ਸ਼੍ਰੀ ਦਸਮ ਗ੍ਰੰਥ

ਅੰਗ - 1024


ਤੁਰਤੁ ਤੁਰੈ ਤੇ ਉਤਰ ਸਲਾਮੈ ਤੀਨਿ ਕਰ ॥

ਤੁਰਤ ਘੋੜੇ ਤੋਂ ਉਤਰ ਕੇ (ਉਸ ਇਸਤਰੀ ਨੇ) ਤਿੰਨ ਵਾਰ ਸਲਾਮ ਕੀਤਾ

ਹੋ ਲੀਜੈ ਅਪਨੋ ਤੁਰੈ ਲਯੋ ਮੈ ਮੋਲ ਭਰਿ ॥੧੦॥

(ਅਤੇ ਕਿਹ) ਮੈਂ ਆਪਣਾ ਮੁੱਲ ਲੈ ਲਿਆ, (ਹੁਣ) ਤੁਸੀਂ ਆਪਣਾ ਘੋੜਾ ਲੈ ਲਵੋ ॥੧੦॥

ਦੋਹਰਾ ॥

ਦੋਹਰਾ:

ਮੁਹਰੈ ਘਰ ਪਹੁਚਾਇ ਕੈ ਤਿਨ ਕੌ ਚਰਿਤ ਦਿਖਾਇ ॥

ਮੋਹਰਾਂ ਘਰ ਪਹੁੰਚਾ ਕੇ ਅਤੇ ਉਸ ਨੂੰ ਚਰਿਤ੍ਰ ਵਿਖਾ ਕੇ

ਆਨਿ ਤੁਰੋ ਨ੍ਰਿਪ ਕੋ ਦਿਯੋ ਹ੍ਰਿਦੈ ਹਰਖ ਉਪਜਾਇ ॥੧੧॥

ਫਿਰ ਰਾਜੇ ਨੂੰ ਦਿਲੋਂ ਪ੍ਰਸੰਨ ਹੋ ਕੇ ਘੋੜਾ ਦੇ ਦਿੱਤਾ ॥੧੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪੈਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੪੫॥੨੯੩੧॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੪੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੪੫॥੨੯੩੧॥ ਚਲਦਾ॥

ਦੋਹਰਾ ॥

ਦੋਹਰਾ:

ਪ੍ਰਮੁਦ ਕੁਮਾਰਿ ਰਾਨੀ ਰਹੈ ਜਾ ਕੋ ਰੂਪ ਅਪਾਰ ॥

(ਇਕ) ਪ੍ਰਮੁਦ ਕੁਮਾਰੀ ਨਾਂ ਦੀ ਰਾਣੀ ਸੀ ਜਿਸ ਦਾ ਰੂਪ ਬਹੁਤ ਸੁੰਦਰ ਸੀ।

ਬਿਜੈ ਰਾਜ ਰਾਜਾ ਨਿਰਖਿ ਕਿਯੋ ਆਪਨਾ ਯਾਰ ॥੧॥

(ਉਸ ਨੇ) ਬਿਜੈ ਰਾਜ ਨਾਂ ਦੇ ਰਾਜੇ ਨੂੰ ਵੇਖ ਕੇ ਆਪਣਾ ਯਾਰ ਬਣਾ ਲਿਆ ॥੧॥

ਅੜਿਲ ॥

ਅੜਿਲ:

ਬਿਜੈ ਰਾਜ ਕੋ ਲੀਨੋ ਧਾਮ ਬੁਲਾਇ ਕੈ ॥

(ਉਸ ਨੇ) ਬਿਜੈ ਰਾਜ ਨੂੰ ਘਰ ਬੁਲਾ ਲਿਆ।

ਲਪਟਿ ਲਪਟਿ ਰਤਿ ਕਰੀ ਹਰਖ ਉਪਜਾਇ ਕੈ ॥

ਪ੍ਰਸੰਨਤਾ ਪੂਰਵਕ (ਉਸ ਨਾਲ) ਲਿਪਟ ਲਿਪਟ ਕੇ ਰਤੀ-ਕ੍ਰੀੜਾ ਕੀਤੀ।

ਪੁਨਿ ਤਾ ਸੋ ਯੌ ਬਚਨ ਉਚਾਰੇ ਪ੍ਰੀਤਿ ਕਰਿ ॥

ਫਿਰ ਉਸ ਨਾਲ ਪ੍ਰੇਮ ਕਰ ਕੇ ਇਸ ਤਰ੍ਹਾਂ ਬਚਨ ਉਚਾਰੇ।

ਹੋ ਸੁਨਿ ਰਾਜਾ ਮੁਰਿ ਬੈਨ ਲੀਜਿਅਹਿ ਹ੍ਰਿਦੈ ਧਰਿ ॥੨॥

ਹੇ ਰਾਜਨ! ਮੇਰੀ ਗੱਲ ਸੁਣ ਕੇ ਮਨ ਵਿਚ ਧਾਰਨ ਕਰ ਲਵੋ ॥੨॥

ਜਬ ਮੁਰ ਕਿਯੋ ਸੁਯੰਬਰ ਪਿਤਾ ਬਨਾਇ ਕਰਿ ॥

ਜਦ ਮੇਰੇ ਪਿਤਾ ਨੇ ਸੁਅੰਬਰ ਕੀਤਾ

ਹੌ ਲਖਿ ਕੈ ਤੁਮਰੋ ਰੂਪ ਰਹੀ ਉਰਝਾਇ ਕਰ ॥

ਤਾਂ ਮੈਂ ਤੇਰਾ ਰੂਪ ਵੇਖ ਕੇ ਉਲਝ ਗਈ।

ਅਵਰ ਰਾਵ ਮੁਹਿ ਲੈ ਗਯੋ ਜੁਧ ਮਚਾਇ ਕੈ ॥

ਪਰ ਦੂਜਾ ਰਾਜਾ ਯੁੱਧ ਮਚਾ ਕੇ ਮੈਨੂੰ ਲੈ ਗਿਆ।

ਹੋ ਮੋਰ ਨ ਬਸ ਕਛੁ ਚਲਿਯੋ ਮਰੋ ਬਿਖ ਖਾਇ ਕੈ ॥੩॥

ਮੇਰਾ ਕੋਈ ਵੀ ਵਸ ਨਾ ਚਲਿਆ, (ਸਿਵਾਏ) ਜ਼ਹਿਰ ਖਾ ਕੇ ਮਰ ਜਾਣ ਦੇ ॥੩॥

ਲਗਨ ਅਨੋਖੀ ਲਗੈ ਨ ਤੋਰੀ ਜਾਤ ਹੈ ॥

ਅਨੋਖੀ ਲਗਨ ਲਗੀ ਹੋਈ ਤੋੜੀ ਨਹੀਂ ਜਾ ਸਕਦੀ।

ਨਿਰਖਿ ਤਿਹਾਰੋ ਰੂਪ ਨ ਹਿਯੋ ਸਿਰਾਤ ਹੈ ॥

ਤੁਹਾਡੇ ਰੂਪ ਨੂੰ ਵੇਖੇ ਬਿਨਾ ਹਿਰਦੇ ਵਿਚ ਠੰਡ ਨਹੀਂ ਪੈਂਦੀ।

ਕੀਜੈ ਸੋਊ ਚਰਿਤ ਜੁ ਤੁਮ ਕਹ ਪਾਇਯੈ ॥

ਕੋਈ ਅਜਿਹਾ ਚਰਿਤ੍ਰ ਕਰੋ ਜਿਸ ਨਾਲ ਤੁਹਾਨੂੰ ਪ੍ਰਾਪਤ ਕਰ ਸਕਾਂ।

ਹੋ ਨਿਜੁ ਨਾਰੀ ਮੁਹਿ ਕੀਜੈ ਸੁ ਬਿਧਿ ਬਤਾਇਯੈ ॥੪॥

ਅਜਿਹੀ ਵਿਧੀ ਦਸੋ ਕਿ ਮੈਨੂੰ ਆਪਣੀ ਇਸਤਰੀ ਬਣਾ ਸਕੋ ॥੪॥

ਮਹਾ ਰੁਦ੍ਰ ਕੇ ਭਵਨ ਜੁਗਿਨ ਹ੍ਵੈ ਆਇਹੌ ॥

