ਸ਼੍ਰੀ ਦਸਮ ਗ੍ਰੰਥ

ਅੰਗ - 980


ਤਾ ਪਾਛੈ ਜਾਲੰਧਰ ਮਾਰਿਯੋ ॥

ਉਸ ਪਿਛੋਂ ਜਲੰਧਰ ਨੂੰ ਮਾਰਿਆ।

ਬਹੁਰੋ ਰਾਜ ਆਪਨੋ ਲਿਯੋ ॥

ਫਿਰ ਆਪਣਾ ਰਾਜ ਹਾਸਲ ਕੀਤਾ।

ਸੁਰ ਪੁਰ ਮਾਝ ਬਧਾਵੋ ਕਿਯੋ ॥੨੯॥

ਸਵਰਗ ਵਿਚ ਖ਼ੁਸ਼ੀ ਦੇ ਵਾਜੇ ਵਜਾਏ ॥੨੯॥

ਦੋਹਰਾ ॥

ਦੋਹਰਾ:

ਇਹ ਚਰਿਤ੍ਰ ਸੌ ਬਿਸਨ ਜੂ ਬ੍ਰਿੰਦਾ ਕੋ ਸਤ ਟਾਰਿ ॥

ਇਸ ਚਰਿਤ੍ਰ ਨਾਲ ਵਿਸ਼ਣੂ ਜੀ ਨੇ ਬ੍ਰਿੰਦਾ ਦਾ ਸੱਤ ਭੰਗ ਕੀਤਾ

ਆਨਿ ਰਾਜ ਅਪਨੋ ਲਯੋ ਜਾਲੰਧਰ ਕਹ ਮਾਰਿ ॥੩੦॥੧॥

ਅਤੇ ਜਲੰਧਰ ਨੂੰ ਮਾਰ ਕੇ ਆਪਣਾ ਰਾਜ ਆ ਕੇ ਲਿਆ ॥੩੦॥੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਬੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨੦॥੨੩੬੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਸ਼ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੨੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੨੦॥੨੩੬੨॥ ਚਲਦਾ॥

ਚੌਪਈ ॥

ਚੌਪਈ:

