ਸ਼੍ਰੀ ਦਸਮ ਗ੍ਰੰਥ

ਅੰਗ - 386


ਹੋਇ ਬਿਦਾ ਤਬ ਹੀ ਗੁਰ ਤੇ ਕਬਿ ਸ੍ਯਾਮ ਕਹੈ ਅਪੁਨੇ ਪੁਰਿ ਆਯੋ ॥੮੯੧॥

ਕਵੀ ਸ਼ਿਆਮ ਕਹਿੰਦੇ ਹਨ, ਉਸ ਵੇਲੇ ਗੁਰੂ ਤੋਂ ਵਿਦਾ ਹੋ ਕੇ (ਸ੍ਰੀ ਕ੍ਰਿਸ਼ਨ) ਆਪਣੇ ਨਗਰ ਵਿਚ ਆ ਗਏ ॥੮੯੧॥

ਦੋਹਰਾ ॥

ਦੋਹਰਾ:

ਮਿਲੇ ਆਇ ਕੈ ਕੁਟੰਬ ਕੇ ਅਤਿ ਹੀ ਹਰਖ ਬਢਾਇ ॥

(ਫਿਰ) ਬਹੁਤ ਆਨੰਦ ਵਧਾ ਕੇ (ਸ੍ਰੀ ਕ੍ਰਿਸ਼ਨ) ਪਰਿਵਾਰ ਨੂੰ ਆ ਕੇ ਮਿਲੇ।

ਸੁਖ ਤਿਹ ਕੋ ਪ੍ਰਾਪਤਿ ਭਯੋ ਚਿਤਵਨ ਗਈ ਪਰਾਇ ॥੮੯੨॥

ਉਸ (ਸੰਦੀਪਨ) ਨੂੰ ਸੁਖ ਮਿਲਿਆ ਅਤੇ (ਉਸ ਦੀ) ਚਿੰਤਾ ਦੂਰ ਹੋ ਗਈ। (ਅਰਥਾਂਤਰ ਪਰਿਵਾਰ ਵਾਲਿਆਂ ਨੂੰ ਸੁਖ ਮਿਲਿਆ ਅਤੇ ਉਨ੍ਹਾਂ ਦੀ ਚਿੰਤਾ ਖ਼ਤਮ ਹੋ ਗਈ) ॥੮੯੨॥

ਇਤਿ ਸਸਤ੍ਰ ਬਿਦਿਆ ਸੀਖ ਕੈ ਸੰਦੀਪਨ ਕੋ ਪੁਤ੍ਰ ਆਨਿ ਦੇ ਕਰਿ ਬਿਦਾ ਹੋਇ ਗ੍ਰਿਹ ਕੋ ਆਵਤ ਭਏ ਧਿਆਇ ਸਮਾਪਤੰ ॥

ਇਥੇ ਸ਼ਸਤ੍ਰ ਵਿਦਿਆ ਸਿਖ ਲੈਣ ਅਤੇ ਸੰਦੀਪਨ ਦੇ ਪੁੱਤਰ ਲਿਆ ਦੇਣ ਅਤੇ ਵਿਦਾ ਹੋ ਕੇ ਘਰ ਆ ਜਾਣ ਦਾ ਅਧਿਆਇ ਸਮਾਪਤ।

ਅਥ ਊਧੋ ਬ੍ਰਿਜ ਭੇਜਾ ॥

ਹੁਣ ਊਧੋ ਨੂੰ ਬ੍ਰਜ ਵਿਚ ਭੇਜਣ ਦਾ ਕਥਨ:

ਸਵੈਯਾ ॥

ਸਵੈਯਾ:

ਸੋਵਤ ਹੀ ਇਹ ਚਿੰਤ ਕਰੀ ਬ੍ਰਿਜ ਬਾਸਨ ਸਿਉ ਇਹ ਕਾਰਜ ਕਈਯੈ ॥

(ਇਕ ਦਿਨ) ਸੌਂਦਿਆਂ ਹੀ (ਸ੍ਰੀ ਕ੍ਰਿਸ਼ਨ ਨੇ) ਚਿੰਤਾ ਕੀਤੀ ਕਿ ਬ੍ਰਜ-ਵਾਸੀਆਂ ਤੋਂ (ਹਾਲ ਚਾਲ ਜਾਣਨ ਦਾ) ਇਹ ਕਾਰਜ ਕਰਨਾ ਚਾਹੀਦਾ ਹੈ।

