(ਅਤੇ ਕਿਹਾ) ਇਸ ਰਾਜੇ ਨੇ ਇਸ ਕਾਜ਼ੀ ਨੂੰ ਮਾਰਿਆ ਹੈ।
ਬਾਦਸ਼ਾਹ ਨੇ (ਰਾਜੇ ਨੂੰ) ਬੰਨ੍ਹ ਕੇ ਇਸਤਰੀ ਦੇ ਹਵਾਲੇ ਕਰ ਦਿੱਤਾ।
ਪਰ ਕਿਸੇ ਨੇ ਵੀ (ਆਪਣੇ) ਹਿਰਦੇ ਵਿਚ (ਅਸਲ) ਭੇਦ ਨੂੰ ਨਹੀਂ ਸਮਝਿਆ ॥੧੬॥
(ਤੁਰਕਨੀ) ਉਸ ਨੂੰ ਮਾਰਨ ਲਈ ਲੈ ਕੇ ਚਲ ਪਈ
ਅਤੇ ਅੱਖਾਂ ਨਾਲ ਹੀ ਰਾਜੇ ਨੂੰ ਸਮਝਾ ਦਿੱਤਾ
ਕਿ ਜੇ ਮੇਰੀ ਜਿੰਦ ਰਖ ਲਵੇਂ ਤਾਂ ਜੋ ਕਹੇਂ, ਉਹੀ ਕਰਾਂਗਾ।
ਸਿਰ ਉਤੇ ਘੜਾ ਚੁਕ ਕੇ ਪਾਣੀ ਭਰਾਂਗਾ ॥੧੭॥
ਤਦ ਸੁੰਦਰੀ ਨੇ ਇਸ ਤਰ੍ਹਾਂ ਵਿਚਾਰ ਕੀਤਾ
ਕਿ ਹੁਣ ਰਾਜੇ ਨੇ ਮੇਰਾ ਕਿਹਾ ਮੰਨ ਲਿਆ ਹੈ।
ਉਸ ਨੂੰ ਆਪਣੇ ਹੱਥੋਂ ਛਡ ਦਿੱਤਾ
(ਅਤੇ ਕਿਹਾ) ਮੈਂ ਇਸ ਦਾ ਕੀਤਾ ਖ਼ੂਨ ਬਖ਼ਸ਼ ਦਿੱਤਾ ਹੈ ॥੧੮॥
ਪਹਿਲਾਂ ਮਿਤਰ ਨੂੰ ਛਡ ਦਿੱਤਾ
ਅਤੇ ਫਿਰ ਇਸ ਤਰ੍ਹਾਂ ਕਿਹਾ,
ਹੁਣ ਮੈਂ ਮੱਕੇ ਦੀ ਯਾਤਰਾ ਨੂੰ ਜਾਵਾਂਗੀ।
ਜੇ ਮਰ ਗਈ, ਤਾਂ ਵਾਹ ਭਲਾ। ਅਤੇ ਜੇ ਜੀਉਂਦੀ ਰਹੀ ਤਾਂ ਪਰਤ ਆਵਾਂਗੀ ॥੧੯॥
ਲੋਕਾਂ ਨੂੰ ਯਾਤਰਾ ਦਾ ਭਰਮ ਪਾ ਦਿੱਤਾ
ਅਤੇ ਆਪ ਉਸ (ਰਾਜੇ) ਦੇ ਘਰ ਦਾ ਰਸਤਾ ਲਿਆ।
ਉਸ ਨੂੰ ਵੇਖ ਕੇ ਰਾਜਾ ਡਰ ਗਿਆ
ਅਤੇ ਉਸ ਨਾਲ ਕਾਮ ਭੋਗ ਕੀਤਾ ॥੨੦॥
ਲੋਕੀਂ ਕਹਿੰਦੇ ਕਿ ਮੱਕੇ ਨੂੰ ਗਈ ਹੈ,
ਪਰ ਉਥੋਂ ਦੀ ਖ਼ਬਰ ਕਿਸੇ ਨੇ ਨਾ ਲਈ।
(ਉਸ) ਇਸਤਰੀ ਨੇ ਕੀ ਚਰਿਤ੍ਰ ਵਿਖਾਇਆ
ਅਤੇ ਕਿਸ ਛਲ ਨਾਲ ਕਾਜ਼ੀ ਨੂੰ ਕਤਲ ਕੀਤਾ ॥੨੧॥
ਇਸ ਛਲ ਨਾਲ ਕਾਜ਼ੀ ਨੂੰ ਮਾਰਿਆ
ਅਤੇ ਫਿਰ ਮਿਤਰ ਨੂੰ ਚਰਿਤ੍ਰ ਵਿਖਾਇਆ।
