ਸ਼੍ਰੀ ਦਸਮ ਗ੍ਰੰਥ

ਅੰਗ - 1400


ੴ ਵਾਹਿਗੁਰੂ ਜੀ ਕੀ ਫ਼ਤਹ ॥

ਕਿ ਰੋਜ਼ੀ ਦਿਹੰਦ ਅਸਤੁ ਰਾਜ਼ਕ ਰਹੀਮ ॥

ਪਰਮਾਤਮਾ ਰੋਜ਼ੀ ਦੇਣ ਵਾਲਾ, ਖ਼ੁਰਾਕ ਦੇਣ ਵਾਲਾ ਅਤੇ ਰਹਿਮ ਕਰਨ ਵਾਲਾ ਹੈ।

ਰਹਾਈ ਦਿਹੋ ਰਹਿਨੁਮਾਏ ਕਰੀਮ ॥੧॥

(ਸੰਸਾਰਿਕ ਬੰਧਨਾਂ ਤੋਂ) ਮੁਕਤ ਕਰਾਉਣ ਵਾਲਾ ਹੈ, ਪਥ ਪ੍ਰਦਰਸ਼ਨ ਕਰਨ ਵਾਲਾ ਅਤੇ ਕ੍ਰਿਪਾ ਕਰਨ ਵਾਲਾ ਹੈ ॥੧॥