ਪ੍ਰਾਤ ਭਏ ਤੇ ਬੁਲਾਇ ਕੈ ਊਧਵ ਭੇਜ ਕਹਿਯੋ ਤਿਹ ਠਉਰਹਿ ਦਈਯੈ ॥

ਸਵੇਰ ਹੁੰਦਿਆਂ ਹੀ ਊਧਵ ਨੂੰ ਬੁਲਾ ਕੇ (ਗੋਕਲ) ਭੇਜ ਦਿੱਤਾ ਅਤੇ ਕਿਹਾ ਕਿ ਉਥੇ ਜਾਓ

ਗ੍ਵਾਰਨਿ ਜਾਇ ਸੰਤੋਖ ਕਰੈ ਸੁ ਸੰਤੋਖ ਕਰੈ ਹਮਰੀ ਧਰਮ ਮਈਯੈ ॥

ਅਤੇ ਗੋਪੀਆਂ ਨੂੰ ਧੀਰਜ ਦਿਓ ਅਤੇ ਮੇਰੀ ਧਰਮ ਮਾਤਾ ਨੂੰ ਵੀ ਸੰਤੋਖ ਕਰਾਓ।

ਯਾ ਤੇ ਨ ਬਾਤ ਭਲੀ ਕਛੁ ਅਉਰ ਹੈ ਮੋਹਿ ਬਿਬੇਕਹਿ ਕੋ ਝਗਰਈਯੈ ॥੮੯੩॥

ਇਸ ਤੋਂ ਚੰਗੀ ਗੱਲ ਹੋਰ ਕੋਈ ਨਹੀਂ ਕਿ ਮੋਹ ਅਤੇ ਵਿਵੇਕ ਨੂੰ (ਆਪਸ ਵਿਚ) ਝਗੜਾਈਏ (ਅਰਥਾਤ ਮੋਹ ਦੇ ਪ੍ਰਭਾਵ ਨੂੰ ਵਿਵੇਕ ਨਾਲ ਖ਼ਤਮ ਕਰ ਦੇਈਏ) ॥੮੯੩॥

ਪ੍ਰਾਤ ਭਏ ਤੇ ਬੁਲਾਇ ਕੈ ਊਧਵ ਪੈ ਬ੍ਰਿਜ ਭੂਮਹਿ ਭੇਜ ਦਯੋ ਹੈ ॥

ਸਵੇਰ ਹੁੰਦਿਆਂ ਹੀ ਊਧਵ ਨੂੰ ਬੁਲਾ ਕੇ ਬ੍ਰਜ-ਭੂਮੀ ਨੂੰ ਭੇਜ ਦਿੱਤਾ ਹੈ।

ਸੋ ਚਲਿ ਨੰਦ ਕੇ ਧਾਮ ਗਯੋ ਬਤੀਯਾ ਕਹਿ ਸੋਕ ਅਸੋਕ ਭਯੋ ਹੈ ॥

ਉਹ ਚਲ ਕੇ ਨੰਦ ਦੇ ਘਰ ਗਿਆ ਅਤੇ ਸ਼ੋਕ ਤੋਂ ਅਸ਼ੋਕ ਦੀਆਂ ਗੱਲਾਂ ਕਹਿਣ ਲਗਾ ਹੈ।

ਨੰਦ ਕਹਿਯੋ ਸੰਗਿ ਊਧਵ ਕੇ ਕਬਹੂੰ ਹਰਿ ਜੀ ਮੁਹਿ ਚਿਤ ਕਯੋ ਹੈ ॥

(ਉੱਤਰ ਵਿਚ) ਨੰਦ ਨੇ ਊਧਵ ਨੂੰ ਕਿਹਾ, ਕੀ ਮੈਨੂੰ ਕਦੇ ਸ੍ਰੀ ਕ੍ਰਿਸ਼ਨ ਨੇ ਯਾਦ ਕੀਤਾ ਹੈ।

ਯੌ ਕਹਿ ਕੈ ਸੁਧਿ ਸ੍ਯਾਮਹਿ ਕੈ ਧਰਨੀ ਪਰ ਸੋ ਮੁਰਝਾਇ ਪਯੋ ਹੈ ॥੮੯੪॥

ਇਸ ਤਰ੍ਹਾਂ ਕਹਿ ਕੇ ਸ਼ਿਆਮ ਦੀ ਯਾਦ ਕਰਦਿਆਂ ਉਹ (ਨੰਦ) ਧਰਤੀ ਉਤੇ ਮੂਰਛਿਤ ਹੋ ਕੇ ਡਿਗ ਪਿਆ ॥੮੯੪॥

