ਸ਼੍ਰੀ ਦਸਮ ਗ੍ਰੰਥ

ਅੰਗ - 1123


ਆਸਫ ਖਾ ਉਮਰਾਵ ਕੇ ਰਹਤ ਆਠ ਸੈ ਤ੍ਰੀਯ ॥

ਆਸਫ਼ ਖ਼ਾਨ ਉਮਰਾਓ ਕੋਲ ਅੱਠ ਸੌ ਇਸਤਰੀਆਂ ਰਹਿੰਦੀਆਂ ਸਨ।

ਨਿਤਿਪ੍ਰਤਿ ਰੁਚਿ ਮਾਨੇ ਘਨੇ ਅਧਿਕ ਮਾਨ ਸੁਖ ਜੀਯ ॥੧॥

ਉਹ ਹਰ ਰੋਜ਼ ਮਨ ਵਿਚ ਬਹੁਤ ਸੁਖ ਮਨਾ ਕੇ ਉਨ੍ਹਾਂ ਵਿਚ ਰੁਚੀ ਲੈਂਦਾ ਸੀ ॥੧॥

ਚੌਪਈ ॥

ਚੌਪਈ:

ਰੋਸਨ ਜਹਾ ਤਵਨ ਕੀ ਨਾਰੀ ॥

ਉਸ ਦੀ (ਇਕ) ਇਸਤਰੀ ਰੋਸ਼ਨ ਜਹਾਂ ਸੀ

ਆਪੁ ਹਾਥ ਜਨੁਕੀਸ ਸਵਾਰੀ ॥

ਜਿਸ ਨੂੰ ਮਾਨੋ ਪ੍ਰਭੂ ਨੇ ਆਪਣੇ ਹੱਥਾਂ ਨਾਲ ਬਣਾਇਆ ਹੋਵੇ।

ਆਸਫ ਖਾ ਤਾ ਸੌ ਹਿਤ ਕਰੈ ॥

ਆਸਫ਼ ਖ਼ਾਂ ਉਸ ਨਾਲ ਬਹਤੁ ਪ੍ਰੇਮ ਕਰਦਾ ਸੀ,

ਵਹੁ ਤ੍ਰਿਯ ਰਸ ਤਾ ਕੇ ਨਹਿ ਢਰੈ ॥੨॥

ਪਰ ਉਹ ਇਸਤਰੀ ਉਸ ਵਲ ਰੁਚਿਤ ਨਹੀਂ ਹੁੰਦੀ ਸੀ ॥੨॥

ਮੋਤੀ ਲਾਲ ਸਾਹੁ ਕੋ ਇਕੁ ਸੁਤ ॥

(ਉਥੇ) ਮੋਤੀ ਲਾਲ ਨਾਂ ਦਾ ਇਕ ਸ਼ਾਹ ਦਾ ਪੁੱਤਰ ਸੀ

ਤਾ ਕੋ ਰੂਪ ਦਿਯੋ ਬਿਧਨਾ ਅਤਿ ॥

ਜਿਸ ਨੂੰ ਪਰਮਾਤਮਾ ਨੇ ਬਹੁਤ ਰੂਪ ਦਿੱਤਾ ਸੀ।

ਇਹ ਤ੍ਰਿਯ ਤਾਹਿ ਬਿਲੋਕ੍ਯੋ ਜਬ ਹੀ ॥

ਇਸ ਇਸਤਰੀ ਨੇ ਜਦ ਉਸ ਨੂੰ ਵੇਖਿਆ,

ਲਾਗੀ ਲਗਨ ਨੇਹ ਕੀ ਤਬ ਹੀ ॥੩॥

ਤਦ ਤੋਂ ਹੀ ਉਸ ਨਾਲ ਪ੍ਰੇਮ ਕਰਨ ਲਗੀ ॥੩॥

ਸਖੀ ਏਕ ਤਿਨ ਤੀਰ ਬੁਲਾਈ ॥

ਉਸ ਨੇ ਆਪਣੀ ਇਕ ਸਖੀ ਨੂੰ ਕੋਲ ਬੁਲਾਇਆ।

ਜਾਨਿ ਹੇਤ ਕੀ ਕੈ ਸਮੁਝਾਈ ॥

ਉਸ ਨੂੰ (ਆਪਣਾ) ਹਿਤੂ ਜਾਣ ਕੇ ਸਮਝਾਇਆ।

ਮੇਰੀ ਕਹੀ ਮੀਤ ਸੌ ਕਹਿਯਹੁ ॥

ਮੇਰੀ ਗੱਲ ਜਾ ਕੇ ਮਿਤਰ ਨੂੰ ਕਹੀਂ

ਹਮਰੀ ਓਰ ਨਿਹਾਰਤ ਰਹਿਯਹੁ ॥੪॥

ਕਿ ਮੇਰੇ ਵਲ ਕ੍ਰਿਪਾ ਦ੍ਰਿਸ਼ਟੀ ਕਰਦਾ ਰਹੇ ॥੪॥

ਸਵੈਯਾ ॥

ਸਵੈਯਾ:

ਸੀਸੇ ਸਰਾਬ ਕਿ ਫੂਲ ਗੁਲਾਬ ਕਿ ਮਤ ਕਿਧੌ ਮਦਰਾਕਿ ਸੇ ਪ੍ਯਾਰੇ ॥

(ਉਸ ਇਸਤਰੀ ਨੇ ਅਖਵਾ ਭੇਜਿਆ) ਹੇ ਪਿਆਰੇ! ਤੇਰੇ ਨੈਣ ਸ਼ਰਾਬ ਭਰੇ ਸ਼ੀਸ਼ੇ ਦੇ ਜਾਮ ਹਨ, ਜਾਂ ਗੁਲਾਬ ਦੇ ਫੁਲ ਹਨ ਜਾਂ ਸ਼ਰਾਬ ਨਾਲ ਮਦਮਸਤ ਹਨ।

ਬਾਨਨ ਸੇ ਮ੍ਰਿਗ ਬਾਰਨ ਸੇ ਤਰਵਾਰਨ ਸੇ ਕਿ ਬਿਖੀ ਬਿਖਿਯਾਰੇ ॥

ਬਾਣਾਂ ਵਰਗੇ ਹਨ ਜਾਂ ਹਿਰਨ ਦੇ ਬਚਿਆਂ ਵਰਗੇ ਹਨ, ਜਾਂ ਤਲਵਾਰਾਂ (ਵਰਗੇ ਤਿਖੇ ਹਨ) ਜਾਂ ਜ਼ਹਿਰੀਲੇ ਸੱਪ ਹਨ।

ਨਾਰਿਨ ਕੋ ਕਜਰਾਰਨ ਕੇ ਦੁਖ ਟਾਰਨ ਹੈ ਕਿਧੌ ਨੀਦ ਨਿੰਦਾਰੇ ॥

ਸੁਰਮਾ ਪਾ ਕੇ ਬੈਠੀਆਂ ਇਸਤਰੀਆਂ ਦੇ ਦੁਖ ਨੂੰ ਦੂਰ ਕਰਨ ਵਾਲੇ ਹਨ ਜਾਂ ਨੀਂਦ ਦੇ ਭਰੇ ਹੋਏ ਹਨ।

ਨੇਹ ਜਗੇ ਕਿ ਰੰਗੇ ਰੰਗ ਕਾਹੂ ਕੇ ਮੀਤ ਕੇ ਨੈਨ ਸਖੀ ਰਸਿਯਾਰੇ ॥੫॥

ਪ੍ਰੇਮ ਵਿਚ ਜਾਗੇ ਹੋਏ ਹਨ, ਜਾਂ ਕਿਸੇ ਦੇ ਰੰਗ ਵਿਚ ਰੰਗੇ ਹੋਏ ਹਨ। ਹੇ ਸਖੀ! ਮੇਰੇ ਪ੍ਰੀਤਮ ਦੇ ਨੈਣ ਬਹੁਤ ਰਸ-ਯੁਕਤ ਹਨ ॥੫॥

ਅੜਿਲ ॥

ਅੜਿਲ:

ਚੰਦ ਚਾਦਨੀ ਰਾਤਿ ਸਜਨ ਸੌ ਪਾਈਯੈ ॥

ਜੇ ਚੰਦ ਚਾਂਦਨੀ ਰਾਤ ਵਿਚ ਸੱਜਨ ਨੂੰ ਪ੍ਰਾਪਤ ਕਰ ਲਈਏ

ਗਹਿ ਗਹਿ ਤਾ ਕੇ ਅੰਗ ਗਰੇ ਲਪਟਾਇਯੈ ॥

ਤਾਂ ਉਸ ਦੇ ਸ਼ਰੀਰ ਨੂੰ ਪਕੜ ਪਕੜ ਕੇ ਗੱਲੇ ਨਾਲ ਲਗਾਇਆ ਜਾਏ।

ਪਲ ਪਲ ਬਲਿ ਬਲਿ ਜਾਉ ਨ ਛੋਰੋ ਏਕ ਛਿਨ ॥

ਉਸ ਉਤੇ ਪਲ ਪਲ ਵਾਰਦੇ ਹੋਇਆਂ ਇਕ ਛਿਣ ਲਈ ਵੀ ਨਾ ਛਡੀਏ।

ਹੋ ਬੀਤਹਿਾਂ ਬਰਸ ਪਚਾਸ ਨ ਜਾਨੋ ਏਕ ਦਿਨ ॥੬॥

ਪੰਜਾਹ ਵਰ੍ਹਿਆਂ ਦੇ ਬੀਤਣ ਨੂੰ ਇਕ ਦਿਨ ਦੇ ਬੀਤਣ ਦੇ ਸਮਾਨ ਵੀ ਨਾ ਸਮਝੀਏ ॥੬॥

ਪਲ ਪਲ ਬਲਿ ਬਲਿ ਜਾਉ ਪਿਯਾ ਕੋ ਪਾਇ ਕੈ ॥

ਪ੍ਰੀਤਮ ਨੂੰ ਪ੍ਰਾਪਤ ਕਰ ਕੇ ਪਲ ਪਲ ਉਸ ਤੋਂ ਵਾਰਨੇ ਜਾਵਾਂ।

ਨਿਰਖਿ ਨਿਰਖਿ ਦੋਊ ਨੈਨ ਰਹੋ ਉਰਝਾਇ ਕੈ ॥

ਉਸ ਦੇ ਦੋਵੇਂ ਨੈਣ ਵੇਖ ਵੇਖ ਕੇ ਉਲਝੀ ਰਹਾਂ।

ਕਰਿ ਅਧਰਨ ਕੋ ਪਾਨ ਅਜਰ ਹ੍ਵੈ ਜਗ ਰਹੋ ॥

ਉਸ ਦੇ ਹੋਠਾਂ ਨੂੰ ਚੂਸ ਕੇ ਜਗ ਵਿਚ ਜਵਾਨ ਹੋਈ ਰਹਾਂ।

ਹੋ ਅਪਨੇ ਚਿਤ ਕੀ ਬਾਤ ਨ ਕਾਹੂ ਸੌ ਕਹੋ ॥੭॥

ਆਪਣੇ ਮਨ ਦੀ ਗੱਲ ਕਿਸੇ ਨੂੰ ਨਾ ਕਹਾਂ ॥੭॥

ਮਰਿ ਕੈ ਹੋਇ ਚੁਰੈਲ ਲਲਾ ਕੋ ਲਾਗਿਹੋ ॥

ਮਰਨ ਤੇ ਵੀ ਚੁੜੇਲ ਬਣ ਕੇ ਪ੍ਰੀਤਮ ਨੂੰ ਚੰਬੜ ਜਾਵਾਂ।

ਟੂਕ ਕੋਟਿ ਤਨ ਹੋਇ ਨ ਤਿਹ ਤਜਿ ਭਾਗਿਹੋ ॥

ਸ਼ਰੀਰ ਦੇ ਭਾਵੇਂ ਬੇਸ਼ੁਮਾਰ ਟੋਟੇ ਹੋ ਜਾਣ (ਤਾਂ ਵੀ ਉਸ ਨੂੰ) ਛਡ ਕੇ ਨਾ ਭਜਾਂ।

ਬਿਰਹ ਸਜਨ ਕੇ ਬਧੀ ਦਿਵਾਨੀ ਹ੍ਵੈ ਮਰੋ ॥

ਸੱਜਨ ਦੇ ਬਿਰਹੋਂ ਦੀ ਵਿੰਨ੍ਹੀ ਹੋਈ ਦੀਵਾਨੀ ਹੋ ਕੇ ਮਰ ਜਾਵਾਂ।

ਹੋ ਪਿਯ ਪਿਯ ਪਰੀ ਕਬਰ ਕੋ ਬੀਚ ਸਦਾ ਕਰੋ ॥੮॥

ਅਤੇ ਕਬਰ ਵਿਚ ਪਈ ਪਈ ਸਦਾ ਪ੍ਰੀਤਮ ਪ੍ਰੀਤਮ ਕਰਦੀ ਰਹਾਂ ॥੮॥

ਕਾਜੀ ਜਹਾ ਅਲਹ ਹ੍ਵੈ ਨ੍ਯਾਇ ਚੁਕਾਇ ਹੈ ॥