ਦਿਲ ਅਫ਼ਜ਼ਾਇ ਦਾਨਸ਼ ਦਿਹੋ ਦਾਦਗਰ ॥

ਦਿਲ ਨੂੰ ਉਤਸਾਹਿਤ ਕਰਨ ਵਾਲਾ, ਅਕਲ ਦੇਣ ਵਾਲਾ, ਨਿਆਂ ਕਰਨ ਵਾਲਾ,

ਰਜ਼ਾ ਬਖ਼ਸ਼ ਰੋਜ਼ੀ ਦਿਹੋ ਹਰ ਹੁਨਰ ॥੨॥

ਭਾਣੇ ਵਿਚ ਰਹਿਣ ਦੀ ਬਖ਼ਸ਼ਿਸ਼ ਕਰਨ ਵਾਲਾ, ਰੋਜ਼ੀ ਦੇਣ ਵਾਲਾ ਅਤੇ ਹਰ ਗੁਣ ਨਾਲ ਯੁਕਤ ਹੈ ॥੨॥

ਹਿਕਾਯਤ ਸ਼ੁਨੀਦਮ ਯਕੇ ਨੇਕ ਜ਼ਨ ॥

ਮੈਂ ਇਕ ਨੇਕ ਇਸਤਰੀ ਦੀ ਕਹਾਣੀ ਸੁਣੀ ਹੈ

ਚੁ ਸ਼ਮਸ਼ਾਦ ਕਦੇ ਬ ਜੋਏ ਚਮਨ ॥੩॥

ਜਿਸ ਦਾ ਕਦ ਨਦੀ (ਦੇ ਕੰਢੇ ਉਤੇ ਲਗੇ) ਬਾਗ਼ ਵਿਚਲੇ ਸਰੂ ਦੇ ਕਦ ਵਰਗਾ ਸੀ ॥੩॥

ਕਿ ਓ ਰਾ ਪਦਰ ਰਾਜਹੇ ਉਤਰ ਦੇਸ਼ ॥

ਉਸ ਦਾ ਪਿਤਾ ਉੱਤਰ ਦੇਸ (ਪਹਾੜੀ ਇਲਾਕੇ) ਦਾ ਰਾਜਾ ਸੀ।

ਬ ਸ਼ੀਰੀਂ ਜ਼ੁਬਾ ਹਮ ਚ ਇਖ਼ਲਾਸ ਕੇਸ਼ ॥੪॥

ਉਹ ਬਹੁਤ ਮਿੱਠੀ ਜ਼ਬਾਨ ਵਾਲਾ ਅਤੇ ਧਰਮ ਨਾਲ ਪਿਆਰ ਕਰਨ ਵਾਲਾ ਸੀ ॥੪॥

ਕਿ ਆਮਦ ਬਰਾਏ ਹਮਹ ਗ਼ੁਸਲ ਗੰਗ ॥

ਉਹ ਗੰਗਾ ਵਿਚ ਇਸ਼ਨਾਨ ਕਰਨ ਲਈ ਸਪਰਿਵਾਰ ਇਤਨੀ ਤੇਜ਼ੀ ਨਾਲ ਆਇਆ

ਚੁ ਕੈਬਰ ਕਮਾ ਹਮ ਚੁ ਤੀਰੇ ਤੁਫ਼ੰਗ ॥੫॥

ਜਿਵੇਂ ਕਮਾਨ ਵਿਚੋਂ ਤੀਰ ਜਾਂ ਬੰਦੂਕ ਵਿਚੋਂ ਗੋਲੀ ਨਿਕਲਦੀ ਹੈ ॥੫॥

ਹਮੀ ਖ਼ਾਸਤ ਕਿ ਓ ਰਾ ਸ੍ਵਯੰਬਰ ਕੁਨਮ ॥

ਉਸ ਦੀ ਇੱਛਾ ਹੋਈ ਕਿ ਉਹ (ਪੁੱਤਰੀ) ਦਾ ਸੁਅੰਬਰ ਕਰੇ।

ਕਸੇ ਈਂ ਪਸੰਦ ਆਯਦ ਓ ਰਾ ਦਿਹਮ ॥੬॥

ਜੇ ਇਸ ਨੂੰ ਕੋਈ (ਬੰਦਾ) ਪਸੰਦ ਆ ਜਾਏ, (ਤਾਂ) ਉਸ ਨੂੰ (ਵਿਆਹ ਵਿਚ) ਦੇ ਦਿਆਂ ॥੬॥

ਬਿਗੋਯਦ ਸੁਖ਼ਨ ਦੁਖ਼ਤਰੇ ਨੇਕ ਤਨ ॥

(ਰਾਜੇ ਨੇ ਲੜਕੀ ਨੂੰ) ਕਿਹਾ ਕਿ ਹੇ ਨੇਕ ਆਤਮਾ (ਸ਼ਰੀਰ) ਵਾਲੀ ਬੇਟੀ!

ਕਸੇ ਤੋ ਪਸੰਦ ਆਯਦ ਓ ਰਾ ਬਕੁਨ ॥੭॥

ਜੇ ਕੋਈ ਬੰਦਾ ਤੈਨੂੰ ਪਸੰਦ ਆ ਜਾਏ, ਉਸ ਨੂੰ (ਆਪਣਾ ਪਤੀ) ਬਣਾ ਲੈ ॥੭॥

ਨਿਸ਼ਾਦੰਦ ਬਰ ਕਾਖ ਓ ਹਫ਼ਤ ਖਨ ॥

(ਰਾਜੇ ਨੇ) ਉਸ ਨੂੰ ਸੱਤ ਮੰਜ਼ਿਲਾਂ ਵਾਲੀ ਅਟਾਰੀ ਉਤੇ ਬਿਠਾ ਦਿੱਤਾ।

ਚੁ ਮਾਹੇ ਮਹੀ ਆਫ਼ਤਾਬੇ ਯਮਨ ॥੮॥

ਉਹ ਸੂਰਜ ਅਤੇ ਚੰਦ੍ਰਮਾ ਵਾਂਗ ਜੋਤਿਮਾਨ ਸੀ ॥੮॥

ਦਹਾਨੇ ਦੁਹਦ ਰਾ ਦਹਨ ਬਰ ਕੁਸ਼ਾਦ ॥

(ਢੋਲਚੀਆਂ ਨੇ) ਢੋਲਾਂ ਦੇ ਮੂੰਹ ਖੋਲ੍ਹ ਦਿੱਤੇ (ਅਰਥਾਤ ਢੋਲਾਂ ਨੂੰ ਬਹੁਤ ਵਜਾਇਆ)

