ਵਾਹਿਗੁਰੂ ਜੀ ਕੀ ਫਤਹਿ:
ਜ਼ਫ਼ਰਨਾਮਹ
ਸ੍ਰੀ ਮੁਖਵਾਕ ਪਾਤਿਸਾਹੀ ੧੦
(ਉਹ ਪ੍ਰਭੂ) ਕਰਾਮਾਤ ਵਿਚ ਪੂਰਨ, ਅਚਲ, ਕ੍ਰਿਪਾਲੂ,
ਖ਼ੁਸ਼ੀਆਂ ਬਖ਼ਸ਼ਣ ਵਾਲਾ, ਰੋਜ਼ੀ ਦੇਣ ਵਾਲਾ, ਮੁਕਤੀਦਾਤਾ ਅਤੇ ਮਿਹਰ ਕਰਨ ਵਾਲਾ ਹੈ ॥੧॥
(ਉਹ) ਈਮਾਨ (ਅਥਵਾ ਸੁਖ) ਦੇਣ ਵਾਲਾ, ਖਿਮਾ ਕਰਨ ਵਾਲਾ, ਹੱਥ (ਭਾਵ-ਬਾਂਹ) ਪਕੜਨ ਵਾਲਾ,
ਭੁੱਲਾਂ ਮਾਫ਼ ਕਰਨ ਵਾਲਾ, ਰਿਜ਼ਕ ਦੇਣ ਵਾਲਾ, ਮਨ ਨੂੰ ਪਸੰਦ ਆਣ ਵਾਲਾ ਹੈ ॥੨॥
(ਉਹ) ਬਾਦਸ਼ਾਹਾਂ ਦਾ ਬਾਦਸ਼ਾਹ, ਖ਼ੂਬੀਆਂ (ਗੁਣ) ਦੇਣ ਵਾਲਾ, ਪਥ-ਪ੍ਰਦਰਸ਼ਨ ਕਰਨ ਵਾਲਾ,
ਰੰਗ-ਰਹਿਤ, ਚਿੰਨ੍ਹ ਰਹਿਤ ਅਤੇ ਅਦੁੱਤੀ ਹੈ ॥੩॥
(ਉਸ ਪਾਸ) ਨਾ ਸਾਮਾਨ (ਸਾਜ-ਸੱਜਾ) ਹੈ, ਨਾ ਬਾਜ਼ ਹੈ ਅਤੇ ਨਾ ਹੀ ਫ਼ੌਜ ਅਤੇ ਗ਼ਲੀਚੇ।
(ਪਰ) ਪਰਮਾਤਮਾ ਸੁਖ-ਸੁਵਿਧਾਵਾਂ ਅਤੇ ਸਵਰਗ ਪ੍ਰਦਾਨ ਕਰ ਸਕਦਾ ਹੈ ॥੪॥
(ਉਹ) ਸੰਸਾਰਿਕ ਪ੍ਰਪੰਚ ਤੋਂ ਪਵਿਤ੍ਰ, ਬਲਸ਼ਾਲੀ, ਸਾਖਿਆਤ (ਹਰ ਥਾਂ ਉਤੇ ਪ੍ਰਗਟ)
ਵਡਿਆਈ ਦੇਣ ਵਾਲਾ ਅਤੇ ਹਰ ਇਕ ਥਾਂ ਉਤੇ ਮੌਜੂਦ ਹੈ ॥੫॥
(ਉਹ) ਦਾਤਾਂ ਦੇਣ ਵਾਲਾ, ਪਵਿਤ੍ਰ, ਪਾਲਨਾ ਕਰਨ ਵਾਲਾ,
ਰਹਿਮ ਕਰਨ ਵਾਲਾ ਅਤੇ ਹਰ ਇਕ ਦੇਸ਼ ਨੂੰ ਰੋਜ਼ੀ ਦੇਣ ਵਾਲਾ ਹੈ ॥੬॥
(ਉਹ) ਸਭ ਦੇਸ਼ਾਂ ਦਾ ਸੁਆਮੀ, ਵੱਡਿਆਂ ਤੋਂ ਵੀ ਵੱਡਾ,