ਸ਼੍ਰੀ ਦਸਮ ਗ੍ਰੰਥ

ਅੰਗ - 1234


ਦ੍ਵਾਦਸ ਬਰਖ ਸੰਗ ਲੈ ਸ੍ਵੈਯਹੁ ॥

ਬਾਰ੍ਹਾਂ ਸਾਲ (ਉਸ ਨੂੰ) ਨਾਲ ਲੈ ਕੇ ਸਵੋਂ।

ਨਿਹਸੰਸੈ ਘਰ ਮੈ ਸੁਤ ਹੋਈ ॥

ਨਿਰਸੰਦੇਹ ਘਰ ਵਿਚ ਪੁੱਤਰ (ਦਾ ਜਨਮ) ਹੋਵੇਗਾ।

ਯਾ ਮੈ ਬਾਤ ਨ ਦੂਜੀ ਕੋਈ ॥੧੦॥

ਇਸ ਵਿਚ ਕੋਈ ਹੋਰ ਗੱਲ (ਅਥਵਾ ਭਾਵ) ਨਹੀਂ ਹੈ ॥੧੦॥

ਮਹਾ ਜਤੀ ਤਿਹ ਮੁਨਿ ਕੋ ਜਾਨਹੁ ॥

ਉਸ ਮੁਨੀ ਨੂੰ ਮਹਾਨ ਜਤੀ ਸਮਝੋ

ਕਹੂੰ ਨ ਬਿਨਸਾ ਤਾਹਿ ਪਛਾਨਹੁ ॥

ਅਤੇ ਉਸ ਨੂੰ ਕਦੇ ਵੀ ਨਾਸ਼ਮਾਨ ('ਬਿਨਸਾ') ਨਾ ਸਮਝੋ।

ਰੰਭਾਦਿਕ ਇਸਤ੍ਰੀ ਪਚਿ ਹਾਰੀ ॥

ਰੰਭਾ ਵਰਗੀਆਂ ਇਸਤਰੀਆਂ (ਅਪੱਛਰਾਵਾਂ) ਖਪ ਗਈਆਂ ਹਨ

ਬ੍ਰਤ ਤੇ ਟਰਾ ਨ ਰਿਖਿ ਬ੍ਰਤ ਧਾਰੀ ॥੧੧॥

ਪਰ (ਉਹ) ਬ੍ਰਤਧਾਰੀ ਰਿਖੀ ਆਪਣੇ ਬ੍ਰਤ ਤੋਂ ਟਲਿਆ ਨਹੀਂ ਹੈ ॥੧੧॥

ਹਮ ਤੁਮ ਸਾਥ ਤਹਾ ਦੋਊ ਜਾਵੈਂ ॥

(ਇਸ ਲਈ) ਤੁਸੀਂ ਤੇ ਮੈਂ ਦੋਵੇਂ ਇਕੱਠੇ ਉਥੇ ਜਾਈਏ

ਜ੍ਯੋਂ ਤ੍ਯੋਂ ਮੁਨਹਿ ਪਾਇ ਪਰ ਲ੍ਯਾਵੈਂ ॥

ਅਤੇ ਜਿਵੇਂ ਕਿਵੇਂ ਪੈਰੀਂ ਪੈ ਕੇ ਮੁਨੀ ਨੂੰ (ਘਰ) ਲਿਆਈਏ।

ਬਾਰਹ ਬਰਿਸ ਮੋਰਿ ਸੰਗ ਸ੍ਵਾਵਹੁ ॥

ਉਸ ਨੂੰ ਬਾਰ੍ਹਾਂ ਸਾਲ ਮੇਰੇ ਨਾਲ ਸੌਣ ਦਿਓ

ਨਿਹਸੰਸੈ ਘਰ ਮੈ ਸੁਤ ਪਾਵਹੁ ॥੧੨॥

ਅਤੇ ਬਿਨਾ ਕਿਸੇ ਸੰਸੇ ਦੇ ਘਰ ਵਿਚ ਪੁੱਤਰ ਪ੍ਰਾਪਤ ਕਰੋ ॥੧੨॥

