ਸ਼੍ਰੀ ਦਸਮ ਗ੍ਰੰਥ

ਅੰਗ - 1418


ਕਿ ਲਾਗ਼ਰ ਚਰਾ ਗਸ਼ਤੀ ਏ ਜਾਨ ਮਾ ॥੩੦॥

ਅਤੇ ਤੁਸੀਂ ਕਿਉਂ ਨਿਰਬਲ ਹੁੰਦੇ ਜਾ ਰਹੇ ਹੋ ॥੩੦॥

ਅਜ਼ਾਰਸ਼ ਬੁਗੋ ਤਾ ਇਲਾਜੇ ਕੁਨਮ ॥

(ਤੁਸੀਂ ਆਪਣਾ) ਦੁਖ ਦਸੋ ਕਿ ਕੋਈ ਇਲਾਜ ਕਰਾਂ।

ਕਿ ਮਰਜ਼ੇ ਸ਼ੁਮਾ ਰਾ ਖ਼ਿਰਾਜ਼ੇ ਕੁਨਮ ॥੩੧॥

ਤੁਹਾਡੀ ਮਰਜ਼ ਲਈ ਦਵਾ ਦਿਆਂ ॥੩੧॥

ਸ਼ੁਨੀਦ ਈਂ ਸੁਖ਼ਨ ਰਾ ਨ ਦਾਦਸ਼ ਜਵਾਬ ॥

ਉਨ੍ਹਾਂ ਨੇ ਇਹ ਬੋਲ ਸੁਣ ਕੇ ਕੋਈ ਜਵਾਬ ਨਾ ਦਿੱਤਾ

ਫ਼ਰੋ ਬੁਰਦ ਹਰ ਦੋ ਤਨੇ ਇਸ਼ਕ ਤਾਬ ॥੩੨॥

ਅਤੇ ਇਸ਼ਕ ਦੀ ਝਾਲ ਨਾ ਝਲਦੇ ਹੋਇਆਂ (ਗਰਦਨਾਂ) ਨੀਵੀਆਂ ਕਰ ਲਈਆਂ ॥੩੨॥

ਚੁ ਗੁਜ਼ਰੀਦ ਬਰਵੈ ਦੁ ਸੇ ਚਾਰ ਰੋਜ਼ ॥

ਜਦੋਂ ਦੋ ਚਾਰ ਦਿਨ ਬੀਤ ਗਏ

ਬਰਾਮਦ ਦੁ ਤਨ ਹਰ ਦੋ ਗੇਤੀ ਫ਼ਰੋਜ਼ ॥੩੩॥

ਤਾਂ ਲੋਕਾਂ ਵਿਚ ਉਨ੍ਹਾਂ ਦੇ ਸਰੂਪ ਪ੍ਰਗਟ ਹੋ ਗਏ (ਭਾਵ ਉਨ੍ਹਾਂ ਦੇ ਇਸ਼ਕ ਦੀਆਂ ਗੱਲਾਂ ਹੋਣ ਲਗੀਆਂ) ॥੩੩॥

