ਸ਼੍ਰੀ ਦਸਮ ਗ੍ਰੰਥ

ਅੰਗ - 1051


ਰਾਵ ਰੰਕ ਅਰੁ ਬਚਤ ਨ ਕੋਊ ॥੪॥

ਰਾਜਾ ਰੰਕ ਅਤੇ ਹੋਰ ਕੋਈ ਵੀ ਨਹੀਂ ਬਚਦਾ ॥੪॥

ਦੋਹਰਾ ॥

ਦੋਹਰਾ:

ਜੋ ਉਪਜਿਯੋ ਸੋ ਬਿਨਸਿਯੋ ਜਿਯਤ ਨ ਰਹਸੀ ਕੋਇ ॥

ਜੋ ਪੈਦਾ ਹੋਇਆ ਹੈ, ਉਹ (ਅਵੱਸ਼) ਨਸ਼ਟ ਹੋਏਗਾ, ਕੋਈ ਵੀ ਜੀਉਂਦਾ ਨਹੀਂ ਰਹੇਗਾ।

ਊਚ ਨੀਚ ਰਾਜਾ ਪ੍ਰਜਾ ਸੁਰ ਸੁਰਪਤਿ ਕੋਊ ਹੋਇ ॥੫॥

(ਭਾਵੇਂ) ਉੱਚਾ-ਨੀਵਾਂ, ਰਾਜਾ-ਪ੍ਰਜਾ, ਦੇਵਤੇ ਜਾਂ ਇੰਦਰ, ਕੋਈ ਵੀ (ਕਿਉਂ ਨ) ਹੋਵੇ ॥੫॥

ਚੌਪਈ ॥

ਚੌਪਈ:

ਤੁਮ ਸੁੰਦਰਿ ਸਭ ਸੋਕ ਨਿਵਾਰਹੁ ॥

(ਤਦ ਰਾਜੇ ਨੇ ਕਿਹਾ) ਹੇ ਸੁੰਦਰੀ! ਤੂੰ ਸਾਰੇ ਦੁਖ ਨੂੰ ਦੂਰ ਕਰ

ਸ੍ਰੀ ਜਦੁਪਤਿ ਕਹ ਹਿਯੈ ਸੰਭਾਰਹੁ ॥

ਅਤੇ ਸ੍ਰੀ ਕ੍ਰਿਸ਼ਨ ਦਾ ਮਨ ਵਿਚ ਸਿਮਰਨ ਕਰ।

ਵਾ ਸੁਤ ਕੋ ਕਛੁ ਸੋਕ ਨ ਕੀਜੈ ॥

ਉਸ ਪੁੱਤਰ ਦਾ ਕੋਈ ਦੁਖ ਨਾ ਮਨਾ

ਔਰ ਮਾਗਿ ਪ੍ਰਭੁ ਤੇ ਸੁਤ ਲੀਜੈ ॥੬॥

ਅਤੇ ਪਰਮਾਤਮਾ ਕੋਲੋਂ ਹੋਰ ਪੁੱਤਰ ਮੰਗ ਲੈ ॥੬॥

ਦੋਹਰਾ ॥

ਦੋਹਰਾ:

ਅਵਰ ਤੁਮਾਰੇ ਧਾਮ ਮੈ ਹ੍ਵੈ ਹੈ ਪੂਤ ਅਪਾਰ ॥

ਹੇ ਕੋਮਲ ਸੁੰਦਰੀ! ਸੁਣ, ਤੇਰੇ ਘਰ ਹੋਰ ਕਈ ਪੁੱਤਰ ਹੋਣਗੇ।

ਵਾ ਕੋ ਸੋਕ ਨ ਕੀਜਿਯੈ ਸੁਨ ਸੁੰਦਰਿ ਸੁਕੁਮਾਰਿ ॥੭॥

ਇਸ ਲਈ ਉਸ ਦਾ ਬਹੁਤ ਦੁਖ ਨਾ ਮਨਾ ॥੭॥

ਚੌਪਈ ॥

ਚੌਪਈ:

ਜਬ ਰਾਜੈ ਯੌ ਤਿਹ ਸਮਝਾਯੋ ॥

ਜਦ ਰਾਜੇ ਨੇ ਉਸ ਨੂੰ ਇਸ ਤਰ੍ਹਾਂ ਸਮਝਾਇਆ।

ਤਬ ਰਾਨੀ ਸੁਤ ਸੋਕ ਮਿਟਾਯੋ ॥

ਤਦ ਰਾਣੀ ਨੇ ਪੁੱਤਰ ਦਾ ਦੁਖ ਭੁਲਾ ਦਿੱਤਾ।

ਅਵਰ ਪੂਤ ਕੀ ਆਸਾ ਭਏ ॥

ਹੋਰ ਪੁੱਤਰ ਦੀ ਆਸ ਕਰਨ ਲਗੀ।

ਚੌਬਿਸ ਬਰਿਸ ਬੀਤਿ ਕਰਿ ਗਏ ॥੮॥

(ਇਸ ਆਸ ਵਿਚ ਹੀ) ਚੌਵੀ ਵਰ੍ਹੇ ਬੀਤ ਗਏ ॥੮॥

ਅੜਿਲ ॥

ਅੜਿਲ:

ਸੁੰਦਰ ਨਰ ਇਕ ਪੇਖਤ ਤਬ ਅਬਲਾ ਭਈ ॥

ਤਦ ਉਸ ਇਸਤਰੀ ਨੇ ਇਕ ਸੁੰਦਰ ਪੁਰਸ਼ ਵੇਖਿਆ।

ਗ੍ਰਿਹ ਕੀ ਸਭ ਸੁਧਿ ਬਿਸਰਿ ਤਾਹਿ ਤਬ ਹੀ ਗਈ ॥

ਉਸੇ ਵੇਲੇ ਉਸ ਨੂੰ ਘਰ ਦੀ ਸਾਰੀ ਸੁੱਧ ਬੁੱਧ ਵਿਸਰ ਗਈ।

ਪਠੈ ਸਹਚਰੀ ਤਾ ਕੌ ਲਿਯੋ ਮੰਗਾਇ ਕੈ ॥

ਦਾਸੀ ਨੂੰ ਭੇਜ ਕੇ ਉਸ ਨੂੰ ਬੁਲਵਾ ਲਿਆ।

ਹੋ ਕਾਮ ਕੇਲ ਤਿਹ ਸੰਗ ਕਰਿਯੋ ਸੁਖ ਪਾਇ ਕੈ ॥੯॥

ਸੁਖ ਸਹਿਤ ਉਸ ਨਾਲ ਕਾਮ-ਕ੍ਰੀੜਾ ਕੀਤੀ ॥੯॥

ਚੌਪਈ ॥

ਚੌਪਈ:

ਤਬ ਰਾਨੀ ਯੌ ਹ੍ਰਿਦੈ ਬਿਚਾਰੀ ॥

ਤਦ ਰਾਨੀ ਨੇ ਹਿਰਦੇ ਵਿਚ ਇਹ ਗੱਲ ਸੋਚੀ।

ਬੋਲਿ ਜਾਰ ਪ੍ਰਤਿ ਸਕਲ ਸਿਖਾਰੀ ॥

ਯਾਰ ਨੂੰ ਸਾਰੀ ਗੱਲ ਬੋਲ ਕੇ ਸਿਖਾ ਦਿੱਤੀ

ਲਰਿਕਾ ਹੁਤੋ ਜੋਗ੍ਰਯਹ ਹਰਿਯੋ ॥

(ਕਿ ਜਦੋਂ ਮੈਂ) ਬਾਲਕ ਸਾਂ ਤਾਂ (ਇਕ) ਜੋਗੀ ਨੇ ਚੁਰਾ ਲਿਆ,

ਸੁੰਦਰ ਜਾਨਿ ਨ ਮੋ ਬਧਿ ਕਰਿਯੋ ॥੧੦॥

ਪਰ ਸੁੰਦਰ ਸਮਝ ਕੇ ਮੈਨੂੰ ਨਾ ਮਾਰਿਆ ॥੧੦॥

ਦੋਹਰਾ ॥

ਦੋਹਰਾ:

ਥੋ ਬਾਲਕ ਜੋਗੀ ਹਰਿਯੋ ਹ੍ਵੈ ਭਿਰਟੀ ਕੇ ਭੇਸ ॥

(ਮੈਂ) ਬਾਲਕ ਸਾਂ ਅਤੇ ਜੋਗੀ ਨੇ ਬਘਿਆੜੀ ਦਾ ਰੂਪ ਧਾਰ ਕੇ ਹਰ ਲਿਆ ਸੀ।

ਮੈ ਜਾਨਤ ਨਹਿ ਕਵਨ ਸੁਤ ਬਸਤ ਕਵਨ ਸੇ ਦੇਸ ॥੧੧॥

ਮੈਂ ਨਹੀਂ ਜਾਣਦਾ ਕਿ ਕਿਸ ਦਾ ਪੁੱਤਰ ਹਾਂ ਅਤੇ ਕਿਸ ਦੇਸ ਦੇ ਰਹਿਣ ਵਾਲਾ ਹਾਂ ॥੧੧॥

ਚੌਪਈ ॥

ਚੌਪਈ:

ਜਾਰ ਸੰਗ ਇਹ ਭਾਤਿ ਸਿਖਾਈ ॥

ਯਾਰ ਨੂੰ ਇਸ ਤਰ੍ਹਾਂ ਸਿਖਾ ਦਿੱਤਾ

ਆਪ ਰਾਵ ਸੋ ਜਾਇ ਜਤਾਈ ॥

ਅਤੇ ਆਪ ਜਾ ਕੇ ਰਾਜੇ ਨੂੰ ਦਸਿਆ

ਜੋ ਬਾਲਕ ਮੈ ਪੂਤ ਗਵਾਯੋ ॥

ਕਿ ਜਿਸ ਬਾਲਕ ਪੁੱਤਰ ਨੂੰ ਮੈਂ ਗੰਵਾ ਦਿੱਤਾ ਸੀ,

ਸੋ ਮੈ ਆਜੁ ਖੋਜ ਤੇ ਪਾਯੋ ॥੧੨॥

ਉਹ ਮੈਂ ਅਜ ਖੋਜ ਕੇ ਪ੍ਰਾਪਤ ਕਰ ਲਿਆ ਹੈ ॥੧੨॥

ਸੁਨਿ ਨ੍ਰਿਪ ਬਚਨ ਅਨੰਦਿਤ ਭਯੋ ॥

ਰਾਜਾ ਇਹ ਬਚਨ ਸੁਣ ਕੇ ਆਨੰਦਿਤ ਹੋਇਆ

ਤਾ ਕੋ ਬੋਲਿ ਨਿਕਟਿ ਤਬ ਲਯੋ ॥

ਅਤੇ ਉਸ ਨੂੰ ਆਪਣੇ ਕੋਲ ਬੁਲਾ ਲਿਆ।

ਤਬ ਰਾਨੀ ਇਹ ਭਾਤਿ ਉਚਾਰੋ ॥

ਤਦ ਰਾਣੀ ਨੇ ਇਸ ਤਰ੍ਹਾਂ ਕਿਹਾ,

ਸੁਨੋ ਪੂਤ ਤੁਮ ਬਚਨ ਹਮਾਰੋ ॥੧੩॥

ਹੇ ਪੁੱਤਰ! ਤੂੰ ਸਾਡੀ ਗੱਲ ਸੁਣ ॥੧੩॥

ਸਕਲ ਬ੍ਰਿਥਾ ਅਪਨੀ ਤੁਮ ਕਹੋ ॥

ਤੂੰ ਆਪਣੀ ਸਾਰੀ ਬੀਤੀ (ਸਾਨੂੰ) ਸੁਣਾ

ਹਮਰੇ ਸਭ ਸੋਕਨ ਕਹ ਦਹੋ ॥

ਅਤੇ ਸਾਡੇ ਸਾਰੇ ਦੁਖਾਂ ਨੂੰ ਸਾੜ ਦੇ।

ਰਾਜਾ ਸੋਂ ਕਹਿ ਪ੍ਰਗਟ ਸੁਨਾਯੋ ॥

ਰਾਜੇ ਨੂੰ ਸਾਫ਼ ਸਾਫ਼ ਦਸ

ਰਾਜਪੂਤ ਹ੍ਵੈ ਰਾਜ ਕਮਾਯੋ ॥੧੪॥

ਅਤੇ ਰਾਜ ਪੁੱਤਰ ਹੋ ਕੇ ਰਾਜ ਕਰ ॥੧੪॥

ਸੁਨੁ ਰਾਨੀ ਮੈ ਕਹਾ ਬਖਾਨੋ ॥

ਹੇ ਰਾਣੀ! ਸੁਣੋ, ਮੈਂ ਕੀ ਦਸਾਂ।

ਬਾਲਕ ਹੁਤੋ ਕਛੂ ਨਹਿ ਜਾਨੋ ॥

ਮੈਂ ਬਾਲਕ ਸਾਂ ਅਤੇ ਕੁਝ ਨਹੀਂ ਜਾਣਦਾ ਸਾਂ।

ਜੋਗੀ ਕਹਿਯੋ ਸੁ ਤੁਮ ਤਨ ਕਹਿਹੌ ॥

