ਸ਼੍ਰੀ ਦਸਮ ਗ੍ਰੰਥ

ਅੰਗ - 1027


ਹੋ ਯਾ ਸੌ ਨੇਹੁ ਬਢਾਇ ਨ ਯਾ ਕੋ ਕੀਜਿਯੈ ॥੬॥

ਇਸ ਨਾਲ ਪ੍ਰੇਮ ਵਧਾ ਕੇ ਅਜਿਹਾ ਨਾ ਕਰ ॥੬॥

ਚੌਪਈ ॥

ਚੌਪਈ:

ਤਬ ਰਾਨੀ ਨ੍ਰਿਪ ਚਲਿ ਆਈ ॥

ਤਦ ਰਾਣੀ ਰਾਜੇ ਕੋਲ ਚਲ ਕੇ ਆ ਗਈ

ਸਕਲ ਭੇਦ ਤਿਹ ਦਿਯੋ ਬਤਾਈ ॥

ਅਤੇ ਉਸ ਨੂੰ ਸਾਰੀ ਗੱਲ ਦਸ ਦਿੱਤੀ।

ਤੁਹਿ ਦੇਖਤ ਦੇਸੀ ਉਹਿ ਦਈ ॥

ਤੁਹਾਡੇ ਵੇਖਦੇ ਹੋਇਆਂ ਉਹ ਹਾਵ-ਭਾਵ ਉਸ ਨੂੰ ਦਿਖਾ ਰਹੀ ਹੈ।

ਤੋਰੀ ਪ੍ਰੀਤਿ ਕਹਾ ਇਹ ਭਈ ॥੭॥

ਤੇਰੀ ਇਸ ਨਾਲ ਕਿਹੋ ਜਿਹੀ ਪ੍ਰੀਤ ਹੈ ॥੭॥

ਦੋਹਰਾ ॥

ਦੋਹਰਾ:

ਤੁਹਿ ਦੇਖਤ ਇਨ ਉਹਿ ਦਈ ਦੇਸੀ ਸੁਨੁ ਮਹਾਰਾਜ ॥

ਹੇ ਮਹਾਰਾਜ! ਸੁਣੋ, ਤੁਹਾਡੇ ਵੇਖਦੇ ਹੋਇਆਂ ਇਸ ਨੇ ਹਾਵ-ਭਾਵ ਉਸ ਨੂੰ ਵਿਖਾਏ ਹਨ।

ਤਾ ਤੇ ਤੁਮਰੋ ਯਾ ਭਏ ਹਿਤ ਕੀਨੋ ਕਿਹ ਕਾਜ ॥੮॥

ਤਾਂ ਫਿਰ ਇਸ ਨਾਲ ਕੀਤਾ ਪਿਆਰ ਕਿਸ ਕੰਮ ਦਾ ॥੮॥

ਬੇਸ੍ਵਾ ਤੁਮ ਕੌ ਭਾਵਈ ਤ੍ਯਾਗ ਕਰਿਯੋ ਤੈ ਮੋਹਿ ॥

ਵੇਸਵਾ ਤੁਹਾਨੂੰ ਚੰਗੀ ਲਗਦੀ ਹੈ ਅਤੇ ਮੈਨੂੰ ਤਿਆਗ ਦਿੱਤਾ ਹੈ।

ਔਰ ਪੁਰਖੁ ਤਾ ਕੌ ਰੁਚੈ ਲਾਜ ਨ ਲਾਗਤ ਤੋਹਿ ॥੯॥

ਉਸ ਨੂੰ ਹੋਰ ਮਰਦ ਚੰਗਾ ਲਗਦਾ ਹੈ, ਕੀ ਤੁਹਾਨੂੰ ਲਾਜ ਨਹੀਂ ਲਗਦੀ ॥੯॥

ਚੌਪਈ ॥

ਚੌਪਈ:

ਜੌ ਇਨ ਕੇ ਰਾਖੇ ਪਤਿ ਪੈਯੈ ॥

ਜੇ ਇਸ (ਵੇਸਵਾ) ਨੂੰ ਘਰ ਵਿਚ ਰਖਣ ਨਾਲ ਇਜ਼ਤ ('ਪਤਿ') ਮਿਲਦੀ ਹੈ

ਤੌ ਬਰਾਗਿਨਿਨ ਕ੍ਯੋ ਗ੍ਰਿਹ ਲ੍ਯੈਯੈ ॥

ਤਾਂ (ਫਿਰ) ਸ੍ਰੇਸ਼ਠ ਇਸਤਰੀਆਂ ('ਬਰਾਗਿਨਿਨ') ਨੂੰ ਘਰ ਵਿਚ ਕਿਉਂ ਲਿਆਂਦਾ ਜਾਏ।

ਟਟੂਅਹਿ ਚੜਿ ਜੀਤੇ ਸੰਗ੍ਰਾਮਾ ॥

ਜੇ ਟਟੂ ਉਤੇ ਚੜ੍ਹ ਕੇ ਜੰਗ ਜਿਤੀ ਜਾ ਸਕੇ,

ਕੋ ਖਰਚੈ ਤਾਜੀ ਪੈ ਦਾਮਾ ॥੧੦॥

ਤਾਂ ਫਿਰ ਘੋੜਿਆਂ ਉਤੇ ਪੈਸੇ ਖ਼ਰਚਣ ਦੀ ਕੀ ਲੋੜ ਹੈ ॥੧੦॥

ਦੋਹਰਾ ॥

ਦੋਹਰਾ:

ਇਨ ਬੇਸ੍ਵਨਿ ਕੌ ਲਾਜ ਨਹਿ ਨਹਿ ਜਾਨਤ ਰਸ ਰੀਤਿ ॥

ਇਨ੍ਹਾਂ ਵੇਸਵਾਵਾਂ ਨੂੰ (ਕਿਸੇ ਤਰ੍ਹਾਂ ਦੀ) ਕੋਈ ਲਾਜ ਨਹੀਂ ਹੈ ਅਤੇ ਨਾ ਹੀ ਪ੍ਰੇਮ ਦੀ ਰੀਤ ਨੂੰ ਜਾਣਦੀਆਂ ਹਨ।

ਰਾਵ ਛੋਰਿ ਰੰਕਹਿ ਭਜਹਿ ਪੈਸਨ ਕੀ ਪਰਤੀਤ ॥੧੧॥

ਇਹ ਪੈਸਿਆਂ ਲਈ ਰਾਜਿਆਂ ਨੂੰ ਛਡ ਕੇ ਰੰਕਾਂ ਨਾਲ ਰਮਣ ਕਰ ਸਕਦੀਆਂ ਹਨ ॥੧੧॥

ਅੜਿਲ ॥

ਅੜਿਲ:

ਤੁਮ ਸੇਤੀ ਬਾਹਰ ਕੋ ਨੇਹ ਜਤਾਵਈ ॥

ਇਹ ਤੁਹਾਡੇ ਨਾਲ ਬਾਹਰੋਂ ਪ੍ਰੇਮ ਪ੍ਰਗਟ ਕਰਦੀ ਹੈ,

ਨਿਜੁ ਹਿਤ ਵਾ ਕੇ ਸੰਗ ਟਕਾ ਜੋ ਲ੍ਯਾਵਈ ॥

ਪਰ (ਇਸ ਦਾ) ਆਪਣਾ ਹਿਤ ਉਸ ਨਾਲ ਹੈ ਜੋ ਧਨ ਲਿਆਉਂਦਾ ਹੈ।

ਔਰ ਸਦਨ ਮੌ ਜਾਤ ਜੁ ਯਾਹਿ ਬਤਾਇਯੈ ॥

ਜੇ ਦਸ ਦਿੱਤਾ ਜਾਏ ਕਿ ਇਹ ਕਿਸੇ ਹੋਰ ਦੇ ਘਰ ਜਾਂਦੀ ਹੈ,

ਹੋ ਤਬ ਰਾਜਾ ਜੂ ਇਹ ਕਹ ਲੀਕ ਲਗਾਇਯੈ ॥੧੨॥

ਤਦ ਹੇ ਰਾਜਨ! ਇਸ ਦੇ ਸੰਬੰਧ ਤੇ ਲਕੀਰ ਹੀ ਫੇਰ ਦੇਣੀ ਚਾਹੀਦੀ ਹੈ (ਅਰਥਾਤ ਸੰਬੰਧ ਖ਼ਤਮ ਕਰ ਦੇਣਾ ਚਾਹੀਦਾ ਹੈ) ॥੧੨॥

