ਸ਼੍ਰੀ ਦਸਮ ਗ੍ਰੰਥ

ਅੰਗ - 28


ਕਹੂੰ ਨੇਹ ਗ੍ਰੇਹੰ ਕਹੂੰ ਦੇਹ ਦੋਖੰ ॥

ਕਿਤੇ (ਤੁਸੀਂ) ਪ੍ਰੇਮ ਨੂੰ ਗ੍ਰਹਿਣ ਕਰਨ ਵਾਲੇ ਹੋ, ਕਿਤੇ ਤੁਸੀਂ ਦੇਹੀ ਦੇ ਰੋਗ ਹੋ।

ਕਹੂੰ ਔਖਧੀ ਰੋਗ ਕੇ ਸੋਕ ਸੋਖੰ ॥

ਕਿਤੇ ਔਸ਼ਧੀ ਹੋ ਕੇ ਰੋਗ ਦੇ ਦੁਖ ਨੂੰ ਨਸ਼ਟ (ਸੋਖੰ) ਕਰਦੇ ਹੋ।

ਕਹੂੰ ਦੇਵ ਬਿਦ੍ਯਾ ਕਹੂੰ ਦੈਤ ਬਾਨੀ ॥

ਕਿਤੇ (ਤੁਸੀਂ) ਦੇਵਤਿਆਂ ਦੀ ਵਿਦਿਆ ਹੋ ਅਤੇ ਕਿਤੇ ਦੈਂਤਾਂ ਦੇ ਬੋਲ ਹੋ।

ਕਹੂੰ ਜਛ ਗੰਧਰਬ ਕਿੰਨਰ ਕਹਾਨੀ ॥੧੯॥੧੦੯॥

ਕਿਤੇ (ਤੁਸੀਂ) ਯਕਸ਼, ਗੰਧਰਬ, ਕਿੰਨਰ ਆਦਿ ਦੇਵਤਿਆਂ ਦੇ ਬ੍ਰਿੱਤਾਂਤ ਹੋ ॥੧੯॥੧੦੯॥

ਕਹੂੰ ਰਾਜਸੀ ਸਾਤਕੀ ਤਾਮਸੀ ਹੋ ॥

ਕਿਤੇ (ਤੁਸੀਂ) ਰਜੋ ਗੁਣੀ, ਕਿਤੇ ਸਤੋ ਗੁਣੀ ਅਤੇ ਕਿਤੇ ਤਮੋ ਗੁਣੀ ਹੋ।

ਕਹੂੰ ਜੋਗ ਬਿਦ੍ਯਾ ਧਰੇ ਤਾਪਸੀ ਹੋ ॥

ਕਿਤੇ (ਤੁਸੀਂ) ਯੋਗ ਵਿਦਿਆ ਨੂੰ ਧਾਰਨ ਕਰਨ ਵਾਲੇ ਤਪਸਵੀ ਹੋ।

ਕਹੂੰ ਰੋਗ ਰਹਿਤਾ ਕਹੂੰ ਜੋਗ ਜੁਗਤੰ ॥

ਕਿਤੇ (ਤੁਸੀਂ) ਰੋਗ-ਰਹਿਤ ਹੋ ਅਤੇ ਕਿਤੇ ਜੋਗ ਨਾਲ ਜੁੜੇ ਹੋਏ ਹੋ।

ਕਹੂੰ ਭੂਮਿ ਕੀ ਭੁਗਤ ਮੈ ਭਰਮ ਭੁਗਤੰ ॥੨੦॥੧੧੦॥

ਕਿਤੇ ਤੁਸੀਂ ਭੂਮੀ ਦੀਆਂ ਭੋਗਣਯੋਗ ਵਸਤੂਆਂ ਨੂੰ ਭੋਗਣ ਦੇ ਭਰਮ ਵਿਚ ਲਿਪਤ (ਦਿਸਦੇ ਹੋ) ॥੨੦॥੧੧੦॥

ਕਹੂੰ ਦੇਵ ਕੰਨਿਆ ਕਹੂੰ ਦਾਨਵੀ ਹੋ ॥

ਕਿਤੇ (ਤੁਸੀਂ) ਦੇਵ-ਪੁੱਤਰੀ ਹੋ ਅਤੇ ਕਿਤੇ ਦੈਂਤ-ਪੁੱਤਰੀ ਹੋ।

ਕਹੂੰ ਜਛ ਬਿਦ੍ਯਾ ਧਰੇ ਮਾਨਵੀ ਹੋ ॥

ਕਿਤੇ (ਤੁਸੀਂ) ਯਕਸ਼ ਦੀ ਪੁੱਤਰੀ ਹੋ ਅਤੇ ਕਿਤੇ ਵਿਦਿਆ-ਧਾਰੀ ਮਨੁੱਖ ਪੁੱਤਰੀ ਹੋ।

ਕਹੂੰ ਰਾਜਸੀ ਹੋ ਕਹੂੰ ਰਾਜ ਕੰਨਿਆ ॥

ਕਿਤੇ (ਤੁਸੀਂ) ਪਟ-ਰਾਣੀ ਹੋ ਅਤੇ ਕਿਤੇ ਰਾਜ-ਕੰਨਿਆ ਹੋ,

ਕਹੂੰ ਸ੍ਰਿਸਟਿ ਕੀ ਪ੍ਰਿਸਟ ਕੀ ਰਿਸਟ ਪੰਨਿਆ ॥੨੧॥੧੧੧॥

ਕਿਤੇ (ਤੁਸੀਂ) ਸ੍ਰਿਸ਼ਟੀ ਦੇ ਥਲੇ ਪਾਤਾਲ ਦੀ ਉਤਮ ਪਨੰਗ ਪੁੱਤਰੀ (ਪੰਨਿਆ-ਨਾਗ ਪੁੱਤਰੀ) ਹੋ ॥੨੧॥੧੧੧॥

ਕਹੂੰ ਬੇਦ ਬਿਦਿਆ ਕਹੂੰ ਬਿਓਮ ਬਾਨੀ ॥

ਕਿਤੇ (ਤੁਸੀਂ) ਵੇਦ-ਵਿਦਿਆ ਹੋ, ਕਿਤੇ ਆਕਾਸ਼-ਬਾਣੀ ਹੋ,

ਕਹੂੰ ਕੋਕ ਕੀ ਕਾਬਿ ਕਥੈ ਕਹਾਨੀ ॥

ਕਿਤੇ ਕੋਕ ਸ਼ਾਸਤ੍ਰ ਦੀ ਕਾਵਿ-ਕਥਾ ਹੋ।

ਕਹੂੰ ਅਦ੍ਰ ਸਾਰੰ ਕਹੂੰ ਭਦ੍ਰ ਰੂਪੰ ॥

ਕਿਤੇ (ਤੁਸੀਂ) ਲੋਹਾ ਹੋ ਅਤੇ ਕਿਤੇ ਸੋਨਾ।