ਹੱਥ ਵਿੱਚ ਲਿਆ ॥੮੨੨॥
ਸੀਤਾ ਨੇ ਮਨ ਵਿੱਚ ਕਿਹਾ-
ਦੋਹਰਾ
ਜੇਕਰ ਮੈਂ ਮਨ ਬਚਨ ਅਤੇ ਕਰਮ ਸਹਿਤ ਸ੍ਰੀ ਰਾਮ ਤੋਂ ਬਿਨਾਂ ਕਿਸੇ ਹੋਰ ਨੂੰ (ਪੁਰਸ਼ ਰੂਪ ਕਰਕੇ ਨਹੀਂ ਵੇਖਿਆ)
ਤਾਂ ਇਸ ਵੇਲੇ ਰਾਮ ਜੀ ਸਹਿਤ ਸਾਰੇ ਜੀ ਪੈਣ, ਇਹ ਕਹਿ ਕੇ ਉਸ ਸਥਾਨ (ਉਤੇ ਪਾਣੀ ਛਿੜਕ ਦਿੱਤਾ) ॥੮੨੩॥
ਅਰੂਪਾ ਛੰਦ
(ਉਸੇ ਵੇਲੇ) ਸਾਰੇ ਜਾਗ ਪਏ,
(ਸਭ ਦੇ) ਭਰਮ ਦੂਰ ਹੋ ਗਏ।
ਹਠ ਨੂੰ ਤਿਆਗ ਕੇ
(ਸੀਤਾ ਦੇ) ਪੈਰੀਂ ਜਾ ਲੱਗੇ ॥੮੨੪॥
(ਸ੍ਰੀ ਰਾਮ ਨੇ) ਸੀਤਾ ਨੂੰ ਲਿਆਂਦਾ
ਅਤੇ (ਉਸ ਨੂੰ) ਜਗਤ ਦੀ ਰਾਣੀ,
ਧਰਮ ਦੀ ਧਾਮ
ਅਤੇ ਸਤੀ ਕਰਕੇ ਮੰਨ ਲਿਆ ॥੮੨੫॥
(ਸ੍ਰੀ ਰਾਮ ਦੇ) ਮਨ ਨੂੰ ਚੰਗੀ ਲੱਗੀ,
ਗਲ ਨਾਲ ਲਾਈ
ਅਤੇ ਸਤੀ ਕਰਕੇ ਜਾਣਿਆ
ਅਤੇ ਮਨ ਵਿੱਚ ਆਦਰ ਦਿੱਤਾ ॥੮੨੬॥
ਦੋਹਰਾ
ਬਹੁਤ ਤਰ੍ਹਾਂ ਨਾਲ ਸੀਤਾ ਨੂੰ ਗਿਆਨ ਉਪਦੇਸ਼ ਦੇ ਕੇ,
ਲਵ ਅਤੇ ਕੁਸ਼ ਦੋਹਾਂ ਸਮੇਤ ਸ੍ਰੀ, ਰਾਜਾ ਰਾਮ ਚੰਦਰ ਅਯੁੱਧਿਆ ਦੇਸ਼ ਵੱਲ ਚੱਲ ਪਏ ॥੮੨੭॥
ਚੌਪਈ
ਬਹੁਤ ਤਰ੍ਹਾਂ ਨਾਲ ਪੁੱਤਰਾਂ ਨੂੰ ਗਿਆਨ ਉਪਦੇਸ਼ ਦਿੱਤਾ
ਅਤੇ ਸੀਤਾ ਸਹਿਤ ਸ੍ਰੀ ਰਾਮ ਅਯੁੱਧਿਆ ਨੂੰ ਚੱਲੇ।
ਅਨੇਕ ਤਰ੍ਹਾਂ ਦੇ ਸ਼ਸਤ੍ਰ (ਉਨ੍ਹਾਂ ਦੇ ਸਰੀਰ ਉੱਤੇ ਸ਼ੋਭਾ ਪਾ ਰਹੇ ਹਨ।
ਮਾਨੋ ਤਿੰਨ ਰਾਮ ਬਣ ਕੇ ਆਏ ਹਨ ॥੮੨੮॥