ਜਹਾਗੀਰ ਜਬ ਤਖਤ ਸੁਹਾਵੈ ॥

ਜਦ ਜਹਾਂਗੀਰ ਬਾਦਸ਼ਾਹ ਤਖ਼ਤ ਉਤੇ ਬਿਰਾਜਦਾ ਸੀ

ਬੁਰਕਾ ਪਹਿਰਿ ਨਾਰਿ ਇਕ ਆਵੈ ॥

ਤਾਂ ਇਕ ਇਸਤਰੀ ਬੁਰਕਾ ਪਾ ਕੇ (ਦਰਬਾਰ ਵਿਚ) ਆਉਂਦੀ ਸੀ।

ਖੀਸੇ ਕਾਟਿ ਬਹੁਨ ਕੇ ਲੇਈ ॥

(ਉਹ) ਬਹੁਤਿਆਂ ਦੀਆਂ ਜੇਬਾਂ ਕਟ ਲੈਂਦੀ ਸੀ,

ਨਿਜ ਮੁਖ ਕਿਸੂ ਨ ਦੇਖਨ ਦੇਈ ॥੧॥

ਪਰ ਆਪਣਾ ਮੁਖ ਕਿਸੇ ਨੂੰ ਵੇਖਣ ਨਹੀਂ ਦਿੰਦੀ ਸੀ ॥੧॥

ਤਾ ਕੋ ਭੇਦ ਏਕ ਨਰ ਪਾਯੋ ॥

ਉਸ ਦਾ ਭੇਦ ਇਕ ਬੰਦੇ ਨੂੰ ਪਤਾ ਚਲ ਗਿਆ।

ਔਰ ਨ ਕਾਹੂੰ ਤੀਰ ਜਤਾਯੋ ॥

ਪਰ ਕਿਸੇ ਹੋਰ ਨੂੰ ਨਾ ਦਸਿਆ।

ਪ੍ਰਾਤ ਭਏ ਆਈ ਤ੍ਰਿਯ ਜਾਨੀ ॥

ਸਵੇਰ ਹੋਣ ਤੇ (ਉਸ) ਇਸਤਰੀ ਨੂੰ ਆਉਂਦਿਆਂ ਵੇਖਿਆ

ਚਿਤ ਕੇ ਬਿਖੈ ਇਹੈ ਮਤਿ ਠਾਨੀ ॥੨॥

ਤਾਂ ਮਨ ਵਿਚ ਇਹ ਗੱਲ ਪੱਕੀ ਕੀਤੀ ॥੨॥

ਪਨਹੀ ਹਾਥ ਆਪਨੇ ਲਈ ॥

(ਉਸ ਨੇ) ਆਪਣੇ ਹੱਥ ਵਿਚ ਜੁਤੀ ਪਕੜ ਲਈ

ਅਧਿਕ ਮਾਰਿ ਤਾ ਤ੍ਰਿਯ ਕੌ ਦਈ ॥

ਅਤੇ ਉਸ ਇਸਤਰੀ ਨੂੰ ਬਹੁਤ ਮਾਰੀਆਂ।

ਸਤਰ ਛੋਰਿ ਆਈ ਕ੍ਯੋਨ ਚਾਰੀ ॥

(ਇਹੀ ਕਹਿੰਦਾ ਰਿਹਾ ਕਿ ਤੂੰ) ਸਤਰ (ਪਰਦਾ) ਛਡ ਕੇ ਇਥੇ ਕਿਉਂ ਆਈ ਹੈਂ

ਜੂਤਿਨ ਸੌ ਕਮਰੀ ਕਰਿ ਡਾਰੀ ॥੩॥

ਅਤੇ ਜੁਤੀਆਂ ਮਾਰ ਮਾਰ ਕੇ ਉਸ ਨੂੰ ਕਮਲਾ ਕਰ ਦਿੱਤਾ ॥੩॥

ਦੋਹਰਾ ॥

ਦੋਹਰਾ:

ਕਮਰੀ ਕੈ ਜੂਤਿਨ ਦਈ ਭੂਖਨ ਲਏ ਉਤਾਰਿ ॥

ਉਸ ਨੂੰ ਜੁਤੀਆਂ ਮਾਰ ਮਾਰ ਕੇ ਕਮਲੀ ਕਰ ਦਿੱਤਾ ਅਤੇ ਗਹਿਣੇ ਉਤਾਰ ਲਏ।

ਕਿਹ ਨਿਮਿਤ ਆਈ ਇਹਾ ਐਸੇ ਬਚਨ ਉਚਾਰਿ ॥੪॥

(ਬਾਰ ਬਾਰ) ਇਹੀ ਪੁਛਦਾ ਰਿਹਾ ਕਿ ਤੂੰ ਕਿਸ ਲਈ ਇਥੇ ਆਈ ਹੈਂ ॥੪॥

ਚੌਪਈ ॥

ਚੌਪਈ:

ਸਭਹੂੰ ਇਹੈ ਚਿਤ ਮੈ ਜਾਨੀ ॥

ਸਭ ਨੇ ਮਨ ਵਿਚ ਇਹੀ ਸਮਝਿਆ

ਤਾ ਕੀ ਨਾਰਿ ਤ੍ਰਿਯਾ ਪਹਿਚਾਨੀ ॥

ਕਿ ਇਹ ਇਸਤਰੀ ਇਸ ਦੀ ਪਤਨੀ ਹੈ।

ਬਿਨੁ ਪੂਛੇ ਪਤਿ ਕੇ ਕ੍ਯੋਨ ਆਈ ॥

(ਇਹ) ਪਤੀ ਦੇ ਪੁੱਛੇ ਬਿਨਾ ਕਿਉਂ ਆਈ ਹੈ।

ਜਾ ਤੇ ਆਜੁ ਮਾਰਿ ਤੈਂ ਖਾਈ ॥੫॥

ਇਸ ਲਈ ਉਸ ਨੇ ਅਜ ਮਾਰ ਖਾਈ ਹੈ ॥੫॥

ਜਬ ਲੌ ਤਾਹਿ ਤ੍ਰਿਯਹਿ ਸੁਧਿ ਆਈ ॥

ਜਦ ਤਕ ਉਸ ਇਸਤਰੀ ਨੂੰ ਹੋਸ਼ ਆਈ,

ਤਬ ਲੌ ਗਯੋ ਵਹ ਪੁਰਖ ਲੁਕਾਈ ॥

ਤਦ ਤਕ ਉਹ ਪੁਰਸ਼ ਲੁਕ ਗਿਆ।

ਤਾ ਤੇ ਤ੍ਰਸਤ ਨ ਤਹ ਪੁਨਿ ਗਈ ॥

ਉਸ ਦੇ ਡਰ ਤੋਂ ਉਹ ਫਿਰ (ਉਥੇ) ਨਹੀਂ ਗਈ।

ਚੋਰੀ ਕਰਤ ਹੁਤੀ ਤਜਿ ਦਈ ॥੬॥

(ਉਹ) ਚੋਰੀ ਕਰਦੀ ਹੁੰਦੀ ਸੀ, (ਹੁਣ) ਛਡ ਦਿੱਤੀ ॥੬॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨੧॥੨੩੬੮॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਸ਼ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੨੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੨੧॥੨੩੬੮॥ ਚਲਦਾ॥