ਬਰੋ ਦੂਰ ਗਸ਼ਤੰਦ ਤਿਫ਼ਲੀ ਗ਼ੁਬਾਰ ॥

ਉਨ੍ਹਾਂ ਉਤੋਂ ਬਚਪਨ ਦਾ ਗ਼ੁਬਾਰ ਦੂਰ ਹੋ ਗਿਆ

ਕਿ ਮੁਹਰਸ਼ ਬਰ ਆਵੁਰਦ ਚੂੰ ਨੌਬਹਾਰ ॥੩੪॥

ਅਤੇ ਬਸੰਤ ਰੁਤ ਵਾਂਗ ਜਵਾਨੀ ਦਾ ਸੂਰਜ ਚਮਕ ਪਿਆ ॥੩੪॥

ਵਜ਼ਾ ਫ਼ਾਜ਼ਲਸ਼ ਬੂਦ ਦੁਖ਼ਤਰ ਯਕੇ ॥

ਉਸ ਵਿਦਵਾਨ (ਮੌਲਵੀ) ਦੀ ਇਕ ਲੜਕੀ ਸੀ

ਕਿ ਸੂਰਤ ਜਮਾਲ ਅਸਤ ਦਾਨਸ਼ ਬਸ਼ੇ ॥੩੫॥

ਜੋ ਬਹੁਤ ਸੁੰਦਰ ਅਤੇ ਸੂਝਵਾਨ ਸੀ ॥੩੫॥

ਸ਼ਨਾਸੀਦ ਓ ਰਾ ਜ਼ਿ ਹਾਲਤ ਵਜ਼ਾ ॥

ਉਸ ਨੇ ਉਨ੍ਹਾਂ ਦੀ ਹਾਲਤ ਵੇਖ ਕੇ ਪਛਾਣ ਲਿਆ

ਬਗ਼ੁਫ਼ਤਸ਼ ਦਰੂੰ ਖ਼ਿਲਵਤਸ਼ ਖ਼ੁਸ਼ ਜ਼ੁਬਾ ॥੩੬॥

ਅਤੇ ਨਿਵੇਕਲੀ ਥਾਂ ਵਿਚ (ਲੜਕੀ ਨੂੰ) ਮਿੱਠੀ ਜ਼ਬਾਨ ਨਾਲ ਪੁਛਿਆ ॥੩੬॥

ਕਿ ਏ ਸਰਵ ਕਦ ਮਾਹ ਰੋ ਸੀਮ ਤਨ ॥

ਹੇ ਸਰੂ ਦੇ ਕਦ ਵਰਗੀ, ਚੰਦ੍ਰਮਾ ਵਰਗੇ ਮੁਖ ਵਾਲੀ

ਚਰਾਗ਼ੇ ਫ਼ਲਕ ਆਫ਼ਤਾਬੇ ਯਮਨ ॥੩੭॥

ਅਤੇ ਚਾਂਦੀ ਵੰਨੇ ਸ਼ਰੀਰ ਵਾਲੀ, ਆਕਾਸ਼ ਦੇ ਦੀਪਕ ਅਤੇ ਸੂਰਜ ਵਰਗੇ ਤੇਜ ਵਾਲੀ! ॥੩੭॥

ਜੁਦਾਈ ਮਰਾ ਅਜ਼ ਤੁਰਾ ਕਤਰਹ ਨੇਸਤ ॥

ਮੇਰੇ ਅਤੇ ਤੇਰੇ ਵਿਚ ਜ਼ਰਾ ਜਿੰਨਾ ਵੀ ਅੰਤਰ ਨਹੀਂ ਹੈ।

ਬ ਦੀਦਨ ਦੁ ਕਾਲਬ ਬ ਗ਼ੁਫ਼ਤਮ ਯਕੇਸਤ ॥੩੮॥

ਵੇਖਣ ਵਿਚ ਭਾਵੇਂ ਸਾਡੇ ਦੋ ਸ਼ਰੀਰ ਹਨ ਪਰ ਕਹਿਣ ਵਿਚ ਅਸੀਂ ਇਕ ਹਾਂ ॥੩੮॥

ਬ ਮਨ ਹਾਲ ਗੋ ਤਾ ਚਿ ਗੁਜ਼ਰਦ ਤੁਰਾ ॥

ਤੂੰ ਮੈਨੂੰ ਆਪਣਾ ਹਾਲ ਦਸ ਕਿ ਤੇਰੇ ਨਾਲ ਕੀ ਬੀਤਦੀ ਹੈ।

ਕਿ ਸੋਜ਼ਦ ਹਮਹ ਜਾਨ ਜਿਗਰੇ ਮਰਾ ॥੩੯॥

