ਸ਼੍ਰੀ ਦਸਮ ਗ੍ਰੰਥ

ਅੰਗ - 1307


ਤਹੀ ਹੁਤੀ ਤਿਨ ਕੀ ਰਾਜਧਾਨੀ ॥੩॥

ਉਥੇ ਉਸ ਦੀ ਰਾਜਧਾਨੀ ਸੀ ॥੩॥

ਨਿਰਖਿ ਪ੍ਰਭਾ ਤਿਹ ਜਾਤ ਨ ਕਹੀ ॥

ਉਸ (ਨਗਰੀ) ਦੀ ਪ੍ਰਭਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।

ਰਜਧਾਨੀ ਐਸੀ ਤਿਹ ਅਹੀ ॥

ਉਹ ਅਜਿਹੀ ਰਾਜਧਾਨੀ ਸੀ।

ਊਚ ਧੌਲਹਰ ਤਹਾ ਸੁਧਾਰੇ ॥

ਉਥੇ (ਇਤਨੇ) ਉੱਚੇ ਮਹੱਲ ਬਣੇ ਹੋਏ ਸਨ

ਜਿਨ ਪਰ ਬੈਠਿ ਪਕਰਿਯਤ ਤਾਰੇ ॥੪॥

ਜਿਨ੍ਹਾਂ ਉਤੇ ਬੈਠ ਕੇ ਤਾਰੇ ਵੀ ਪਕੜੇ ਜਾ ਸਕਦੇ ਸਨ ॥੪॥

ਮਜਨ ਹੇਤ ਤਹਾ ਨ੍ਰਿਪ ਆਵਤ ॥

ਉਥੇ ਇਸ਼ਨਾਨ ਕਰਨ ਲਈ ਰਾਜਾ ਆਉਂਦਾ।

ਨਾਇ ਪੂਰਬਲੇ ਪਾਪ ਗਵਾਵਤ ॥

ਇਸ਼ਨਾਨ ਕਰ ਕੇ (ਉਹ) ਆਪਣੇ ਪਿਛਲੇ ਪਾਪਾਂ ਨੂੰ ਖ਼ਤਮ ਕਰਦਾ।

ਤਹ ਇਕ ਨ੍ਰਹਾਨ ਨਰਾਧਿਪ ਚਲੋ ॥

ਉਥੇ ਇਕ ਰਾਜਾ ਇਸ਼ਨਾਨ ਕਰਨ ਆਇਆ,

ਜੋਬਨਵਾਨ ਸਿਪਾਹੀ ਭਲੋ ॥੫॥

ਜੋ ਜਵਾਨ ਅਤੇ ਚੰਗਾ ਸਿਪਾਹੀ ਸੀ ॥੫॥

ਸੋ ਬਿਲਾਸ ਦੇ ਨੈਨ ਨਿਹਾਰਾ ॥

ਉਸ ਨੂੰ ਬਿਲਾਸ ਦੇਈ ਨੇ ਅੱਖਾਂ ਨਾਲ ਵੇਖਿਆ

ਮਨ ਕ੍ਰਮ ਬਚ ਇਹ ਭਾਤਿ ਬਿਚਾਰਾ ॥

ਅਤੇ ਮਨ, ਬਚ, ਕਰਮ ਕਰ ਕੇ ਇਸ ਤਰ੍ਹਾਂ ਸੋਚਿਆ,

ਕੈ ਮੈ ਅਬ ਯਾਹੀ ਕਹ ਬਰਿਹੌ ॥

ਜਾਂ ਤਾਂ ਮੈਂ ਇਸ ਨੂੰ ਹੁਣੇ ਵਰਾਂਗੀ

ਨਾਤਰ ਬੂਡਿ ਗੰਗ ਮਹਿ ਮਰਿਹੌ ॥੬॥

ਜਾਂ ਗੰਗਾ ਵਿਚ ਡੁਬ ਮਰਾਂਗੀ ॥੬॥

ਏਕ ਸਖੀ ਲਖਿ ਹਿਤੂ ਸਿਯਾਨੀ ॥

(ਉਸ ਨੇ) ਇਕ ਹਿਤੂ ਅਤੇ ਸਿਆਣੀ ਸਖੀ ਨੂੰ ਵੇਖ ਕੇ

ਤਾ ਸੌ ਚਿਤ ਕੀ ਬਾਤ ਬਖਾਨੀ ॥

ਉਸ ਨਾਲ ਆਪਣੇ ਚਿਤ ਦੀ ਗੱਲ ਸਾਂਝੀ ਕੀਤੀ।

ਜੋ ਤਾ ਕੌ ਤੂੰ ਮੁਝੈ ਮਿਲਾਵੈ ॥

ਜੇ ਤੂੰ ਉਸ ਨੂੰ ਮੈਨੂੰ ਮਿਲਾ ਦੇਏਂ,

