ਸ਼੍ਰੀ ਦਸਮ ਗ੍ਰੰਥ

ਅੰਗ - 577


ਕਿ ਘਲੈਤਿ ਘਾਯੰ ॥

ਕਿਤੇ ਘਾਉ ਲਗਾਉਂਦੇ ਹਨ,

ਕਿ ਝਲੇਤਿ ਚਾਯੰ ॥

(ਦੂਜਿਆਂ ਦੇ ਘਾਉਆਂ ਨੂੰ) ਚਾਉ ਨਾਲ ਝਲਦੇ ਹਨ,

ਕਿ ਡਿਗੈਤਿ ਧੁਮੀ ॥

ਧੜੰਮ ਕਰਕੇ ਡਿਗਦੇ ਹਨ

ਕਿ ਝੁਮੈਤਿ ਝੁਮੀ ॥੨੫੯॥

ਅਤੇ (ਘਾਇਲ ਹੋ ਕੇ) ਝੂਮਦੇ ਹੋਏ ਨਿਉਂਦੇ ਹਨ ॥੨੫੯॥

ਕਿ ਛਡੈਤਿ ਹੂਹੰ ॥

ਕਿਤੇ (ਘਾਇਲ ਯੋਧੇ) ਹੂੰਗਰਾਂ ਛਡਦੇ ਹਨ,

ਕਿ ਸੁਭੇਤਿ ਬ੍ਰਯੂਹੰ ॥

ਵਿਯੂਹ (ਘੇਰੇ) ਵਿਚ ਸ਼ੋਭਦੇ ਹਨ,

ਕਿ ਡਿਗੈਤਿ ਚੇਤੰ ॥

ਡਿਗੇ ਹੋਏ ਸਚੇਤ ਹੁੰਦੇ ਹਨ

ਕਿ ਨਚੇਤਿ ਪ੍ਰੇਤੰ ॥੨੬੦॥

ਅਤੇ ਭੂਤ ਪ੍ਰੇਤ ਨਚਦੇ ਹਨ ॥੨੬੦॥

ਕਿ ਬੁਠੇਤਿ ਬਾਣੰ ॥

ਕਿਤੇ ਬਾਣਾਂ ਦੀ ਬਰਖਾ ਕਰਦੇ ਹਨ,

ਕਿ ਜੁਝੇਤਿ ਜੁਆਣੰ ॥

ਜੁਆਨ ਜੂਝਦੇ ਹਨ,

ਕਿ ਮਥੇਤਿ ਨੂਰੰ ॥

(ਉਨ੍ਹਾਂ ਦੇ) ਮਥੇ ਉਤੇ ਨੂਰ ਹੈ,

ਕਿ ਤਕੇਤਿ ਹੂਰੰ ॥੨੬੧॥

(ਉਨ੍ਹਾਂ ਨੂੰ) ਹੂਰਾਂ (ਵਰਨ ਲਈ) ਤਕ ਰਹੀਆਂ ਹਨ ॥੨੬੧॥

ਕਿ ਜੁਜੇਤਿ ਹਾਥੀ ॥

ਕਿਤੇ ਹਾਥੀਆਂ ਉਤੇ ਚੜ੍ਹ ਕੇ ਜੂਝਦੇ ਹਨ,

ਕਿ ਸਿਝੇਤਿ ਸਾਥੀ ॥

(ਨਾਲ ਵਾਲੇ) ਸਾਥੀ ਮਾਰੇ ਗਏ ਹਨ,

ਕਿ ਭਗੇਤਿ ਵੀਰੰ ॥

(ਉਹ) ਸੂਰਮੇ ਭਜ ਗਏ ਹਨ

ਕਿ ਲਗੇਤਿ ਤੀਰੰ ॥੨੬੨॥

(ਜਿਨ੍ਹਾਂ ਨੂੰ) ਤੀਰ ਵਜੇ ਹਨ ॥੨੬੨॥

ਕਿ ਰਜੇਤਿ ਰੋਸੰ ॥

ਕਿਤੇ ਕ੍ਰੋਧ ਨਾਲ ਰਜੇ ਹੋਏ ਹਨ,

ਕਿ ਤਜੇਤਿ ਹੋਸੰ ॥

ਹੋਸ਼ ਨੂੰ ਤਿਆਗ ਚੁਕੇ ਹਨ,

ਕਿ ਖੁਲੇਤਿ ਕੇਸੰ ॥

ਕੇਸ ਖੁਲੇ ਹੋਏ ਹਨ,

ਕਿ ਡੁਲੇਤਿ ਭੇਸੰ ॥੨੬੩॥

ਮੰਦੇ ਹਾਲ ਫਿਰ ਰਹੇ ਹਨ ॥੨੬੩॥

ਕਿ ਜੁਝੇਤਿ ਹਾਥੀ ॥

ਕਿਤੇ ਹਾਥੀ ਉਤੇ ਚੜ੍ਹ ਕੇ ਲੜਦੇ ਹਨ,

ਕਿ ਲੁਝੇਤਿ ਸਾਥੀ ॥

(ਉਨ੍ਹਾਂ ਦੇ) ਸਾਥੀ ਲੜ ਕੇ ਮਰ ਗਏ ਹਨ,

ਕਿ ਛੁਟੇਤਿ ਤਾਜੀ ॥

ਘੋੜੇ ਛੁਟ ਗਏ ਹਨ,

ਕਿ ਗਜੇਤਿ ਗਾਜੀ ॥੨੬੪॥

