ਸ਼੍ਰੀ ਦਸਮ ਗ੍ਰੰਥ

ਅੰਗ - 1281


ਭਛ ਭੋਜ ਪਕਵਾਨ ਪਕਾਯੋ ॥

ਅਤੇ ਖਾਣ ਲਈ ਬਹੁਤ ਪਕਵਾਨ ਅਤੇ ਭੋਜਨ ਤਿਆਰ ਕਰਵਾਏ।

ਮਦਰਾ ਅਧਿਕ ਤਹਾ ਲੈ ਧਰਾ ॥

ਬਹੁਤ ਸਾਰੀ ਸ਼ਰਾਬ ਉਥੇ ਰਖਵਾ ਲਈ

ਸਾਤ ਬਾਰ ਜੁ ਚੁਆਇਨਿ ਕਰਾ ॥੧੦॥

ਜੋ ਸਤ ਵਾਰ (ਭੱਠੀ ਤੋਂ) ਕਢੀ ਗਈ ਸੀ ॥੧੦॥

ਭਲੀ ਭਾਤਿ ਸਭ ਅੰਨ ਬਨਾਏ ॥

ਉਸ ਨੇ ਚੰਗੀ ਤਰ੍ਹਾਂ ਨਾਲ ਖਾਣ ਦੇ ਪਦਾਰਥ ਬਣਵਾਏ

ਭਾਤਿ ਭਾਤਿ ਬਿਖੁ ਸਾਥ ਮਿਲਾਏ ॥

ਅਤੇ ਉਨ੍ਹਾਂ ਵਿਚ ਅਨੇਕ ਪ੍ਰਕਾਰ ਦੀ ਵਿਸ਼ ਮਿਲਾ ਦਿੱਤੀ।

ਗਰਧਭਾਨ ਬਹੁ ਦਈ ਅਫੀਮੈ ॥

ਖੋਤਿਆਂ ਨੂੰ ਬਹੁਤ ਅਫ਼ੀਮ ਖਵਾ ਦਿੱਤੀ

ਬਾਧੇ ਆਨਿ ਅਸੁਰ ਕੀ ਸੀਮੈ ॥੧੧॥

ਅਤੇ ਦੈਂਤ ਦੀ ਸੀਮਾ ਵਿਚ ਲਿਆ ਕੇ ਬੰਨ੍ਹ ਦਿੱਤੇ ॥੧੧॥

ਆਧੀ ਰਾਤਿ ਦੈਤ ਤਹ ਆਯੋ ॥

ਅੱਧੀ ਰਾਤ ਨੂੰ ਦੈਂਤ ਉਥੇ ਆਇਆ

ਗਰਧਭਾਨ ਮਹਿਖਾਨ ਚਬਾਯੋ ॥

ਅਤੇ ਖੋਤਿਆਂ ਤੇ ਝੋਟਿਆਂ ਨੂੰ ਚਬਾਇਆ।

ਭਛ ਭੋਜ ਬਹੁਤੇ ਤਬ ਖਾਏ ॥

(ਉਸ ਨੇ) ਤਦ ਬਹੁਤ ਭੋਜਨ ਖਾਏ

ਭਰਿ ਭਰਿ ਪ੍ਯਾਲੇ ਮਦਹਿ ਚੜਾਏ ॥੧੨॥

ਅਤੇ ਸ਼ਰਾਬ ਨਾਲ ਭਰ ਭਰ ਕੇ ਪਿਆਲੇ ਪੀਤੇ ॥੧੨॥

ਮਦ ਕੀ ਪੀਏ ਬਿਸੁਧ ਹ੍ਵੈ ਰਹਾ ॥

ਸ਼ਰਾਬ ਪੀ ਕੇ ਬੇਹੋਸ਼ ਹੋ ਗਿਆ

ਆਨਿ ਅਫੀਮ ਗਰੌ ਤਿਹ ਗਹਾ ॥

ਅਤੇ ਅਫ਼ੀਮ ਨੇ ਉਸ ਦਾ ਗੱਲਾ ਘੁਟ ਲਿਆ।