ਮੁਖ ਮਾਗੈ ਜੇਤੋ ਧਨ ਪਾਵੈ ॥੭॥

ਤਾਂ ਮੂੰਹ ਮੰਗਿਆ ਧਨ ਪ੍ਰਾਪਤ ਕਰ ਲਏਂ ॥੭॥

ਤਬ ਸਖਿ ਗਈ ਤਵਨ ਕੇ ਗ੍ਰੇਹਾ ॥

ਤਦ (ਉਹ) ਸਖੀ ਉਸ ਦੇ ਘਰ ਗਈ

ਪਰ ਪਾਇਨ ਅਸਿ ਦਿਯੋ ਸੰਦੇਹਾ ॥

ਅਤੇ ਪੈਰੀਂ ਪੈ ਕੇ ਇਸ ਤਰ੍ਹਾਂ ਸੁਨੇਹਾ ਦਿੱਤਾ

ਰਾਜ ਸੁਤਾ ਤੁਮਰੈ ਪਰ ਅਟਕੀ ॥

ਕਿ ਰਾਜ ਕੁਮਾਰੀ ਤੇਰੇ ਉਤੇ ਮੋਹਿਤ ਹੋ ਗਈ ਹੈ।

ਭੂਲਿ ਗਈ ਤਾ ਕਹਿ ਸੁਧਿ ਘਟ ਕੀ ॥੮॥

ਉਸ ਨੂੰ ਆਪਣੇ ਸ਼ਰੀਰ ਦੀ ਸੁੱਧ ਵੀ ਭੁਲ ਗਈ ਹੈ ॥੮॥

ਸੁਨਿ ਨ੍ਰਿਪ ਬਚਨ ਭਯੋ ਬਿਸਮੈ ਮਨ ॥

ਰਾਜਾ ਇਹ ਗੱਲ ਸੁਣ ਕੇ ਮਨ ਵਿਚ ਹੈਰਾਨ ਹੋਇਆ

ਇਹ ਬਿਧਿ ਤਾਹਿ ਬਖਾਨੇ ਬੈਨਨ ॥

ਅਤੇ ਇਸ ਤਰ੍ਹਾਂ ਉਸ ਨੂੰ ਕਹਿਣ ਲਗਾ,

ਅਸ ਕਿਛੁ ਕਰਿਯੈ ਬਚਨ ਸ੍ਯਾਨੀ ॥

ਹੇ ਸਿਆਣੀਏ! ਕੁਝ ਇਸ ਤਰ੍ਹਾਂ ਦਾ ਉਪਾ ਕਰੀਏ

ਸ੍ਰੀ ਬਿਲਾਸ ਦੇ ਹ੍ਵੈ ਮੁਰ ਰਾਨੀ ॥੯॥

ਜਿਸ ਨਾਲ ਬਿਲਾਸ ਦੇਈ ਮੇਰੀ ਰਾਣੀ ਬਣ ਜਾਵੇ ॥੯॥

ਤੁਮ ਨ੍ਰਿਪ ਭੇਸ ਨਾਰਿ ਕੋ ਧਾਰਹੁ ॥

(ਸਖੀ ਨੇ ਕਿਹਾ) ਹੇ ਰਾਜਨ! ਤੁਸੀਂ ਇਸਤਰੀ ਦਾ ਭੇਸ ਧਾਰਨ ਕਰੋ

ਭੂਖਨ ਬਸਤਰ ਅੰਗ ਸੁਧਾਰਹੁ ॥

ਅਤੇ ਸ਼ਰੀਰ ਉਤੇ ਗਹਿਣੇ ਅਤੇ ਬਸਤ੍ਰ ਧਾਰਨ ਕਰੋ।

ਭੁਜੰਗ ਧੁਜ ਕਹ ਦੈ ਦਿਖਰਾਈ ॥

ਭੁਜੰਗ ਧੁਜ ਨੂੰ (ਇਕ ਵਾਰ) ਵਿਖਾਲੀ ਦੇ ਕੇ

ਫੁਨਿ ਅੰਗਨਾ ਮਹਿ ਜਾਹੁ ਛਪਾਈ ॥੧੦॥

ਫਿਰ ਵੇਹੜੇ ਵਿਚ ਛੁਪ ਜਾਣਾ ॥੧੦॥

ਭੂਪਤਿ ਬਸਤ੍ਰ ਨਾਰਿ ਕੇ ਧਾਰੇ ॥

ਰਾਜੇ ਨੇ ਇਸਤਰੀ ਦੇ ਬਸਤ੍ਰ ਧਾਰਨ ਕੀਤੇ

ਅੰਗ ਅੰਗ ਗਹਿਨਾ ਗੁਹਿ ਡਾਰੇ ॥

ਅਤੇ ਅੰਗ ਅੰਗ ਉਤੇ ਗਹਿਣੇ ਪਾ ਲਏ।

ਭੁਜੰਗ ਧੁਜ ਕਹ ਦਈ ਦਿਖਾਈ ॥

ਭੁਜੰਗ ਧੁਜਾ ਨੂੰ ਵਿਖਾਲੀ ਦਿੱਤੀ