(ਤੇਰੀ ਇਸ ਹਾਲਤ ਨੂੰ ਵੇਖ ਕੇ) ਮੇਰੀ ਜਾਨ ਅਤੇ ਜਿਗਰ ਸੜਦਾ ਹੈ ॥੩੯॥

ਕਿ ਪਿਨਹਾ ਸੁਖ਼ਨ ਕਰਦ ਯਾਰਾ ਖ਼ਤਾਸਤ ॥

ਜੋ ਯਾਰਾਂ ਤੋਂ ਗੱਲ ਲੁਕਾਉਂਦਾ ਹੈ, ਉਹ ਗੁਨਾਹ ਕਰਦਾ ਹੈ।

ਅਗਰ ਰਾਸ ਗੋਈ ਤੁ ਬਰ ਮਨ ਰਵਾਸਤ ॥੪੦॥

ਜੇ ਤੂੰ ਸਚ ਦਸਿਆ ਤਾਂ ਮੇਰਾ ਮਨ ਠੀਕ ਹੋ ਜਾਵੇਗਾ ॥੪੦॥

ਕਿ ਦੀਗਰ ਬਗੋਯਮ ਮਰਾ ਰਾਸਤ ਗੋ ॥

ਤੂੰ ਮੈਨੂੰ ਸਚ ਦਸ ਦੇ, ਮੈਂ ਕਿਸੇ ਹੋਰ ਨੂੰ ਨਹੀਂ ਦਸਾਂਗੀ।

ਕਿ ਅਜ਼ ਖ਼ੂਨ ਜਿਗਰੇ ਮਰਾ ਤੋ ਬਿਸ਼ੋ ॥੪੧॥

(ਅਜਿਹਾ ਕਰ ਕੇ) ਤੂੰ ਮੇਰੇ ਜਿਗਰ ਦਾ ਖ਼ੂਨ ਧੋ ਦੇ ॥੪੧॥

ਸੁਖ਼ਨ ਦੁਜ਼ਦਗੀ ਕਰਦ ਯਾਰਾ ਖ਼ਤਾਸਤ ॥

ਯਾਰਾਂ ਤੋਂ ਗੱਲ ਨੂੰ ਛੁਪਾਣਾ ਗੁਨਾਹ ਹੈ।

ਅਮੀਰਾਨ ਦੁਜ਼ਦੀ ਵਜ਼ੀਰਾ ਖ਼ਤਾਸਤ ॥੪੨॥

ਵਜ਼ੀਰਾਂ ਤੋਂ ਰਾਜਿਆਂ ਦਾ ਕੋਈ ਵੀ ਗੱਲ ਲੁਕਾਣਾ ਪਾਪ ਹੈ ॥੪੨॥

ਸੁਖ਼ਨ ਗੁਫ਼ਤਨੇ ਰਾਸਤ ਗ਼ੁਫ਼ਤਨ ਖ਼ੁਸ਼ ਅਸਤ ॥

(ਮਿਤਰਾਂ ਨੂੰ) ਆਪਣੀ ਗੱਲ ਕਹਿਣੀ ਅਤੇ ਸਹੀ ਰੂਪ ਵਿਚ ਦਸਣੀ ਚੰਗੀ ਹੁੰਦੀ ਹੈ।

ਕਿ ਹਕ ਗੁਫ਼ਤਨੋ ਹਮ ਚੁ ਸਾਫ਼ੀ ਦਿਲ ਅਸਤ ॥੪੩॥

ਸਚ ਬੋਲਣਾ ਦਿਲ ਨੂੰ ਸਾਫ਼ ਕਰਦਾ ਹੈ ॥੪੩॥

ਬਸੇ ਬਾਰ ਗ਼ੁਫ਼ਤਸ਼ ਜਵਾਬੋ ਨ ਦਾਦ ॥

(ਮੁੱਲਾਂ ਦੀ ਲੜਕੀ ਨੇ) ਕਈ ਵਾਰ ਪੁਛਿਆ, ਪਰ ਉਸ (ਲੜਕੀ) ਨੇ ਕੋਈ ਉੱਤਰ ਨਾ ਦਿੱਤਾ।

ਜਵਾਬੇ ਜ਼ੁਬਾ ਸੁਖ਼ਨ ਸ਼ੀਰੀ ਕੁਸ਼ਾਦ ॥੪੪॥

ਗੱਲ ਪੁਛਣ ਲਈ (ਮੁੱਲਾਂ ਦੀ ਲੜਕੀ ਨੇ) ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ॥੪੪॥

