

ਪੂਤ ਪਰੇ ਲੋਟਤ ਧਰਨਿ ਤ੍ਰਿਯਾ ਪਰੀ ਬਿਲਲਾਇ ॥

ਪੁੱਤਰ ਧਰਤੀ ਉਤੇ ਲੋਟ ਪੋਟ ਹੋ ਰਿਹਾ ਹੈ ਅਤੇ ਇਸਤਰੀ ਵਿਰਲਾਪ ਕਰ ਰਹੀ ਹੈ,

ਬੰਧੁ ਭ੍ਰਿਤ ਰੋਦਨ ਕਰੈ ਰਾਜ ਬੰਸ ਤੇ ਜਾਇ ॥੩੫॥

ਭਰਾ ਭਾਈ ਅਤੇ ਨੌਕਰ ਰੋ ਰਹੇ ਹਨ ਕਿ ਬੰਸ ਤੋਂ ਰਾਜ ਜਾ ਰਿਹਾ ਹੈ ॥੩੫॥

ਚੌਪਈ ॥

ਚੌਪਈ:

ਚੇਲੇ ਸਭੈ ਅਨੰਦਿਤ ਭਏ ॥

(ਜੋਗੀ ਦੇ) ਸਾਰੇ ਚੇਲੇ ਆਨੰਦਿਤ ਹੋ ਗਏ ਸਨ।

ਦੁਰਬਲ ਹੁਤੇ ਪੁਸਟ ਹ੍ਵੈ ਗਏ ॥

ਉਹ ਦੁਰਬਲ ਹੁੰਦੇ ਸਨ, (ਹੁਣ) ਤਕੜੇ ਹੋ ਗਏ ਹਨ।

ਨਾਥ ਨ੍ਰਿਪਹਿ ਜੋਗੀ ਕਰਿ ਲਯੈ ਹੌ ॥

(ਉਹ ਸੋਚਦੇ ਸਨ ਕਿ) ਜੋਗੀ-ਗੁਰੂ ਰਾਜੇ ਨੂੰ ਜੋਗੀ ਬਣਾ ਕੇ ਲਿਆਏਗਾ

ਦ੍ਵਾਰ ਦ੍ਵਾਰ ਕੇ ਟੂਕ ਮੰਗੈ ਹੈ ॥੩੬॥

ਅਤੇ (ਉਹ ਸਾਡੇ ਨਾਲ) ਦੁਆਰ ਦੁਆਰ ਤੇ ਭਿਖ ਮੰਗੇਗਾ ॥੩੬॥

ਦੋਹਰਾ ॥

ਦੋਹਰਾ:

ਨ੍ਰਿਪ ਕਹ ਜੋਗੀ ਭੇਸ ਦੈ ਕਬ ਹੀ ਲਿਯੈ ਹੈ ਨਾਥ ॥

(ਉਹ ਮਨ ਵਿਚ ਵਿਚਾਰ ਰਹੇ ਹਨ ਕਿ) ਸਾਡਾ ਗੁਰੂ ਰਾਜੇ ਨੂੰ ਜੋਗੀ ਭੇਸ ਵਿਚ ਪ੍ਰਵੇਸ਼ ਕਰਾ ਕੇ ਕਿਸੇ ਵੇਲੇ ਹੀ ਲਿਆ ਰਿਹਾ ਹੈ,

ਯੌ ਮੂਰਖ ਜਾਨੈ ਨਹੀ ਕਹਾ ਭਈ ਤਿਹ ਸਾਥ ॥੩੭॥

(ਪਰ ਉਹ) ਮੂਰਖ ਇਹ ਨਹੀਂ ਜਾਣਦੇ ਕਿ ਉਸ ਨਾਲ ਕੀ ਬੀਤੀ ਹੈ ॥੩੭॥

ਸੁਤ ਬਾਲਕ ਤਰੁਨੀ ਤ੍ਰਿਯਾ ਕ੍ਯੋ ਨ੍ਰਿਪ ਛਾਡਤ ਮੋਹਿ ॥

ਹੇ ਰਾਜਨ! ਸਾਨੂੰ ਕਿਉਂ ਛਡ ਰਹੇ ਹੋ? (ਇਹ ਕਹਿ ਕੇ) ਬਾਲਕ ਪੁੱਤਰ, ਨੌਜਵਾਨ ਇਸਤਰੀ

ਚੇਰੀ ਸਭ ਰੋਦਨ ਕਰੈ ਦਯਾ ਨ ਉਪਜਤ ਤੋਹਿ ॥੩੮॥

ਅਤੇ ਦਾਸੀਆਂ ਰੋ ਰਹੀਆਂ ਹਨ ਕਿ (ਕੀ ਉਨ੍ਹਾਂ ਉਤੇ) ਤੁਹਾਨੂੰ ਦਇਆ ਨਹੀਂ ਆਉਂਦੀ ॥੩੮॥

ਸੁਨੁ ਰਾਨੀ ਤੋ ਸੋ ਕਹੋ ਬ੍ਰਹਮ ਗ੍ਯਾਨ ਕੋ ਭੇਦ ॥

(ਰਾਜਾ ਕਹਿੰਦਾ ਹੈ-) ਹੇ ਰਾਣੀ! ਸੁਣ, (ਮੈਂ) ਤੈਨੂੰ ਬ੍ਰਹਮ-ਗਿਆਨ ਦਾ ਭੇਦ ਦਸਦਾ ਹਾਂ

ਜੁ ਕਛੁ ਸਾਸਤ੍ਰ ਸਿੰਮ੍ਰਿਤ ਕਹਤ ਔਰ ਉਚਾਰਤ ਬੇਦ ॥੩੯॥

ਜੋ ਕੁਝ ਸ਼ਾਸਤ੍ਰਾਂ, ਸਮ੍ਰਿਤੀਆਂ ਅਤੇ ਵੇਦ ਦਸਦੇ ਹਨ ॥੩੯॥

ਚੌਪਈ ॥

ਚੌਪਈ:

ਸੁਤ ਹਿਤ ਕੈ ਮਾਤਾ ਦੁਲਰਾਵੈ ॥

ਮਾਤਾ ਹਿਤ ਕਰ ਕੇ ਬੱਚੇ ਨੂੰ ਖਿਡਾਂਦੀ ਹੈ,

ਕਾਲ ਮੂਡ ਪਰ ਦਾਤ ਬਜਾਵੈ ॥

ਪਰ ਮੌਤ ('ਕਾਲ') ਸਿਰ ਉਤੇ ਖੜੋਤੀ ਦੰਦ ਪੀਹ ਰਹੀ ਹੈ।

ਵੁਹ ਨਿਤ ਲਖੇ ਪੂਤ ਬਢਿ ਜਾਵਤ ॥

ਮਾਤਾ ਨਿੱਤ ਸਮਝਦੀ ਹੈ ਕਿ (ਮੇਰਾ) ਪੁੱਤਰ ਵੱਡਾ ਹੋ ਰਿਹਾ ਹੈ,

ਲੈਨ ਨ ਮੂੜ ਕਾਲ ਨਿਜਕਾਵਤ ॥੪੦॥

(ਪਰ ਉਹ) ਨਹੀਂ ਸਮਝਦੀ ਕਿ ਮੌਤ ਨੇੜੇ ਆ ਰਹੀ ਹੈ ॥੪੦॥

ਦੋਹਰਾ ॥

ਦੋਹਰਾ:

ਕੋ ਮਾਤਾ ਬਨਿਤਾ ਸੁਤਾ ਪਾਚ ਤਤ ਕੀ ਦੇਹ ॥

ਕੌਣ ਮਾਤਾ, ਪਤਨੀ ਅਤੇ ਪੁੱਤਰੀ ਹੈ? (ਅਸਲੋਂ ਇਨ੍ਹਾਂ ਦਾ) ਪੰਜ ਤੱਤਾਂ ਦਾ ਸ਼ਰੀਰ ਹੈ।

ਦਿਵਸ ਚਾਰ ਕੋ ਪੇਖਨੋ ਅੰਤ ਖੇਹ ਕੀ ਖੇਹ ॥੪੧॥

ਚਾਰ ਦਿਨ ਦਾ ਤਮਾਸ਼ਾ ('ਪੇਖਨੋ') ਹੈ, ਅੰਤ ਨੂੰ ਮਿੱਟੀ ਮਿੱਟੀ ਵਿਚ (ਰਲ ਜਾਂਦੀ ਹੈ) ॥੪੧॥

ਚੌਪਈ ॥

ਚੌਪਈ:

ਪ੍ਰਾਨੀ ਜਨਮ ਪ੍ਰਥਮ ਜਬ ਆਵੈ ॥

ਜਦੋਂ ਪ੍ਰਾਣੀ ਪਹਿਲਾਂ ਜਨਮ ਧਾਰਦਾ ਹੈ,

ਬਾਲਾਪਨ ਮੈ ਜਨਮੁ ਗਵਾਵੈ ॥

ਤਾਂ (ਉਹ) ਬਚਪਨ ਵਿਚ ਹੀ ਜੀਵਨ ਗੰਵਾ ਦਿੰਦਾ ਹੈ।

ਤਰੁਨਾਪਨ ਬਿਖਿਯਨ ਕੈ ਕੀਨੋ ॥

ਜਵਾਨੀ ਵਿਚ ਵਿਸ਼ੇ ਵਿਕਾਰਾਂ ਨੂੰ ਕਰਦਾ ਰਹਿੰਦਾ ਹੈ

ਕਬਹੁ ਨ ਬ੍ਰਹਮ ਤਤੁ ਕੋ ਚੀਨੋ ॥੪੨॥

ਅਤੇ ਕਦੇ ਵੀ ਬ੍ਰਹਮ-ਤੱਤ ਨੂੰ ਪਛਾਣਦਾ ਨਹੀਂ ਹੈ ॥੪੨॥

ਦੋਹਰਾ ॥

ਦੋਹਰਾ:

ਬਿਰਧ ਭਏ ਤਨੁ ਕਾਪਈ ਨਾਮੁ ਨ ਜਪਿਯੋ ਜਾਇ ॥

ਬਿਰਧ ਹੋਣ ਤੇ ਸ਼ਰੀਰ ਕੰਬਣ ਲਗ ਜਾਂਦਾ ਹੈ ਅਤੇ ਨਾਮ ਜਪਿਆ ਨਹੀਂ ਜਾ ਸਕਦਾ।

ਬਿਨਾ ਭਜਨ ਭਗਵਾਨ ਕੇ ਪਾਪ ਗ੍ਰਿਹਤ ਤਨ ਆਇ ॥੪੩॥

ਭਗਵਾਨ ਦੇ ਭਜਨ ਤੋਂ ਬਿਨਾ ਪਾਪ ਸ਼ਰੀਰ ਨੂੰ ਗ੍ਰਸ ਲੈਂਦੇ ਹਨ ॥੪੩॥

ਮਿਰਤੁ ਲੋਕ ਮੈ ਆਇ ਕੈ ਬਾਲ ਬ੍ਰਿਧ ਕੋਊ ਹੋਇ ॥

ਮਿਰਤ ਲੋਕ ਵਿਚ ਆ ਕੇ ਬਾਲਕ ਬਿਰਧ,


Flag Counter