ਨਿਜੁ ਅੰਗਨਾ ਮਹਿ ਗਯੋ ਲੁਕਾਈ ॥੧੧॥

ਅਤੇ ਆਪਣੇ ਵੇਹੜੇ ਵਿਚ ਲੁਕ ਗਿਆ ॥੧੧॥

ਨਿਰਖਿ ਭੂਪ ਤਿਹ ਰਹਾ ਲੁਭਾਇ ॥

ਰਾਜਾ ਉਸ ਦੇ ਰੂਪ ਨੂੰ ਵੇਖ ਕੇ ਲਲਚਾ ਗਿਆ।

ਵਹੈ ਸਖੀ ਤਹ ਦੇਇ ਪਠਾਇ ॥

ਉਸੇ ਸਖੀ ਨੂੰ ਉਥੇ ਭੇਜ ਦਿੱਤਾ।

ਪ੍ਰਿਥਮੇ ਨਿਰਖਿ ਤਾਹਿ ਤੁਮ ਆਵਹੋ ॥

(ਅਤੇ ਕਿਹਾ) ਪਹਿਲਾਂ ਤੂੰ ਉਸ ਨੂੰ ਵੇਖ ਕੇ ਆ

ਬਹੁਰਿ ਬਿਯਾਹ ਕੋ ਬ੍ਯੋਤ ਬਨਾਵਹੁ ॥੧੨॥

ਅਤੇ ਫਿਰ ਵਿਆਹ ਦੀ ਵਿਉਂਤ ਬਣਾ ॥੧੨॥

ਸੁਨਤ ਬਚਨ ਸਹਚਰਿ ਤਹ ਗਈ ॥

ਬਚਨ ਸੁਣ ਕੇ ਸਖੀ ਉਥੇ ਗਈ

ਟਾਰਿ ਘਰੀ ਦ੍ਵੈ ਆਵਤ ਭਈ ॥

ਅਤੇ ਦੋ ਘੜੀਆਂ ਟਾਲ ਕੇ ਆ ਗਈ।

ਤਿਹ ਮੁਖ ਤੇ ਹ੍ਵੈ ਬਚਨ ਉਚਾਰੇ ॥

ਉਸ ਨੇ ਉਸ ਵਲੋਂ ਹੋ ਕੇ ਬੋਲ ਕਹੇ,

ਸੁਨਹੁ ਸ੍ਰਵਨ ਦੈ ਭੂਪ ਹਮਾਰੇ ॥੧੩॥

ਹੇ ਰਾਜਨ! ਕੰਨ ਦੇ ਕੇ ਮੇਰੀ (ਗੱਲ) ਸੁਣੋ ॥੧੩॥

ਪ੍ਰਥਮ ਸੁਤਾ ਅਪਨੀ ਤਿਹ ਦੀਜੈ ॥

ਪਹਿਲਾਂ ਆਪਣੀ ਧੀ ਉਸ ਨਾਲ ਵਿਆਹੋ।

ਬਹੁਰੌ ਬਹਿਨਿ ਤਵਨ ਕੀ ਲੀਜੈ ॥

ਫਿਰ ਉਸ ਦੀ ਭੈਣ (ਪਤਨੀ ਵਜੋਂ) ਪ੍ਰਾਪਤ ਕਰੋ।

ਸੁਨਤ ਬੈਨ ਨ੍ਰਿਪ ਫੇਰ ਨ ਕੀਨੋ ॥

ਗੱਲ ਸੁਣਦਿਆਂ ਹੀ ਰਾਜੇ ਨੇ ਢਿਲ ਨਾ ਕੀਤੀ

ਦੁਹਿਤਹਿ ਕਾਢਿ ਤਵਨ ਕਹ ਦੀਨੋ ॥੧੪॥

ਅਤੇ ਪੁੱਤਰੀ ਕਢ ਕੇ ਉਸ ਨੂੰ ਦੇ ਦਿੱਤੀ ॥੧੪॥

ਸੁਤਾ ਪ੍ਰਥਮ ਦੈ ਬ੍ਯਾਹ ਰਚਾਯੋ ॥

ਪਹਿਲਾਂ ਪੁੱਤਰੀ ਦੇ ਕੇ ਵਿਆਹ ਰਚਾਇਆ

ਨ੍ਰਿਪ ਕੌ ਬ੍ਯਾਹ ਨਾਰਿ ਕਰ ਲ੍ਯਾਯੋ ॥

ਅਤੇ ਰਾਜੇ ਨਾਲ ਵਿਆਹ ਕਰ ਕੇ ਉਸ ਨੂੰ ਇਸਤਰੀ ਬਣਾ ਕੇ ਲੈ ਆਇਆ।

ਤਬ ਤਿਨ ਬਧਿ ਤਿਹ ਜੜ ਕੋ ਕਿਯੋ ॥

ਤਦ ਉਸ ਨੇ ਉਸ ਮੂਰਖ ਦਾ ਕਤਲ ਕਰ ਦਿੱਤਾ


Flag Counter