ਸ਼੍ਰੀ ਦਸਮ ਗ੍ਰੰਥ

ਅੰਗ - 487


ਅਉਰ ਨ ਮਾਗਤ ਹਉ ਤੁਮ ਤੇ ਕਛੁ ਚਾਹਤ ਹਉ ਚਿਤ ਮੈ ਸੋਈ ਕੀਜੈ ॥

ਮੈਂ ਹੋਰ ਤੁਹਾਡੇ ਤੋਂ ਕੁਝ ਨਹੀਂ ਮੰਗਦਾ, ਜੋ ਮੈਂ ਚਿਤ ਵਿਚ ਇੱਛਾ ਕਰਦਾ ਹਾਂ ਉਹੀ (ਪੂਰੀ) ਕਰ ਦਿਓ।

ਸਸਤ੍ਰਨ ਸੋ ਅਤਿ ਹੀ ਰਨ ਭੀਤਰ ਜੂਝਿ ਮਰੋ ਕਹਿ ਸਾਚ ਪਤੀਜੈ ॥

'ਬਹੁਤ ਵਡੇ ਯੁੱਧ ਵਿਚ ਸ਼ਸਤ੍ਰਾਂ ਸਹਿਤ ਲੜ ਮਰਾਂ', ਸਚ ਕਹਿੰਦਾ ਹਾਂ, ਨਿਸਚਾ ਕਰ ਲਵੋ।

ਸੰਤ ਸਹਾਇ ਸਦਾ ਜਗ ਮਾਇ ਕ੍ਰਿਪਾ ਕਰ ਸ੍ਯਾਮ ਇਹੈ ਵਰੁ ਦੀਜੈ ॥੧੯੦੦॥

ਹੇ ਸੰਤਾਂ ਦੀ ਸਹਾਇਤਾ ਕਰਨ ਵਾਲੀ ਜਗਤ ਮਾਤਾ! ਕ੍ਰਿਪਾ ਕਰ ਕੇ (ਕਵੀ) ਸ਼ਿਆਮ ਨੂੰ ਇਹੋ ਵਰ ਦਿਓ ॥੧੯੦੦॥

ਜਉ ਕਿਛੁ ਇਛ ਕਰੋ ਧਨ ਕੀ ਤਉ ਚਲਿਯੋ ਧਨੁ ਦੇਸਨ ਦੇਸ ਤੇ ਆਵੈ ॥

ਜੇ ਮੈਂ ਧਨ ਦੀ ਇੱਛਾ ਕਰਾਂ ਤਾਂ ਧਨ ਦੇਸ਼ਾਂ ਦੇਸ਼ਾਂ ਤੋਂ ਚਲਿਆ ਆਉਂਦਾ ਹੈ।

ਅਉ ਸਬ ਰਿਧਨ ਸਿਧਨ ਪੈ ਹਮਰੋ ਨਹੀ ਨੈਕੁ ਹੀਯੋ ਲਲਚਾਵੈ ॥

ਅਤੇ ਹੋਰ ਸਾਰੀਆਂ ਰਿੱਧੀਆਂ ਸਿਧੀਆਂ ਤੇ ਮੇਰਾ ਮਨ ਜ਼ਰਾ ਜਿੰਨਾ ਵੀ ਨਹੀਂ ਲਲਚਾਉਂਦਾ ਹੈ।

ਅਉਰ ਸੁਨੋ ਕਛੁ ਜੋਗ ਬਿਖੈ ਕਹਿ ਕਉਨ ਇਤੋ ਤਪੁ ਕੈ ਤਨੁ ਤਾਵੈ ॥

ਹੋਰ ਸੁਣੋ, ਜੇ ਯੋਗ ਵਿਚ ਕੁਝ ਹੈ ਤਾਂ ਕੌਣ ਸ਼ਰੀਰ ਨੂੰ ਇਤਨਾ ਕਸ਼ਟ ਦੇਵੇ। (ਇਸ ਕਰ ਕੇ)

ਜੂਝਿ ਮਰੋ ਰਨ ਮੈ ਤਜਿ ਭੈ ਤੁਮ ਤੇ ਪ੍ਰਭ ਸ੍ਯਾਮ ਇਹੈ ਵਰੁ ਪਾਵੈ ॥੧੯੦੧॥

ਹੇ ਪ੍ਰਭੂ! (ਕਵੀ) ਸ਼ਿਆਮ ਤੁਹਾਡੇ ਤੋਂ ਇਹੀ ਵਰ ਮੰਗਦ ਹੈ ਕਿ ਭੈ ਨੂੰ ਛਡ ਕੇ ਰਣ ਵਿਚ ਲੜ ਕੇ ਮਰ ਜਾਵਾਂ ॥੧੯੦੧॥