ਯਕੇ ਮਜਲਿਸ ਆਰਾਸਤ ਬਾ ਰੋਦ ਜਾਮ ॥

(ਮੁੱਲਾਂ ਦੀ ਲੜਕੀ ਨੇ) ਇਕ ਮਜਲਿਸ ਦਾ ਆਯੋਜਨ ਕੀਤਾ ਜਿਸ ਵਿਚ ਰਾਗ ਰੰਗ ਦੇ ਨਾਲ ਸ਼ਰਾਬ ਵੀ ਪੀਤੀ ਗਈ।

ਕਿ ਹਮ ਮਸਤ ਸ਼ੁਦ ਮਜਲਸੇ ਓ ਤਮਾਮ ॥੪੫॥

ਉਸ ਮਜਲਿਸ ਵਿਚ ਹਾਜ਼ਰ ਸਾਰੇ ਮਸਤ ਹੋ ਗਏ ॥੪੫॥

ਬ ਕੈਫ਼ਸ਼ ਹਮਹ ਹਮ ਚੁ ਆਵੇਖ਼ਤੰਦ ॥

ਸ਼ਰਾਬ ਨਾਲ ਸਭ ਮਸਤ ਹੋ ਗਏ।

ਕਿ ਜ਼ਖ਼ਮੇ ਜਿਗਰ ਬਾਜ਼ੁਬਾ ਰੇਖ਼ਤੰਦ ॥੪੬॥

ਉਨ੍ਹਾਂ ਨੇ ਜਿਗਰ ਦੇ ਜ਼ਖ਼ਮਾਂ ਨੂੰ ਜ਼ਬਾਨ ਤੋਂ ਬਾਹਰ ਕਢ ਦਿੱਤਾ ॥੪੬॥

ਸੁਖ਼ਨ ਬਾ ਜ਼ੁਬਾ ਹਮ ਚੁ ਗੋਯਦ ਮੁਦਾਮ ॥

ਸਭ ਜਿਵੇਂ ਗੱਲਾਂ ਕਰਦੇ ਸਨ ਉਸੇ ਤਰ੍ਹਾਂ ਦੀਆਂ ਕਰਨ ਲਗ ਪਏ,

ਨ ਗੋਯਦ ਬਜੁਜ਼ ਸੁਖ਼ਨ ਮਹਬੂਬ ਨਾਮ ॥੪੭॥

ਪਰ ਉਹ ਲੜਕੀ ਆਪਣੇ ਮਹਿਬੂਬ ਦੇ ਨਾਂ ਤੋਂ ਭਿੰਨ ਹੋਰ ਕੁਝ ਨਹੀਂ ਸੀ ਕਹਿੰਦੀ ॥੪੭॥

ਦਿਗ਼ਰ ਮਜਲਿਸ ਆਰਾਸਤ ਬਾ ਰੋਦ ਚੰਗ ॥

(ਮੁੱਲਾਂ ਦੀ ਲੜਕੀ ਨੇ) ਇਕ ਹੋਰ ਮਜਲਿਸ ਬੁਲਾਈ ਜਿਸ ਵਿਚ ਵਾਜੇ ਗਾਜੇ ਦੀ ਵਿਵਸਥਾ ਸੀ।

ਜਵਾਨਾਨ ਸ਼ਾਇਸਤਹੇ ਖ਼ੂਬ ਰੰਗ ॥੪੮॥

ਇਹ ਸੁੰਦਰ ਅਤੇ ਚੰਗੇ ਜਵਾਨਾਂ ਵਾਸਤੇ ਸੀ ॥੪੮॥

ਹਮਹ ਮਸਤ ਖ਼ੋ ਸ਼ੁਦ ਹਮਹ ਖ਼ੂਬ ਮਸਤ ॥

ਇਸ ਵਿਚ ਮਸਤ ਸੁਭਾ ਵਾਲੇ ਰਾਗ ਰੰਗ ਵਿਚ ਮਸਤ ਹੋ ਗਏ।

