ਸ਼੍ਰੀ ਦਸਮ ਗ੍ਰੰਥ

ਅੰਗ - 743


ਬਿਯੂਹਨਿ ਆਦਿ ਬਖਾਨੀਐ ਰਿਪੁ ਅਰਿ ਅੰਤਿ ਉਚਾਰ ॥

ਪਹਿਲਾਂ 'ਬਿਯੂਹਨਿ' (ਵ੍ਯੂਹ ਵਾਲੀ ਸੈਨਾ) (ਸ਼ਬਦ) ਕਹਿ ਕੇ, (ਫਿਰ) ਅੰਤ ਵਿਚ 'ਰਿਪੁ ਅਰਿ' ਦਾ ਉਚਾਰਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਬਿਚਾਰ ॥੫੫੦॥

(ਇਹ) ਤੁਪਕ ਦਾ ਨਾਮ ਹੁੰਦਾ ਹੈ। ਚਤੁਰੋ! ਵਿਚਾਰ ਕਰ ਲਵੋ ॥੫੫੦॥

ਬਜ੍ਰਣਿ ਆਦਿ ਬਖਾਨਿ ਕੈ ਰਿਪੁ ਅਰਿ ਅੰਤਿ ਉਚਾਰ ॥

ਪਹਿਲਾਂ 'ਬਜ੍ਰਣਿ' (ਪੱਥਰ ਦੇ ਗੋਲਿਆਂ ਵਾਲੀ ਸੈਨਾ) ਪਦ ਕਹਿ ਕੇ (ਫਿਰ) ਅੰਤ ਵਿਚ 'ਰਿਪੁ ਅਰਿ' ਪਦ ਉਚਾਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਸੁ ਧਾਰ ॥੫੫੧॥

(ਇਹ) ਤੁਪਕ ਦਾ ਨਾਮ ਹੋ ਜਾਏਗਾ। ਕਵੀਓ! ਮਨ ਵਿਚ ਧਾਰਨ ਕਰ ਲਵੋ ॥੫੫੧॥

ਬਲਣੀ ਆਦਿ ਬਖਾਨੀਐ ਰਿਪੁ ਅਰਿ ਅੰਤਿ ਉਚਾਰ ॥

ਪਹਿਲਾਂ 'ਬਲਣੀ' (ਬਲਮਾਂ ਵਾਲੀ ਸੈਨਾ) ਪਦ ਕਹਿ ਕੇ, ਅੰਤ ਤੇ 'ਰਿਪੁ ਅਰਿ' (ਸਬਦ) ਜੋੜੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਬਿਚਾਰ ॥੫੫੨॥

(ਇਹ) ਤੁਪਕ ਦਾ ਨਾਮ ਬਣ ਜਾਏਗਾ। ਕਵੀਓ! ਵਿਚਾਰ ਲਵੋ ॥੫੫੨॥

ਦਲਣੀ ਆਦਿ ਉਚਾਰਿ ਕੈ ਮਲਣੀ ਪਦ ਪੁਨਿ ਦੇਹੁ ॥

ਪਹਿਲਾਂ 'ਦਲਣੀ' (ਖੰਭਾਂ ਵਾਲੇ ਬਾਣਾਂ ਵਾਲੀ ਸੈਨਾ) ਪਦ ਕਹਿ ਕੇ, ਫਿਰ 'ਮਲਣੀ' ਸ਼ਬਦ ਕਹੋ।

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ ॥੫੫੩॥

(ਇਹ) ਨਾਮ ਤੁਪਕ ਦਾ ਹੈ। ਸਮਝਦਾਰੋ! ਵਿਚਾਰ ਲਵੋ ॥੫੫੩॥

ਬਾਦਿਤ੍ਰਣੀ ਬਖਾਨਿ ਕੈ ਅੰਤਿ ਸਬਦ ਅਰਿ ਦੇਹੁ ॥

ਪਹਿਲਾਂ 'ਬਾਦਿਤ੍ਰਣੀ' (ਵਾਜਿਆਂ ਵਾਲੀ ਸੈਨਾ) ਕਹਿ ਕੇ ਅੰਤ ਉਤੇ 'ਅਰਿ' ਸ਼ਬਦ ਰਖੋ।

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ ॥੫੫੪॥

(ਇਹ) ਤੁਪਕ ਦਾ ਨਾਮ ਬਣ ਜਾਏਗਾ। ਚਤੁਰ ਲੋਗੋ! ਚਿਤ ਵਿਚ ਸੋਚ ਲਵੋ ॥੫੫੪॥

ਆਦਿ ਨਾਦਨੀ ਸਬਦ ਕਹਿ ਰਿਪੁ ਅਰਿ ਅੰਤਿ ਉਚਾਰ ॥

ਪਹਿਲਾਂ 'ਨਾਦਨੀ' (ਸੰਖਾਂ ਵਾਲੀ ਸੈਨਾ) ਸ਼ਬਦ ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ' (ਸ਼ਬਦ) ਉਚਾਰੋ।