ਜਬ ਨੰਦ ਪਰਿਯੋ ਗਿਰ ਭੂਮਿ ਬਿਖੈ ਤਬ ਯਾਹਿ ਕਹਿਯੋ ਜਦੁਬੀਰ ਅਏ ॥

ਜਦ ਨੰਦ (ਬੇਸੁਧ ਹੋ ਕੇ) ਧਰਤੀ ਉਤੇ ਡਿਗ ਪਿਆ, ਤਦ ਉਸ (ਊਧਵ) ਨੇ ਕਿਹਾ ਕਿ ਕ੍ਰਿਸ਼ਨ ਆ ਗਏ ਹਨ।

ਸੁਨਿ ਕੈ ਬਤੀਯਾ ਉਠਿ ਠਾਢ ਭਯੋ ਮਨ ਕੇ ਸਭ ਸੋਕ ਪਰਾਇ ਗਏ ॥

(ਇਹ) ਗੱਲ ਸੁਣ ਕੇ (ਨੰਦ) ਉਠ ਕੇ ਖੜਾ ਹੋ ਗਿਆ ਅਤੇ ਮਨ ਦੇ ਸਾਰੇ ਗ਼ਮ ਦੂਰ ਹੋ ਗਏ।

ਉਠ ਕੈ ਸੁਧਿ ਸੋ ਇਹ ਭਾਤਿ ਕਹਿਯੋ ਹਮ ਜਾਨਤ ਊਧਵ ਪੇਚ ਕਏ ॥

(ਜਦ) ਉਠ ਕੇ ਅਤੇ ਸਾਵਧਾਨ ਹੋ ਕੇ (ਨੰਦ ਨੇ ਕ੍ਰਿਸ਼ਨ ਨੂੰ ਨਾ ਵੇਖਿਆ, ਤਾਂ) ਇਸ ਤਰ੍ਹਾਂ ਕਹਿਣ ਲਗਾ, ਮੈਂ ਜਾਣਦਾ ਹਾਂ ਕਿ ਊਧਵ ਨੇ ਛਲ ਕੀਤਾ ਹੈ।

ਤਜ ਕੈ ਬ੍ਰਿਜ ਕੋ ਪੁਰ ਬੀਚ ਗਏ ਫਿਰਿ ਕੈ ਬ੍ਰਿਜ ਮੈ ਨਹੀ ਸ੍ਯਾਮ ਅਏ ॥੮੯੫॥

ਬ੍ਰਜ ਨੂੰ ਤਿਆਗ ਕੇ ਸ੍ਰੀ ਕ੍ਰਿਸ਼ਨ (ਮਥੁਰਾ) ਨਗਰ ਵਿਚ (ਚਲੇ) ਗਏ ਹਨ ਅਤੇ ਮੁੜ ਕੇ ਬ੍ਰਜ ਵਿਚ ਨਹੀਂ ਆਏ ਹਨ ॥੮੯੫॥

ਸ੍ਯਾਮ ਗਏ ਤਜਿ ਕੈ ਬ੍ਰਿਜ ਕੋ ਬ੍ਰਿਜ ਲੋਗਨ ਕੋ ਅਤਿ ਹੀ ਦੁਖੁ ਦੀਨੋ ॥

ਸ੍ਰੀ ਕ੍ਰਿਸ਼ਨ ਬ੍ਰਜ ਨੂੰ ਤਿਆਗ ਕੇ (ਚਲੇ) ਗਏ ਹਨ ਅਤੇ ਬ੍ਰਜ-ਵਾਸੀਆਂ ਨੂੰ ਬਹੁਤ ਹੀ ਦੁਖ ਦਿੱਤਾ ਹੈ।