ਜਿਥੇ ਅਲ੍ਹਾ ਕਾਜ਼ੀ ਹੋ ਕੇ ਨਿਆਂ ਕਰੇਗਾ

ਸਭ ਰੂਹਨ ਕੋ ਅਪੁਨ ਨਿਕਟ ਬੁਲਾਇ ਹੈ ॥

ਅਤੇ ਸਾਰੀਆਂ ਰੂਹਾਂ ਨੂੰ ਆਪਣੇ ਕੋਲ ਬੁਲਾਏਗਾ।

ਤਹਾ ਠਾਢੀ ਹ੍ਵੈ ਜ੍ਵਾਬ ਨਿਡਰ ਹ੍ਵੈ ਮੈ ਕਰੋਂ ॥

ਉਥੇ ਡਟ ਕੇ ਅਤੇ ਨਿਰਭੈ ਹੋ ਕੇ ਜਵਾਬ ਦਿਆਂਗੀ

ਹੋ ਇਸਕ ਤਿਹਾਰੇ ਪਗੀ ਨ ਕਾਨਿ ਕਛੂ ਧਰੋ ॥੯॥

ਕਿ ਹੇ ਪਿਆਰੇ! ਮੈਂ ਤੇਰੇ ਇਸ਼ਕ ਵਿਚ ਗ਼ਰਕੀ ਹੋਈ ਕਿਸੇ ਦੀ ਪਰਵਾਹ ਨਹੀਂ ਕਰਦੀ ॥੯॥

ਨਿਰਖਿ ਲਲਾ ਕੋ ਰੂਪ ਦਿਵਾਨੇ ਹਮ ਭਏ ॥

ਪ੍ਰੀਤਮ ਦਾ ਰੂਪ ਵੇਖ ਕੇ ਮੈਂ ਦੀਵਾਨੀ ਹੋ ਗਈ ਹਾਂ।

ਬਿਨ ਦਾਮਨ ਕੇ ਦਏ ਸਖੀ ਬਿਕਿ ਕੈ ਗਏ ॥

ਹੇ ਸਖੀ! ਮੈਂ ਬਿਨਾ ਦੰਮਾਂ ਦੇ ਦਿਤਿਆਂ ਵਿਕ ਗਈ ਹਾਂ।

ਕਰਿਯੋ ਵਹੈ ਉਪਾਇ ਜੋ ਮਿਲਿਯੈ ਜਾਇ ਕੈ ॥

ਉਹ ਉਪਾ ਕਰ ਜਿਸ ਕਰ ਕੇ ਉਸ ਨੂੰ ਜਾ ਮਿਲਾਂ।

ਹੋ ਸਭ ਸਖਿ ਤੇਰੋ ਦਾਰਿਦ ਦੇਉਾਂ ਬਹਾਇ ਕੈ ॥੧੦॥

(ਕਾਮਯਾਬ ਹੋਣ ਤੇ) ਹੇ ਸਖੀ! ਮੈਂ ਤੇਰੀ ਸਾਰੀ ਗ਼ਰੀਬੀ ਦੂਰ ਕਰ ਦਿਆਂਗੀ ॥੧੦॥

ਦੋਹਰਾ ॥

ਦੋਹਰਾ:

ਲਖਿ ਆਤੁਰ ਤਾ ਕੋ ਸਖੀ ਚਲੀ ਤਹਾ ਤੇ ਧਾਇ ॥

ਉਸ ਦੀ ਬੇਹਬਲਤਾ ਨੂੰ ਵੇਖ ਕੇ ਸਖੀ ਉਥੋਂ ਜਲਦੀ ਨਾਲ ਚਲ ਪਈ।

ਮਨ ਭਾਵੰਤਾ ਮਾਨਨੀ ਦੀਨੋ ਮੀਤ ਮਿਲਾਇ ॥੧੧॥

ਉਸ ਮਾਣਮਤੀ ਇਸਤਰੀ ਨਾਲ (ਉਸ ਦਾ) ਮਨ ਚਾਹਿਆ ਮਿਤਰ ਮਿਲਾ ਦਿੱਤਾ ॥੧੧॥

ਅੜਿਲ ॥

ਅੜਿਲ:

ਮਨ ਭਾਵੰਤਾ ਮੀਤ ਕੁਅਰਿ ਜਬ ਪਾਇਯੋ ॥

ਮਨਚਾਹਿਆ ਮਿਤਰ ਜਦ ਇਸਤਰੀ ਨੇ ਪ੍ਰਾਪਤ ਕਰ ਲਿਆ

ਸਕਲ ਚਿਤ ਕੋ ਸੁੰਦਰਿ ਸੋਕ ਮਿਟਾਇਯੋ ॥

ਤਾਂ ਸੁੰਦਰੀ ਨੇ (ਆਪਣੇ) ਦਿਲ ਦਾ ਸਾਰਾ ਦੁਖ ਦੂਰ ਕਰ ਦਿੱਤਾ।

ਤਾ ਕੋ ਭੋਗਨ ਭਰੀ ਤਰੁਨਿ ਤਾ ਕੀ ਭਈ ॥

ਉਸ ਨਾਲ ਭਰਪੂਰ ਭੋਗ ਕਰ ਕੇ ਇਸਤਰੀ ਉਸ ਦੀ ਹੀ ਹੋ ਗਈ।


Flag Counter