ਸ਼੍ਰੀ ਦਸਮ ਗ੍ਰੰਥ

ਅੰਗ - 273


ਭ੍ਰਿਗੰ ਅੰਗੁਰਾ ਬਿਆਸ ਤੇ ਲੈ ਬਿਸਿਸਟੰ ॥

ਭ੍ਰਿਗੂ, ਅੰਗਰਾ, ਬਿਆਸ, ਵਸ਼ਿਸ਼ਟ,

ਬਿਸ੍ਵਾਮਿਤ੍ਰ ਅਉ ਬਾਲਮੀਕੰ ਸੁ ਅਤ੍ਰੰ ॥

ਵਿਸ਼ਵਾਮਿਤਰ, ਬਾਲਮੀਕ, ਅੱਤ੍ਰੀ,

ਦੁਰਬਾਸਾ ਸਭੈ ਕਸਪ ਤੇ ਆਦ ਲੈ ਕੈ ॥੬੯੬॥

ਦੁਰਬਾਸ਼ਾ ਅਤੇ ਕੱਸ਼ਪ ਆਦਿ ਸਾਰੇ (ਰਾਮ ਪਾਸ ਆਏ) ॥੬੯੬॥

ਜਭੈ ਰਾਮ ਦੇਖੈ ਸਭੈ ਬਿਪ ਆਏ ॥

ਜਦੋਂ ਸ੍ਰੀ ਰਾਮ ਨੇ ਵੇਖਿਆ ਕਿ ਸਾਰੇ ਬ੍ਰਾਹਮਣ ਆ ਗਏ ਹਨ

ਪਰਯੋ ਧਾਇ ਪਾਯੰ ਸੀਆ ਨਾਥ ਜਗਤੰ ॥

ਤਾਂ ਸੀਤਾ ਅਤੇ ਜਗਤ ਨਾਥ ਸ੍ਰੀ ਰਾਮ ਚੰਦਰ ਭਜ ਕੇ ਉਨ੍ਹਾਂ ਦੇ ਪੈਰੀਂ ਪਏ।

ਦਯੋ ਆਸਨੰ ਅਰਘੁ ਪਾਦ ਰਘੁ ਤੇਣੰ ॥

(ਫਿਰ) ਸ੍ਰੀ ਰਾਮ ਨੇ ਉਨ੍ਹਾਂ ਨੂੰ ਬੈਠਣ ਲਈ ਆਸਣ ਦੇ ਕੇ ਚਰਨਾਮ੍ਰਿਤ ਲਿਆ

ਦਈ ਆਸਿਖੰ ਮੌਨਨੇਸੰ ਪ੍ਰਸਿੰਨਯੰ ॥੬੯੭॥

ਤਾਂ ਮਹਾ ਮੁਨੀਆਂ ਨੇ ਪ੍ਰਸੰਨ ਹੋ ਕੇ ਅਸ਼ੀਰਵਾਦ ਦਿੱਤਾ ॥੬੯੭॥

ਭਈ ਰਿਖ ਰਾਮੰ ਬਡੀ ਗਿਆਨ ਚਰਚਾ ॥

ਰਾਮ ਅਤੇ ਰਿਸ਼ੀਆਂ ਵਿੱਚ ਵੱਡੀ ਗਿਆਨ ਚਰਚਾ ਹੋਈ।

ਕਹੋ ਸਰਬ ਜੌਪੈ ਬਢੈ ਏਕ ਗ੍ਰੰਥਾ ॥

ਜੇਕਰ ਉਹ ਸਾਰੀ ਕਹਾਂ, ਤਾਂ ਇੱਕ ਵੱਖਰਾ ਵੱਡਾ ਗ੍ਰੰਥ ਬਣ ਜਾਏਗਾ।

ਬਿਦਾ ਬਿਪ੍ਰ ਕੀਨੇ ਘਨੀ ਦਛਨਾ ਦੈ ॥

(ਫਿਰ) ਬਹੁਤ ਸਾਰੀ ਦੱਛਣਾਂ ਦੇ ਕੇ ਸਾਰਿਆਂ ਬ੍ਰਾਹਮਣਾਂ ਨੂੰ ਵਿਦਾ ਕੀਤਾ।

ਚਲੇ ਦੇਸ ਦੇਸੰ ਮਹਾ ਚਿਤ ਹਰਖੰ ॥੬੯੮॥

ਉਹ ਬਹੁਤ ਪ੍ਰਸੰਨ ਚਿੱਤ ਨਾਲ ਦੇਸਾਂ ਪਰਦੇਸ਼ਾਂ ਵਲ ਚਲੇ ਗਏ ॥੬੯੮॥

ਇਹੀ ਬੀਚ ਆਯੋ ਮ੍ਰਿਤੰ ਸੂਨ ਬਿਪੰ ॥

ਇਸੇ ਸਮੇਂ ਵਿੱਚ ਇਕ ਬ੍ਰਾਹਮਣ ਆਇਆ, ਜਿਸ ਦਾ ਪੁੱਤਰ ਮਰ ਚੁੱਕਿਆ ਸੀ,

ਜੀਐ ਬਾਲ ਆਜੈ ਨਹੀ ਤੋਹਿ ਸ੍ਰਾਪੰ ॥

(ਉਸ ਨੇ ਆ ਕੇ ਕਿਹਾ-ਹੇ ਰਾਮ!) ਜਾਂ ਤਾਂ ਮੇਰਾ ਬਾਲਕ ਅੱਜ ਹੀ ਜੀ ਪਏ, ਨਹੀਂ ਤਾਂ ਮੈਂ ਤੈਨੂੰ ਸਰਾਪ (ਦਿੰਦਾ ਹਾਂ,

ਸਭੈ ਰਾਮ ਜਾਨੀ ਚਿਤੰ ਤਾਹਿ ਬਾਤਾ ॥

ਕਿਉਂਕਿ ਤੇਰੇ ਦੋਸ਼ ਕਰਕੇ ਹੀ ਮਾਪਿਆਂ ਦੇ ਹੁੰਦਿਆਂ ਪੁੱਤਰ ਮਰਨ ਲੱਗ ਪਏ ਹਨ)। ਰਾਮ ਨੇ ਉਸ ਦੀ ਸਾਰੀ ਗੱਲ ਚਿੱਤ ਵਿੱਚ ਜਾਣ ਲਈ

