ਸ਼ਿਵ ('ਮੁੰਡਮਾਲੀ') ਨਚ ਰਿਹਾ ਹੈ।
ਕਾਲੀ ਹੱਸ ਰਹੀ ਹੈ ॥੨੦੦॥
ਸੂਰਮੇ (ਯੁੱਧ ਵਿਚ) ਜੁਟ ਰਹੇ ਹਨ।
ਤੀਰ ਛੁਟ ਰਹੇ ਹਨ। (ਸ਼ਹੀਦ ਹੋਣ ਵਾਲੇ ਸੂਰਮਿਆਂ ਨੂੰ)
ਅਪੱਛਰਾਵਾਂ ਵਰ ਰਹੀਆਂ ਹਨ।
ਢਾਲਾਂ ਢਲ ਰਹੀਆਂ ਹਨ ॥੨੦੧॥
(ਸੂਰਮੇ) ਮਦ-ਮਸਤ ਹਨ।
ਗੁਰਜਾਂ (ਦੇ ਵਜਣ ਦੀਆਂ) ਆਵਾਜ਼ਾਂ ਉਠਦੀਆਂ ਹਨ।
ਅੰਗ ਕੱਟ ਰਹੇ ਹਨ।
ਜੰਗ (ਦੇ ਮੈਦਾਨ) ਵਿਚ ਡਿਗ ਰਹੇ ਹਨ ॥੨੦੨॥
ਚਾਓ ਨਾਲ ਚਲ ਰਹੇ ਹਨ।
(ਯੁੱਧ) ਭੂਮੀ ਵਿਚ ਜਾ ਕੇ ਜੂਝਦੇ ਹਨ।
ਨਾਦ ਗੂੰਜਦੇ ਹਨ।
(ਮਾਰੂ) ਵਾਜੇ ਵਜਦੇ ਹਨ ॥੨੦੩॥
ਖੰਭਾਂ ('ਪਤ੍ਰੀ') ਵਾਲੇ ਤੀਰ ਪਰੁਚੇ ਹੋਏ ਚਲਦੇ ਹਨ।
ਅਸਤ੍ਰ-ਧਾਰੀ ਸੂਰਮਿਆਂ ਨੂੰ ਲਗਦੇ ਹਨ।
ਅਸਤ੍ਰ (ਤੀਰ) ਵਜਦੇ ਹਨ।
ਛਤ੍ਰੀ ਜੂਝਦੇ ਹਨ ॥੨੦੪॥
ਭੂਮੀ ਉਤੇ ਡਿਗਦੇ ਹਨ।
ਘੁੰਮੇਰੀ ਖਾ ਕੇ ਉਠਦੇ ਹਨ।
ਪਾਣੀ ਮੰਗਦੇ ਹਨ।
ਸੂਰਮੇ ਜੂਝਦੇ ਹਨ ॥੨੦੫॥
ਬਾਣ ਚਲਦੇ ਹਨ।
ਦਿਸ਼ਾਵਾਂ (ਤੀਰਾਂ ਨਾਲ) ਰੁਕ ਜਾਂਦੀਆਂ ਹਨ।