ਪੂਰਿ ਰਹਿਯੋ ਸਿਗਰੇ ਜਗ ਮੈ ਅਬ ਲਉ ਹਰਿ ਕੋ ਜਸੁ ਲੋਕ ਸੁ ਗਾਵੈ ॥

ਸਾਰੇ ਜਗਤ ਵਿਚ ਸ੍ਰੀ ਕ੍ਰਿਸ਼ਨ ਦਾ ਯਸ਼ ਪਸਰਿਆ ਹੋਇਆ ਹੈ ਅਤੇ ਹੁਣ ਤਕ ਲੋਕ (ਉਸ ਨੂੰ) ਗਾਉਂਦੇ ਹਨ।

ਸਿਧ ਮੁਨੀਸ੍ਵਰ ਈਸ੍ਵਰ ਬ੍ਰਹਮ ਅਜੌ ਬਲਿ ਕੋ ਗੁਨ ਬ੍ਯਾਸ ਸੁਨਾਵੈ ॥

ਸਿੱਧ, ਮੁਨੀਸ਼ਵਰ, ਸ਼ਿਵ, ਬ੍ਰਹਮਾ, ਬਲਿ (ਰਾਜਾ) ਅਤੇ ਵਿਆਸ (ਉਸ ਦੇ) ਗੁਣਾਂ ਨੂੰ ਹੁਣ ਤਕ ਸੁਣਾ ਰਹੇ ਹਨ।

ਅਤ੍ਰਿ ਪਰਾਸੁਰ ਨਾਰਦ ਸਾਰਦ ਸ੍ਰੀ ਸੁਕ ਸੇਸ ਨ ਅੰਤਹਿ ਪਾਵੈ ॥

ਅਤ੍ਰੀ, ਪਰਾਸ਼ਰ, ਨਾਰਦ, ਸ਼ਾਰਦਾ, ਲੱਛਮੀ, ਸੁਕਦੇਵ, ਸ਼ੇਸ਼ਨਾਗ (ਆਦਿਕ ਉਸ ਦੇ) ਅੰਤ ਨੂੰ ਪ੍ਰਾਪਤ ਨਹੀਂ ਕਰ ਸਕੇ ਹਨ।

ਤਾ ਕੋ ਕਬਿਤਨ ਮੈ ਕਬਿ ਸ੍ਯਾਮ ਕਹਿਯੋ ਕਹਿ ਕੈ ਕਬਿ ਕਉਨ ਰਿਝਾਵੈ ॥੧੯੦੨॥

ਉਸ ਦੇ ਯਸ਼ ਨੂੰ ਸ਼ਿਆਮ ਕਵੀ ਨੇ ਕਵਿਤਾ ਵਿਚ ਕਿਹਾ ਹੈ। (ਅਜਿਹਾ) ਕਹਿ ਕੇ ਕਿਹੜਾ ਕਵੀ (ਉਸ ਨੂੰ) ਰਿਝਾ ਸਕਦਾ ਹੈ ॥੧੯੦੨॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਜੁਧ ਪ੍ਰਬੰਧੇ ਨ੍ਰਿਪ ਜਰਾਸੰਧਿ ਕੋ ਪਕਰ ਕਰਿ ਛੋਰਿ ਦੀਬੋ ਸਮਾਪਤੰ ॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਵਤਾਰ ਦੇ ਜੁਧ-ਪ੍ਰਬੰਧ ਦੇ ਰਾਜਾ ਜਰਾਸੰਧ ਨੂੰ ਪਕੜ ਕੇ ਛੋਡ ਦੇਣ ਦਾ ਪ੍ਰਸੰਗ ਸਮਾਪਤ।

ਅਥ ਕਾਲ ਜਮਨ ਕੋ ਲੇ ਜਰਾਸੰਧਿ ਫਿਰ ਆਏ ॥

ਹੁਣ ਕਾਲ ਜਮਨ ਨੂੰ ਲੈ ਕੇ ਜਰਾਸੰਧ ਫਿਰ ਆਇਆ

ਸਵੈਯਾ ॥

ਸਵੈਯਾ:

ਭੂਪ ਸੁ ਦੁਖਿਤ ਹੋਇ ਅਤਿ ਹੀ ਅਪਨੇ ਲਿਖਿ ਮਿਤ੍ਰ ਕਉ ਪਾਤ ਪਠਾਈ ॥

ਰਾਜਾ (ਜਰਾਸੰਧ) ਨੇ ਬਹੁਤ ਦੁਖੀ ਹੇ ਕੇ ਆਪਣੇ ਮਿਤਰ (ਕਾਲ ਜਮਨ) ਨੂੰ ਇਕ ਚਿੱਠੀ ਲਿਖ ਕੇ ਭੇਜ ਦਿੱਤੀ।