ਸੁਨਿ ਬਚ ਨ੍ਰਿਪ ਉਠਿ ਠਾਢੋ ਭਯੋ ॥

ਬਚਨ ਸੁਣ ਕੇ ਰਾਜਾ ਉਠ ਖੜੋਤਾ

ਰਾਨੀ ਸਹਿਤ ਤਵਨ ਬਨ ਗਯੋ ॥

ਅਤੇ ਰਾਣੀ ਸਮੇਤ ਉਸ ਬਨ ਵਿਚ ਗਿਆ।

ਜਹ ਛ੍ਵੈ ਬ੍ਰਿਛ ਗਗਨ ਤਨ ਰਹੇ ॥

ਜਿਥੇ ਬ੍ਰਿਛ ਆਕਾਸ਼ ਨੂੰ ਛੋਹ ਰਹੇ ਸਨ।

ਘੋਰ ਭਯਾਨਕ ਜਾਤ ਨ ਕਹੇ ॥੧੩॥

(ਉਹ ਬਨ) ਬਹੁਤ ਭਿਆਨਕ ਸੀ (ਜਿਸ ਦਾ) ਵਰਣਨ ਨਹੀਂ ਕੀਤਾ ਜਾ ਸਕਦਾ ॥੧੩॥

ਰਾਨੀ ਸਹਿਤ ਰਾਵ ਤਹ ਗਯੋ ॥

ਰਾਣੀ ਸਮੇਤ ਰਾਜਾ ਉਥੇ ਗਿਆ

ਹੇਰਤ ਤਵਨ ਮੁਨੀਸਹਿ ਭਯੋ ॥

ਅਤੇ (ਜਾ ਕੇ) ਉਸ ਮੁਨੀ ਨੂੰ ਵੇਖਿਆ।

ਨਾਰਿ ਸਹਿਤ ਪਾਇਨ ਤਿਹ ਪਰਿਯੋ ॥

ਇਸਤਰੀ ਸਮੇਤ ਉਸ ਦੇ ਪੈਰੀਂ ਪਿਆ

ਚਿਤ ਮੈ ਇਹੈ ਬਿਚਾਰ ਬਿਚਾਰਿਯੋ ॥੧੪॥

ਅਤੇ ਚਿਤ ਵਿਚ ਇਹ ਵਿਚਾਰ ਬਣਾ ਲਿਆ ॥੧੪॥

ਜੋ ਸਿਵ ਸੁਪਨ ਸਮੈ ਕਹਿ ਗਯੋ ॥

ਜੋ ਸ਼ਿਵ ਸੁਪਨੇ ਵਿਚ ਕਹਿ ਗਿਆ ਸੀ,

ਸੋ ਹਮ ਸਾਚੁ ਦ੍ਰਿਗਨ ਲਹਿ ਲਯੋ ॥

ਉਹ ਮੈਂ ਸਚਮੁਚ ਅੱਖਾਂ ਨਾਲ ਵੇਖ ਲਿਆ ਹੈ।

ਜ੍ਯੋਂ ਤ੍ਯੋਂ ਕਰਿ ਇਹ ਗ੍ਰਿਹ ਲੈ ਜਾਊਾਂ ॥

ਜਿਵੇਂ ਕਿਵੇਂ ਕਰ ਕੇ ਇਸ ਨੂੰ ਘਰ ਲੈ ਜਾਵਾਂ

ਲੈ ਰਾਨੀ ਕੇ ਸਾਥ ਸੁਵਾਊਾਂ ॥੧੫॥

ਅਤੇ ਲੈ ਕੇ ਰਾਣੀ ਦੇ ਨਾਲ ਸਵਾਵਾਂ ॥੧੫॥

ਜ੍ਯੋਂ ਜ੍ਯੋਂ ਨ੍ਰਿਪ ਪਾਇਨ ਪਰ ਪਰੈ ॥