ਦਿਸੰ ਬਾਰਣੀ ਤੇ ਬਿਬਾਣੰ ਹਕਾਰਯੋ ॥੬੯੯॥

ਅਤੇ ਪੱਛਮ ਦਿਸ਼ਾ ਤੋਂ ਬਿਮਾਨ ਮੰਗਵਾ ਲਿਆ ॥੬੯੯॥

ਹੁਤੋ ਏਕ ਸੂਦ੍ਰੰ ਦਿਸਾ ਉਤ੍ਰ ਮਧੰ ॥

(ਕਾਰਨ ਇਹ ਸੀ ਕਿ) ਉੱਤਰ ਦਿਸ਼ਾ ਵਿੱਚ ਇਕ ਸ਼ੂਦਰ ਰਹਿੰਦਾ ਸੀ,

ਝੁਲੈ ਕੂਪ ਮਧੰ ਪਰਯੋ ਔਧ ਮੁਖੰ ॥

ਜੋ ਮੂਧੇ ਮੂੰਹ ਖੂਹ ਵਿੱਚ ਲਟਕਿਆ ਹੋਇਆ ਸੀ।

ਮਹਾ ਉਗ੍ਰ ਤੇ ਜਾਪ ਪਸਯਾਤ ਉਗ੍ਰੰ ॥

(ਉਹ) ਮਹਾਨ ਤੇਜ਼ ਵਾਲਾ ਬਹੁਤ ਭਾਰੀ ਤਪੱਸਿਆ ਕਰ ਰਿਹਾ ਸੀ।

ਹਨਯੋ ਤਾਹਿ ਰਾਮੰ ਅਸੰ ਆਪ ਹਥੰ ॥੭੦੦॥

ਸ੍ਰੀ ਰਾਮ ਨੇ ਆਪਣੇ ਹੱਥੀਂ ਤਲਵਾਰ ਨਾਲ ਉਸ ਨੂੰ ਮਾਰ ਦਿੱਤਾ ॥੭੦੦॥

ਜੀਯੋ ਬ੍ਰਹਮ ਪੁਤ੍ਰੰ ਹਰਯੋ ਬ੍ਰਹਮ ਸੋਗੰ ॥

(ਸ਼ੂਦਰ ਦੇ ਮਰਦਿਆਂ ਹੀ) ਬ੍ਰਾਹਮਣ ਦਾ ਪੁੱਤਰ ਜੀ ਪਿਆ ਅਤੇ ਬ੍ਰਾਹਮਣ ਦਾ ਸੋਗ ਖ਼ਤਮ ਹੋ ਗਿਆ।

ਬਢੀ ਕੀਰਤ ਰਾਮੰ ਚਤੁਰ ਕੁੰਟ ਮਧੰ ॥

ਫਲਸਰੂਪ ਰਾਮ ਦਾ ਯਸ਼ ਚੌਹਾਂ ਕੁੰਟਾਂ ਵਿੱਚ ਵੱਧ ਗਿਆ।

ਕਰਯੋ ਦਸ ਸਹੰਸ੍ਰ ਲਉ ਰਾਜ ਅਉਧੰ ॥

ਦਸ ਹਜ਼ਾਰ ਵਰ੍ਹੇ ਤਕ ਅਯੁੱਧਿਆ ਉਤੇ (ਸ੍ਰੀ ਰਾਮ ਨੇ) ਰਾਜ ਕੀਤਾ

ਫਿਰੀ ਚਕ੍ਰ ਚਾਰੋ ਬਿਖੈ ਰਾਮ ਦੋਹੀ ॥੭੦੧॥

