ਸ਼੍ਰੀ ਦਸਮ ਗ੍ਰੰਥ

ਅੰਗ - 274


ਅਜੈ ਹੈ ॥੭੦੭॥

ਨਾ ਜਿੱਤੇ ਜਾ ਸਕਣ ਵਾਲੇ (ਪਾਰਬ੍ਰਹਮ) ਹਨ ॥੭੦੭॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ

ਬੁਲਯੋ ਚਤ੍ਰ ਭ੍ਰਾਤੰ ਸੁਮਿਤ੍ਰਾ ਕੁਮਾਰੰ ॥

ਸ੍ਰੀ ਰਾਮ ਨੇ ਆਪਣੇ ਚੌਥੇ ਭਰਾ, ਸੁਮਿਤ੍ਰਾ ਦੇ ਛੋਟੇ ਪੁੱਤਰ (ਸ਼ਤਰੂਘਨ) ਨੂੰ ਬੁਲਾਇਆ

ਕਰਯੋ ਮਾਥੁਰੇਸੰ ਤਿਸੇ ਰਾਵਣਾਰੰ ॥

ਅਤੇ ਉਸ ਨੂੰ ਮਥੁਰਾ ਦਾ ਰਾਜਾ ਬਣਾ ਦਿੱਤਾ।

ਤਹਾ ਏਕ ਦਈਤੰ ਲਵੰ ਉਗ੍ਰ ਤੇਜੰ ॥

ਉਥੇ ਇਕ ਭਿਆਨਕ ਤੇਜ ਵਾਲਾ 'ਲਵਣ' ਨਾਂ ਵਾਲਾ ਦੈਂਤ ਹੁੰਦਾ ਸੀ।

ਦਯੋ ਤਾਹਿ ਅਪੰ ਸਿਵੰ ਸੂਲ ਭੇਜੰ ॥੭੦੮॥

ਉਸ ਨੂੰ ਸ਼ਿਵ ਨੇ ਆਪਣਾ ਤ੍ਰਿਸ਼ੂਲ ਦੇ ਕੇ ਭੇਜਿਆ ਸੀ ॥੭੦੮॥

ਪਠਯੋ ਤੀਰ ਮੰਤ੍ਰੰ ਦੀਯੋ ਏਕ ਰਾਮੰ ॥

ਯੁੱਧ ਦੇ ਵਿਜੇਤਾ ਅਤੇ ਧਰਮ ਦੇ ਘਰ ਰਾਮ ਨੇ ਇਕ ਮੰਦਰਿਆ ਹੋਇਆ ਤੀਰ (ਹੱਥ ਵਿੱਚ) ਦੇ ਕੇ

ਮਹਾ ਜੁਧ ਮਾਲੀ ਮਹਾ ਧਰਮ ਧਾਮੰ ॥

(ਸ਼ਤਰੂਘਨ ਨੂੰ) ਭੇਜਿਆ (ਅਤੇ ਇਹ ਵੀ ਸਮਝਾਇਆ ਕਿ)