ਜਿਉਂ ਜਿਉਂ ਰਾਜਾ ਉਸ ਦੇ ਪੈਰੀਂ ਪੈਂਦਾ ਸੀ

ਤ੍ਯੋਂ ਤ੍ਯੋਂ ਮੁਨਿ ਆਂਖੈ ਨ ਉਘਰੈ ॥

ਤਿਉਂ ਤਿਉਂ ਮੁਨੀ ਅੱਖਾਂ ਨਹੀਂ ਉਘਾੜਦਾ ਸੀ।

ਤ੍ਯੋਂ ਰਾਜਾ ਸੀਸਹਿ ਨਿਹੁਰਾਵੈ ॥

ਰਾਜਾ ਸਿਰ ਨੂੰ ਨਿਵਾਉਂਦਾ ਸੀ

ਤਾ ਕਹ ਮਹਾ ਮੁਨੀ ਠਹਰਾਵੈ ॥੧੬॥

ਅਤੇ ਉਸ ਨੂੰ ਮਹਾ ਮੁਨੀ ਸਮਝਦਾ ਸੀ ॥੧੬॥

ਜਬ ਨ੍ਰਿਪ ਅਨਿਕ ਬਾਰ ਪਗ ਪਰਾ ॥

ਜਦ ਰਾਜਾ ਅਨੇਕ ਵਾਰ ਪੈਰੀਂ ਪਿਆ,

ਤਬ ਆਂਖੈ ਮੁਨਿ ਦੁਹੂੰ ਉਘਰਾ ॥

ਤਦ ਮੁਨੀ ਨੇ ਦੋਵੇਂ ਅੱਖਾਂ ਉਘਾੜੀਆਂ।

ਤਾ ਸੌ ਕਹਾ ਕਿਹ ਨਮਿਤਿ ਆਯੋ ॥

ਉਸ ਨੂੰ ਕਿਹਾ ਕਿ ਕਿਸ (ਕੰਮ) ਲਈ ਆਏ ਹੋ

ਕਿਹ ਕਾਰਨ ਇਸਤ੍ਰੀ ਸੰਗ ਲ੍ਯਾਯੋ ॥੧੭॥

ਅਤੇ ਕਿਸ ਕਾਰਨ ਇਸਤਰੀ ਨੂੰ ਨਾਲ ਲਿਆਏ ਹੋ ॥੧੭॥

ਹਮ ਹੈ ਮੁਨਿ ਕਾਨਨ ਕੇ ਬਾਸੀ ॥

ਅਸੀਂ ਮੁਨੀ ਲੋਗ ਜੰਗਲ ਦੇ ਵਾਸੀ ਹਾਂ

ਏਕ ਨਾਮ ਜਾਨਤ ਅਬਿਨਾਸੀ ॥

ਅਤੇ ਇਕ ਅਬਿਨਾਸ਼ੀ ਦਾ ਹੀ ਨਾਮ ਜਾਣਦੇ ਹਾਂ।

ਰਾਜਾ ਪ੍ਰਜਾ ਬਸਤ ਕਿਹ ਠੌਰਾ ॥

ਰਾਜਾ ਅਤੇ ਪ੍ਰਜਾ ਕਿਥੇ ਵਸਦੇ ਹਨ (ਅਸੀਂ ਨਹੀਂ ਜਾਣਦੇ)।

ਹਮ ਪ੍ਰਭ ਕੇ ਰਾਚੇ ਰਸ ਬੌਰਾ ॥੧੮॥

ਅਸੀਂ ਤਾਂ ਪ੍ਰਭੂ ਦੇ ਰਸ ਵਿਚ ਮਗਨ ਬੌਰਾਏ ਹੋਏ ਹਾਂ ॥੧੮॥

ਯਹ ਸੰਪਤਿ ਹਮਰੇ ਕਿਹ ਕਾਜਾ ॥

ਹੇ ਰਾਜਨ! ਇਹ ਸੰਪੱਤੀ ਸਾਡੇ ਕਿਸ ਕੰਮ ਦੀ,