ਜਵਾਬੇ ਸੁਖ਼ਨ ਰਾ ਉਜ਼ਰ ਬਰ ਨਿਹਾਦ ॥੯॥

ਅਤੇ ਰਾਜੇ ਨੇ ਉੱਤਰ ਦੇਣ ਦੀ ਜ਼ਿਮੇਵਾਰੀ ਲੜਕੀ ਉਤੇ ਹੀ ਪਾ ਦਿੱਤੀ ॥੯॥

ਕਿ ਈਂ ਰਾਜਹੇ ਰਾਜਹਾ ਬੇਸ਼ੁਮਾਰ ॥

(ਰਾਜੇ ਨੇ ਕਿਹਾ) ਇਥੇ ਬੇਸ਼ੁਮਾਰ ਰਾਜੇ ਇਕੱਠੇ ਹੋਏ ਹਨ

ਕਿ ਵਕਤੇ ਤਰਦਦ ਬਿਆ ਮੁਖ਼ਤਹਕਾਰ ॥੧੦॥

ਜੋ ਯੁੱਧ-ਕਲਾ ਵਿਚ ਪੁਰੀ ਤਰ੍ਹਾਂ ਨਿਪੁਣ ਹਨ ॥੧੦॥

ਕਸੇ ਤੋ ਪਸੰਦ ਆਯਦਤ ਈਂ ਜ਼ਮਾ ॥

ਜੋ ਕੋਈ ਵਿਅਕਤੀ ਤੈਨੂੰ ਪਸੰਦ ਆ ਜਾਏ

ਵਜ਼ਾ ਪਸ ਬ ਦਾਮਾਦੀ ਆਯਦ ਹੁਮਾ ॥੧੧॥

ਤਾਂ ਉਹ ਮੇਰਾ ਜਵਾਈ ਬਣ ਕੇ ਆਏਗਾ ॥੧੧॥

ਨੁਮਾਦੰਦ ਬ ਓ ਰਾਜਹਾ ਬੇਸ਼ੁਮਾਰ ॥

(ਰਾਜੇ ਨੇ ਪੁੱਤਰੀ ਨੂੰ) ਬੇਸ਼ੁਮਾਰ ਰਾਜੇ ਵਿਖਾਏ,

ਪਸੰਦਸ਼ ਨਿਯਾਮਦ ਕਸੇ ਕਾਰ ਬਾਰ ॥੧੨॥

ਪਰ ਕਿਸੇ ਦਾ ਵੀ ਕਾਰ-ਵਿਹਾਰ (ਲੜਕੀ ਨੂੰ) ਪਸੰਦ ਨਾ ਆਇਆ ॥੧੨॥

ਹਮ ਆਖ਼ਰ ਯਕੇ ਰਾਜਹੇ ਸੁਭਟ ਸਿੰਘ ॥

ਆਖਿਰ ਸੁਭਟ ਸਿੰਘ ਨਾਂ ਦਾ

ਪਸੰਦ ਆਮਦਸ਼ ਹਮ ਚੁ ਗੁਰਰਾ ਨਿਹੰਗ ॥੧੩॥

ਇਕ ਰਾਜਾ ਪਸੰਦ ਆਇਆ ਜੋ ਮਰਗਮੱਛ ਵਾਂਗ ਗੱਜਣ ਵਾਲਾ ਸੀ ॥੧੩॥

ਹਮਹ ਉਮਦਹੇ ਰਾਜਹਾ ਪੇਸ਼ ਖਾਦ ॥

(ਰਾਜੇ ਨੇ) ਸਾਰਿਆਂ ਚੰਗਿਆਂ ਰਾਜਿਆਂ ਨੂੰ ਅਗੇ ਬੁਲਾ ਲਿਆ

ਜੁਦਾ ਬਰ ਜੁਦਾ ਦਉਰ ਮਜਲਸ ਨਿਸ਼ਾਦ ॥੧੪॥

ਅਤੇ ਮਜਲਿਸ ਵਿਚ ਵਖਰਾ ਵਖਰਾ ਬਿਠਾ ਦਿੱਤਾ ॥੧੪॥

ਬ ਪੁਰਸ਼ੀਦ ਕਿ ਏ ਦੁਖ਼ਤਰੇ ਨੇਕ ਖ਼ੋਇ ॥

(ਰਾਜੇ ਨੇ) ਪੁਛਿਆ ਕਿ ਹੇ ਨੇਕ ਸੁਭਾ ਵਾਲੀ ਬੇਟੀ!