ਮੈਂ ਮਹਾ ਰੁਦ੍ਰ ਦੇ ਮੰਦਿਰ ਵਿਚ ਜੋਗਣ ਬਣ ਕੇ ਆਵਾਂਗੀ।

ਕਛੁਕ ਮਨੁਖ ਲੈ ਸੰਗ ਤਹਾ ਚਲਿ ਜਾਇਹੌ ॥

ਮੈਂ ਕੁਝ ਬੰਦੇ ਨਾਲ ਲੈ ਕੇ ਉਥੇ ਜਾਵਾਂਗੀ।

ਮਹਾਰਾਜ ਜੂ ਤੁਮ ਤਹ ਦਲੁ ਲੈ ਆਇਯੋ ॥

ਹੇ ਮਹਾਰਾਜ ਜੀ! ਤੁਸੀਂ (ਆਪਣਾ) ਦਲ ਲੈ ਕੇ ਉਥੇ ਆ ਜਾਣਾ।

ਹੋ ਦੁਸਟਨ ਪ੍ਰਥਮ ਸੰਘਾਰਿ ਹਮੈ ਲੈ ਜਾਇਯੋ ॥੫॥

(ਨਾਲ ਆਏ) ਦੁਸ਼ਟਾਂ ਨੂੰ ਮਾਰ ਕੇ ਮੈਨੂੰ ਲੈ ਜਾਣਾ ॥੫॥

ਬਦਿ ਤਾ ਸੋ ਸੰਕੇਤ ਬਹੁਰਿ ਸੁਖ ਪਾਇ ਕੈ ॥

ਉਸ ਨੂੰ ਇਹ ਸੰਕੇਤ ਦਸ ਕੇ ਅਤੇ ਫਿਰ ਸੁਖ ਪੂਰਵਕ

ਨਿਜੁ ਮੁਖ ਤੇ ਕਹਿ ਲੋਗਨ ਦਈ ਸੁਨਾਇ ਕੈ ॥

ਆਪਣੇ ਮੂੰਹ ਤੋਂ ਲੋਕਾਂ ਨੂੰ ਸੁਣਾ ਕੇ ਕਿਹਾ,

ਮਹਾ ਰੁਦ੍ਰ ਕੇ ਭਵਨ ਕਾਲਿ ਮੈ ਜਾਇਹੌ ॥

ਮੈਂ ਕਲ ਮਹਾ ਰੁਦ੍ਰ ਦੇ ਮੰਦਿਰ ਜਾਵਾਂਗੀ

ਹੋ ਏਕ ਰੈਨਿ ਜਗਿ ਬਹੁਰਿ ਸਦਨ ਉਠਿ ਆਇਹੌ ॥੬॥

ਅਤੇ ਇਕ ਰਾਤ ਜਗਰਾਤਾ ਕਟ ਕੇ ਫਿਰ ਘਰ ਪਰਤ ਆਵਾਂਗੀ ॥੬॥

ਕਛੁਕ ਮਨੁਛ ਲੈ ਸੰਗਿ ਜਾਤਿ ਤਿਤ ਕੋ ਭਈ ॥

ਕੁਝ ਬੰਦੇ ਨਾਲ ਲੈ ਕੇ (ਉਹ) ਉਧਰ ਨੂੰ ਚਲ ਪਈ।

ਮਹਾ ਰੁਦ੍ਰ ਕੇ ਭਵਨ ਜਗਤ ਰਜਨੀ ਗਈ ॥

ਮਹਾ ਰੁਦ੍ਰ ਦੇ ਮੰਦਿਰ ਵਿਚ ਜਗਰਾਤਾ ਕਰਨ ਲਈ ਗਈ।

ਪ੍ਯਾਰੀ ਕੋ ਆਗਮ ਰਾਜੈ ਸੁਨਿ ਪਾਇਯੋ ॥

(ਉਸ) ਪਿਆਰੀ ਦੇ ਆਣ ਦਾ ਰਾਜੇ ਨੂੰ ਪਤਾ ਲਗ ਗਿਆ।

ਹੋ ਭੋਰ ਹੋਨ ਨਹਿ ਦਈ ਜੋਰਿ ਦਲੁ ਆਇਯੋ ॥੭॥

(ਉਸ ਨੇ) ਸਵੇਰ ਨਾ ਹੋਣ ਦਿੱਤੀ ਅਤੇ ਦਲ ਜੋੜ ਕੇ ਪਹੁੰਚ ਗਿਆ ॥੭॥

ਜੋ ਜਨ ਤ੍ਰਿਯ ਕੇ ਸੰਗ ਪ੍ਰਥਮ ਤਿਨ ਘਾਇਯੋ ॥

ਜੋ ਬੰਦੇ ਇਸਤਰੀ ਨਾਲ ਸਨ, ਪਹਿਲਾਂ ਉਨ੍ਹਾਂ ਨੂੰ ਮਾਰਿਆ।

ਜੀਯਤ ਬਚੇ ਜੋ ਜੋਧਾ ਤਿਨੈ ਭਜਾਇਯੋ ॥