ਊਧਵ ਬਾਤ ਸੁਨੋ ਹਮਰੀ ਤਿਹ ਕੈ ਬਿਨੁ ਭਯੋ ਹਮਰੋ ਪੁਰ ਹੀਨੋ ॥

ਹੇ ਊਧਵ! ਮੇਰੀ ਗੱਲ ਸੁਣੋ, ਉਸ ਤੋਂ ਬਿਨਾ ਸਾਡਾ ਨਗਰ ਸਖਣਾ ਜਿਹਾ ਹੋ ਗਿਆ ਹੈ।

ਦੈ ਬਿਧਿ ਨੈ ਹਮਰੇ ਗ੍ਰਿਹ ਬਾਲਕ ਪਾਪ ਬਿਨਾ ਹਮ ਤੇ ਫਿਰਿ ਛੀਨੋ ॥

ਸਾਡੇ ਘਰ ਵਿਧਾਤਾ ਨੇ ਬਾਲਕ ਦੇ ਕੇ, ਬਿਨਾ ਕਿਸੇ ਪਾਪ ਕੀਤੇ ਦੇ, ਸਾਡੇ ਤੋਂ ਫਿਰ ਖੋਹ ਲਿਆ ਹੈ।

ਯੌ ਕਹਿ ਸੀਸ ਝੁਕਾਇ ਰਹਿਯੋ ਬਹੁ ਸੋਕ ਬਢਿਯੋ ਅਤਿ ਰੋਦਨ ਕੀਨੋ ॥੮੯੬॥

ਇਸ ਤਰ੍ਹਾਂ ਕਹਿ ਕੇ (ਉਸ ਨੇ) ਸਿਰ ਨਿਵਾ ਲਿਆ ਅਤੇ ਆਪਣਾ ਸ਼ੋਕ ਬਹੁਤ ਵਧਾ ਲਿਆ ਅਤੇ ਬਹੁਤ ਰੋਇਆ ॥੮੯੬॥

ਕਹਿ ਕੈ ਇਹ ਬਾਤ ਪਰਿਯੋ ਧਰਿ ਪੈ ਉਠਿ ਫੇਰਿ ਕਹਿਯੋ ਸੰਗ ਊਧਵ ਇਉ ॥

ਇਹ ਗੱਲ ਕਹਿ ਕੇ (ਨੰਦ) ਧਰਤੀ ਉਤੇ ਡਿਗ ਪਿਆ (ਅਤੇ ਹੋਸ਼ ਪਰਤਣ ਤੇ) ਫਿਰ ਉਠਕੇ ਊਧਵ ਨੂੰ ਇਸ ਤਰ੍ਹਾਂ ਕਹਿਣ ਲਗਾ

ਤਜਿ ਕੈ ਬ੍ਰਿਜ ਸ੍ਯਾਮ ਗਏ ਮਥੁਰਾ ਹਮ ਸੰਗ ਕਹੋ ਕਬ ਕਾਰਨਿ ਕਿਉ ॥

ਕਿ ਬ੍ਰਜ ਨੂੰ ਛਡ ਕੇ ਕ੍ਰਿਸ਼ਨ ਮਥੁਰਾ ਕਿਉਂ ਚਲੇ ਗਏ, ਤੂੰ ਇਸ ਦਾ ਕਾਰਨ ਹੁਣ ਸਾਨੂੰ ਦਸ।

ਤੁਮਰੇ ਅਬ ਪਾਇ ਲਗੋ ਉਠ ਕੈ ਸੁ ਭਈ ਬਿਰਥਾ ਸੁ ਕਹੋ ਸਭ ਜਿਉ ॥

ਮੈਂ ਉਠ ਕੇ ਤੇਰੇ ਪੈਰੀ ਪੈਂਦਾ ਹਾਂ (ਹੇ ਊਧਵ!) ਜੋ ਗੱਲ ਹੋਈ ਹੈ, ਉਸ ਸਾਰੀ ਦਾ ਜਿਉਂ (ਦਾ ਤਿਉਂ) ਬ੍ਰਿੱਤਾਂਤ ਸੁਣਾ।

ਤਿਹ ਤੇ ਨਹੀ ਲੇਤ ਕਛੂ ਸੁਧਿ ਹੈ ਮੁਹਿ ਪਾਪਿ ਪਛਾਨਿ ਕਛੂ ਰਿਸ ਸਿਉ ॥੮੯੭॥

ਮੈਨੂੰ ਪਾਪੀ ਸਮਝ ਕੇ ਅਤੇ ਕੁਝ ਕ੍ਰੋਧ ਕਰ ਕੇ (ਕ੍ਰਿਸ਼ਨ ਚਲੇ ਗਏ ਹਨ) ਇਸੇ ਲਈ ਮੇਰੀ ਕੁਝ ਵੀ ਖਬਰ ਸਾਰ ਨਹੀਂ ਲੈਂਦੇ ॥੮੯੭॥