ਅਤੇ ਚੌਹਾਂ ਦਿਸ਼ਾਵਾਂ ਵਿੱਚ ਰਾਮ ਦੀ ਦੁਹਾਈ ਫਿਰ ਗਈ ॥੭੦੧॥

ਜਿਣੇ ਦੇਸ ਦੇਸੰ ਨਰੇਸੰ ਤ ਰਾਮੰ ॥

ਦੇਸ਼ਾਂ ਦੇਸ਼ਾਂ ਦੇ ਰਾਜੇ ਰਾਮ ਨੇ ਜਿੱਤ ਲਏ।

ਮਹਾ ਜੁਧ ਜੇਤਾ ਤਿਹੂੰ ਲੋਕ ਜਾਨਯੋ ॥

ਤਿੰਨਾਂ ਲੋਕਾਂ ਵਿੱਚ ਜਾਣ ਲਿਆ ਗਿਆ ਕਿ (ਰਾਮ) ਮਹਾਨ ਯੁੱਧ-ਵਿਜੇਤਾ ਹਨ।

ਦਯੋ ਮੰਤ੍ਰੀ ਅਤ੍ਰੰ ਮਹਾਭ੍ਰਾਤ ਭਰਥੰ ॥

(ਉਨ੍ਹਾਂ ਨੇ ਆਪਣੇ) ਭਰਾ ਭਰਤ ਨੂੰ ਮੁੱਖ-ਮੰਤਰੀ ਦੀ ਪਦਵੀ ਦਿੱਤੀ

ਕੀਯੋ ਸੈਨ ਨਾਥੰ ਸੁਮਿਤ੍ਰਾ ਕੁਮਾਰੰ ॥੭੦੨॥

ਅਤੇ ਲੱਛਮਣ ਨੂੰ ਸੈਨਾਪਤੀ ਦੇ ਰੂਪ ਵਿੱਚ ਸਥਾਪਿਤ ਕਰ ਦਿੱਤਾ ॥੭੦੨॥

ਮ੍ਰਿਤਗਤ ਛੰਦ ॥

ਮ੍ਰਿਤਗਤ ਛੰਦ

ਸੁਮਤਿ ਮਹਾ ਰਿਖ ਰਘੁਬਰ ॥

ਸ੍ਰੀ ਰਾਮ ਉਤਮ ਬੁੱਧੀ ਵਾਲੇ ਮਹਾਰਿਸ਼ੀ ਸਨ।

ਦੁੰਦਭ ਬਾਜਤਿ ਦਰ ਦਰ ॥

(ਉਨ੍ਹਾਂ ਦੇ ਪ੍ਰਤਾਪ ਦੀ) ਦੁਦੰਭੀ ਦੁਆਰ-ਦੁਆਰ ਉਤੇ ਵਜ ਰਹੀ ਸੀ।

ਜਗ ਕੀਅਸ ਧੁਨ ਘਰ ਘਰ ॥

ਜਗਤ ਦੇ ਘਰ-ਘਰ ਵਿੱਚ ਅਤੇ ਦੇਵ ਲੋਕ ਵਿੱਚ

ਪੂਰ ਰਹੀ ਧੁਨ ਸੁਰਪੁਰ ॥੭੦੩॥

(ਉਨ੍ਹਾਂ ਦੇ ਯਸ਼ ਦੀ) ਧੁਨ ਭਰ ਰਹੀ ਸੀ ॥੭੦੩॥

ਸੁਢਰ ਮਹਾ ਰਘੁਨੰਦਨ ॥

ਸ੍ਰੀ ਰਾਮ ਦੀ ਡੀਲ ਡੌਲ ਬਹੁਤ ਸੁੰਦਰ ਹੈ,

ਜਗਪਤ ਮੁਨ ਗਨ ਬੰਦਨ ॥

