(ਇਹ) ਪਾਸ ਦਾ ਨਾਮ ਬਣ ਜਾਏਗਾ। ਕਵੀਓ! ਸਮਝ ਲਵੋ ॥੪੪੩॥
ਪਹਿਲਾਂ 'ਮਾਤੰਗਨਿ' (ਹਾਥੀ-ਸੈਨਾ) ਪਦ ਕਹਿ ਕੇ ਅੰਤ ਉਤੇ 'ਰਿਪੁ ਅਰਿ' ਪਦ ਕਥਨ ਕਰੋ।
(ਇਹ) ਪਾਸ ਦਾ ਨਾਮ ਹੋ ਜਾਏਗਾ। ਵਿਦਵਾਨੋ! ਸਮਝ ਲਵੋ ॥੪੪੪॥
ਪਹਿਲਾਂ 'ਤੁਰੰਗਨੀ' (ਘੋੜ ਸਵਾਰ ਸੈਨਾ) ਸ਼ਬਦ ਕਹਿ ਕੇ, ਅੰਤ ਉਤੇ 'ਰਿਪੁ ਅਰਿ' ਪਦ ਕਥਨ ਕਰੋ।
(ਇਹ) ਪਾਸ ਦਾ ਨਾਮ ਬਣ ਜਾਂਦਾ ਹੈ। ਸੂਝਵਾਨੋ! ਪਛਾਣ ਲਵੋ ॥੪੪੫॥
ਪਹਿਲਾਂ 'ਹਸਤਨਿ' (ਹਾਥੀਆਂ ਦੀ ਸੈਨਾ) ਸ਼ਬਦ ਕਹਿ ਕੇ, (ਫਿਰ) 'ਰਿਪੁ ਅਰਿ' ਕਥਨ ਕਰੋ।
(ਇਹ) ਪਾਸ ਦਾ ਨਾਮ ਹੋ ਜਾਂਦਾ ਹੈ। ਸੂਝਵਾਨੋ! ਸਮਝ ਲਵੋ ॥੪੪੬॥
ਪਹਿਲਾਂ 'ਦੰਤਨੀ' (ਦੰਦਾਂ ਵਾਲੇ ਹਾਥੀਆਂ ਦੀ ਸੈਨਾ) ਸ਼ਬਦ ਕਹਿ ਕੇ, ਅੰਤ ਉਤੇ 'ਰਿਪੁ ਅਰਿ' ਸ਼ਬਦ ਕਹੋ।
(ਇਹ) ਪਾਸ ਦਾ ਨਾਮ ਹੋ ਜਾਂਦਾ ਹੈ। ਸੂਝਵਾਨੋ! ਸਮਝ ਲਵੋ ॥੪੪੭॥
ਪਹਿਲਾਂ 'ਦੁਰਦਨਿ' (ਹਾਥੀ ਸੈਨਾ) ਪਦ ਕਹਿ ਕੇ ਅੰਤ ਉਤੇ 'ਮੁਰਦਨਿ' (ਮੁਰਦਾ ਕਰਨ ਵਾਲੀ) ਸ਼ਬਦ ਕਥਨ ਕਰੋ।
(ਇਹ) ਪਾਸ ਦਾ ਨਾਮ ਬਣਦਾ ਹੈ। ਸਮਝਦਾਰੋ! ਵਿਚਾਰ ਕਰ ਲਵੋ ॥੪੪੮॥
ਪਹਿਲਾਂ 'ਪਦਮਨਿ' (ਹਾਥੀ ਸੈਨਾ) ਪਦ ਉਚਾਰ ਕੇ, ਅੰਤ ਉਤੇ 'ਰਿਪੁ ਅਰਿ' ਸ਼ਬਦ ਜੋੜੋ।
(ਇਹ) ਪਾਸ ਦਾ ਨਾਮ ਬਣਦਾ ਹੈ। ਸਮਝਦਾਰੋ! ਵਿਚਾਰ ਕਰ ਲਵੋ ॥੪੪੯॥
ਪਹਿਲਾਂ 'ਬ੍ਯਾਲਾ' (ਹਾਥੀ ਸੈਨਾ) ਪਦ ਕਹਿ ਕੇ, ਫਿਰ 'ਰਿਪੁ ਅਰਿ' ਸ਼ਬਦ ਕਹਿ ਦਿਓ।
(ਇਹ) ਪਾਸ ਦਾ ਨਾਮ ਹੋ ਜਾਂਦਾ ਹੈ। ਕਵੀਓ! ਚੇਤੇ ਕਰ ਲਵੋ ॥੪੫੦॥
ਪਹਿਲਾਂ 'ਕੁੰਜਰੀ' (ਹਾਥੀ ਸੈਨਾ) ਸ਼ਬਦ ਕਹਿ ਕੇ, ਅੰਤ ਉਤੇ 'ਰਿਪੰਤਕ' (ਵੈਰੀ ਦਾ ਨਾਸ਼ ਕਰਨ ਵਾਲੀ) ਕਥਨ ਕਰੋ।