ਸੈਨ ਹਨਿਯੋ ਹਮਰੋ ਜਦੁ ਨੰਦਨ ਛੋਰ ਦਯੋ ਮੁਹਿ ਕੈ ਕਰੁਨਾਈ ॥

ਕ੍ਰਿਸ਼ਨ ਨੇ ਮੇਰੀ ਸੈਨਾ ਨੂੰ ਮਾਰ ਦਿੱਤਾ ਹੈ ਅਤੇ ਕਰੁਣਾ ਕਰ ਕੇ ਮੈਨੂੰ ਛਡ ਦਿੱਤਾ ਹੈ।

ਬਾਚਤ ਪਾਤੀ ਚੜੋ ਤੁਮ ਹੂੰ ਇਤ ਆਵਤ ਹਉ ਸਬ ਸੈਨ ਬੁਲਾਈ ॥

(ਇਸ) ਚਿੱਠੀ ਨੂੰ ਪੜ੍ਹਦਿਆਂ ਹੀ ਤੁਸੀਂ ਸਾਰੀ ਸੈਨਾ ਨੂੰ ਬੁਲਾ ਕੇ ਇਧਰ ਨੂੰ ਚੜ੍ਹ ਆਓ।

ਐਸੀ ਦਸਾ ਸੁਨਿ ਮਿਤ੍ਰਹਿ ਕੀ ਤਬ ਕੀਨੀ ਹੈ ਕਾਲ ਜਮਨ ਚੜਾਈ ॥੧੯੦੩॥

ਮਿਤਰ ਦੀ ਅਜਿਹੀ ਹਾਲਤ ਸੁਣ ਕੇ ਉਸੇ ਵੇਲੇ ਕਾਲ ਜਮਨ ਨੇ ਚੜ੍ਹਾਈ ਕਰ ਦਿੱਤੀ ॥੧੯੦੩॥

ਸੈਨ ਕੀਓ ਇਕਠੋ ਅਪਨੇ ਜਿਹ ਸੈਨਹਿ ਕੋ ਕਛੁ ਪਾਰ ਨ ਪਈਯੈ ॥

(ਕਾਲ ਜਮਨ ਨੇ) ਆਪਣੇ ਕੋਲ (ਇਤਨੀ) ਸੈਨਾ ਇਕੱਠੀ ਕਰ ਲਈ ਜਿਸ ਸੈਨਾ ਦਾ ਕੁਝ ਅੰਤ ਨਹੀਂ ਪਾਇਆ ਜਾ ਸਕਦਾ।

ਬੋਲ ਉਠੈ ਕਈ ਕੋਟਿ ਬਲੀ ਜਬ ਏਕ ਕੋ ਲੈ ਕਰਿ ਨਾਮੁ ਬੁਲਈਯੈ ॥

ਜਦੋਂ (ਕਿਸੇ) ਇਕ ਦਾ ਨਾਂ ਲੈ ਕੇ ਬੁਲਾਈਏ ਤਾਂ ਕਈ ਕਰੋੜ ਸੂਰਮੇ ਬੋਲ ਪੈਂਦੇ ਹਨ।

ਦੁੰਦਭਿ ਕੋਟਿ ਬਜੈ ਤਿਨ ਕੀ ਧੁਨਿ ਸੋ ਤਿਨ ਕੀ ਧੁਨਿ ਨ ਸੁਨਿ ਪਈਯੈ ॥

ਕਰੋੜਾਂ ਨਗਾਰੇ ਵਜ ਰਹੇ ਹਨ ਜਿਨ੍ਹਾਂ ਦੀ ਧੁਨ ਕਰ ਕੇ ਉਨ੍ਹਾਂ (ਯੋਧਿਆਂ) ਦੀ ਆਵਾਜ਼ ਸੁਣਾਈ ਨਹੀਂ ਦਿੰਦੀ।

ਐਸੇ ਕਹਾ ਸਭ ਹ੍ਯਾਂ ਨ ਟਿਕੋ ਪਲਿ ਸ੍ਯਾਮ ਹੀ ਸੋ ਚਲਿ ਜੁਧੁ ਮਚਈਯੈ ॥੧੯੦੪॥

(ਸੈਨਾ ਦੇ ਇਕੱਠੇ ਹੋ ਜਾਣ ਤੇ ਕਾਲ ਜਮਨ ਨੇ) ਇਸ ਤਰ੍ਹਾਂ ਕਿਹਾ (ਹੁਣ) ਇਥੇ ਪਲ ਭਰ ਵੀ ਨਾ ਟਿਕੀਏ ਅਤੇ ਸਾਰੇ ਚਲ ਕੇ ਕ੍ਰਿਸ਼ਨ ਨਾਲ ਯੁੱਧ ਕਰੀਏ ॥੧੯੦੪॥

ਦੋਹਰਾ ॥

ਦੋਹਰਾ:

ਕਾਲ ਨੇਮਿ ਆਯੋ ਪ੍ਰਬਲ ਏਤੋ ਸੈਨ ਬਢਾਇ ॥

(ਕਾਲ ਜਮਨ ਦਾ ਸੈਨਾ-ਨਾਇਕ) 'ਕਾਲ ਨੇਮ' ਇਤਨੀ ਪ੍ਰਬਲ ਅਤੇ ਅਤਿ ਅਧਿਕ ਸੈਨਾ ਲੈ ਕੇ ਆਇਆ ਹੈ