ਦੋਹਰਾ ॥

ਦੋਹਰਾ:

ਇਤ ਰਾਨੀ ਰਾਜਾ ਭਏ ਐਸ ਕਹਿਯੋ ਸਮੁਝਾਇ ॥

ਇਧਰ ਰਾਣੀ ਨੇ ਰਾਜੇ ਨੂੰ ਇਸ ਤਰ੍ਹਾਂ ਕਹਿ ਕੇ ਸਮਝਾਇਆ

ਮਨੁਛ ਪਠੈ ਉਤ ਜਾਰ ਕੋ ਬੇਸ੍ਵਾ ਲਈ ਬੁਲਾਇ ॥੧੩॥

ਅਤੇ ਉਧਰ ਉਸ ਯਾਰ ਵਲੋਂ ਬੰਦਾ ਭੇਜ ਕੇ ਵੇਸਵਾ ਨੂੰ ਬੁਲਵਾ ਲਿਆ ॥੧੩॥

ਚੌਪਈ ॥

ਚੌਪਈ:

ਜਬ ਬੇਸ੍ਵਾ ਤਾ ਕੇ ਘਰ ਗਈ ॥

ਜਦ ਵੇਸਵਾ ਉਸ (ਯਾਰ) ਦੇ ਘਰ ਗਈ

ਰਨਿਯਹਿ ਆਨਿ ਸਖੀ ਸੁਧਿ ਦਈ ॥

ਤਾਂ ਰਾਣੀ ਨੂੰ ਸਖੀ ਨੇ ਆ ਕੇ ਦਸਿਆ।

ਨਿਜੁ ਪਤਿ ਕੌ ਲੈ ਚਰਿਤਿ ਦਿਖਾਇਯੋ ॥

(ਰਾਣੀ ਨੇ) ਆਪਣੇ ਪਤੀ ਨੂੰ ਉਸ ਦਾ ਚਰਿਤ੍ਰ ਵਿਖਾ ਦਿੱਤਾ

ਨ੍ਰਿਪ ਧ੍ਰਿਗ ਚਿਤ ਆਪਨ ਠਹਰਾਯੋ ॥੧੪॥

ਅਤੇ ਰਾਜੇ ਨੇ ਆਪਣੇ ਚਿਤ ਨੂੰ ਧਿਕਾਰਿਆ ॥੧੪॥

ਦੋਹਰਾ ॥

ਦੋਹਰਾ:

ਮੈ ਜਾ ਕੌ ਧਨੁ ਅਮਿਤ ਦੈ ਕਰੀ ਆਪਨੀ ਯਾਰ ॥

(ਰਾਜਾ ਸੋਚਣ ਲਗਾ) ਜਿਸ ਨੂੰ ਮੈਂ ਬੇਸ਼ੁਮਾਰ ਧਨ ਦੇ ਕੇ ਆਪਣਾ ਮਿਤਰ ਬਣਾਇਆ ਸੀ,

ਤਿਨ ਪੈਸਨ ਹਿਤ ਤ੍ਯਾਗ ਮੁਹਿ ਅਨਤੈ ਕਿਯੋ ਪ੍ਯਾਰ ॥੧੫॥

ਉਸ ਨੇ ਪੈਸਿਆਂ ਲਈ ਮੈਨੂੰ ਤਿਆਗ ਕੇ ਹੋਰ ਨੂੰ ਪਿਆਰ ਕਰ ਲਿਆ ਹੈ ॥੧੫॥

ਅੜਿਲ ॥

ਅੜਿਲ:

ਬੇਸ੍ਵਾ ਬਾਹਰ ਆਈ ਕੇਲ ਕਮਾਇ ਕੈ ॥

ਜਦ (ਯਾਰ ਨਾਲ) ਪ੍ਰੇਮ-ਕ੍ਰੀੜਾ ਕਰ ਕੇ ਵੇਸਵਾ ਬਾਹਰ ਆਈ

ਰਾਵ ਲਰਿਕਵਾ ਦਏ ਬਹੁਤ ਚਿਮਟਾਇ ਕੈ ॥

ਤਾਂ ਰਾਜੇ ਨੇ ਉਸ ਦੇ ਪਿਛੇ ਕਈ ਲੜਕੇ ਲਗਾ ਦਿੱਤੇ।

ਕੇਲ ਕਰਤ ਮਰਿ ਗਈ ਤਵਨ ਦੁਖ ਪਾਇਯੋ ॥

ਉਨ੍ਹਾਂ ਨਾਲ (ਜ਼ਬਰਦਸਤੀ) ਕਾਮ-ਕ੍ਰੀੜਾ ਕਰਦਿਆਂ ਦੁਖ ਪਾ ਕੇ (ਉਹ) ਮਰ ਗਈ।

ਹੋ ਕੈਸੁ ਪੇਸਨੀ ਰਾਨੀ ਚਰਿਤ ਬਨਾਇਯੋ ॥੧੬॥

ਰਾਣੀ ਨੇ ਵੇਸਵਾ (ਨੂੰ ਗਲੋਂ ਲਾਹਣ ਲਈ) ਕਿਸ ਤਰ੍ਹਾਂ ਦਾ ਚਰਿਤ੍ਰ ਬਣਾਇਆ ॥੧੬॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਅਠਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੪੮॥੨੯੭੪॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੧੪੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੪੮॥੨੯੭੪॥ ਚਲਦਾ॥

ਚੌਪਈ ॥

ਚੌਪਈ:

ਪਰਬਤ ਸਿੰਘ ਪੋਸਤੀ ਰਹੈ ॥

ਪਰਬਤ ਸਿੰਘ ਨਾਂ ਦਾ ਇਕ ਪੋਸਤੀ ਰਹਿੰਦਾ ਸੀ।

ਪਾਚਿਸਤ੍ਰੀ ਜਾ ਕੇ ਜਗ ਕਹੈ ॥

ਉਸ ਦੇ (ਘਰ) ਪੰਜ ਇਸਤਰੀਆਂ ਦਸੀਆਂ ਜਾਂਦੀਆਂ ਸਨ।

ਪੋਸਤ ਪਿਯਤ ਕਬਹੂੰ ਨ ਅਘਾਵੈ ॥

ਉਹ ਪੋਸਤ ਪੀਂਦਿਆਂ ਕਦੇ ਤ੍ਰਿਪਤ ਨਹੀਂ ਹੁੰਦਾ ਸੀ।

ਤਾ ਕੌ ਕਵਨ ਮੋਲ ਲੈ ਪ੍ਰਯਾਵੈ ॥੧॥

ਉਸ ਨੂੰ ਭਲਾ ਕੌਣ ਮੁਲ ਲੈ ਕੇ (ਪੋਸਤ) ਪਿਲਾਵੇ ॥੧॥

ਇਕ ਦਿਨ ਟੂਟਿ ਅਮਲ ਤਿਹ ਗਯੋ ॥

ਇਕ ਦਿਨ ਉਸ ਦਾ ਅਮਲ ਟੁੱਟ ਗਿਆ।

ਅਧਿਕ ਦੁਖੀ ਤਬ ਹੀ ਸੋ ਭਯੋ ॥

ਤਦ ਹੀ ਉਹ ਬਹੁਤ ਦੁਖੀ ਹੋ ਗਿਆ।

ਤਬ ਪਾਚੋ ਇਸਤ੍ਰਿਨ ਸੁਨਿ ਪਯੋ ॥

ਤਦ ਪੰਜਾਂ ਇਸਤਰੀਆਂ ਨੇ ਸੁਣਿਆ (ਕਿ ਉਸ ਦਾ ਅਮਲ ਟੁੱਟ ਗਿਆ ਹੈ)