ਨਾਮ ਤੁਪਕ ਕੇ ਹੋਤ ਹੈ ਚੀਨਹੁ ਚਤੁਰ ਅਪਾਰ ॥੫੫੫॥

(ਇਹ) ਤੁਪਕ ਦਾ ਨਾਮ ਬਣੇਗਾ। ਸਮਝਵਾਨੋ! ਸੋਚ ਲਵੋ ॥੫੫੫॥

ਦੁੰਦਭਿ ਧਰਨੀ ਆਦਿ ਕਹਿ ਰਿਪੁ ਅਰਿ ਅੰਤਿ ਬਖਾਨ ॥

ਪਹਿਲਾਂ 'ਦੁੰਦਭਿ ਧਰਨੀ' (ਨਗਾਰੇ ਧਾਰਨ ਕਰਨ ਵਾਲੀ ਸੈਨਾ) ਪਦ ਜੋੜ ਕੇ, (ਫਿਰ) ਅੰਤ ਉਤੇ 'ਰਿਪੁ ਅਰਿ' ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਸੁਜਾਨ ॥੫੫੬॥

(ਇਹ) ਤੁਪਕ ਦਾ ਨਾਮ ਹੋ ਜਾਏਗਾ। ਸੁਜਾਨੋ! ਸਮਝ ਲਵੋ ॥੫੫੬॥

ਦੁੰਦਭਨੀ ਪਦ ਪ੍ਰਥਮ ਕਹਿ ਰਿਪੁ ਅਰਿ ਅੰਤਿ ਉਚਾਰ ॥

ਪਹਿਲਾਂ 'ਦੁੰਦਭਨੀ' (ਨਗਾਰਿਆਂ ਵਾਲੀ ਸੈਨਾ) ਪਦ ਕਹਿ ਕੇ, ਅੰਤ ਉਤੇ 'ਰਿਪੁ ਅਰਿ' ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਸੁ ਧਾਰ ॥੫੫੭॥

(ਇਹ) ਤੁਪਕ ਦਾ ਨਾਮ ਬਣੇਗਾ। ਕਵੀਓ! ਵਿਚਾਰ ਲਵੋ ॥੫੫੭॥

ਨਾਦ ਨਾਦਨੀ ਆਦਿ ਕਹਿ ਰਿਪੁ ਅਰਿ ਅੰਤਿ ਉਚਾਰ ॥

ਪਹਿਲਾਂ 'ਨਾਦ ਨਾਦਨੀ' (ਸੰਖਾਂ ਵਾਲੀ ਸੈਨਾ) ਸ਼ਬਦ ਕਹਿ ਕੇ, (ਫਿਰ) ਅੰਤ ਵਿਚ 'ਰਿਪੁ ਅਰਿ' ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਬਿਚਾਰ ॥੫੫੮॥

(ਇਹ) ਨਾਮ ਤੁਪਕ ਦਾ ਹੋਵੇਗਾ। ਕਵੀਓ! ਵਿਚਾਰ ਲਵੋ ॥੫੫੮॥

ਦੁੰਦਭਿ ਧੁਨਨੀ ਆਦਿ ਕਹਿ ਰਿਪੁ ਅਰਿ ਅੰਤਿ ਉਚਾਰ ॥

ਪਹਿਲਾਂ 'ਦੁੰਦਭਿ ਧੁਨਨੀ' (ਧੌਂਸਿਆਂ ਦੀ ਧੁਨ ਵਾਲੀ ਸੈਨਾ) ਕਹਿ ਕੇ, (ਫਿਰ) ਅੰਤ ਉਤੇ 'ਰਿਪੁ ਅਰਿ' (ਸ਼ਬਦ) ਜੋੜੋ।

