ਦੋਹਰਾ:
(ਉਸ) ਸ਼ਾਹਣੀ ਤੋਂ ਮੇਵਾ ਲੈ ਕੇ ਸ਼ਾਹ ਨੇ ਉਸ ਚਟਾਈ ਵਿਚ ਪਾਇਆ।
(ਤਾਂ ਇਸਤਰੀ ਨੇ) ਸੁਧਾਰ ਕੇ ਇੰਜ ਕਿਹਾ, ਹੇ ਰਾਜਨ! ਤੁਸੀਂ ਚੰਗੀ ਤਰ੍ਹਾਂ ਖਾਓ ॥੧੨॥
(ਇਸਤਰੀ ਦਾ) ਬੋਲ ਸੁਣ ਕੇ ਸ਼ਾਹ ਭੜਕ ਪਿਆ ਅਤੇ ਕ੍ਰੋਧਿਤ ਹੋ ਕੇ ਇਸਤਰੀ ਨੂੰ ਕਿਹਾ,
ਤੂੰ ਮੈਨੂੰ ਰਾਜਾ ਕਿਉਂ ਕਿਹਾ ਹੈ, ਮੈਨੂੰ (ਸਾਰੀ) ਗੱਲ ਦਸ ॥੧੩॥
(ਇਸਤਰੀ ਨੇ ਕਿਹਾ) ਮੈਂ ਤੇਰੇ ਨਾਲ ਪ੍ਰੇਮ ਵਧਾ ਕੇ ਤੇਰੇ ਘਰ ਵਿਚ ਸੁਖ ਪੂਰਵਕ ਰਹਿੰਦੀ ਹਾਂ।
ਇਸ ਲਈ ਮੈਂ 'ਰਾਜਾ' ਕਿਹਾ ਹੈ (ਕਿਉਂਕਿ) ਤੁਸੀਂ ਹੀ ਮੇਰੇ ਰਾਜਾ ਹੋ ॥੧੪॥
(ਉਹ) ਮੂਰਖ ਗੱਲ ਸੁਣ ਕੇ ਪ੍ਰਸੰਨ ਹੋ ਗਿਆ, ਪਰ ਭੇਦ (ਦੀ ਗੱਲ) ਨੂੰ ਨਾ ਸਮਝ ਸਕਿਆ।
ਮਨ ਵਿਚ ਅਧਿਕ ਪ੍ਰੀਤ ਵਧਾ ਕੇ ਉਹ ਤੁਰਤ ਉਠ ਕੇ ਦੁਕਾਨ ਉਤੇ ਚਲਾ ਗਿਆ ॥੧੫॥
ਸ਼ਾਹ ਦੇ ਜਾਂਦਿਆਂ ਹੀ (ਉਸ) ਸ਼ਾਹ ਦੀ ਇਸਤਰੀ ਨੇ ਰਾਜੇ ਨੂੰ ਬਾਹਰ ਕਢ ਦਿੱਤਾ।
(ਸਾਰੀ) ਗੱਲ ਸੁਣ ਕੇ ਅਤੇ ਬਹੁਤ ਕ੍ਰੋਧਵਾਨ ਹੋ ਕੇ (ਇਸਤਰੀ ਨੇ) ਲੌਂਡੀ ਨੂੰ ਬਹੁਤ ਮਾਰਿਆ ॥੧੬॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਨੌਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੯॥੧੭੧॥ ਚਲਦਾ॥
ਦੋਹਰਾ:
ਉਸ ਲੌਂਡੀ ਨੇ, ਜਿਸ ਨੂੰ ਸ਼ਾਹ ਦੀ ਇਸਤਰੀ ਨੇ ਕ੍ਰੋਧਿਤ ਹੋ ਕੇ ਮਾਰਿਆ ਸੀ,
ਚਰਿਤ੍ਰ ਕੀਤਾ (ਜੋ) ਮੰਤ੍ਰੀਆਂ ਨੇ ਰਾਜੇ (ਚਿਤ੍ਰ ਸਿੰਘ) ਨੂੰ ਕਹਿ ਸੁਣਾਇਆ ॥੧॥
ਚੌਪਈ:
ਸੱਟਾਂ ਵਜਣ ਨਾਲ (ਲੌਂਡੀ ਦੇ) ਮਨ ਵਿਚ ਕ੍ਰੋਧ ਆਇਆ।
(ਉਸ ਨੇ ਇਕ) ਸੱਯਦ ਨਾਲ ਯਾਰਾਨਾ ਗੰਢ ਲਿਆ।
ਉਸ ਨੂੰ ਨਿੱਤ ਆਪਣੇ ਘਰ ਬੁਲਾ ਲੈਂਦੀ
ਅਤੇ ਸ਼ਾਹ ਦੀ ਇਸਤਰੀ ਦਾ ਧੰਨ ਲੁਟਾ ਦਿੰਦੀ ॥੨॥
ਦੋਹਰਾ:
ਸ਼ਾਹ ਦੀ ਇਸਤਰੀ ਦੇ ਮੰਜੇ ਤੇ ਇਕ ਦਿਨ ਉਸ ਨੂੰ ਸੰਵਾ ਕੇ,
ਸ਼ਾਹ ਦੀ ਇਸਤਰੀ ਨੂੰ ਪਹਿਲਾਂ ਹੀ ਇਹ ਗੱਲ ਜਾ ਦਸੀ ॥੩॥