ਚੌਪਈ ॥

ਚੌਪਈ:

ਅਭੈ ਸਾਡ ਰਾਜਾ ਇਕ ਭਾਰੋ ॥

ਅਭੈ ਸਾਂਡ ਨਾਂ ਦਾ ਇਕ ਵੱਡਾ ਰਾਜਾ ਸੀ।

ਕਹਲੂਰ ਕੇ ਦੇਸ ਉਜਿਯਾਰੋ ॥

(ਉਹ) ਕਹਿਲੂਰ ਦੇਸ਼ ਵਿਚ ਬਹੁਤ ਪ੍ਰਸਿੱਧ ਸੀ।

ਖਾਨ ਤਤਾਰ ਖੇਤ ਤਿਨ ਮਾਰਿਯੋ ॥

ਉਸ ਨੇ ਤਤਾਰ ਖ਼ਾਨ ਨੂੰ ਯੁੱਧ ਵਿਚ ਮਾਰਿਆ

ਨਾਕਨ ਕੋ ਕੂਆ ਭਰ ਡਾਰਿਯੋ ॥੧॥

(ਅਤੇ ਉਸ ਦੇ ਸੈਨਿਕਾਂ ਨੂੰ ਮਾਰ ਮਾਰ ਕੇ) ਖੂਹ ਨੂੰ ਨਕੋ ਨਕ ਭਰ ਦਿੱਤਾ ॥੧॥

ਤਾ ਪੈ ਚੜੇ ਖਾਨ ਰਿਸਿ ਭਾਰੇ ॥

ਉਸ ਉਤੇ ਕ੍ਰੋਧਿਤ ਹੋ ਕੇ ਖ਼ਾਨ ਚੜ ਆਏ

ਭਾਤਿ ਭਾਤਿ ਤਿਨ ਨ੍ਰਿਪਤਿ ਸੰਘਾਰੇ ॥

ਅਤੇ ਉਨ੍ਹਾਂ ਨੂੰ ਰਾਜੇ ਨੇ ਕਈ ਢੰਗਾਂ ਨਾਲ ਮਾਰ ਦਿੱਤਾ।

ਹਾਰੇ ਸਭੈ ਉਪਾਇ ਬਨਾਯੋ ॥

ਜਦੋਂ ਸਭ ਹਾਰ ਗਏ ਤਾਂ ਇਕ ਉਪਾ ਕੀਤਾ।

ਛਜੂਅਹਿ ਗਜੂਅਹਿ ਖਾਨ ਬੁਲਾਯੋ ॥੨॥

ਛਜੂ ਅਤੇ ਗਜੂ (ਨਾਂ ਦੇ ਵਜ਼ੀਰਾਂ ਨੂੰ) ਖ਼ਾਨ ਨੇ ਬੁਲਾਵਇਆ ॥੨॥

ਕਾਖ ਬਿਖੈ ਕਬੂਤਰ ਇਕ ਰਾਖਿਯੋ ॥

ਕੱਛ ਵਿਚ ਇਕ ਕਬੂਤਰ ਰਖ ਲਿਆ

ਤਿਨ ਸੌ ਬਚਨ ਬਕਤ੍ਰ ਤੇ ਭਾਖਿਯੋ ॥

ਅਤੇ ਉਨ੍ਹਾਂ ਨਾਲ ਮੂਹੋਂ ਬੋਲਿਆ।

ਯਾ ਨ੍ਰਿਪ ਕੋ ਜੁ ਬੁਰਾ ਕੋਊ ਕਰਿ ਹੈ ॥

ਜੋ ਇਸ ਰਾਜੇ ਦਾ ਕੋਈ ਬੁਰਾ ਕਰੇਗਾ,

ਤਾ ਕੋ ਪਾਪ ਮੂਡ ਇਹ ਪਰਿ ਹੈ ॥੩॥

ਉਸ ਦੇ ਸਿਰ ਉਤੇ ਪਾਪ ਚੜ੍ਹੇਗਾ ॥੩॥

ਯਹ ਸੁਨਿ ਬਚਨ ਮਾਨਿ ਤੇ ਗਏ ॥

ਇਹ ਗੱਲ ਸੁਣ ਕੇ ਸਾਰੇ ਮੰਨ ਗਏ

ਭੇਦ ਅਭੇਦ ਨ ਚੀਨਤ ਭਏ ॥

ਅਤੇ ਵਿਚਲੇ ਭੇਦ ਨੂੰ ਕੋਈ ਸਮਝ ਨਾ ਸਕਿਆ।


Flag Counter