ਇਥੇ ਸ੍ਰੀ ਬਚਿਤ੍ਰ ਨਾਟਕ ਦੇ ਰਾਮਾਵਤਾਰ ਦੇ ਤਿੰਨਾਂ ਭਰਾਵਾਂ ਦੇ ਸੈਨਾ ਸਹਿਤ ਜੀਣ ਦੇ ਪ੍ਰਸੰਗ ਦੀ ਸਮਾਪਤੀ।
ਹੁਣ ਸੀਤਾ ਦਾ ਦੋਹਾਂ ਪੁੱਤਰਾਂ ਸਹਿਤ ਅਵਧਪੁਰੀ ਵਿੱਚ ਪ੍ਰਵੇਸ਼ ਦਾ ਕਥਨ
ਚੌਪਈ
ਤਿੰਨਾਂ ਮਾਵਾਂ ਨੇ (ਪੋਤ੍ਰਿਆਂ ਨੂੰ) ਗਲ ਨਾਲ ਲਾਇਆ
ਅਤੇ ਦੋਵੇਂ ਪੁੱਤਰ ਚਰਨਾਂ ਨਾਲ ਲਿਪਟ ਗਏ।
ਫਿਰ ਸੀਤਾ ਆ ਕੇ (ਸੱਸਾਂ ਦੇ) ਪੈਰਾਂ 'ਤੇ ਡਿੱਗ ਪਈ।
ਉਸ ਵੇਲੇ ਦੁੱਖਾਂ ਦੀ ਘੜੀ ਮਿਟ ਗਈ ॥੮੨੯॥
ਕੌਸ਼ਲ ਦੇਸ਼ ਦੈ ਰਾਜੇ ਸ੍ਰੀ ਰਾਮ ਨੇ ਅਸ਼੍ਵਮੇਧ ਯੱਗ
ਨਿਰਵਿਘਨ ਸਮਾਪਤ ਕੀਤਾ।
ਉਨ੍ਹਾਂ ਦੇ ਘਰ ਦੋ ਸਪੁੱਤਰ ਸ਼ੋਭਾ ਪਾ ਰਹੇ ਹਨ
ਅਤੇ ਉਹ ਦੇਸ਼ਾਂ ਵਿਦੇਸ਼ਾਂ ਨੂੰ ਜਿੱਤ ਕੇ ਘਰ ਆਏ ਹਨ ॥੮੩੦॥
ਜਿੰਨੇ ਤਰ੍ਹਾਂ ਦੇ ਯੱਗਾਂ ਦਾ ਵਿਧਾਨ ਕਿਹਾ ਗਿਆ ਹੈ,
ਉਹ ਵਿਧੀ ਪੂਰਵਕ ਅਨੇਕ (ਯੱਗ) ਕੀਤਾ ਗਏ।
ਜਦੋਂ ਇਕ ਘਟ ਸੌ ਯੱਗ ਪੂਰੇ ਹੋ ਗਏ,
ਤਾਂ ਇੰਦਰ ਹੈਰਾਨ ਹੋ ਕੇ ਝਟਪਟ ਉਠ ਕੇ ਭੱਜ ਗਿਆ ॥੮੩੧॥
ਦਸ-ਬਾਰ੍ਹਾਂ ਰਾਜਸੂਯ ਯੱਗ ਕੀਤੇ,
ਇੱਕੀ ਤਰ੍ਹਾਂ ਦੇ ਅਸ਼੍ਵਮੇਧ ਯੱਗ ਕੀਤੇ।
ਅਨੇਕਾਂ ਹੀ ਗੋਮੇਧ ਤੇ ਅਜਮੇਧ ਯੱਗ ਕੀਤੇ।
ਧਰਤੀ ਵਿੱਚ ਅਨੇਕਾਂ ਹੀ ਹੋਰ ਕਰਮ ਕੀਤੇ ॥੮੩੨॥
ਛੇ ਹਾਥੀ-ਮੇਧ ਯੱਗ ਕਰਾਏ,
ਜਿਹੜੇ ਜਨਮੇਜਾ ਵੀ ਨਾ ਕਰ ਸਕਿਆ।
ਹੋਰ ਕਿਥੋਂ ਤਕ ਗਿਣਦਾ ਜਾਵਾਂ ?