ਸਿਵੰ ਸੂਲ ਹੀਣੰ ਜਵੈ ਸਤ੍ਰ ਜਾਨਯੋ ॥

ਜਦੋਂ ਵੈਰੀ ਨੂੰ ਸ਼ਿਵ ਦੇ ਤ੍ਰਿਸ਼ੂਲ ਤੋਂ ਸੱਖਣਾ ਵੇਖੋ

ਤਬੈ ਸੰਗਿ ਤਾ ਕੈ ਮਹਾ ਜੁਧ ਠਾਨਯੋ ॥੭੦੯॥

ਤਦੋਂ ਹੀ ਉਸ ਨਾਲ ਘੋਰ ਯੁੱਧ ਮਚਾ ਦਿਓ ॥੭੦੯॥

ਲਯੋ ਮੰਤ੍ਰ ਤੀਰੰ ਚਲਯੋ ਨਿਆਇ ਸੀਸੰ ॥

(ਸ਼ਤਰੂਘਨ ਨੇ ਉਹ) ਮੰਦਰਿਆ ਹੋਇਆ ਤੀਰ (ਹੱਥ ਵਿੱਚ) ਲਿਆ ਅਤੇ ਸਿਰ ਨਿਵਾ ਕੇ ਚਲ ਪਿਆ।

ਤ੍ਰਿਪੁਰ ਜੁਧ ਜੇਤਾ ਚਲਯੋ ਜਾਣ ਈਸੰ ॥

(ਉਹ ਤੀਰ ਇਉਂ ਚਲਿਆ) ਮਾਨੋ ਸ਼ਿਵ ਦਾ ਤ੍ਰਿਸ਼ੂਲ ਲਵਣ ਕੋਲੋਂ ਚਲਿਆ ਗਿਆ ਹੋਵੇ।

ਲਖਯੋ ਸੂਲ ਹੀਣੰ ਰਿਪੰ ਜਉਣ ਕਾਲੰ ॥

ਜਿਸ ਵੇਲੇ ਵੈਰੀ ਨੂੰ ਸ਼ਿਵ ਦੇ ਤ੍ਰਿਸ਼ੂਲ ਤੋਂ ਹੀਣ ਜਾਣਿਆ,

ਤਬੈ ਕੋਪ ਮੰਡਯੋ ਰਣੰ ਬਿਕਰਾਲੰ ॥੭੧੦॥

ਉਸੇ ਵੇਲੇ (ਸ਼ਤਰੂਘਨ ਨੇ) ਕ੍ਰੋਧ ਨਾਲ ਭਿਆਨਕ ਯੁੱਧ ਕਰਨਾ ਸ਼ੁਰੂ ਕਰ ਦਿੱਤਾ ॥੭੧੦॥

ਭਜੈ ਘਾਇ ਖਾਯੰ ਅਗਾਯੰਤ ਸੂਰੰ ॥

ਬਹੁਤ ਜ਼ਖ਼ਮ ਖਾ ਕੇ ਸੂਰਮੇਂ ਭੱਜ ਗਏ ਸਨ।

ਹਸੇ ਕੰਕ ਬੰਕੰ ਘੁਮੀ ਗੈਣ ਹੂਰੰ ॥

ਭਿਆਨਕ ਕਾਂ ਪ੍ਰਸੰਨ ਸਨ ਅਤੇ ਆਕਾਸ਼ ਵਿੱਚ ਹੂਰਾਂ ਫਿਰਦੀਆਂ ਸਨ।

ਉਠੇ ਟੋਪ ਟੁਕੰ ਕਮਾਣੰ ਪ੍ਰਹਾਰੇ ॥

ਕਮਾਨਾਂ (ਵਿੱਚੋਂ ਤੀਰਾਂ ਦੀ) ਮਾਰ ਨਾਲ ਟੋਪਾਂ ਦੇ ਟੋਟੇ ਹੋ ਕੇ ਉਡਦੇ ਹਨ,

ਰਣੰ ਰੋਸ ਰਜੇ ਮਹਾ ਛਤ੍ਰ ਧਾਰੇ ॥੭੧੧॥

ਵੱਡੇ ਛੱਤਰਧਾਰੀ ਰਾਜੇ ਕ੍ਰੋਧ ਕਰਕੇ ਰਣ ਵਿੱਚ ਗੱਜ ਰਹੇ ਹਨ ॥੭੧੧॥

ਫਿਰਯੋ ਅਪ ਦਈਤੰ ਮਹਾ ਰੋਸ ਕੈ ਕੈ ॥

ਬਹੁਤ ਅਧਿਕ ਰੋਸ ਕਰਕੇ ਯੁੱਧ ਵਿੱਚ 'ਲਵਣ' ਦੈਂਤ ਆਪ ਫਿਰ ਰਿਹਾ ਹੈ।

ਹਣੇ ਰਾਮ ਭ੍ਰਾਤੰ ਵਹੈ ਬਾਣ ਲੈ ਕੈ ॥

ਸ਼ਤਰੂਘਨ ਨੇ ਓਹੀ ਬਾਣ ਲੈ ਕੇ ਮਾਰਿਆ,

ਰਿਪੰ ਨਾਸ ਹੇਤੰ ਦੀਯੋ ਰਾਮ ਅਪੰ ॥

ਜੋ ਰਾਮ ਨੇ ਖੁਦ ਵੈਰੀ ਨੂੰ ਮਾਰਨ ਵਾਸਤੇ ਦਿੱਤਾ ਸੀ।

ਹਣਿਯੋ ਤਾਹਿ ਸੀਸੰ ਦ੍ਰੁਗਾ ਜਾਪ ਜਪੰ ॥੭੧੨॥

ਸ਼ਤਰੂਘਨ ਨੇ ਦੁਰਗਾ ਦਾ ਜਾਪ ਜਪ ਕੇ ਤੀਰ ਉਸ ਦੇ ਸਿਰ ਵਿੱਚ ਮਾਰ ਦਿੱਤਾ ॥੭੧੨॥

ਗਿਰਯੋ ਝੂਮ ਭੂਮੰ ਅਘੂਮਯੋ ਅਰਿ ਘਾਯੰ ॥

(ਤੀਰ ਨਾਲ) ਫੱਟੜ ਹੋ ਕੇ ਘੁਮੇਰੀ ਖਾਂਦਾ ਹੋਇਆ ਧਰਤੀ ਉਤੇ ਡਿੱਗ ਪਿਆ।

ਹਣਯੋ ਸਤ੍ਰ ਹੰਤਾ ਤਿਸੈ ਚਉਪ ਚਾਯੰ ॥

ਸ਼ਤਰੂਘਨ ਨੇ ਉਸ ਨੂੰ ਬੜੇ ਚਾਉ ਨਾਲ ਮਾਰ ਦਿੱਤਾ।


Flag Counter