ਸੂਰਮੇ ਲਲਕਾਰੇ ਮਾਰ ਰਹੇ ਹਨ ॥੨੬੪॥

ਕਿ ਘੁੰਮੀਤਿ ਹੂਰੰ ॥

ਕਿਤੇ ਹੂਰਾਂ ਘੁੰਮ ਰਹੀਆਂ ਹਨ,

ਕਿ ਭੁੰਮੀਤਿ ਪੂਰੰ ॥

(ਊਨ੍ਹਾਂ ਨਾਲ) ਧਰਤੀ ਭਰੀ ਗਈ ਹੈ,

ਕਿ ਜੁਝੇਤਿ ਵੀਰੰ ॥

ਸੂਰਮੇ ਮਾਰੇ ਜਾ ਰਹੇ ਹਨ,

ਕਿ ਲਗੇਤਿ ਤੀਰੰ ॥੨੬੫॥

ਜਿਨ੍ਹਾਂ ਨੂੰ ਤੀਰ ਵਜਦੇ ਹਨ ॥੨੬੫॥

ਕਿ ਚਲੈਤਿ ਬਾਣੰ ॥

ਕਿਤੇ ਤੀਰ ਚਲਦੇ ਹਨ,

ਕਿ ਰੁਕੀ ਦਿਸਾਣੰ ॥

ਚਾਰੇ ਦਿਸ਼ਾਵਾਂ (ਤੀਰਾਂ ਨਾਲ) ਰੁਕ ਗਈਆਂ ਹਨ,

ਕਿ ਝਮਕੈਤਿ ਤੇਗੰ ॥

ਤਲਵਾਰਾਂ ਚਮਕਦੀਆਂ ਹਨ

ਕਿ ਨਭਿ ਜਾਨ ਬੇਗੰ ॥੨੬੬॥

(ਮਾਨੋ) ਆਕਾਸ਼ ਵਿਚ (ਬਿਜਲੀ) ਜਲਦੀ ਨਾਲ ਚਮਕ ਰਹੀ ਹੋਵੇ ॥੨੬੬॥

ਕਿ ਛੁਟੇਤਿ ਗੋਰੰ ॥

ਕਿਤੇ ਗੋਲੇ ਛੁਟਦੇ ਹਨ

ਕਿ ਬੁਠੇਤਿ ਓਰੰ ॥

(ਮਾਨੋ) ਗੜੇ ਪੈ ਰਹੇ ਹੋਣ,

ਕਿ ਗਜੈਤਿ ਗਾਜੀ ॥

ਸੂਰਮੇ ਗਜ ਰਹੇ ਹਨ

ਕਿ ਪੇਲੇਤਿ ਤਾਜੀ ॥੨੬੭॥

ਅਤੇ ਘੋੜਿਆਂ ਨੂੰ ਅਗੇ ਵਲ ਪ੍ਰੇਰ ਰਹੇ ਹਨ ॥੨੬੭॥

ਕਿ ਕਟੇਤਿ ਅੰਗੰ ॥

ਕਿਤੇ ਅੰਗ ਕਟੇ ਜਾ ਰਹੇ ਹਨ,

ਕਿ ਡਿਗੇਤਿ ਜੰਗੰ ॥

ਰਣਭੂਮੀ ਵਿਚ ਡਿਗੇ ਪਏ ਹਨ,

ਕਿ ਮਤੇਤਿ ਮਾਣੰ ॥

ਮਾਣ ਵਿਚ ਮਤੇ ਹੋਏ ਹਨ,

ਕਿ ਲੁਝੇਤਿ ਜੁਆਣੰ ॥੨੬੮॥

ਯੋਧੇ (ਇਕ ਦੂਜੇ ਨਾਲ ਜੰਗ ਵਿਚ) ਉਲਝੇ ਹੋਏ ਹਨ ॥੨੬੮॥

ਕਿ ਬਕੈਤਿ ਮਾਰੰ ॥

ਕਿਤੇ 'ਮਾਰੋ' 'ਮਾਰੋ' ਬੋਲਦੇ ਹਨ,

ਕਿ ਚਕੈਤਿ ਚਾਰੰ ॥

ਚਾਰੇ ਚਕ ਹੈਰਾਨ ਹੋ ਰਹੇ ਹਨ,

ਕਿ ਢੁਕੈਤਿ ਢੀਠੰ ॥

ਹਠੀ ('ਢੀਠੰ') ਢੁਕੇ ਹੋਏ ਹਨ,

ਨ ਦੇਵੇਤਿ ਪੀਠੰ ॥੨੬੯॥

(ਅਤੇ) ਪਿਠ ਨਹੀਂ ਵਿਖਾ ਰਹੇ ਹਨ ॥੨੬੯॥

ਕਿ ਘਲੇਤਿ ਸਾਗੰ ॥

ਕਿਤੇ ਬਰਛੇ ਮਾਰਦੇ ਹਨ,

ਕਿ ਬੁਕੈਤਿ ਬਾਗੰ ॥

ਬਕਰੇ ਬੁਲਾਉਂਦੇ ਹਨ,

ਕਿ ਮੁਛੇਤਿ ਬੰਕੀ ॥

ਟੇਢੀਆਂ ਮੁੱਛਾਂ ਵਾਲੇ ਹਨ,

ਕਿ ਹਠੇਤਿ ਹੰਕੀ ॥੨੭੦॥

ਹਠੀਲੇ ਅਤੇ ਹੰਕਾਰੀ ਹਨ ॥੨੭੦॥


Flag Counter