ਸੁਨਿ ਕੈ ਤਿਨ ਊਧਵ ਯੌ ਬਤੀਯਾ ਇਹ ਭਾਤਨਿ ਸਿਉ ਤਿਹ ਉਤਰ ਦੀਨੋ ॥

ਉਸ ਦੀ ਇਸ ਤਰ੍ਹਾਂ ਦੀ ਗੱਲ ਸੁਣ ਕੇ, ਇਸ ਪ੍ਰਕਾਰ ਉਸ (ਨੰਦ) ਨੇ ਉੱਤਰ ਦਿੱਤਾ। ਉਹ ਬਸੁਦੇਵ ਦੇ ਪੁੱਤਰ ਸਨ,

ਥੋ ਸੁਤ ਸੋ ਬਸੁਦੇਵਹਿ ਕੋ ਤੁਮ ਤੇ ਸਭ ਪੈ ਪ੍ਰਭ ਜੂ ਨਹੀ ਛੀਨੋ ॥

ਤੁਹਾਡੇ ਤੋਂ ਅਤੇ ਸਾਰਿਆਂ ਕੋਲੋਂ ਵਿਧਾਤਾ ਨੇ ਖੋਹਿਆ ਤਾਂ ਨਹੀਂ ਹੈ।

ਸੁਨਿ ਕੈ ਪੁਰਿ ਕੋ ਪਤਿ ਯੌ ਬਤੀਯਾ ਕਬਿ ਸ੍ਯਾਮ ਉਸਾਸ ਕਹੈ ਤਿਨ ਲੀਨੋ ॥

ਕਵੀ ਸ਼ਿਆਮ ਕਹਿੰਦੇ ਹਨ, ਊਧਵ ਪਾਸੋਂ ਇਹ ਗੱਲ ਸੁਣ ਕੇ ਨੰਦ ('ਪੁਰਿ ਕੇ ਪਤਿ') ਨੇ ਹੌਕਾ ਲਿਆ।

ਧੀਰ ਗਯੋ ਛੁਟਿ ਰੋਵਤ ਭਯੋ ਇਨ ਹੂੰ ਤਿਹ ਦੇਖਤ ਰੋਦਨ ਕੀਨੋ ॥੮੯੮॥

(ਉਸ ਦਾ) ਧੀਰਜ ਖ਼ਤਮ ਹੋ ਗਿਆ ਅਤੇ ਰੋਣ ਲਗ ਗਿਆ, ਉਸ (ਨੂੰ ਰੋਂਦਿਆਂ ਵੇਖ ਕੇ ਇਸ ਨੇ ਵੀ) ਰੋਣਾ ਸ਼ੁਰੂ ਕਰ ਦਿੱਤਾ ॥੮੯੮॥

ਹਠਿ ਊਧਵ ਕੈ ਇਹ ਭਾਤਿ ਕਹਿਯੋ ਪੁਰ ਕੇ ਪਤਿ ਸੋ ਕਛੁ ਸੋਕ ਨ ਕੀਜੈ ॥

ਹਠ ਕਰ ਕੇ ਊਧਵ ਨੇ (ਨੰਦ ਨੂੰ) ਇਸ ਤਰ੍ਹਾਂ ਕਿਹਾ ਕਿ ਜ਼ਰਾ ਜਿੰਨਾ ਵੀ ਗ਼ਮ ਨਾ ਕਰੋ।

ਸ੍ਯਾਮ ਕਹੀ ਮੁਹਿ ਜੋ ਬਤੀਯਾ ਤਿਹ ਕੀ ਬਿਰਥਾ ਸਭ ਹੀ ਸੁਨਿ ਲੀਜੈ ॥

ਸ੍ਰੀ ਕ੍ਰਿਸ਼ਨ ਨੇ ਮੂੰਹੋਂ ਜੋ ਗੱਲ ਕਹੀ ਹੈ, ਉਸ ਦੀ ਸਾਰੀ ਬਿਰਥਾ ਸੁਣ ਲਵੋ।

ਜਾ ਕੀ ਕਥਾ ਸੁਨਿ ਹੋਤ ਖੁਸੀ ਮਨ ਦੇਖਤ ਹੀ ਜਿਸ ਕੋ ਮੁਖ ਜੀਜੈ ॥

ਜਿਸ ਦੀ ਕਥਾ ਸੁਣ ਕੇ ਮਨ ਨੂੰ ਪ੍ਰਸੰਨਤਾ ਹੁੰਦੀ ਹੈ ਅਤੇ ਜਿਸ ਦੇ ਮੁਖ ਨੂੰ ਵੇਖ ਕੇ ਜੀਵਿਆ ਜਾਂਦਾ ਹੈ।