(ਇਹ) ਪਾਸ ਦਾ ਨਾਮ ਬਣ ਜਾਂਦਾ ਹੈ। ਸੁਘੜ ਜਨੋ! ਚੇਤੇ ਕਰ ਲਵੋ ॥੪੫੧॥
ਪਹਿਲਾਂ 'ਇੰਭੀ' (ਗਜ ਸੈਨਾ) ਸ਼ਬਦ ਕਹਿ ਕੇ ਫਿਰ 'ਰਿਪੁ ਅਰਿ' ਸ਼ਬਦ ਕਥਨ ਕਰੋ।
(ਇਹ) ਨਾਮ ਪਾਸ ਦਾ ਹੁੰਦਾ ਹੈ। ਸਮਝਦਾਰੋ! ਸਮਝ ਲਵੋ ॥੪੫੨॥
ਪਹਿਲਾਂ 'ਕੁੰਭਨੀ' (ਹਾਥੀ-ਸੈਨਾ) ਸ਼ਬਦ ਕਹਿ ਕੇ, (ਫਿਰ) ਅੰਤ ਉਤੇ 'ਰਿਪੁ ਅਰਿ' ਸ਼ਬਦ ਜੋੜ ਲਵੋ।
(ਇਹ) ਪਾਸ ਦਾ ਨਾਮ ਬਣ ਜਾਂਦਾ ਹੈ। ਸੂਝਵਾਨੋ! ਸੋਚ ਲਵੋ ॥੪੫੩॥
ਪਹਿਲਾਂ 'ਕਰਨੀ' (ਹਾਥੀ ਸੈਨਾ) ਪਦ ਉਚਾਰ ਕੇ ਅੰਤ ਉਤੇ 'ਰਿਪੁ ਅਰਿ' ਕਥਨ ਕਰੋ।
(ਇਹ) ਪਾਸ ਦਾ ਨਾਮ ਹੋ ਜਾਂਦਾ ਹੈ। ਸਮਝਦਾਰੋ! ਸਮਝ ਲਵੋ ॥੪੫੪॥
ਪਹਿਲਾਂ 'ਸਿੰਧੁਰੀ' (ਗਜ ਸੈਨਾ) ਸ਼ਬਦ ਕਹਿ ਕੇ ਅੰਤ ਵਿਚ 'ਰਿਪੁ ਅਰਿ' ਕਥਨ ਕਰੋ।
(ਇਹ) ਸਾਰੇ ਪਾਸ ਦੇ ਨਾਮ ਬਣਦੇ ਚਲੇ ਜਾਂਦੇ ਹਨ ॥੪੫੫॥
ਪਹਿਲਾਂ 'ਅਨਕਪੀ' (ਹਾਥੀ-ਸੈਨਾ) ਸ਼ਬਦ ਕਹਿ ਕੇ ਅੰਤ ਉਤੇ 'ਰਿਪੁ ਅਰਿ' ਕਥਨ ਕਰੋ।
(ਇਹ) ਪਾਸ ਦਾ ਨਾਮ ਬਣ ਜਾਂਦਾ ਹੈ। ਕਵੀ ਜਨੋ! ਵਿਚਾਰ ਕਰ ਲਵੋ ॥੪੫੬॥
ਪਹਿਲਾਂ 'ਨਾਗਨੀ' (ਹਾਥੀ-ਸੈਨਾ) ਕਹਿ ਕੇ, ਅੰਤ ਉਤੇ 'ਰਿਪੁ ਅਰਿ' ਸ਼ਬਦ ਜੋੜੋ।
(ਇਹ) ਪਾਸ ਦਾ ਨਾਮ ਬਣ ਜਾਵੇਗਾ। ਬੁੱਧੀਮਾਨੋ! ਸੋਚ ਲਵੋ ॥੪੫੭॥
ਪਹਿਲਾਂ 'ਹਰਿਨੀ' (ਹਾਥੀ ਦਲ) ਸ਼ਬਦ ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ' ਪਦ ਕਥਨ ਕਰੋ।
(ਇਹ) ਪਾਸ ਦਾ ਨਾਮ ਹੈ। ਸੂਝਵਾਨੋ! ਸਮਝ ਲਵੋ ॥੪੫੮॥
ਪਹਿਲਾਂ 'ਮਾਤੰਗਨਿ' (ਹਾਥੀ-ਸੈਨਾ) ਪਦ ਕਹਿ ਕੇ, (ਫਿਰ) ਅੰਤ ਉਤੇ 'ਰਿਪੁ ਅਰਿ' ਪਦ ਉਚਾਰਨ ਕਰੋ।
