ਮੇਰੇ ਕੋਲੋਂ ਹੁਣ ਹੀ ਸੰਨਦ ('ਸਰਖਤ') ਲਿਖਵਾ ਲਵੋ
ਅਤੇ (ਮੇਰੇ) ਘਰ ਸਮੇਤ ਸਭ ਕੁਝ ਖ਼ਜ਼ਾਨੇ ਵਿਚੋਂ ਜਾ ਕੇ ਲੈ ਲਵੋ ॥੭॥
ਜੇ ਤੁਸੀਂ ਮੈਨੂੰ ਫਾਹੀ ਦੇ ਕੇ ਹੁਣ ਮਾਰ ਦਿਓਗੀਆਂ,
ਤਾਂ ਤੁਸੀਂ ਉਹੀ ਧਨ ਪ੍ਰਾਪਤ ਕਰ ਸਕੋਗੀਆਂ ਜੋ ਮੇਰੇ ਪਾਸ ਹੈ।
'ਸੰਨਦ' ਕਿਉਂ ਨਾ ਲਿਖਵਾ ਕੇ (ਸਾਰਾ ਧਨ) ਮੰਗਵਾ ਲਵੋ
ਅਤੇ ਸਦਨ ਸਮੇਤ ਸਭ ਕੁਝ ਖ਼ਜ਼ਾਨੇ ਵਿਚੋਂ ਜਾ ਕੇ ਲੈ ਲਵੋ ॥੮॥
ਦੋਹਰਾ:
(ਉਨ੍ਹਾਂ) ਚੋਰਟੀਆਂ ਨੇ ਵਿਚਾਰ ਕੀਤਾ ਕਿ ਇਸ ਨੂੰ ਮਾਰ ਕੇ ਅਸੀਂ ਜੋ ਧਨ ਲਵਾਂਗੀਆਂ
(ਉਹ) ਤਾਂ ਇਥੋਂ ਦਾ ਧਨ ਹੀ ਹੱਥ ਲਗੇਗਾ, ਉਥੋਂ ਦਾ (ਭਾਵ ਇਸ ਦੇ ਘਰ ਦਾ) ਧਨ ਨਹੀਂ ਲਿਆ ਜਾ ਸਕੇਗਾ ॥੯॥
ਇਸ ਲਈ ਹੁਣ (ਕਾਗ਼ਜ਼) ਮੰਗਵਾ ਕੇ ਇਸ ਤੋਂ ਸੰਨਦ ਲਿਖਵਾ ਲਈ ਜਾਏ
ਅਤੇ ਘਰ ਸਮੇਤ ਇਸ ਦਾ ਸਾਰਾ ਧਨ ਸ਼ਹਿਰ ਵਿਚ ਜਾ ਕੇ ਪ੍ਰਾਪਤ ਕਰ ਲਿਆ ਜਾਏ ॥੧੦॥
ਅੜਿਲ:
(ਉਨ੍ਹਾਂ ਨੇ ਕਾਗ਼ਜ਼) ਮੰਗਵਾ ਕੇ ਸੰਨਦ ਲਿਖਵਾ ਲਈ।
ਉਸ ਇਸਤਰੀ ਨੇ ਵੀ ਰੋਹ ਵਿਚ ਆ ਕੇ ਉਸ ਵਿਚ ਲਿਖ ਦਿੱਤਾ।
(ਉਸ ਨੇ ਲਿਖ ਦਿੱਤਾ ਕਿ) ਮੈਨੂੰ ਇਕੱਲਾ ਜਾਣ ਕੇ ਫਾਹੀ ਪਾ ਲਈ ਹੈ
ਅਤੇ ਸਾਰੇ ਬਸਤ੍ਰ ਅਤੇ ਧਨ ਖੋਹ ਕੇ ਸੰਨਦ ਲਿਖਵਾ ਲਈ ਹੈ ॥੧੧॥
ਚੌਪਈ:
ਉਸ ਨੂੰ ਫਾਹੀ ਤੋਂ ਮੁਕਤ ਕਰ ਦਿੱਤਾ।
ਆਪ ਨਗਰ ਦਾ ਰਾਹ ਫੜਿਆ।
ਜਦ ਕਾਜ਼ੀ ਨੇ ਸੰਨਦ ਵੇਖੀ,
ਤਾਂ ਉਨ੍ਹਾਂ ਨੂੰ ਚਾਂਦਨੀ ਚੌਕ ਵਿਚ ਮਾਰ ਦਿੱਤਾ ॥੧੨॥
ਦੋਹਰਾ:
ਤਦ ਤੁੰਦ ਕਲਾ ਨੇ ਬਨ ਵਿਚ ਇਸ ਪ੍ਰਕਾਰ ਦਾ ਚਰਿਤ੍ਰ ਖੇਡਿਆ।