ਤੁਰਾ ਕਸ ਪਸੰਦ ਆਯਦ ਅਜ਼ੀਹਾ ਬਜੋਇ ॥੧੫॥

ਇਨ੍ਹਾਂ ਰਾਜਿਆਂ ਵਿਚੋਂ ਤੈਨੂੰ ਕਿਹੜਾ ਪਸੰਦ ਆਇਆ ਹੈ ॥੧੫॥

ਰਵਾ ਕਰਦੁ ਜ਼ੁਨਾਰ ਦਾਰਾਨ ਪੇਸ਼ ॥

(ਰਾਜੇ ਨੇ) ਜੰਞੂ ਧਾਰਨ ਕਰਨ ਵਾਲੇ (ਬ੍ਰਾਹਮਣ) ਨੂੰ ਅਗੇ ਭੇਜਿਆ।

ਬਿਗੋਯਦ ਕਿ ਈਂ ਰਾਜਹੇ ਉਤਰ ਦੇਸ਼ ॥੧੬॥

ਉਸ ਨੇ ਕਿਹਾ ਕਿ ਇਹ ਉੱਤਰ ਦੇਸ਼ ਦਾ ਰਾਜਾ ਹੈ ॥੧੬॥

ਕਿ ਓ ਨਾਮ ਬਸਤਸ਼ ਬਛਤਰਾ ਮਤੀ ॥

(ਇਹ ਆਪਣੀ ਪੁੱਤਰੀ ਨੂੰ ਵਿਆਹੁਣਾ ਚਾਹੁੰਦਾ ਹੈ) ਜਿਸ ਦਾ ਨਾਂ ਬਛਤਰਾ ਮਤੀ ਹੈ

ਚੁ ਮਾਹੇ ਫ਼ਲਕ ਆਫ਼ਤਾਬੇ ਮਹੀ ॥੧੭॥

ਅਤੇ ਜੋ ਆਕਾਸ਼ ਦਾ ਚੰਦ੍ਰਮਾ ਅਤੇ ਧਰਤੀ ਦਾ ਸੂਰਜ ਹੈ ॥੧੭॥

ਅਜ਼ੀ ਰਾਜਹਾ ਕਸ ਨਿਯਾਮਦ ਨਜ਼ਰ ॥

(ਲੜਕੀ ਨੇ ਕਿਹਾ) ਇਨ੍ਹਾਂ ਵਿਚੋਂ ਮੇਰੀ ਨਜ਼ਰ ਹੇਠ ਕੋਈ ਨਹੀਂ ਆਇਆ।

ਵਜ਼ਾ ਪਸ ਅਜ਼ੀਂ ਹਾ ਬੁਬੀਂ ਪੁਰ ਗੁਹਰ ॥੧੮॥

(ਰਾਜੇ ਨੇ ਫਿਰ ਕਿਹਾ) ਹੇ ਗੁਣਵਾਨ ਪੁੱਤਰੀ! ਇਨ੍ਹਾਂ ਨੂੰ ਚੰਗੀ ਤਰ੍ਹਾਂ ਵੇਖ ॥੧੮॥

ਨਜ਼ਰ ਕਰਦ ਬਰ ਰਾਜਹਾ ਨਾਜ਼ਨੀਂ ॥

ਉਸ ਰਾਜ ਕੁਮਾਰੀ ਨੇ ਫਿਰ ਸਭ ਨੂੰ ਵੇਖਿਆ।

ਪਸੰਦਸ਼ ਨਿਯਾਮਦ ਕਸੇ ਦਿਲ ਨਗ਼ੀਂ ॥੧੯॥

(ਪਰ ਉਸ ਨੂੰ) ਕੋਈ ਵੀ ਪਸੰਦ ਨਾ ਆਇਆ ਜਿਸ ਨੂੰ ਦਿਲ ਦਾ ਨਗੀਨਾ ਬਣਾ ਸਕੇ ॥੧੯॥