ਵਾਹਿ ਕਹਿਯੋ ਨਹਿ ਚਿੰਤ ਕਰੋ ਨ ਕਛੂ ਇਹ ਤੇ ਤੁਮਰੋ ਫੁਨਿ ਛੀਜੈ ॥੮੯੯॥

ਉਸੇ ਨੇ ਕਿਹਾ ਹੈ ਕਿ ਚਿੰਤਾ ਨਾ ਕਰੋ, ਇਸ ਨਾਲ ਤੁਹਾਡਾ ਕੁਝ ਹਰਜਾ ਨਹੀਂ ਹੋਵੇਗਾ ॥੮੯੯॥

ਸੁਨਿ ਕੈ ਇਮ ਊਧਵ ਤੇ ਬਤੀਯਾ ਫਿਰਿ ਊਧਵ ਕੋ ਸੋਊ ਪੂਛਨ ਲਾਗਿਯੋ ॥

ਊਧਵ ਕੋਲੋਂ ਇਸ ਤਰ੍ਹਾਂ ਦੀ ਗੱਲ ਸੁਣ ਕੇ, ਫਿਰ ਊਧਵ ਤੋਂ ਉਹ ਪੁਛਣ ਲਗਿਆ।

ਕਾਨ੍ਰਹ ਕਥਾ ਸੁਨਿ ਚਿਤ ਕੇ ਬੀਚ ਹੁਲਾਸ ਬਢਿਓ ਸਭ ਹੀ ਦੁਖ ਭਾਗਿਯੋ ॥

ਕ੍ਰਿਸ਼ਨ ਦੀ ਕਥਾ ਸੁਣ ਕੇ (ਉਸ ਦੇ) ਚਿਤ ਵਿਚ ਹੁਲਾਸ ਵਧ ਗਿਆ ਅਤੇ ਸਾਰੇ ਹੀ ਦੁਖ ਭਜ ਗਏ।

ਅਉਰ ਦਈ ਸਭ ਛੋਰਿ ਕਥਾ ਹਰਿ ਬਾਤ ਸੁਨੈਬੇ ਬਿਖੈ ਅਨੁਰਾਗਿਯੋ ॥

ਹੋਰ ਸਾਰੀ ਕਥਾ (ਗੱਲ) ਛਡ ਦਿੱਤੀ, (ਕੇਵਲ) ਕ੍ਰਿਸ਼ਨ ਦੀ ਗੱਲ ਸੁਣਨ ਵਿਚ ਮਗਨ ਹੋ ਗਿਆ।

ਧ੍ਯਾਨ ਲਗਾਵਤ ਜਿਉ ਜੁਗੀਯਾ ਇਹ ਤਿਉ ਹਰਿ ਧ੍ਯਾਨ ਕੇ ਭੀਤਰ ਪਾਗਿਯੋ ॥੯੦੦॥

ਜਿਸ ਤਰ੍ਹਾਂ ਜੋਗੀ ਧਿਆਨ ਲਗਾਉਂਦਾ ਹੈ, ਉਸੇ ਤਰ੍ਹਾਂ ਇਹ ਕ੍ਰਿਸ਼ਨ ਦੇ ਧਿਆਨ ਵਿਚ ਭਿਜ ਗਿਆ ॥੯੦੦॥

ਯੌ ਕਹਿ ਊਧਵ ਜਾਤ ਭਯੋ ਬ੍ਰਿਜ ਮੈ ਜਹ ਗ੍ਵਾਰਨਿ ਕੀ ਸੁਧਿ ਪਾਈ ॥

ਇਸ ਤਰ੍ਹਾਂ ਕਹਿ ਕੇ (ਅਰਥਾਤ ਸੰਦੇਸ਼ ਦੇ ਕੇ) ਊਧਵ ਬ੍ਰਜ ਵਿਚ ਚਲਾ ਗਿਆ ਅਤੇ ਉਥੇ (ਜਾ ਕੇ) ਗੋਪੀਆਂ ਦੀ ਖ਼ਬਰ ਸਾਰ ਲਈ।