(ਇਹ) ਪਾਸ ਦਾ ਨਾਮ ਬਣਦਾ ਹੈ। ਕਵੀਓ! ਵਿਚਾਰ ਲਵੋ ॥੪੫੯॥
ਪਹਿਲਾਂ 'ਬਾਜਿਨੀ' (ਘੋੜ ਸਵਾਰ ਸੈਨਾ) ਸ਼ਬਦ ਕਹਿ ਕੇ ਅੰਤ ਵਿਚ 'ਰਿਪੁ ਅਰਿ' ਪਦ ਜੋੜੋ।
(ਇਹ) ਪਾਸ ਦਾ ਨਾਮ ਬਣਦਾ ਹੈ। ਸੌਝਵਾਨੋ! ਸਚ ਕਰ ਕੇ ਮੰਨ ਲਵੋ ॥੪੬੦॥
ਇਥੇ ਸ੍ਰੀ ਨਾਮ ਮਾਲਾ ਪੁਰਾਣ ਦੇ ਸ੍ਰੀ ਪਾਸਿ ਨਾਮ ਵਾਲੇ ਚੌਥੇ ਅਧਿਆਇ ਦੀ ਸਮਾਪਤੀ, ਸਭ ਸ਼ੁਭ ਹੈ ॥੪॥
ਹੁਣ ਤੁਪਕ (ਛੋਟੀ ਤੋਪ ਜਾਂ ਬੰਦੂਕ) ਦੇ ਨਾਂਵਾਂ (ਦਾ ਵਰਣਨ)
ਦੋਹਰਾ:
ਪਹਿਲਾਂ 'ਬਾਹਿਨਿ' ਸ਼ਬਦ ਕਹਿ ਕੇ ਅੰਤ ਉਤੇ 'ਰਿਪੁ ਅਰਿ' ਪਦ ਕਥਨ ਕਰੋ।
(ਇਹ) ਨਾਮ ਤੁਪਕ ਦਾ ਹੈ। ਇਸ ਨੂੰ ਕਵੀਓ! ਧਾਰਨ ਕਰ ਲਵੋ ॥੪੬੧॥
ਪਹਿਲਾਂ 'ਸਿੰਧਵਨੀ' (ਘੋੜ ਚੜ੍ਹੀ ਸੈਨਾ) ਸ਼ਬਦ ਕਹਿ ਕੇ ਅੰਤ ਵਿਚ 'ਰਿਪਣੀ' ਪਦ ਦਾ ਬਖਾਨ ਕਰੋ।
(ਇਹ) ਤੁਪਕ ਦਾ ਨਾਮ ਹੁੰਦਾ ਹੈ। ਕਵੀਓ! ਧਾਰਨ ਕਰ ਲਵੋ ॥੪੬੨॥
ਪਹਿਲਾਂ 'ਤੁਰੰਗਨਿ' (ਘੋੜ ਸਵਾਰ ਸੈਨਾ) ਕਹਿ ਕੇ ਅੰਤ ਉਤੇ 'ਰਿਪੁ ਅਰਿ' ਕਥਨ ਕਰੋ।
(ਇਹ) ਤੁਪਕ ਦਾ ਨਾਮ ਹੋ ਜਾਵੇਗਾ। ਕਵੀਓ! ਇਸ ਨੂੰ ਵਿਚਾਰ ਲਵੋ ॥੪੬੩॥
ਪਹਿਲਾਂ 'ਹਯਨੀ' (ਘੋੜ ਚੜ੍ਹੀ ਸੈਨਾ) ਕਹਿ ਕੇ ਅੰਤ ਉਤੇ 'ਹਾ ਅਰਿ' ਪਦ ਜੋੜੋ।
(ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਵਿਚਾਰਵਾਨੋ! ਸੋਚ ਲਵੋ ॥੪੬੪॥
ਪਹਿਲਾਂ 'ਅਰਬਨਿ' ਸ਼ਬਦ ਕਹਿ ਕੇ ਅੰਤ ਵਿਚ 'ਰਿਪੁ ਅਰਿ' ਸ਼ਬਦ ਕਹੋ।
(ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਸੂਝਵਾਨ ਕਵੀਓ! ਵਿਚਾਰ ਕਰ ਲਵੋ ॥੪੬੫॥