ਇਨਾਨੇ ਫ਼ਜ਼ੀਲਤ ਬਰੂੰ ਸ਼ੁਦ ਜ਼ਿ ਦਸਤ ॥੪੯॥

ਸਭ ਦੇ ਹੱਥੋਂ ਆਪਣੀ ਵਡਿਆਈ ਦੀਆਂ ਵਾਗਾਂ ਛੁਟ ਗਈਆਂ ॥੪੯॥

ਹਰਾ ਕਸ ਕਿ ਅਜ਼ ਇਲਮ ਸੁਖ਼ਨਸ਼ ਬਿਰਾਦ ॥

ਜਿਨ੍ਹਾਂ ਨੇ ਵੀ ਉਨ੍ਹਾਂ ਨਾਲ ਇਲਮ ਦੀ ਗੱਲ ਚਲਾਈ,

ਕਿ ਅਜ਼ ਬੇਖ਼ੁਦੀ ਨਾਮ ਹਰਦੋ ਬੁਖਾਦ ॥੫੦॥

ਤਾਂ ਉਹ ਮਸਤੀ ਵਿਚ ਆਪਣੇ ਆਪਣੇ ਮਿਤਰ ਦਾ ਨਾਮ ਲਈ ਜਾ ਰਹੇ ਸਨ ॥੫੦॥

ਚੁ ਇਲਮੋ ਫ਼ਜ਼ੀਲਤ ਫਰਾਮੋਸ਼ ਗਸ਼ਤ ॥

ਜਦੋਂ ਇਲਮ ਦੀ ਵਡਿਆਈ ਉਹ ਭੁਲ ਗਏ,

ਬੁਖ਼ਾਦੰਦ ਬਾ ਯਕ ਦਿਗ਼ਰ ਨਾਮ ਮਸਤ ॥੫੧॥

ਤਾਂ ਉਹ ਇਕ ਦੂਜੇ ਦਾ ਨਾਮ ਬੋਲਣ ਲਗ ਗਏ ॥੫੧॥

ਹਰਾ ਕਸ ਕਿ ਦੇਰੀਨਹ ਰਾ ਹਸਤ ਦੋਸਤ ॥

ਜਿਸ ਦਾ ਕੋਈ ਪੁਰਾਣਾ ਮਿਤਰ ਸੀ,

ਜ਼ੁਬਾ ਖ਼ੁਦ ਕੁਸ਼ਾਯਿੰਦਹ ਅਜ਼ ਨਾਮ ਓਸਤ ॥੫੨॥

ਉਹ ਉਸੇ ਦਾ ਨਾਮ ਜ਼ਬਾਨ ਤੋਂ ਬੋਲ ਰਿਹਾ ਸੀ ॥੫੨॥

ਸ਼ਨਾਸ਼ਿਦ ਕਿ ਈਂ ਗੁਲ ਸੁਖ਼ਨ ਆਸ਼ਕ ਅਸਤ ॥

(ਮੁੱਲਾਂ ਦੀ ਲੜਕੀ ਨੇ) ਗੱਲਾਂ ਤੋਂ ਪਛਾਣ ਲਿਆ ਕਿ ਇਹ ਦੋਵੇਂ ਫੁਲ ਇਕ ਦੂਜੇ ਦੇ ਆਸ਼ਕ ਹੋ ਗਏ ਹਨ।

ਬ ਗੁਫ਼ਤਨ ਹੁਮਾਯੂੰ ਸੁਬਕ ਤਨ ਖ਼ੁਸ਼ ਅਸਤ ॥੫੩॥

ਉਹ ਬੋਲਣ ਦੇ ਮਿਠੇ ਅਤੇ ਸ਼ਰੀਰ ਦੇ ਕੋਮਲ ਹਨ ॥੫੩॥

ਕਿ ਅਜ਼ ਇਸ਼ਕ ਵ ਅਜ਼ ਮੁਸ਼ਕ ਅਜ਼ ਖ਼ਮਰ ਖ਼ੂੰ ॥

ਇਸ਼ਕ, ਮੁਸ਼ਕ, ਸ਼ਰਾਬ ਅਤੇ ਖ਼ੂਨ


Flag Counter