ਮਾਨਹੁ ਸੋਕ ਕੋ ਧਾਮ ਹੁਤੋ ਦ੍ਰੁਮ ਠਉਰ ਰਹੇ ਸੁ ਤਹਾ ਮੁਰਝਾਈ ॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ (ਉਥੇ) ਸੋਗ ਦਾ ਘਰ ਬਣਿਆ ਹੋਇਆ ਹੋਵੇ (ਕਿਉਂਕਿ) ਉਸ ਥਾਂ ਦੇ ਬ੍ਰਿਛ ਵੀ ਮੁਰਝਾ ਰਹੇ ਹਨ।

ਮੋਨ ਰਹੀ ਗ੍ਰਿਹ ਬੈਠਿ ਤ੍ਰੀਯਾ ਮਨੋ ਯੌ ਉਪਜੀ ਇਹ ਤੇ ਦੁਚਿਤਾਈ ॥

ਗੋਪੀਆਂ ਮੌਨ ਹੋ ਕੇ ਘਰਾਂ ਵਿਚ ਬੈਠ ਰਹੀਆਂ ਹਨ, ਮਾਨੋ (ਇਸ ਦੇ ਆਉਣ ਨਾਲ ਉਨ੍ਹਾਂ ਦੇ ਮਨ ਵਿਚ) ਇਸ ਤਰ੍ਹਾਂ ਦੀ ਦੁਚਿੱਤੀ ਪੈਦਾ ਹੋ ਗਈ ਹੈ।

ਸ੍ਯਾਮ ਸੁਨੇ ਤੇ ਪ੍ਰਸੰਨ੍ਯ ਭਈ ਨਹਿ ਆਇ ਸੁਨੇ ਫਿਰਿ ਭੀ ਦੁਖਦਾਈ ॥੯੦੧॥

(ਕਾਰਨ ਇਹ ਹੈ ਕਿ) ਕ੍ਰਿਸ਼ਨ (ਦਾ ਨਾਂ) ਸੁਣ ਕੇ ਖ਼ੁਸ਼ ਹੋਈਆਂ ਹਨ ਅਤੇ ਨਾ ਆਇਆ ਸੁਣ ਕੇ ਫਿਰ ਦੁਖੀ ਹੋ ਗਈਆਂ ਹਨ ॥੯੦੧॥

ਊਧਵ ਬਾਚ ॥

ਊਧਵ ਨੇ ਕਿਹਾ:

ਸਵੈਯਾ ॥

ਸਵੈਯਾ:

ਊਧਵ ਗ੍ਵਾਰਨਿ ਸੋ ਇਹ ਭਾਤਿ ਕਹਿਯੋ ਹਰਿ ਕੀ ਬਤੀਯਾ ਸੁਨਿ ਲੀਜੈ ॥

ਊਧਵ ਨੇ ਗੋਪੀਆਂ ਨੂੰ ਇਸ ਤਰ੍ਹਾਂ ਕਿਹਾ ਕਿ ਕ੍ਰਿਸ਼ਨ ਦੀ ਗੱਲ ਸੁਣ ਲਵੋ।

ਮਾਰਗ ਜਾਹਿ ਕਹਿਯੋ ਚਲੀਯੈ ਜੋਊ ਕਾਜ ਕਹਿਯੋ ਸੋਊ ਕਾਰਜ ਕੀਜੈ ॥

ਜੋ ਮਾਰਗ (ਸ੍ਰੀ ਕ੍ਰਿਸ਼ਨ ਨੇ) ਕਿਹਾ ਹੈ, ਉਸੇ ਉਤੇ ਚਲੋ ਅਤੇ ਜੋ ਕੰਮ (ਉਸੇ ਨੇ) ਕਿਹਾ ਹੈ, ਓਹੀ ਕਰੋ।

ਜੋਗਿਨ ਫਾਰਿ ਸਭੈ ਪਟ ਹੋਵਹੁ ਯੌ ਤੁਮ ਸੋ ਕਹਿਯੋ ਸੋਊ ਕਰੀਜੈ ॥

ਸਾਰੇ ਬਸਤ੍ਰ ਪਾੜ ਕੇ ਜੋਗਣਾਂ ਹੋ ਜਾਓ, ਇਸ ਤਰ੍ਹਾਂ ਤੁਹਾਨੂੰ (ਕ੍ਰਿਸ਼ਨ ਨੇ) ਕਿਹਾ ਹੈ, ਓਹੀ ਕਰੋ।