ਰਾਜੇ ਅਤੇ ਮੁਨੀ ਉਨ੍ਹਾਂ ਨੂੰ ਬੰਦਨਾ ਕਰਦੇ ਹਨ।

ਧਰਧਰ ਲੌ ਨਰ ਚੀਨੇ ॥

ਪਹਾੜ ਤਕ ਸਭ ਦੇ ਆਸਰੇ ਵਜੋਂ ਰਾਮ ਨੂੰ ਮਨੁੱਖਾਂ ਨੇ ਜਾਣਿਆ ਹੈ,

ਸੁਖ ਦੈ ਦੁਖ ਬਿਨ ਕੀਨੇ ॥੭੦੪॥

(ਜਿਨ੍ਹਾਂ ਨੇ ਪਰਜਾ ਨੂੰ) ਸੁੱਖ ਦੇ ਕੇ ਦੁੱਖਾਂ ਤੋਂ ਰਹਿਤ ਕਰ ਦਿੱਤਾ ॥੭੦੪॥

ਅਰ ਹਰ ਨਰ ਕਰ ਜਾਨੇ ॥

ਸ੍ਰੀ ਰਾਮ ਨੂੰ ਪੁਰਸ਼ਾਂ ਨੇ ਵੈਰੀਆਂ ਦਾ ਨਾਸ਼ ਕਰਤਾ ਕਰ ਕੇ ਜਾਣਿਆ ਹੈ

ਦੁਖ ਹਰ ਸੁਖ ਕਰ ਮਾਨੇ ॥

ਅਤੇ ਦੁਖ ਮਿਟਾ ਕੇ, ਸੁੱਖ ਕਰਨ ਵਾਲਾ ਮੰਨਿਆ ਹੈ।

ਪੁਰ ਧਰ ਨਰ ਬਰਸੇ ਹੈ ॥

ਅਯੁਧਿਆ ਪੁਰੀ ਦੇ ਆਸਰਾ ਰੂਪ ਰਾਮ ਦੀ ਭਲੇ ਪੁਰਸ਼ ਸੇਵਾ ਕਰਦੇ ਹਨ,

ਰੂਪ ਅਨੂਪ ਅਭੈ ਹੈ ॥੭੦੫॥

(ਕਿਉਂਕਿ) ਉਹ ਅਨੂਪਮ ਅਤੇ ਨਿਡਰ ਹਨ ॥੭੦੫॥

ਅਨਕਾ ਛੰਦ ॥

ਅਨਕਾ ਛੰਦ

ਪ੍ਰਭੂ ਹੈ ॥

(ਸ੍ਰੀ ਰਾਮ ਸਭ ਦੇ) ਸੁਆਮੀ ਹਨ,

ਅਜੂ ਹੈ ॥

ਜੂਨਾਂ ਤੋਂ ਰਹਿਤ ਹਨ,

ਅਜੈ ਹੈ ॥

ਜਿੱਤੇ ਨਹੀਂ ਜਾਂਦੇ,

ਅਭੈ ਹੈ ॥੭੦੬॥

ਡਰਦੇ ਨਹੀਂ ਹਨ ॥੭੦੬॥

ਅਜਾ ਹੈ ॥

ਅਜਨਮੇ ਹਨ

ਅਤਾ ਹੈ ॥

(ਪਰਮ) ਪੁਰਸ਼ ਹਨ,

ਅਲੈ ਹੈ ॥

ਸਾਰਾ ਜਗਤ ਹਨ,


Flag Counter