ਤੇਰਾ ਰਾਜਾ ਤੇਰੇ ਪ੍ਰੇਮ ਵਿਚ ਡੁਬਿਆ ਹੋਇਆ ਤੈਨੂੰ ਜਲਦੀ ਬੁਲਾ ਰਿਹਾ ਹੈ।
ਤੂੰ ਮੇਰੀ ਗੱਲ ਕੰਨਾਂ ਵਿਚ ਪਾ ਕੇ ਹੁਣੇ ਉਥੇ ਚਲ ॥੪॥
ਤੇਰੇ ਪ੍ਰੇਮ ਵਿਚ ਅਧਿਕ ਗ਼ਰਕਿਆ ਰਾਜਾ ਤੈਨੂੰ ਖੜੋਤਾ ਵੇਖ ਰਿਹਾ ਹੈ।
ਤੂੰ ਉਥੇ ਜਲਦੀ ਚਲ ਜਿਥੇ (ਪ੍ਰੇਮ ਦੀ) ਅੱਗ ਬਲ ਰਹੀ ਹੈ ॥੫॥
ਬਚਨ ਸੁਣ ਕੇ (ਸ਼ਾਹ ਦੀ) ਇਸਤਰੀ ਉਥੇ ਗਈ। ਉਧਰ (ਦਾਸੀ ਨੇ) ਭਜ ਕੇ ਰਾਜੇ ਨੂੰ ਕਿਹਾ
ਕਿ ਤੇਰੀ ਯਾਰ ਸੁਤੀ ਪਈ ਹੈ, (ਉਸ ਨੂੰ ਮੰਨਾਉਣ ਲਈ) ਜਾ ਕੇ ਦੋਵੇਂ ਪੈਰ ਫੜ ਲਵੋ ॥੬॥
(ਦਾਸੀ ਨੇ) ਆਪ ਪਹਿਲਾਂ ਹੀ ਦੌੜ ਕੇ ਸੱਯਦ ਨੂੰ ਕਹਿ ਕੇ ਸੁਣਾਇਆ।
(ਕਿ) ਤਲਵਾਰ ਪਕੜ ਕੇ ਜਾਗਦੇ ਰਹਿਣਾ, ਮਤਾਂ ਕੋਈ ਆ ਕੇ (ਤੈਨੂੰ) ਪਕੜ ਨਾ ਲਵੇ ॥੭॥
ਜਿਥੇ ਚੋਰ ਅੱਗ ਬਾਲੀ ਬੈਠੇ ਸਨ, ਉਥੇ (ਸ਼ਾਹ ਦੀ) ਇਸਤਰੀ ਜਾ ਪਹੁੰਚੀ।
(ਚੋਰਾਂ ਨੇ) ਉਸ ਨੂੰ ਲੁਟ ਖਸੁਟ ਕੇ ਡੂੰਘੇ ਟੋਏ ਵਿਚ ਦਬਾ ਦਿੱਤਾ ॥੮॥
ਅੜਿਲ:
(ਸ਼ਾਹ ਦੀ ਇਸਤਰੀ ਦੇ) ਦੋਹਾਂ ਪੈਰਾਂ ਨੂੰ ਛੋਹਣ ਲਈ ਕਾਲ ਦਾ ਪ੍ਰੇਰਿਆ ਹੋਇਆ ਰਾਜਾ (ਉਥੇ) ਆਇਆ।
(ਉਸ ਨੇ) ਚਿਤ੍ਰ ਕਲਾ (ਦਾਸੀ) ਦਾ ਬਚਨ ਸਚ ਕਰ ਕੇ ਮੰਨਿਆ।
(ਸੱਯਦ ਨੇ) ਉਠਦਿਆਂ ਹੀ ਬਿਨਾ (ਸੋਚਿਆ) ਤਲਵਾਰ ਦਾ ਵਾਰ ਕਰ ਕੇ ਘਾਓ ਕੀਤਾ
ਅਤੇ ਸੁਘਰ ਸਿੰਘ (ਨਾਂ ਦੇ) ਰਾਜੇ ਨੂੰ ਮਾਰ ਦਿੱਤਾ ॥੯॥
ਦੋਹਰਾ:
ਸ਼ਾਹ ਦੀ ਇਸਤਰੀ ਨੂੰ ਚੋਰਾਂ ਨੇ ਮਾਰ ਦਿੱਤਾ ਅਤੇ ਸੱਯਦ ਨੇ ਰਾਜੇ ਨੂੰ ਮਾਰ ਕੇ
ਉਸ ਦਾਸੀ ਨੂੰ ਚੰਗੀ ਤਰ੍ਹਾਂ ਆਪਣੇ ਘਰ ਨੂੰ ਲੈ ਗਿਆ ॥੧੦॥
(ਕਦੇ ਵੀ) ਇਸਤਰੀ ਨੂੰ ਭੇਦ ਨਹੀਂ ਦੇਣਾ ਚਾਹੀਦਾ, (ਪਰ) ਉਸ ਦਾ ਭੇਦ ਲੈ ਲੈਣਾ ਚਾਹੀਦਾ ਹੈ।
(ਇਹ) ਇਸਤਰੀਆਂ ('ਚੰਚਲਾ') ਬਹੁਤ ਪੁਰਸ਼ਾਂ ਦੇ ਹਿਰਦੇ ਨੂੰ ਵਿੰਨ੍ਹ ਦਿੰਦੀਆਂ ਹਨ ॥੧੧॥
ਇਸਤਰੀ ਦੇ ਚਿਤ ਨੂੰ ਭਾਵੇਂ ਹਰ ਲਵੋ, (ਪਰ) ਉਸ ਨੂੰ (ਕਦੇ ਵੀ) ਚਿਤ ਨਾ ਦਿਓ।
(ਉਸ ਨੂੰ) ਹਰ ਰੋਜ਼ ਬੇਹਿਸਾਬ ਧਨ ਦੇ ਕੇ ਪ੍ਰਸੰਨ ਰਖੋ ॥੧੨॥
ਗੰਧਰਬ, ਯਕਸ਼, ਭੁਜੰਗ, ਗਣ,