ਸ੍ਵਯੰਬਰ ਵਜ਼ਾ ਰੋਜ਼ ਮਉਕੂਫ਼ ਗਸ਼ਤ ॥

ਉਸ ਦਿਨ ਸੁਅੰਬਰ ਨੂੰ ਮੁਲਤਵੀ ਕਰ ਦਿੱਤਾ।

ਕਿ ਨਾਜ਼ਮ ਬੁ ਬਰਖ਼ਾਸਤ ਦਰਵਾਜ਼ਹ ਬਸਤ ॥੨੦॥

ਪ੍ਰਬੰਧ ਕਰਨ ਵਾਲੇ ਉਠ ਗਏ ਅਤੇ ਦਰਵਾਜ਼ੇ ਬੰਦ ਹੋ ਗਏ ॥੨੦॥

ਕਿ ਰੋਜ਼ੇ ਦਿਗ਼ਰ ਸ਼ਾਹਿ ਜ਼ਰਰੀਂ ਸਿਪਹਰ ॥

ਦੂਜੇ ਦਿਨ ਸੁਨਹਿਰੀ ਢਾਲ ਵਾਲਾ ਰਾਜਾ ਤਖ਼ਤ ਉਤੇ ਆ ਬੈਠਾ

ਬਰ ਅਉਰੰਗ ਬਰਾਮਦ ਚੁ ਰਉਸ਼ਨ ਗੁਹਰ ॥੨੧॥

ਜੋ ਮੋਤੀਆਂ ਵਾਂਗ ਪ੍ਰਕਾਸ਼ਮਾਨ ਸੀ ॥੨੧॥

ਦਿਗ਼ਰ ਰੋਜ਼ ਹੇ ਰਾਜਹਾ ਖ਼ਾਸਤੰਦ ॥

ਦੂਜੇ ਦਿਨ ਵੀ ਰਾਜਿਆਂ ਨੂੰ (ਦਰਬਾਰ ਵਿਚ) ਬੁਲਾਇਆ ਗਿਆ

ਦਿਗ਼ਰ ਗੂਨਹ ਬਾਜ਼ਾਰ ਆਰਾਸਤੰਦ ॥੨੨॥

ਅਤੇ ਸਭਾ ਨੂੰ ਦੂਜੇ ਢੰਗ ਨਾਲ ਸਜਾਇਆ ਗਿਆ ॥੨੨॥

ਨਜ਼ਰ ਕੁਨ ਬਰੋਏ ਤੁ ਏ ਦਿਲਰੁਬਾਇ ॥

(ਰਾਜੇ ਨੇ ਕਿਹਾ) ਹੇ ਮਨ ਨੂੰ ਮੋਹਣ ਵਾਲੀ ਬੇਟੀ!

ਕਿਰਾ ਤੋ ਨਜ਼ਰ ਦਰ ਬਿਯਾਯਦ ਬਜਾਇ ॥੨੩॥

ਤੂੰ ਸਾਰਿਆਂ ਦੇ ਚੇਹਰਿਆਂ ਉਤੇ ਨਜ਼ਰ ਮਾਰ ਕਿ ਕਿਹੜਾ ਤੇਰੀ ਨਜ਼ਰ ਵਿਚ ਜਚਦਾ ਹੈ ॥੨੩॥

ਬ ਪਹਿਨ ਅੰਦਰ ਆਮਦ ਗੁਲੇ ਅੰਜਮਨ ॥

(ਪਿਤਾ ਦੀ ਗੱਲ ਸੁਣ ਕੇ) ਬਾਗ਼ ਦਾ ਫੁਲ (ਭਾਵ ਰਾਜ ਕੁਮਾਰੀ) ਸਭਾ ਵਿਚ ਆਇਆ


Flag Counter