ਜਿਹੜੇ ਸੂਰਮੇ ਜੀਉਂਦੇ ਬਚ ਗਏ, ਉਨ੍ਹਾਂ ਨੂੰ ਭਜਾ ਦਿੱਤਾ।

ਤਾ ਪਾਛੇ ਰਾਨੀ ਕੋ ਲਯੋ ਉਚਾਇ ਕੈ ॥

ਉਸ ਪਿਛੋਂ ਰਾਣੀ ਨੂੰ ਚੁਕ ਲਿਆ

ਹੋ ਗ੍ਰਿਹ ਅਪਨੇ ਕੋ ਗਯੋ ਹਰਖ ਉਪਜਾਇ ਕੈ ॥੮॥

ਅਤੇ ਖ਼ੁਸ਼ੀ ਖ਼ੁਸ਼ੀ ਆਪਣੇ ਘਰ ਨੂੰ ਚਲਾ ਗਿਆ ॥੮॥

ਰਾਨੀ ਕੋ ਲੀਨੋ ਸੁਖਪਾਲ ਚੜਾਇ ਕੈ ॥

ਰਾਣੀ ਨੂੰ ਸੁਖਪਾਲ ਵਿਚ ਚੜ੍ਹਾ ਲਿਆ।

ਆਲਿੰਗਨ ਚੁੰਬਨ ਕੀਨੇ ਸੁਖ ਪਾਇ ਕੈ ॥

ਸੁਖ ਪੂਰਵਕ ਆਲਿੰਗਨ ਅਤੇ ਚੁੰਬਨ ਲਏ।

ਸੁਨਤ ਲੋਗ ਕੇ ਤ੍ਰਿਯ ਬਹੁ ਕੂਕ ਪੁਕਾਰ ਕੀ ॥

ਲੋਕਾਂ ਨੂੰ ਸੁਣਾਉਣ ਲਈ ਇਸਤਰੀ ਨੇ ਬਹੁਤ ਚੀਖ਼ ਪੁਕਾਰ ਕੀਤੀ।

ਹੋ ਚਿਤ ਆਪਨੇ ਕੇ ਬੀਚ ਦੁਆਏ ਦੇਤ ਭੀ ॥੯॥

ਪਰ ਆਪਣੇ ਚਿਤ ਵਿਚ (ਯਾਰ ਨੂੰ) ਦੁਆਵਾਂ ਦੇ ਰਹੀ ਸੀ ॥੯॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਛਯਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੪੬॥੨੯੪੦॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੪੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੪੬॥੨੯੪੦॥ ਚਲਦਾ॥

ਚੌਪਈ ॥

ਚੌਪਈ:

ਖੈਰੀ ਨਾਮ ਬਲੋਚਨਿ ਰਹੈ ॥

ਖੈਰੀ ਨਾਂ ਦੀ ਇਕ ਬਲੋਚਣ ਰਹਿੰਦੀ ਸੀ।

ਦੁਤਿਯ ਸਵਤਿ ਸੰਮੀ ਜਗ ਕਹੈ ॥

ਉਸ ਦੀ ਦੂਜੀ ਸੌਂਕਣ ਨੂੰ ਲੋਕੀਂ ਸੰਮੀ ਕਹਿੰਦੇ ਸਨ।

ਫਤਹ ਖਾਨ ਤਾ ਕੋ ਪਤਿ ਭਾਰੋ ॥

ਉਸ ਦਾ ਪਤੀ ਫ਼ਤਹ ਖ਼ਾਨ ਬਹੁਤ ਮਹਾਨ ਸੀ।

ਤਿਹੂੰ ਭਵਨ ਭੀਤਰ ਉਜਿਯਾਰੋ ॥੧॥

ਉਹ ਤਿੰਨਾਂ ਲੋਕਾਂ ਵਿਚ ਪ੍ਰਸਿੱਧ ਸੀ ॥੧॥


Flag Counter