ਸ਼੍ਰੀ ਦਸਮ ਗ੍ਰੰਥ

ਅੰਗ - 1026


ਦੋਹਰਾ ॥

ਦੋਹਰਾ:

ਅਟਿਕ ਨਾਕ ਮੈ ਅਸਿ ਰਹਿਯੋ ਗਯੋ ਹਾਥ ਤੇ ਛੂਟਿ ॥

ਨੱਕ ਵਿਚ ਤਲਵਾਰ ਅਟਕ ਕੇ ਹੱਥ ਵਿਚੋਂ ਛੁਟ ਗਈ।

ਭੁਜਾ ਅੰਬਾਰੀ ਸੌ ਬਜੀ ਰਹੀ ਬੰਗੁਰਿਯੈ ਟੂਟਿ ॥੧੩॥

(ਉਸ ਇਸਤਰੀ ਦੀ) ਬਾਂਹ ਹਾਥੀ ਦੀ ਅੰਬਾਰੀ ਨਾਲ ਲਗੀ ਅਤੇ ਵੰਗਾਂ ਟੁੱਟ ਗਈਆਂ ॥੧੩॥

ਚੌਪਈ ॥

ਚੌਪਈ:

ਤਬ ਸੰਮੀ ਸੈਹਥੀ ਸੰਭਾਰੀ ॥

ਤਦ ਸੰਮੀ ਨੇ ਸੈਹਥੀ ਸੰਭਾਲ ਲਈ

ਮਹਾ ਸਤ੍ਰੁ ਕੇ ਉਰ ਮੈ ਮਾਰੀ ॥

ਅਤੇ ਵੱਡੇ ਵੈਰੀ ਦੀ ਛਾਤੀ ਵਿਚ ਮਾਰੀ।

ਬਰਛਾ ਭਏ ਪਰੋਏ ਉਤਾਰਿਯੋ ॥

ਬਰਛੇ ਵਿਚ ਪਰੋ ਕੇ (ਅੰਬਾਰੀ ਤੋਂ) ਉਤਾਰ ਲਿਆ

ਸਭਨ ਦਿਖਾਇ ਭੂਮ ਪਰ ਮਾਰਿਯੋ ॥੧੪॥

ਅਤੇ ਸਭ ਨੂੰ ਵਿਖਾ ਕੇ ਧਰਤੀ ਉਤੇ ਸੁਟ ਦਿੱਤਾ ॥੧੪॥

ਬੰਗੁ ਨਿਹਾਰ ਤ੍ਰਿਯਾ ਪਹਿਚਾਨੀ ॥

ਵੰਗਾਂ ਵੇਖ ਕੇ ਸੈਦ ਖ਼ਾਨ ਨੇ ਇਸਤਰੀ ਨੂੰ ਪਛਾਣਿਆ

ਧੰਨ ਧੰਨ ਸੈਦ ਖਾ ਬਖਾਨੀ ॥

ਅਤੇ (ਉਸ ਨੂੰ) ਧੰਨ ਧੰਨ ਕਹਿਣ ਲਗਾ।

ਇਨ ਕੇ ਪੇਟ ਪੁਤ੍ਰ ਜੋ ਹ੍ਵੈ ਹੈ ॥

ਇਸ ਦੇ ਪੇਟ ਵਿਚੋਂ ਜੋ ਬੱਚਾ ਪੈਦਾ ਹੋਵੇਗਾ,

ਬਾਤਨ ਜੀਤਿ ਲੰਕ ਗੜ ਲੈਹੈ ॥੧੫॥

ਉਹ ਗੱਲਾਂ ਗੱਲਾਂ ਵਿਚ ਹੀ ਲੰਕਾ ਦੇ ਕਿਲ੍ਹੇ ਨੂੰ ਜਿਤ ਲਏਗਾ ॥੧੫॥

ਦੋਹਰਾ ॥

ਦੋਹਰਾ:

ਚੀਰ ਫੌਜ ਗਜ ਫਾਧਿ ਕੈ ਆਨਿ ਕਿਯੋ ਮੁਹਿ ਘਾਇ ॥

(ਇਸ ਇਸਤਰੀ ਨੇ) ਫ਼ੌਜ ਨੂੰ ਚੀਰ ਕੇ ਅਤੇ ਹਾਥੀਆਂ ਨੂੰ ਟਪ ਕੇ ਮੇਰੇ ਉਤੇ ਆ ਕੇ ਵਾਰ ਕੀਤਾ ਹੈ।

ਇਨ ਕੌ ਇਹੈ ਇਨਾਮੁ ਹੈ ਭਰਤਾ ਦੇਹੁ ਮਿਲਾਇ ॥੧੬॥

ਇਨ੍ਹਾਂ ਦਾ ਇਹੀ ਇਨਾਮ ਹੈ ਕਿ ਇਨ੍ਹਾਂ ਨੂੰ ਪਤੀ ਮਿਲਾ ਦੇਈਏ ॥੧੬॥

ਐਸ ਖਗ ਸਿਰ ਝਾਰਿ ਕੈ ਬਡੇ ਪਖਰਿਯਨ ਘਾਇ ॥

ਇਸ ਤਰ੍ਹਾਂ ਤਲਵਾਰ ਸਿਰ ਵਿਚ ਝਾੜ ਕੇ, ਵੱਡੇ ਘੋੜ ਸਵਾਰਾਂ ਨੂੰ ਮਾਰ ਕੇ

ਸੈਨ ਸਕਲ ਅਵਗਾਹਿ ਕੈ ਨਿਜੁ ਪਤਿ ਲਯੌ ਛਨਾਇ ॥੧੭॥

ਅਤੇ ਸਾਰੀ ਫ਼ੌਜ ਨੂੰ ਮਿਧ ਕੇ (ਉਨ੍ਹਾਂ ਨੇ) ਆਪਣੇ ਪਤੀ ਨੂੰ ਛੁੜਵਾ ਲਿਆ ॥੧੭॥

ਚੌਪਈ ॥

ਚੌਪਈ:

ਸੂਰਬੀਰ ਬਹੁ ਭਾਤਿ ਸੰਘਾਰੇ ॥

ਸੂਰਬੀਰਾਂ ਨੂੰ ਬਹੁਤ ਤਰ੍ਹਾਂ ਮਾਰਿਆ

ਖੇਦਿ ਖੇਤ ਤੇ ਖਾਨ ਨਿਕਾਰੇ ॥

ਅਤੇ ਖ਼ਾਨਾਂ ਨੂੰ ਯੁੱਧ-ਭੂਮੀ ਵਿਚ ਖਦੇੜ ਦਿੱਤਾ।

ਨਿਜੁ ਭਰਤਹਿ ਛੁਰਵਾਹਇ ਲ੍ਯਾਈ ॥

ਆਪਣੇ ਪਤੀ ਨੂੰ ਛੁੜਵਾ ਲਿਆਈਆਂ।

ਭਾਤਿ ਭਾਤਿ ਸੋ ਬਜੀ ਬਧਾਈ ॥੧੮॥

ਭਾਂਤ ਭਾਂਤ ਦੇ ਖ਼ੁਸ਼ੀ ਦੇ ਵਾਜੇ ਵਜਣ ਲਗੇ ॥੧੮॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸੈਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੪੭॥੨੯੫੮॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੪੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੪੭॥੨੯੫੮॥ ਚਲਦਾ॥

ਚੌਪਈ ॥

ਚੌਪਈ:

ਸਹਿਰ ਕਨੌਜ ਕੰਚਨੀ ਰਹੈ ॥

ਕਨੌਜ ਨਗਰ ਵਿਚ ਇਕ ਵੇਸਵਾ ਰਹਿੰਦੀ ਸੀ।

ਅਧਿਕ ਰੂਪ ਤਾ ਕੌ ਜਗ ਕਹੈ ॥

ਸੰਸਾਰ ਉਸ ਨੂੰ ਬਹੁਤ ਰੂਪਵਾਨ ਕਹਿੰਦਾ ਸੀ।

ਦੁਰਗ ਦਤ ਰਾਜਾ ਬਸਿ ਭਯੋ ॥

ਦੁਰਗਾ ਦੱਤ ਨਾਂ ਦਾ ਰਾਜਾ ਉਸ ਦੇ ਵਸ ਵਿਚ ਹੋ ਗਿਆ

ਰਾਨਿਨ ਡਾਰਿ ਹ੍ਰਿਦੈ ਤੇ ਦਯੋ ॥੧॥

ਅਤੇ (ਆਪਣੀਆਂ) ਰਾਣੀਆਂ ਨੂੰ ਹਿਰਦੇ ਤੋਂ ਵਿਸਾਰ ਦਿੱਤਾ ॥੧॥

ਰਾਨਿਨ ਬੈਠ ਮੰਤ੍ਰਿ ਯੌ ਕਯੋ ॥

ਰਾਣੀਆਂ ਨੇ ਬੈਠ ਕੇ ਇਹ ਸਲਾਹ ਕੀਤੀ

ਰਾਜਾ ਕਰ ਹਮਰੇ ਤੇ ਗਯੋ ॥

ਕਿ ਰਾਜਾ ਸਾਡੇ ਹੱਥੋਂ ਨਿਕਲ ਗਿਆ ਹੈ।

ਸੋਊ ਜਤਨ ਆਜੁ ਮਿਲਿ ਕਰਿਯੈ ॥

(ਸਾਨੂੰ) ਉਹੀ ਯਤਨ ਮਿਲ ਕੇ ਕਰਨਾ ਚਾਹੀਦਾ ਹੈ

ਜਾ ਤੇ ਯਾ ਬੇਸ੍ਵਾ ਕੌ ਮਰਿਯੈ ॥੨॥

ਜਿਸ ਕਰ ਕੇ ਇਸ ਵੇਸਵਾ ਨੂੰ ਮਾਰਿਆ ਜਾਏ ॥੨॥

ਅੜਿਲ ॥

ਅੜਿਲ:

ਬਿਸਨ ਸਿੰਘ ਕੌ ਰਾਣੀ ਲਯੋ ਬੁਲਾਇ ਕੈ ॥

ਰਾਣੀ ਨੇ ਬਿਸਨ ਸਿੰਘ ਨੂੰ ਬੁਲਾਇਆ।

ਕਾਮ ਕੇਲ ਤਾ ਸੌ ਕਿਯ ਪ੍ਰੀਤੁਪਜਾਇ ਕੈ ॥

ਉਸ ਨਾਲ ਪ੍ਰੇਮ ਪੈਦਾ ਕਰ ਕੇ ਕਾਮ-ਕ੍ਰੀੜਾ ਕੀਤੀ।

ਪੁਨਿ ਤਾ ਸੌ ਯੌ ਬੈਨ ਕਹੇ ਹਿਤ ਮਾਨਿ ਕੈ ॥

ਫਿਰ ਉਸ ਨਾਲ ਹਿਤ ਸਹਿਤ ਗੱਲ ਕੀਤੀ

ਹੋ ਮੋਰ ਕਾਰਜਹਿ ਕਰੋ ਹਿਤੂ ਮੁਹਿ ਜਾਨਿ ਕੈ ॥੩॥

ਕਿ ਮੈਨੂੰ (ਆਪਣਾ) ਹਿਤੂ ਜਾਣ ਕੇ ਮੇਰਾ ਇਕ ਕੰਮ ਜ਼ਰੂਰ ਕਰੋ ॥੩॥

ਪ੍ਰਥਮ ਬਹੁਤ ਧਨ ਯਾ ਬੇਸ੍ਵਾ ਕੌ ਦੀਜਿਯੈ ॥

ਪਹਿਲਾਂ ਤਾਂ ਇਸ ਵੇਸਵਾ ਨੂੰ ਬਹੁਤ ਧਨ ਦਿਓ

ਬਹੁਰਿ ਰਾਵ ਦੇਖਤ ਹਿਤ ਯਾ ਸੌ ਕੀਜਿਯੈ ॥

ਅਤੇ ਫਿਰ ਰਾਜੇ ਦੇ ਵੇਖਦਿਆਂ ਉਸ ਨਾਲ ਪ੍ਰੇਮ ਦਾ ਪ੍ਰਗਟਾਵਾ ਕਰੋ।

ਜਬ ਰਾਜਾ ਸੌ ਯਾ ਕੌ ਨੇਹੁ ਤੁਰਾਇਯੈ ॥

ਜਦ ਇਸ ਦਾ ਰਾਜੇ ਨਾਲੋਂ ਪ੍ਰੇਮ ਟੁਟ ਜਾਵੇ

ਹੋ ਬਹੁਰਿ ਆਪਨੇ ਧਾਮ ਬੋਲਿ ਇਹ ਘਾਇਯੈ ॥੪॥

ਤਾਂ ਫਿਰ ਇਸ ਨੂੰ ਆਪਣੇ ਘਰ ਬੁਲਾ ਕੇ ਮਾਰ ਦਿਓ ॥੪॥

ਪ੍ਰਥਮ ਦਰਬੁ ਬੇਸ੍ਵਾ ਕਹ ਦਯੋ ਬਨਾਇ ਕੈ ॥

ਪਹਿਲਾਂ ਤਾਂ ਵੇਸਵਾ ਨੂੰ ਬਹੁਤ ਸਾਰਾ ਧਨ ਦਿੱਤਾ।

ਪੁਨਿ ਤਾ ਸੌ ਰਤਿ ਮਾਨੀ ਪ੍ਰੀਤੁਪਜਾਇ ਕੈ ॥

ਫਿਰ ਪ੍ਰੇਮ ਪੈਦਾ ਕਰ ਕੇ ਉਸ ਨਾਲ ਰਤੀ-ਕ੍ਰੀੜਾ ਕੀਤੀ।

ਜਬ ਤਾ ਕੋ ਨ੍ਰਿਪ ਲੀਨੋ ਸਦਨ ਬੁਲਾਇ ਕੈ ॥

ਜਦ ਰਾਜੇ ਨੇ ਉਸ (ਵੇਸਵਾ) ਨੂੰ ਸਦਨ (ਅਥਵਾ ਸਭਾ) ਵਿਚ ਬੁਲਾਇਆ

ਹੋ ਤੌਨ ਸਭਾ ਮੈ ਬੈਠਿਯੋ ਸੋਊ ਆਇ ਕੈ ॥੫॥

ਤਾਂ ਉਹ (ਬਿਸ਼ਨ ਸਿੰਘ) ਵੀ ਉਸ ਸਭਾ ਵਿਚ ਆ ਕੇ ਬੈਠ ਗਿਆ ॥੫॥

ਬਿਸਨ ਸਿੰਘ ਤਿਹ ਕਹਿਯੋ ਕਛੂ ਮੁਸਕਾਇ ਕੈ ॥

ਬਿਸ਼ਨ ਸਿੰਘ ਨੇ ਕੁਝ ਹਸ ਕੇ ਉਸ ਨੂੰ ਕਿਹਾ

ਬਹੁਰਿ ਸਾਰਤੈ ਕਰੀ ਨ੍ਰਿਪਹਿ ਦਿਖਰਾਇ ਕੈ ॥

ਅਤੇ ਫਿਰ ਰਾਜੇ ਨੂੰ ਵਿਖਾਉਂਦੇ ਹੋਇਆਂ ਇਸ਼ਾਰੇ ਕੀਤੇ।

ਯਾ ਮੂਰਖ ਨ੍ਰਿਪ ਕੌ ਨਹਿ ਦੇਸੀ ਦੀਜਿਯੈ ॥

ਇਸ ਮੂਰਖ ਰਾਜੇ ਨੂੰ ਹੋਰ ਹਾਵ ਭਾਵ ('ਦੇਸੀ') ਨਾ ਵਿਖਾ।


Flag Counter