ਸੋਇ ਰਹਾ ਸੁਧਿ ਕਛੂ ਨ ਪਾਈ ॥

(ਉਹ) ਸੌਂ ਗਿਆ ਅਤੇ ਕੋਈ ਵੀ ਹੋਸ਼ ਨਾ ਰਹੀ।

ਨਾਰਿ ਪਛਾਨ ਘਾਤ ਕਹ ਧਾਈ ॥੧੩॥

ਤਾਂ ਮੌਕਾ ਤਕ ਕੇ (ਉਹ) ਇਸਤਰੀ ਮਾਰਨ ਲਈ ਆ ਗਈ ॥੧੩॥

ਅਠ ਹਜ਼ਾਰ ਮਨ ਸਿਕਾ ਲਯੋ ॥

ਉਸ ਨੇ ਅੱਠ ਹਜ਼ਾਰ ਮਣ ਸਿੱਕਾ ਲਿਆ

ਤਾ ਪਰ ਅਵਟਿ ਢਾਰਿ ਕਰਿ ਦਯੋ ॥

ਅਤੇ ਪੰਘਾਰ ਕੇ ਉਸ ਉਤੇ ਪਾ ਦਿੱਤਾ।

ਭਸਮੀ ਭੂਤ ਦੈਤ ਵਹੁ ਕਿਯੋ ॥

ਉਸ ਦੈਂਤ ਨੂੰ ਸਾੜ ਕੇ ਸੁਆਹ ਕਰ ਦਿੱਤਾ

ਬਿਰਹਵਤੀ ਪੁਰ ਕੌ ਸੁਖ ਦਿਯੋ ॥੧੪॥

ਅਤੇ ਬਿਰਹਵਤੀ ਨਾਂ ਦੇ ਨਗਰ ਨੂੰ ਸੁਖ ਦਿੱਤਾ ॥੧੪॥

ਦੋਹਰਾ ॥

ਦੋਹਰਾ:

ਇਹ ਛਲ ਅਬਲਾ ਅਸੁਰ ਹਨਿ ਨ੍ਰਿਪਹਿ ਬਰਿਯੋ ਸੁਖ ਪਾਇ ॥

ਇਸ ਛਲ ਨਾਲ ਇਸਤਰੀ (ਵੇਸਵਾ) ਨੇ ਦੈਂਤ ਨੂੰ ਮਾਰਿਆ ਅਤੇ ਰਾਜੇ ਨਾਲ ਵਿਆਹ ਕਰ ਕੇ ਸੁਖ ਪਾਇਆ।

ਸਕਲ ਪ੍ਰਜਾ ਸੁਖ ਸੌ ਬਸੀ ਹ੍ਰਿਦੈ ਹਰਖ ਉਪਜਾਇ ॥੧੫॥

ਸਾਰੀ ਪ੍ਰਜਾ ਹਿਰਦੇ ਵਿਚ ਪ੍ਰਸੰਨ ਹੋ ਕੇ ਸੁਖ ਪੂਰਵਕ ਰਹਿਣ ਲਗੀ ॥੧੫॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੩੦॥੬੧੯੩॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੩੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੩੦॥੬੧੯੩॥ ਚਲਦਾ॥

ਚੌਪਈ ॥

ਚੌਪਈ:

ਵਲੰਦੇਜ ਕੋ ਏਕ ਨ੍ਰਿਪਾਲਾ ॥

ਵਲੰਦੇਜ (ਦੇਸ਼) ਦਾ ਇਕ ਰਾਜਾ ਸੀ।

ਵਲੰਦੇਜ ਦੇਈ ਘਰ ਬਾਲਾ ॥

ਉਸ ਦੇ ਘਰ ਵਲੰਦੇਜ ਦੇਈ ਨਾਂ ਦੀ ਇਸਤਰੀ ਸੀ।

ਤਾ ਪੁਰ ਕੁਪ੍ਰਯੋ ਫਿਰੰਗ ਰਾਇ ਮਨ ॥

ਉਸ ਤੇ ਫਿਰੰਗ ਰਾਇ ਮਨ ਵਿਚ ਕ੍ਰੋਧਿਤ ਹੋਇਆ।

ਸੈਨ ਚੜਾ ਲੈ ਕਰਿ ਸੰਗ ਅਨਗਨ ॥੧॥

ਅਣਗਿਣਤ ਸੈਨਾ ਲੈ ਕੇ ਚੜ੍ਹਾਈ ਕਰ ਦਿੱਤੀ ॥੧॥

ਨਾਮੁ ਫਿਰੰਗੀ ਰਾਇ ਨ੍ਰਿਪਤਿ ਤਿਹ ॥

ਉਸ ਰਾਜੇ ਦਾ ਨਾਂ ਫਿਰੰਗੀ ਰਾਇ ਸੀ

ਅੰਗਰੇਜਨ ਪਰ ਚੜਤ ਕਰੀ ਜਿਹ ॥

ਜਿਸ ਨੇ ਅੰਗ੍ਰੇਜ਼ਾਂ ਉਤੇ ਚੜ੍ਹਾਈ ਕੀਤੀ ਸੀ।

ਅਨਗਨ ਲਏ ਚਮੂੰ ਚਤੁਰੰਗਾ ॥

ਉਸ ਨੇ ਅਣਗਿਣਤ ਚਤੁਰੰਗਨੀ ਸੈਨਾ ਨਾਲ ਲੈ ਲਈ।

ਜਨੁ ਕਰਿ ਉਮਡਿ ਚਲਿਯੋ ਜਲ ਗੰਗਾ ॥੨॥

(ਇੰਜ ਲਗਦਾ ਸੀ) ਮਾਨੋ ਗੰਗਾ ਦਾ ਜਲ ਉਮਡ ਪਿਆ ਹੋਵੇ ॥੨॥

ਵਲੰਦੇਜ ਦੇਈ ਕੇ ਨਾਥਹਿ ॥

ਵਲੰਦੇਜ ਦੇਈ ਦੇ ਪਤੀ ਨੇ

ਪ੍ਰਾਨ ਤਜੇ ਡਰ ਹੀ ਕੇ ਸਾਥਹਿ ॥

ਡਰ ਨਾਲ ਹੀ ਪ੍ਰਾਣ ਤਿਆਗ ਦਿੱਤੇ।

ਰਾਨੀ ਭੇਦ ਨ ਕਾਹੂ ਦਯੋ ॥

ਰਾਣੀ ਨੇ ਇਹ ਭੇਦ ਕਿਸੇ ਨੂੰ ਨਾ ਦਸਿਆ

ਤ੍ਰਾਸ ਤ੍ਰਸਤ ਰਾਜਾ ਮਰਿ ਗਯੋ ॥੩॥

ਕਿ ਰਾਜਾ ਡਰ ਕਰ ਕੇ ਹੀ ਮਰ ਗਿਆ ਹੈ ॥੩॥

ਮ੍ਰਿਤਕ ਨਾਥ ਤਿਹ ਸਮੈ ਨਿਹਾਰਾ ॥

(ਉਸ ਨੇ) ਉਸ ਵੇਲੇ ਆਪਣੇ ਮੋਏ ਹੋਏ ਪਤੀ ਨੂੰ ਵੇਖਿਆ

ਔਰ ਸੰਗ ਬਹੁ ਸੈਨ ਬਿਚਾਰਾ ॥

ਅਤੇ ਸੈਨਾ ਨਾਲ ਵਿਚਾਰ ਵਿਟਾਂਦਰਾ ਕੀਤਾ।

ਇਹੈ ਘਾਤ ਜਿਯ ਮਾਹਿ ਬਿਚਾਰੀ ॥

ਉਸ ਨੇ ਮਨ ਵਿਚ ਇਹ ਵਿਓਂਤ ਬਣਾਈ

ਕਾਸਟ ਪੁਤ੍ਰਿਕਾ ਲਛ ਸਵਾਰੀ ॥੪॥

ਅਤੇ ਕਾਠ ਦੀਆਂ ਇਕ ਲਖ ਮੂਰਤੀਆਂ ਬਣਵਾ ਲਈਆਂ ॥੪॥

ਲਛ ਹੀ ਹਾਥ ਬੰਦੂਕ ਸਵਾਰੀ ॥