(ਉਸ ਨੇ) ਪ੍ਰਾਣ ਬਚਾ ਕੇ ਧਨ ਵੀ ਸੁਰਖਿਅਤ ਕਰ ਲਿਆ ਅਤੇ ਉਨ੍ਹਾਂ ਚੋਰਟੀਆਂ ਨੂੰ ਮਰਵਾ ਦਿੱਤਾ ॥੧੩॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੬੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੬੨॥੩੨੨੪॥ ਚਲਦਾ॥
ਦੋਹਰਾ:
ਗਵਾਲੀਅਰ ਕਿਲੇ ਵਿਚ ਭਦ੍ਰ ਸੈਨ ਨਾਂ ਦਾ ਰਾਜਾ ਰਹਿੰਦਾ ਸੀ।
ਜਿਸ ਦੇ (ਨਾਮ ਨੂੰ) ਜਗਤ ਦੇ ਸਾਰੇ ਜੀਵ ਅੱਠੇ ਪਹਿਰ ਜਪਦੇ ਸਨ ॥੧॥
ਚੌਪਈ:
ਉਸ ਦੀ ਬਿਜੈ ਕੁਅਰਿ ਨਾਂ ਦੀ ਸੁੰਦਰ ਇਸਤਰੀ ਸੀ।
ਮਾਨੋ ਵਿਧਾਤਾ ਨੇ ਆਪਣੇ ਹੱਥਾਂ ਨਾਲ ਬਣਾਈ ਹੋਵੇ।
ਉਸ ਦਾ ਬਹੁਤ ਸੁੰਦਰ ਸਰੂਪ ਸੀ
ਜਿਸ ਨੂੰ ਵੇਖ ਕੇ ਚੰਦ੍ਰਮਾ ਵੀ ਲਜਾਉਂਦਾ ਸੀ ॥੨॥
ਦੋਹਰਾ:
ਭਦ੍ਰ ਸੈਨ ਰਾਜਾ ਇਕ ਦਿਨ ਸ਼ਿਕਾਰ ਖੇਡਣ ਚੜ੍ਹਿਆ।
ਵੈਰੀਆਂ ਨੇ ਘਾਤ ਲਗਾ ਕੇ ਉਸ ਨੂੰ ਮਾਰ ਦਿੱਤਾ ॥੩॥
ਚੌਪਈ:
ਇਹ ਖ਼ਬਰ ਰਾਣੀ ਤਕ ਪਹੁੰਚੀ
ਕਿ ਵੈਰੀਆਂ ਨੇ ਜਾ ਕੇ ਰਾਜੇ ਨੂੰ ਮਾਰ ਦਿੱਤਾ ਹੈ।
ਤਦ ਰਾਣੀ ਨੇ ਮਨ ਵਿਚ ਵਿਚਾਰ ਕੀਤਾ।
(ਕਵੀ ਕਹਿੰਦਾ ਹੈ) ਉਹ ਮੈਂ ਚੌਪਈ ਵਿਚ ਕਹਿ ਦਿੱਤਾ ਹੈ ॥੪॥
ਮੇਰਾ ਪੁੱਤਰ ਤਾਂ ਪਰਮਾਤਮਾ ਨੇ (ਅਜੇ) ਛੋਟਾ ਹੀ ਕੀਤਾ ਹੈ (ਭਾਵ ਰਖਿਆ ਹੈ)
ਅਤੇ ਪਤੀ ਨੇ ਸਵਰਗ ਦਾ ਮਾਰਗ ਲੈ ਲਿਆ ਹੈ।
ਇਸ ਲਈ ਕੋਈ ਅਜਿਹਾ ਚਰਿਤ੍ਰ ਵਿਚਾਰਨਾ ਚਾਹੀਦਾ ਹੈ।
ਛਲ ਨਾਲ ਉਸ ਵੈਰੀ ਨੂੰ ਮਾਰ ਦੇਣਾ ਚਾਹੀਦਾ ਹੈ ॥੫॥
ਉਸ ਨੇ ਚਿੱਠੀ ਲਿਖ ਕੇ ਵੈਰੀ ਰਾਜੇ ਕੋਲ ਭੇਜੀ।
(ਅਤੇ ਲਿਖਿਆ ਕਿ) ਰਾਜੇ ਨੇ ਜੋ ਕੀਤਾ ਹੈ, ਉਹੀ ਪਾਇਆ ਹੈ।
(ਹੁਣ ਕ੍ਰਿਪਾ ਕਰ ਕੇ ਮੇਰੀ) ਪੁੱਤਰੀ ਸੂਰਜ ਕਲਾ ਨੂੰ ਲੈ ਲਵੋ