ਇਨ੍ਹਾਂ (ਇਸਤਰੀਆਂ) ਦੀ ਕਹਾਣੀ ਅਗਮ ਅਤੇ ਅਗਾਧ ਹੈ।
(ਇਸ ਨੂੰ) ਦੇਵਤਿਆਂ ਅਤੇ ਦੈਂਤਾਂ ਵਿਚੋਂ ਕਿਸੇ ਨੇ ਵੀ ਨਹੀਂ ਸਮਝਿਆ ॥੨੨॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੬੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੬੭॥੫੨੧੭॥ ਚਲਦਾ॥
ਚੌਪਈ:
ਦੱਖਣ ਦਿਸ਼ਾ ਵਿਚ ਚੰਪਾਵਤੀ (ਨਾਂ ਦਾ ਇਕ) ਨਗਰ ਸੀ।
(ਉਥੋਂ ਦਾ) ਚੰਪਤ ਰਾਇ (ਨਾਂ ਦਾ) ਸ਼ੁਭ ਲੱਛਣਾਂ ਵਾਲਾ ਰਾਜਾ ਸੀ।
ਉਸ ਦੇ ਘਰ ਚੰਪਾਵਤੀ ਨਾਂ ਦੀ ਇਸਤਰੀ ਸੀ।
ਉਸ ਵਰਗੀ ਕੋਈ ਹੋਰ ਰਾਜ ਕੁਮਾਰੀ ਨਹੀਂ ਸੀ ॥੧॥
ਉਨ੍ਹਾਂ ਦੇ ਘਰ ਚੰਪਕਲਾ (ਨਾਂ ਦੀ) ਲੜਕੀ ਸੀ
ਜੋ ਬਹੁਤ ਰੂਪਵਾਨ ਅਤੇ ਸ਼ੋਭਾਸ਼ਾਲੀ ਸੀ।
ਜਦ ਉਸ ਦੇ ਅੰਗਾਂ ਵਿਚ ਕਾਮ ਨੇ ਹੁਲਾਰਾ ਮਾਰਿਆ,
ਤਾਂ ਬਚਪਨ ਦੀ ਸਾਰੀ ਸੁੱਧ ਬੁੱਧ ਭੁਲ ਗਈ ॥੨॥
ਉਥੇ ਇਕ ਬਹੁਤ ਵੱਡਾ ਬਾਗ਼ ਸੀ।
ਉਸ ਦੇ ਬਰਾਬਰ ਨੰਦਨ ਵਿਚਾਰਾ ਕੀ ਸੀ।
ਉਹ ਰਾਜ ਕੁਮਾਰੀ ਪ੍ਰਸੰਨ ਚਿਤ ਨਾਲ ਉਥੇ ਗਈ
ਬਹੁਤ ਸੁੰਦਰੀਆਂ ਨੂੰ ਨਾਲ ਲੈ ਕੇ ॥੩॥
ਉਥੇ ਉਸ ਨੇ ਇਕ ਸੁੰਦਰ ਸਰੂਪ ਵਾਲੇ ਸ਼ਾਹ ਨੂੰ ਵੇਖਿਆ,
ਜੋ ਸੂਰਤ ਅਤੇ ਸ਼ੀਲ ਵਿਚ ਅਦੁੱਤੀ ਸੀ।
ਉਸ ਸੁੰਦਰੀ ਨੇ ਜਦੋਂ ਹੀ ਉਸ ਸੁੰਦਰ ਅਤੇ ਸੁਘੜ ਨੂੰ ਵੇਖਿਆ,
ਤਾਂ ਪ੍ਰਸੰਨ ਹੋ ਕੇ ਉਸ ਵਿਚ ਅਟਕ ਗਈ ॥੪॥
ਉਸ ਨੂੰ ਘਰ ਦੀ ਸਾਰੀ ਸੁੱਧ ਬੁੱਧ ਭੁਲ ਗਈ
ਅਤੇ ਉਸ ਉਤੋਂ ਅੱਠ ਟੋਟੇ ਹੋ ਕੇ (ਨਿਛਾਵਰ) ਹੋ ਗਈ।
ਉਸ ਨੂੰ ਘਰ ਆਉਣ ਦੀ ਬੁੱਧੀ ਵੀ ਨਾ ਰਹੀ