ਜੋ ਜੋਗੀ ਨੇ ਕਿਹਾ ਸੀ, ਉਹੀ ਤੁਹਾਨੂੰ ਦਸਦਾ ਹਾਂ

ਸੋਕ ਸੰਤਾਪ ਤਿਹਾਰੋ ਦਹਿਹੌ ॥੧੫॥

ਅਤੇ ਤੁਹਾਡੇ ਦੁਖ ਅਤੇ ਸੰਤਾਪ ਨੂੰ ਦੂਰ ਕਰਦਾ ਹਾਂ ॥੧੫॥

ਇਕ ਦਿਨ ਯੌ ਜੌਗੀਸ ਉਚਾਰਿਯੋ ॥

ਇਕ ਦਿਨ (ਉਸ) ਜੋਗੀ ਨੇ (ਮੈਨੂੰ) ਇਸ ਤਰ੍ਹਾਂ ਦਸਿਆ

ਸੂਰਤਿ ਸਹਿਰ ਬਡੋ ਉਜਿਯਾਰਿਯੋ ॥

ਕਿ ਇਕ ਵੱਡਾ ਸੁੰਦਰ 'ਸੂਰਤ' ਨਗਰ ਹੈ।

ਹ੍ਵੈ ਭਿਰਟੀ ਮੈ ਤਹਾ ਸਿਧਾਯੋ ॥

ਮੈਂ ਬਘਿਆੜੀ ਬਣ ਕੇ ਉਥੇ ਗਿਆ

ਬਾਲਕ ਸੁਤ ਰਾਜਾ ਕੋ ਪਾਯੋ ॥੧੬॥

ਅਤੇ ਰਾਜੇ ਦੇ ਬਾਲਕ ਪੁੱਤਰ ਨੂੰ ਪ੍ਰਾਪਤ ਕੀਤਾ ॥੧੬॥

ਹ੍ਵੈ ਭਿਰਟੀ ਜਬ ਹੀ ਮੈ ਧਯੋ ॥

ਜਦ ਬਘਿਆੜੀ ਬਣ ਕੇ ਮੈਂ ਭਜਿਆ,

ਭਾਜਿ ਲੋਗ ਆਗੇ ਤੇ ਗਯੋ ॥

ਤਾਂ ਲੋਕੀਂ ਅਗੋਂ ਦੌੜ ਗਏ।

ਤੋਹਿ ਡਾਰਿ ਬਗਲੀ ਮਹਿ ਲੀਨੋ ॥

(ਮੈਂ) ਤੈਨੂੰ ਬਗਲੀ ਵਿਚ ਪਾ ਲਿਆ

ਔਰੈ ਦੇਸ ਪਯਾਨੋ ਕੀਨੋ ॥੧੭॥

ਅਤੇ ਹੋਰ ਦੇਸ਼ ਵਲ ਚਲਾ ਗਿਆ ॥੧੭॥

ਚੇਲਾ ਅਵਰ ਭਛ ਤਬ ਲ੍ਯਾਏ ॥

ਤਦ ਹੋਰ ਚੇਲੇ ਖਾਣ ਲਈ (ਪਦਾਰਥ) ਲੈ ਆਏ।

ਤਾਹਿ ਖ੍ਵਾਇ ਕਰਿ ਨਾਥ ਰਿਝਾਏ ॥

ਉਨ੍ਹਾਂ ਨੇ ਸੁਆਮੀ ਨੂੰ ਖਵਾ ਕੇ ਪ੍ਰਸੰਨ ਕੀਤਾ।

ਭਛਨ ਕਾਜਿ ਔਰ ਕੋਊ ਧਰਿਯੋ ॥

ਖਾਣ ਲਈ (ਉਨ੍ਹਾਂ ਨੇ) ਹੋਰ ਕੁਝ ਅਗੇ ਰਖਿਆ

ਰਾਵ ਪੂਤ ਲਖਿ ਮੋਹਿ ਉਬਰਿਯੋ ॥੧੮॥

ਅਤੇ ਰਾਜੇ ਦਾ ਪੁੱਤਰ ਸਮਝ ਕੇ ਮੈਨੂੰ ਛਡ ਦਿੱਤਾ ॥੧੮॥

ਦੋਹਰਾ ॥

ਦੋਹਰਾ:

ਸੁਨੁ ਰਾਨੀ ਐਸੇ ਬਚਨ ਨੈਨਨ ਨੀਰੁ ਬਹਾਇ ॥

ਰਾਣੀ ਨੇ ਇਹ ਗੱਲ ਸੁਣ ਕੇ ਅੱਖਾਂ ਵਿਚੋਂ ਹੰਝੂ ਵਗਾਏ

ਨ੍ਰਿਪ ਦੇਖਤ ਸੁਤ ਜਾਰ ਕਹਿ ਲਯੋ ਗਰੇ ਸੋ ਲਾਇ ॥੧੯॥

ਅਤੇ ਰਾਜੇ ਦੇ ਵੇਖਦਿਆਂ ਯਾਰ ਨੂੰ ਪੁੱਤਰ ਕਹਿ ਕੇ ਗਲੇ ਨਾਲ ਲਗਾ ਲਿਆ ॥੧੯॥

ਚੌਪਈ ॥

ਚੌਪਈ:

ਬਾਲਕ ਹੁਤੋ ਪੂਤ ਤਬ ਹਰਿਯੋ ॥

(ਜਦ) ਪੁੱਤਰ ਬਾਲਕ ਹੁੰਦਾ ਸੀ, ਤਦ ਚੁਰਾ ਲਿਆ ਗਿਆ।

ਮੋਰੇ ਭਾਗ ਸੁ ਜਿਯਤ ਉਬਰਿਯੋ ॥

ਪਰ ਮੇਰੇ ਚੰਗੇ ਭਾਗਾਂ ਕਰ ਕੇ ਹੀ ਜੀਵਿਤ ਬਚਿਆ ਹੈ।

ਕੌਨਹੂੰ ਕਾਜ ਦੇਸ ਇਹ ਆਯੋ ॥

ਇਹ ਕਿਸੇ ਕੰਮ ਲਈ ਹੀ (ਇਸ) ਦੇਸ ਵਲ ਆਇਆ ਸੀ।

ਸੋ ਹਮ ਆਜੁ ਖੋਜ ਤੇ ਪਾਯੋ ॥੨੦॥

ਸੋ ਅਜ ਮੈਂ ਖੋਜ ਕੇ ਪ੍ਰਾਪਤ ਕਰ ਲਿਆ ਹੈ ॥੨੦॥

ਗਹਿ ਗਹਿ ਤਾ ਕੋ ਗਰੇ ਲਗਾਵੈ ॥

ਉਸ ਨੂੰ ਫੜ ਫੜ ਕੇ ਗਲੇ ਲਗਾਉਂਦੀ

ਦੇਖਤ ਰਾਵ ਚੂੰਬਿ ਮੁਖ ਜਾਵੈ ॥

ਅਤੇ ਰਾਜੇ ਦੇ ਵੇਖਦਿਆਂ (ਉਸ ਦਾ) ਮੂੰਹ ਚੁੰਮ ਲੈਂਦੀ।

ਅਪਨੇ ਧਾਮ ਸੇਜ ਡਸਵਾਈ ॥

ਉਸ ਦੀ ਆਪਣੇ ਘਰ ਵਿਚ ਸੇਜ ਵਿਛਵਾਈ

ਤਾ ਸੌ ਰੈਨਿ ਬਿਰਾਜਤ ਜਾਈ ॥੨੧॥

ਅਤੇ ਰਾਤ ਨੂੰ ਉਸ ਨਾਲ ਬਿਰਾਜਣ ਲਗੀ ॥੨੧॥

ਆਠੋ ਜਾਮ ਧਾਮ ਤਿਹ ਰਾਖੈ ॥

ਅੱਠੇ ਪਹਿਰ ਉਸ ਨੂੰ ਘਰ ਵਿਚ ਰਖਦੀ

ਪੂਤ ਪੂਤ ਮੁਖ ਤੇ ਤਿਹ ਭਾਖੈ ॥

ਅਤੇ ਉਸ ਨੂੰ ਮੂੰਹੋਂ ਪੁੱਤਰ ਪੁੱਤਰ ਕਹਿੰਦੀ।

ਕਾਮ ਕੇਲ ਨਿਸਿ ਭਈ ਕਮਾਵੈ ॥

ਰਾਤ ਦਿਨ ਉਸ ਨਾਲ ਕਾਮ-ਕ੍ਰੀੜਾ ਕਰਦੀ।


Flag Counter