ਖੋਜਿ ਰਹੀ ਗ੍ਰਿਹ ਕਛੂ ਨ ਲਹਿਯੋ ॥੨॥

ਤਾਂ ਘਰੋਂ ਲਭਣ ਤੇ ਵੀ ਉਨ੍ਹਾਂ ਨੂੰ ਕੁਝ ਨਾ ਮਿਲਿਆ ॥੨॥

ਤਬ ਪਾਚੋ ਮਿਲਿ ਮਤੋ ਬਿਚਾਰਿਯੋ ॥

ਤਦ ਪੰਜਾਂ ਨੇ ਮਿਲ ਕੇ ਮਤਾ ਪਕਾਇਆ

ਊਪਰ ਖਾਟ ਦੁਖਿਤ ਸੋ ਡਾਰਿਯੋ ॥

ਅਤੇ ਉਸ ਦੁਖਿਆਰੇ ਨੂੰ ਮੰਜੀ ਉਤੇ ਲਿਟਾ ਦਿੱਤਾ।

ਇਨ ਗਾਡਨ ਲੈ ਚਲੈ ਉਚਾਰਿਯੋ ॥

(ਉਨ੍ਹਾਂ ਨੇ) ਕਿਹਾ ਇਸ ਨੂੰ ਕਿਤੇ ਦਬਣ ਲੈ ਚਲੀਏ,

ਨਿਜੁ ਮਨ ਯਹੇ ਤ੍ਰਿਯਾਨ ਬਿਚਾਰਿਯੋ ॥੩॥

ਉਨ੍ਹਾਂ ਇਸਤਰੀਆਂ ਨੇ ਮਨ ਵਿਚ ਵਿਚਾਰ ਕਰ ਕੇ ਕਿਹਾ ॥੩॥

ਅੜਿਲ ॥

ਅੜਿਲ:

ਡੰਡਕਾਰ ਕੇ ਬੀਚ ਜਬੈ ਤ੍ਰਿਯ ਵੈ ਗਈ ॥

ਜਦ ਉਹ ਇਸਤਰੀਆਂ ਉਜਾੜ ('ਡੰਡਕਾਰ') ਵਿਚ ਗਈਆਂ

ਮਾਰਗ ਮਹਿ ਗਡਹਾ ਗਹਿਰੋ ਨਿਰਖਤ ਭਈ ॥

ਤਾਂ ਉਨ੍ਹਾਂ ਨੇ ਰਸਤੇ ਵਿਚ ਇਹ ਡੂੰਘਾ ਟੋਆ ਵੇਖਿਆ।

ਆਵਤ ਲਖੇ ਬਟਊਆ ਧਨ ਲੀਨੇ ਘਨੋ ॥

(ਇਸ ਦੇ ਨਾਲ ਹੀ ਉਨ੍ਹਾਂ ਨੇ) ਬਹੁਤ ਸਾਰਾ ਧਨ ਲਿਆਉਂਦੇ ਹੋਏ ਰਾਹੀ ਵੇਖੇ।

ਹੋ ਕਹਿਯੋ ਹਮਾਰੋ ਸੌਦੋ ਅਬ ਆਛੇ ਬਨੋ ॥੪॥

(ਉਨ੍ਹਾਂ ਨੇ) ਸੋਚਿਆ ਕਿ ਹੁਣ ਸਾਡਾ ਸੌਦਾ ਚੰਗਾ ਬਣੇਗਾ ॥੪॥

ਸੁਨਹੋ ਬੀਰ ਬਟਾਊ ਬਾਤ ਬਲੋਚ ਸਭ ॥

ਹੇ ਸਾਡੇ ਬਲੋਚ ਭਰਾਵੋ! ਸਾਡੀ ਗੱਲ ਸੁਣੋ।

ਪਿਯ ਗਾਡਨ ਕੇ ਹੇਤ ਇਹਾ ਆਈ ਹਮ ਸਭ ਅਬ ॥

ਅਸੀਂ ਸਾਰੀਆਂ ਇਥੇ ਹੁਣ ਆਪਣੇ ਪਿਆਰੇ ਪਤੀ ਨੂੰ ਦਬਣ ਆਈਆਂ ਹਾਂ।

ਯਾ ਸੌ ਆਨਿ ਜਨਾਜੋ ਅਬੈ ਸਵਾਰਿਯੈ ॥

ਇਸ ਦੇ ਜਨਾਜ਼ੇ (ਅਰਥੀ) ਨੂੰ ਹੁਣ ਚੰਗੀ ਤਰ੍ਹਾਂ ਸੰਵਾਰ ਦਿਓ

ਹੋ ਹਮਰੇ ਗੁਨ ਔਗੁਨ ਨ ਹ੍ਰਿਦੈ ਬਿਚਾਰਿਯੈ ॥੫॥

ਅਤੇ ਸਾਡੇ ਗੁਣਾਂ ਔਗੁਣਾਂ ਨੂੰ ਮਨ ਵਿਚ ਨਾ ਵਿਚਾਰੋ ॥੫॥

ਉਸਟਨ ਤੇ ਸਭ ਉਤਰਿ ਬਲੋਚ ਤਹਾ ਗਏ ॥

ਊਠਾਂ ਤੋਂ ਉਤਰ ਕੇ ਸਾਰੇ ਬਲੋਚ ਉਥੇ ਗਏ।

ਨੀਤ ਖੈਰ ਕੀ ਫਾਤਯਾ ਦੇਤ ਊਹਾ ਭਏ ॥

ਉਥੇ ਖ਼ੈਰਾਤ ਦਾ ਫ਼ਾਤਿਆ ਪੜ੍ਹਨ ਵਾਸਤੇ ਆ ਗਏ।

ਤਾ ਕੋ ਪਰੇ ਸੁਮਾਰ ਮ੍ਰਿਤਕ ਕੀ ਜ੍ਯੋਂ ਨਿਰਖ ॥

(ਤਦ) ਉਸ ਨੂੰ ਮੁਰਦਿਆਂ ਵਾਂਗ ਪਏ ਹੋਇਆਂ ਵੇਖ ਕੇ

ਹੋ ਨਿਕਟ ਇਸਥਿਤਹ ਭਏ ਗੜਾ ਕੋ ਗੋਰ ਲਖਿ ॥੬॥

ਟੋਏ ਨੂੰ ਕਬਰ ਸਮਝ ਕੇ ਕੋਲ ਖੜੋ ਗਏ ॥੬॥

ਲੀਨੀ ਖਾਟ ਉਠਾਇ ਮ੍ਰਿਤਕ ਤਿਹ ਜਾਨਿ ਕੈ ॥

ਉਨ੍ਹਾਂ ਨੇ ਉਸ ਨੂੰ ਮੋਇਆ ਹੋਇਆ ਸਮਝ ਕੇ ਉਸ ਦੀ ਮੰਜੀ ਚੁਕ ਲਈ।

ਸਕਿਯੋ ਨ ਭੇਦ ਅਭੇਦ ਕਛੂ ਪਹਿਚਾਨਿ ਕੈ ॥

ਉਸ ਦੇ ਭੇਦ ਅਭੇਦ ਨੂੰ ਕੁਝ ਵੀ ਸਮਝ ਨਾ ਸਕੇ।

ਜਬ ਤਾ ਪੈ ਸਭ ਹੀ ਇਸਥਿਤ ਭੇ ਆਇ ਕੈ ॥

ਜਦ ਉਹ ਸਾਰੇ (ਟੋਏ ਕੋਲ) ਆ ਕੇ ਖੜੋ ਗਏ

ਹੋ ਡਾਰਿ ਫਾਸਿਯਨ ਗਡਹੇ ਦਏ ਗਿਰਾਇ ਕੈ ॥੭॥

(ਤਾਂ ਉਨ੍ਹਾਂ ਇਸਤਰੀਆਂ ਨੇ ਉਨ੍ਹਾਂ ਦੇ) ਗਲ ਵਿਚ ਫਾਹੀਆਂ ਪਾ ਕੇ ਟੋਏ ਵਿਚ ਸੁਟ ਦਿੱਤਾ ॥੭॥

ਏਕ ਗਾਵ ਤੇ ਦੌਰਿ ਆਫੂ ਲ੍ਰਯਾਵਤਿ ਭਈ ॥

ਇਕ (ਇਸਤਰੀ) ਦੌੜ ਕੇ ਪਿੰਡ ਤੋਂ ਅਫ਼ੀਮ ਲੈ ਆਈ।