(ਉਨ੍ਹਾਂ ਦੇ) ਹੱਥਾਂ ਵਿਚ ਲੱਖ ਹੀ ਬੰਦੂਕਾਂ ਥੰਮਾ ਦਿੱਤੀਆਂ

ਦਾਰੂ ਗੋਲਿਨ ਭਰੀ ਸੁਧਾਰੀ ॥

ਜੋ ਦਾਰੂ ਅਤੇ ਗੋਲੀਆਂ ਨਾਲ ਭਰੀਆਂ ਹੋਈਆਂ ਸਨ।

ਡਿਵਢਾ ਚੁਨਤ ਭਈ ਤੁਪਖਾਨਾ ॥

ਡਿਉਡੀ ਉਤੇ ਤੋਪਖਾਨੇ ਨੂੰ ਬੀੜ ਦਿੱਤਾ

ਤੀਰ ਬੰਦੂਕ ਕਮਾਨ ਅਰੁ ਬਾਨਾ ॥੫॥

ਅਤੇ ਤੀਰ, ਬੰਦੂਕ, ਕਮਾਨ ਅਤੇ ਬਾਣ ਆਦਿ (ਇਕੱਠੇ ਕਰ ਲਏ) ॥੫॥

ਜਬ ਅਰਿ ਸੈਨ ਨਿਕਟ ਤਿਹ ਆਈ ॥

ਜਦ ਵੈਰੀ ਦੀ ਸੈਨਾ ਨੇੜੇ ਆਈ

ਸਭਹਿਨ ਗਈ ਪਲੀਤਾ ਲਾਈ ॥

ਤਾਂ ਸਾਰਿਆਂ ਪਲੀਤਿਆਂ ਨੂੰ (ਅੱਗ) ਲਗਾ ਦਿੱਤੀ।

ਬੀਸ ਹਜਾਰ ਤੁਪਕ ਇਕ ਬਾਰ ॥

ਵੀਹ ਹਜ਼ਾਰ ਬੰਦੂਕਾਂ ਇਕੋ ਵਾਰ ਛੁਟ ਗਈਆਂ।

ਛੁਟਗੀ ਕਛੁ ਨ ਰਹੀ ਸੰਭਾਰਾ ॥੬॥

(ਕਿਸੇ ਨੂੰ) ਕੋਈ ਸੰਭਾਲ ਨਾ ਰਹੀ ॥੬॥

ਜਿਮਿ ਮਖੀਰ ਕੀ ਉਡਤ ਸੁ ਮਾਖੀ ॥

ਜਿਵੇਂ ਸ਼ਹਿਦ ਦੇ ਛੱਤੇ ਤੋਂ ਮੱਖੀਆਂ ਉਡਦੀਆਂ ਹਨ,

ਤਿਮਿ ਹੀ ਚਲੀ ਬੰਦੂਕੈ ਬਾਖੀ ॥

ਤਿਵੇਂ ਹੀ ਬਾਕੀ ਦੀਆਂ ਬੰਦੂਕਾਂ ਵੀ ਚਲ ਪਈਆਂ।

ਜਾ ਕੇ ਲਗੇ ਅੰਗ ਮੌ ਬਾਨਾ ॥

ਜਿਨ੍ਹਾਂ ਦੇ ਸ਼ਰੀਰ ਵਿਚ ਬਾਣ ਲਗੇ,

ਤਤਛਿਨ ਤਿਨ ਭਟ ਤਜੇ ਪਰਾਨਾ ॥੭॥

ਤਾਂ ਉਹ ਸੂਰਮੇ ਤੁਰਤ ਪ੍ਰਾਣ ਛਡ ਗਏ ॥੭॥

ਤਰਫਰਾਹਿ ਗੌਰਿਨ ਕੇ ਮਾਰੇ ॥

ਗੋਲੀਆਂ ਦੇ ਲਗਣ ਕਰ ਕੇ ਤੜਫੜਾਣ ਲਗੇ।

ਪਛੁ ਸੁਤ ਓਰਨ ਜਨੁਕ ਬਿਦਾਰੇ ॥

(ਇੰਜ ਲਗਦਾ ਸੀ) ਮਾਨੋ ਗੜ੍ਹਿਆਂ ਦੇ ਪੈਣ ਨਾਲ ਪੰਛੀਆਂ ਦੇ ਬੱਚੇ ਮਰ ਗਏ ਹੋਣ।

ਰਥੀ ਸੁ ਨਾਗਪਤੀ ਅਰੁ ਬਾਜਾ ॥

ਰਥਵਾਨ, ਹਾਥੀਆਂ ਦੇ ਮਾਲਕ ਅਤੇ ਘੋੜੇ

ਜਮ ਪੁਰ ਗਏ ਸਹਿਤ ਨਿਜੁ ਰਾਜਾ ॥੮॥

ਆਪਣੇ ਰਾਜੇ ਸਮੇਤ ਜਮਪੁਰੀ ਨੂੰ ਚਲੇ ਗਏ ॥੮॥

ਦੋਹਰਾ ॥

ਦੋਹਰਾ:

ਇਹ ਚਰਿਤ੍ਰ ਤਨ ਚੰਚਲਾ ਕੂਟੋ ਕਟਕ ਹਜਾਰ ॥

ਇਸ ਚਰਿਤ੍ਰ ਨਾਲ ਇਸਤਰੀ ਨੇ ਹਜ਼ਾਰਾਂ ਸੈਨਿਕਾਂ ਨੂੰ ਕੁਟ ਦਿੱਤਾ

ਅਰਿ ਮਾਰੇ ਰਾਜਾ ਸਹਿਤ ਗਏ ਗ੍ਰਿਹਨ ਕੌ ਹਾਰਿ ॥੯॥

ਅਤੇ ਰਾਜੇ ਸਹਿਤ ਵੈਰੀਆਂ ਨੂੰ ਮਾਰ ਦਿੱਤਾ ਅਤੇ ਜੋ (ਬਚੇ ਉਹ) ਹਾਰ ਕੇ ਘਰਾਂ ਨੂੰ ਪਰਤ ਗਏ ॥੯॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਇਕਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੩੧॥੬੨੦੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੩੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੩੧॥੬੨੦੨॥ ਚਲਦਾ॥

ਚੌਪਈ ॥

ਚੌਪਈ:

ਸਹਿਰ ਭੇਹਰੇ ਏਕ ਨ੍ਰਿਪਤਿ ਬਰ ॥

ਭੇਹਰੇ ਸ਼ਹਿਰ ਦਾ ਇਕ ਚੰਗਾ ਰਾਜਾ ਸੀ।

ਕਾਮ ਸੈਨ ਤਿਹ ਨਾਮ ਕਹਤ ਨਰ ॥

ਲੋਕੀਂ ਉਸ ਦਾ ਨਾਂ ਕਾਮ ਸੈਨ ਕਹਿੰਦੇ ਸਨ।

ਕਾਮਾਵਤੀ ਤਵਨ ਕੀ ਨਾਰੀ ॥

ਉਸ ਦੀ ਇਸਤਰੀ ਕਾਮਾਵਤੀ ਸੀ

ਰੂਪਵਾਨ ਦੁਤਿਵਾਨ ਉਜਿਯਾਰੀ ॥੧॥

ਜੋ ਬਹੁਤ ਰੂਪਵਾਨ, ਸੁੰਦਰ ਅਤੇ ਉਜਲੀ ਸੀ ॥੧॥

ਤਾ ਕੇ ਬਹੁਤ ਰਹੈ ਗ੍ਰਿਹ ਬਾਜਿਨ ॥

ਉਸ ਦੇ ਘਰ ਬਹੁਤ ਘੋੜੀਆਂ ਹੁੰਦੀਆਂ ਸਨ,

ਜਯੋ ਕਰਤ ਤਾਜੀ ਅਰੁ ਤਾਜਿਨ ॥

ਜੋ ਘੋੜੇ ਅਤੇ ਘੋੜੀਆਂ ਪੈਦਾ ਕਰਦੀਆਂ ਰਹਿੰਦੀਆਂ ਸਨ।

ਤਹ ਭਵ ਏਕ ਬਛੇਰਾ ਲਯੋ ॥

ਉਥੇ ਇਕ ਵਿਛੇਰੇ ਨੇ ਜਨਮ ਲਿਆ।

ਭੂਤ ਭਵਿਖ੍ਯ ਨ ਵੈਸੇ ਭਯੋ ॥੨॥

ਉਸ ਵਰਗਾ (ਕੋਈ ਸੁੰਦਰ ਵਛੇਰਾ) ਨਾ ਭੂਤ ਵਿਚ ਹੋਇਆ ਸੀ ਅਤੇ ਨਾ ਭਵਿਖ ਵਿਚ ਹੋਵੇਗਾ ॥੨॥

ਤਹ ਇਕ ਹੋਤ ਸਾਹ ਬਡਭਾਗੀ ॥

ਉਥੇ ਇਕ ਵਡਭਾਗੀ ਸ਼ਾਹ ਹੁੰਦਾ ਸੀ।

ਰੂਪ ਕੁਅਰ ਨਾਮਾ ਅਨੁਰਾਗੀ ॥

ਉਸ ਰਸਿਕ ਦਾ ਨਾਂ ਰੂਪ ਕੁਮਾਰ (ਕੁਅਰ) ਸੀ।

ਪ੍ਰੀਤਿ ਕਲਾ ਤਿਹ ਸੁਤਾ ਭਨਿਜੈ ॥

ਉਸ ਦੀ ਪੁੱਤਰੀ ਦਾ ਨਾਂ ਪ੍ਰੀਤ ਕਲਾ ਸੀ,


Flag Counter