ਸ਼੍ਰੀ ਦਸਮ ਗ੍ਰੰਥ

ਅੰਗ - 1147


ਲਪਟਿ ਲਪਟਿ ਤਾ ਸੌ ਰਤਿ ਕਰੈ ॥੧੩॥

ਅਤੇ ਉਸ ਨਾਲ ਲਿਪਟ ਲਿਪਟ ਕੇ ਕਾਮ-ਕ੍ਰੀੜਾ ਕੀਤੀ ॥੧੩॥

ਅੜਿਲ ॥

ਅੜਿਲ:

ਰਮਤ ਨ੍ਰਿਪਤਿ ਕੋ ਦੇਖਿ ਸਾਹੁ ਕ੍ਰੁਧਿਤ ਭਯੋ ॥

ਰਾਜੇ ਨੂੰ (ਉਸ ਨਾਲ) ਰਮਣ ਕਰਦਿਆਂ ਵੇਖ ਕੇ ਸ਼ਾਹ ਬਹੁਤ ਕ੍ਰੋਧਵਾਨ ਹੋਇਆ

ਗਹਿ ਕਰਿ ਪਾਨ ਕ੍ਰਿਪਾਨ ਸਮੁਹਿ ਧਾਵਤ ਭਯੋ ॥

ਅਤੇ ਹੱਥ ਵਿਚ ਕ੍ਰਿਪਾਨ ਪਕੜ ਕੇ ਸਾਹਮਣੇ ਆ ਡਟਿਆ।

ਨਾਗਰਿ ਕੁਅਰ ਅਧਿਕ ਮਨ ਕੋਪ ਬਿਚਾਰਿਯੋ ॥

ਉਸ ਚਤੁਰ ਇਸਤਰੀ ਨੇ ਮਨ ਵਿਚ ਬਹੁਤ ਕ੍ਰੋਧ ਕੀਤਾ

ਹੋ ਗਹਿਰ ਨਦੀ ਕੇ ਮਾਹਿ ਪਕਰਿ ਤਿਹ ਡਾਰਿਯੋ ॥੧੪॥

ਅਤੇ ਸ਼ਾਹ ਨੂੰ ਪਕੜ ਕੇ ਡੂੰਘੀ ਨਦੀ ਵਿਚ ਸੁਟ ਦਿੱਤਾ ॥੧੪॥

ਚੌਪਈ ॥

ਚੌਪਈ:

ਇਹ ਬਿਧਿ ਨਾਰਿ ਸਾਹੁ ਕਹ ਮਾਰਿਯੋ ॥

ਇਸ ਤਰ੍ਹਾਂ ਉਸ ਇਸਤਰੀ ਨੇ ਸ਼ਾਹ ਨੂੰ ਮਾਰ ਦਿੱਤਾ

ਆਪੁ ਰੋਇ ਸੁਰ ਊਚ ਪੁਕਾਰਿਯੋ ॥

ਅਤੇ ਆਪ ਰੋ ਕੇ ਉੱਚੀ ਸੁਰ ਵਿਚ ਪੁਕਾਰਿਆ।

ਦੈ ਦੈ ਮੂੰਡ ਭੂਮ ਪਰ ਮਾਰਿਯੋ ॥

ਸਿਰ ਨੂੰ ਧਰਤੀ ਉਤੇ ਪਟਕ ਪਟਕ ਕੇ ਮਾਰਿਆ

ਲੋਗਨ ਸੌ ਯੌ ਪ੍ਰਗਟ ਉਚਾਰਿਯੋ ॥੧੫॥

ਅਤੇ ਲੋਕਾਂ ਨੂੰ ਪ੍ਰਗਟ ਰੂਪ ਵਿਚ ਇਸ ਤਰ੍ਹਾਂ ਕਿਹਾ ॥੧੫॥

ਫਿਸਲ੍ਰਯੋ ਪਾਵ ਨਦੀ ਪਤਿ ਪਰੇ ॥

(ਮੇਰੇ) ਪਤੀ ਦਾ ਪੈਰ ਤਿਲਕਣ ਨਾਲ (ਉਹ) ਨਦੀ ਵਿਚ ਡਿਗ ਪਿਆ ਹੈ।

ਹਾ ਹਾ ਦੈਵ ਨ ਕਿਨਹੂੰ ਧਰੇ ॥

ਹਾਇ ਹਾਇ ਦੈਵ! (ਉਸ ਨੂੰ) ਕਿਸੇ ਵੀ ਨਹੀਂ ਪਕੜਿਆ।

ਤਰਿਯਾ ਹੁਤੇ ਨ ਮਰਤੇ ਬੂਡਿ ਕਰਿ ॥

ਜੇ ਤਾਰੂ ਹੁੰਦਾ (ਜਾਂ ਤਾਰੂ ਕੋਲ ਹੁੰਦੇ) ਤਾਂ ਡੁਬ ਕੇ ਨਾ ਮਰਦਾ।

ਕਹ ਗਤਿ ਕੀਨ ਬਿਲੋਕਹੁ ਮੁਰ ਹਰਿ ॥੧੬॥

ਵੇਖੋ, ਪਰਮਾਤਮਾ ਨੇ ਮੇਰੀ ਕੀ ਹਾਲਤ ਕਰ ਦਿੱਤੀ ਹੈ ॥੧੬॥

ਹੌ ਕਿਸਹੂੰ ਫਿਰਿ ਮੁਖ ਨ ਦਿਖੈ ਹੌ ॥

(ਹੁਣ) ਮੈਂ ਫਿਰ ਕਿਸੇ ਨੂੰ ਵੀ ਮੁਖ ਨਹੀਂ ਵਿਖਾਵਾਂਗੀ

ਬੈਠਿ ਇਕਾਤ ਤਪਸ੍ਯਾ ਕੈ ਹੌ ॥

ਅਤੇ ਇਕਾਂਤ ਵਿਚ ਬੈਠ ਕੇ ਤਪਸਿਆ ਕਰਾਂਗੀ।

ਯੌ ਕਹਿ ਜਾਤ ਸਦਨ ਇਕ ਭਈ ॥

ਇਹ ਕਹਿ ਕੇ ਇਕ ਘਰ ਵਿਚ ਜਾ ਵੜੀ

ਰੈਨਿ ਪਰੇ ਨ੍ਰਿਪ ਕੇ ਗ੍ਰਿਹ ਗਈ ॥੧੭॥

ਅਤੇ ਰਾਤ ਪੈਣ ਤੇ ਰਾਜੇ ਦੇ ਘਰ ਚਲੀ ਗਈ ॥੧੭॥

ਦੋਹਰਾ ॥

ਦੋਹਰਾ:

ਇਹ ਬਿਧਿ ਨ੍ਰਿਪ ਕੇ ਘਰ ਗਈ ਭਵਨ ਕਿਵਾਰ ਚੜਾਇ ॥

ਇਸ ਤਰ੍ਹਾਂ ਘਰ ਦੇ ਦਰਵਾਜ਼ੇ ਬੰਦ ਕਰ ਕੇ ਰਾਜੇ ਦੇ ਘਰ ਚਲੀ ਗਈ।

ਲੋਗ ਲਹੈ ਤਪਸਾ ਕਰੈ ਸਦਨ ਨ ਬਦਨ ਦਿਖਾਇ ॥੧੮॥

ਲੋਕੀਂ ਸਮਝਣ ਲਗੇ ਕਿ ਘਰ ਦੇ ਅੰਦਰ ਤਪਸਿਆ ਕਰ ਰਹੀ ਹੈ ਅਤੇ (ਬਾਹਿਰ ਨਿਕਲ ਕੇ) ਮੂੰਹ ਨਹੀਂ ਦਿਖਾ ਰਹੀ ॥੧੮॥

ਅੜਿਲ ॥

ਅੜਿਲ:

ਨਿਜ ਨਾਇਕ ਕਹ ਮਾਰਿ ਨ੍ਰਿਪ ਕੇ ਘਰ ਗਈ ॥

ਆਪਣੇ ਪਤੀ ਨੂੰ ਮਾਰ ਕੇ ਰਾਜੇ ਦੇ ਘਰ ਚਲੀ ਗਈ।

ਲੋਗ ਲਖੈ ਗ੍ਰਿਹ ਮਾਝ ਤਰੁਨਿ ਇਸਥਿਤ ਭਈ ॥

ਲੋਕੀਂ ਸਮਝਦੇ ਕਿ ਇਸਤਰੀ ਘਰ ਵਿਚ ਬੈਠੀ ਹੋਈ ਹੈ।

ਕਿਸੂ ਨਾਥ ਕੇ ਸੋਕ ਨ ਬਦਨ ਦਿਖਾਵਈ ॥

ਪਤੀ ਦੇ ਦੁਖ ਕਾਰਨ ਕਿਸੇ ਨੂੰ ਮੂੰਹ ਨਹੀਂ ਦਿਖਾ ਰਹੀ ਹੈ।

ਹੋ ਬੈਠੀ ਗ੍ਰਿਹ ਕੇ ਮਾਝ ਗੁਬਿੰਦ ਗੁਨ ਗਾਵਈ ॥੧੯॥

ਘਰ ਵਿਚ ਬੈਠ ਕੇ ਗੋਬਿੰਦ ਦਾ ਗੁਣ ਗਾਨ ਕਰ ਰਹੀ ਹੈ ॥੧੯॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਬ੍ਯਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੨॥੪੫੧੯॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੪੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੪੨॥੪੫੧੯॥ ਚਲਦਾ॥

ਚੌਪਈ ॥

ਚੌਪਈ:

ਸੁਘਰਾਵਤੀ ਨਗਰ ਇਕ ਸੋਹੈ ॥

ਸੁਘਰਾਵਤੀ ਨਾਂ ਦਾ ਇਕ ਨਗਰ ਸੀ।

ਸੁਘਰ ਸੈਨ ਰਾਜਾ ਤਹ ਕੋ ਹੈ ॥

ਉਸ ਦਾ ਰਾਜਾ ਸੁਘਰ ਸੈਨ ਸੀ।

ਚਿਤ੍ਰ ਮੰਜਰੀ ਤਾ ਕੀ ਰਾਨੀ ॥

ਚਿਤ੍ਰ ਮੰਜਰੀ ਉਸ ਦੀ ਰਾਣੀ ਸੀ। (ਉਹ ਇਤਨੀ ਸੋਹਣੀ ਸੀ)

ਜਾਨੁਕ ਛੀਰ ਸਿੰਧੁ ਮਥਿ ਆਨੀ ॥੧॥

ਮਾਨੋ ਛੀਰ ਸਮੁੰਦਰ ਨੂੰ ਰਿੜਕ ਕੇ ਲਿਆਂਦੀ ਹੋਵੇ ॥੧॥

ਦੋਹਰਾ ॥

ਦੋਹਰਾ:

ਚਾਰਿ ਸਵਤਿ ਤਾ ਕੀ ਰਹੈ ਸਸਿ ਕੀ ਸੋਭ ਸਮਾਨ ॥

ਉਸ ਦੀਆਂ ਚਾਰ ਸੌਂਕਣਾਂ ਸਨ ਜੋ ਚੰਦ੍ਰਮਾ ਦੀ ਸ਼ੋਭਾ ਵਰਗੀਆਂ ਸਨ।

ਇੰਦ੍ਰ ਕੇਤੁ ਤਿਨ ਕੋ ਤਨੁਜ ਰਵਿ ਕੇ ਰੂਪ ਪ੍ਰਮਾਨ ॥੨॥

ਉਨ੍ਹਾਂ ਦਾ ਇੰਦ੍ਰ ਕੇਤੁ (ਨਾਂ ਦਾ ਇਕ) ਪੁੱਤਰ ਸੀ ਜੋ ਸੂਰਜ ਦੇ ਰੂਪ ਵਰਗਾ ਸੀ ॥੨॥

ਚਿਤ੍ਰ ਮੰਜਰੀ ਬਾਮ ਕੇ ਪੁਤ੍ਰ ਏਕ ਗ੍ਰਿਹ ਨਾਹਿ ॥

ਪਰ ਚਿਤ੍ਰ ਮੰਜਰੀ ਇਸਤਰੀ ਦੇ ਘਰ ਇਕ ਵੀ ਪੁੱਤਰ ਨਹੀਂ ਸੀ।

ਤਾਹਿ ਚਿਤੈ ਚੌਗੁਨ ਚਪੈ ਸੋਚਿ ਪਚੈ ਮਨ ਮਾਹਿ ॥੩॥

ਉਸ (ਸੌਂਕਣ ਦੇ ਪੁੱਤਰ ਨੂੰ) ਵੇਖ ਵੇਖ ਕੇ (ਜਾਂ ਯਾਦ ਕਰ ਕਰ ਕੇ) ਚੌਗੁਣਾ ਖਿਝਦੀ ਸੀ ਅਤੇ ਸੋਚ ਸੋਚ ਕੇ ਮਨ ਵਿਚ ਸੜਦੀ ਰਹਿੰਦੀ ਸੀ ॥੩॥

ਸੋਤਨੀਨ ਕੌ ਸੁਤ ਸਹਿਤ ਅਤਿ ਪ੍ਰਤਾਪ ਲਖਿ ਨੈਨ ॥

ਸੌਂਕਣਾਂ ਨੂੰ ਪੁੱਤਰ ਸਹਿਤ ਬਹੁਤ ਪ੍ਰਤਾਪ ਵਿਚ ਅੱਖਾਂ ਨਾਲ ਵੇਖ ਕੇ

ਬੁਡੀ ਸੋਚ ਸਰ ਮੈ ਰਹੈ ਪ੍ਰਗਟ ਨ ਭਾਖੈ ਬੈਨ ॥੪॥

ਚਿੰਤਾ ਦੇ ਸਮੁੰਦਰ ਵਿਚ ਡੁੱਬੀ ਰਹਿੰਦੀ ਪਰ ਕਿਸੇ ਨਾਲ ਖੁਲ੍ਹ ਕੇ ਗੱਲ ਨਾ ਕਰਦੀ ॥੪॥

ਚੌਪਈ ॥

ਚੌਪਈ:

ਜਾ ਸੌ ਪ੍ਰੀਤਿ ਨ੍ਰਿਪਤਿ ਕੀ ਜਾਨੀ ॥

(ਉਸ ਨੇ) ਜਿਸ ਨਾਲ ਰਾਜੇ ਦੀ ਪ੍ਰੀਤ (ਸਭ ਤੋਂ ਅਧਿਕ) ਸਮਝੀ,

ਪੁਤ੍ਰ ਰਹਤ ਸੋਊ ਪਹਿਚਾਨੀ ॥

ਉਸ ਨੂੰ ਪੁੱਤਰ ਤੋਂ ਬਿਨਾ ਪਛਾਣਿਆ।

ਤਾ ਸੌ ਅਧਿਕ ਪ੍ਰੀਤਿ ਉਪਜਾਈ ॥

ਉਸ ਨਾਲ ਅਧਿਕ ਪ੍ਰੀਤ ਪ੍ਰਗਟ ਕੀਤੀ

ਹਿਤੂ ਜਾਨਿ ਕਰਿ ਕਰੀ ਬਡਾਈ ॥੫॥

ਅਤੇ ਹਿਤੂ ਜਾਣ ਕੇ ਵਡਿਆਈ ਕੀਤੀ ॥੫॥

ਜਬ ਵਹੁ ਰਾਜ ਕੁਅਰ ਗ੍ਰਿਹ ਆਵੈ ॥

ਜਦ ਉਹ ਰਾਜ ਕੁਮਾਰ ਘਰ ਵਿਚ ਆਇਆ

ਬਿਖਿ ਭੋਜਨ ਲੈ ਤਾਹਿ ਖਵਾਵੈ ॥

ਤਾਂ ਵਿਸ਼ੈਲਾ ਭੋਜਨ ਲੈ ਕੇ ਉਸ ਨੂੰ ਖਵਾਇਆ।

ਜਿਯ ਤੈ ਖੋਇ ਤਵਨ ਕੌ ਡਾਰਿਯੋ ॥

ਉਸ ਨੂੰ ਜਾਨੋ ਮਾਰ ਦਿੱਤਾ


Flag Counter