ਜੋ ਲੈ ਹਮੈ ਦਿਖਾਵਤ ਰਾਜਾ ॥

ਜੋ (ਤੁਸੀਂ) ਸਾਨੂੰ ਵਿਖਾਉਂਦੇ ਹੋ।

ਹਮ ਨਹਿ ਧਾਮ ਕਿਸੂ ਕੇ ਜਾਹੀ ॥

ਅਸੀਂ ਕਿਸੇ ਦੇ ਘਰ ਨਹੀਂ ਜਾਂਦੇ,

ਬਨ ਹੀ ਮਹਿ ਹਰਿ ਧ੍ਯਾਨ ਲਗਾਹੀ ॥੧੯॥

(ਬਸ) ਬਨ ਵਿਚ ਹੀ ਹਰਿ ਵਿਚ ਧਿਆਨ ਲਗਾਉਂਦੇ ਹਾਂ ॥੧੯॥

ਕ੍ਰਿਪਾ ਕਰਹੁ ਨ੍ਰਿਪ ਧਾਮ ਪਧਾਰੋ ॥

(ਉੱਤਰ ਵਿਚ ਰਾਜਾ ਮੁਨੀ ਨੂੰ ਕਹਿਣ ਲਗਿਆ)

ਹਮਰੇ ਬਡੇ ਅਘਨ ਕਹ ਟਾਰੋ ॥

ਕ੍ਰਿਪਾ ਕਰ ਕੇ ਰਾਜੇ ਦੇ ਘਰ ਚਲੋ ਅਤੇ ਸਾਡੇ ਵੱਡੇ ਪਾਪਾਂ ਨੂੰ ਦੂਰ ਕਰੋ।

ਬਾਰਹ ਬਰਿਸ ਕ੍ਰਿਪਾ ਕਰਿ ਰਹਿਯੈ ॥

ਬਾਰ੍ਹਾਂ ਸਾਲ ਕ੍ਰਿਪਾ ਕਰ ਕੇ ਰਹਿਣਾ।

ਬਹੁਰੋ ਮਗ ਬਨ ਹੀ ਕੋ ਗਹਿਯੈ ॥੨੦॥

ਫਿਰ ਬਨ ਦਾ ਹੀ ਰਸਤਾ ਫੜ ਲੈਣਾ ॥੨੦॥

ਜਬ ਨ੍ਰਿਪ ਅਧਿਕ ਨਿਹੋਰਾ ਕਿਯੋ ॥

ਜਦ ਰਾਜੇ ਨੇ ਬਹੁਤ ਤਰਲਾ ਕੀਤਾ,

ਤਬ ਇਹ ਬਿਧਿ ਉਤਰਿ ਰਿਖਿ ਦਿਯੋ ॥

ਤਦ ਰਿਖੀ ਨੇ ਇਸ ਤਰ੍ਹਾਂ ਉੱਤਰ ਦਿੱਤਾ,

ਹਮਰੋ ਕਹਾ ਧਾਮ ਤਵ ਕਾਜਾ ॥

ਸਾਡਾ ਤੇਰੇ ਘਰ ਕੀ ਕੰਮ ਹੈ।

ਬਾਰ ਬਾਰ ਪਕਰਤ ਪਗ ਰਾਜਾ ॥੨੧॥

ਹੇ ਰਾਜਨ! (ਤੂੰ) ਬਾਰ ਬਾਰ (ਕਿਉਂ) ਪੈਰ ਪਕੜਦਾ ਹੈਂ ॥੨੧॥

ਹਮ ਕਹ ਸਿਵ ਤੁਹਿ ਆਪੁ ਬਤਾਯੋ ॥

(ਰਾਜੇ ਨੇ ਉੱਤਰ ਦਿੱਤਾ) ਤੁਹਾਡੇ ਬਾਰੇ ਸ਼ਿਵ ਨੇ ਸਾਨੂੰ ਖ਼ੁਦ ਦਸਿਆ ਹੈ।


Flag Counter