ਨਾਮ ਤੁਪਕ ਕੇ ਹੋਤ ਹੈ ਸਮਝਹੁ ਸੁਘਰ ਅਪਾਰ ॥੫੫੯॥

(ਇਹ) ਤੁਪਕ ਦਾ ਨਾਮ ਬਣ ਜਾਏਗਾ। ਬੁੱਧੀਮਾਨੋ! ਵਿਚਾਰ ਕਰ ਲਵੋ ॥੫੫੯॥

ਆਦਿ ਭੇਰਣੀ ਸਬਦ ਕਹਿ ਰਿਪੁ ਪਦ ਬਹੁਰਿ ਬਖਾਨ ॥

ਪਹਿਲਾਂ 'ਭੇਰਣੀ' (ਭੇਰੀ ਦੀ ਧੁਨ ਕਰਨ ਵਾਲੀ ਸੈਨਾ) ਕਹਿ ਕੇ, ਫਿਰ 'ਰਿਪੁ ਅਰਿ' ਸ਼ਬਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਚੀਨ ਲੇਹੁ ਬੁਧਿਵਾਨ ॥੫੬੦॥

(ਇਹ) ਤੁਪਕ ਦਾ ਨਾਮ ਬਣ ਜਾਵੇਗਾ। ਚਤੁਰ ਪੁਰਸ਼ੋ! ਨਿਸ਼ਚੇ ਕਰ ਲਵੋ ॥੫੬੦॥

ਦੁੰਦਭਿ ਘੋਖਨ ਆਦਿ ਕਹਿ ਰਿਪੁ ਅਰਿ ਅੰਤਿ ਉਚਾਰ ॥

ਪਹਿਲਾਂ 'ਦੁੰਦਭਿ ਘੋਖਨ' (ਧੌਂਸਿਆਂ ਦੀ ਗੂੰਜ ਕਰਨ ਵਾਲੀ ਸੈਨਾ) ਕਹਿ ਕੇ, 'ਰਿਪੁ ਅਰਿ' (ਸ਼ਬਦ) ਜੋੜੋ।

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਨਿਰਧਾਰ ॥੫੬੧॥

(ਇਹ) ਤੁਪਕ ਦਾ ਨਾਮ ਬਣ ਜਾਵੇਗਾ। ਚਤੁਰ ਪੁਰਸ਼ੋ! ਨਿਸ਼ਚੇ ਕਰ ਲਵੋ ॥੫੬੧॥

ਨਾਦਾਨਿਸਨੀ ਆਦਿ ਕਹਿ ਰਿਪੁ ਅਰਿ ਬਹੁਰਿ ਬਖਾਨ ॥

ਪਹਿਲਾਂ 'ਨਾਦਾਨਿਸਨੀ' (ਨਾਦ ਦਾ ਸੁਰ ਕਢਣ ਵਾਲੀ ਸੈਨਾ) ਸ਼ਬਦ ਕਹਿ ਕੇ, ਫਿਰ 'ਰਿਪੁ ਅਰਿ' ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਕਰੀਅਹੁ ਚਤੁਰ ਪ੍ਰਮਾਨ ॥੫੬੨॥

(ਇਹ) ਤੁਪਕ ਦਾ ਨਾਮ ਬਣ ਜਾਏਗਾ। ਚਤੁਰ ਪੁਰਸ਼ ਨਿਸ਼ਚੇ ਕਰ ਲੈਣ ॥੫੬੨॥

ਆਨਿਕਨੀ ਪਦ ਆਦਿ ਕਹਿ ਰਿਪੁ ਪਦ ਬਹੁਰਿ ਬਖਾਨ ॥

ਪਹਿਲਾਂ 'ਆਨਿਕਨੀ' (ਨਗਾਰਿਆਂ ਵਾਲੀ ਸੈਨਾ) ਪਦ ਕਹਿ ਕੇ, ਫਿਰ 'ਰਿਪੁ' ਸ਼ਬਦ ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਸੁਜਾਨ ॥੫੬੩॥

(ਇਹ) ਤੁਪਕ ਦਾ ਨਾਮ ਬਣਦਾ ਹੈ। ਸੁਜਾਨ ਲੋਕੋ! ਸਮਝ ਲਵੋ ॥੫੬੩॥

ਪ੍ਰਥਮ ਢਾਲਨੀ ਸਬਦ ਕਹਿ ਰਿਪੁ ਅਰਿ ਅੰਤਿ ਉਚਾਰ ॥

ਪਹਿਲਾਂ 'ਢਾਲਨੀ' (ਢਾਲਾਂ ਵਾਲੀ ਸੈਨਾ) ਸ਼ਬਦ ਕਹਿ ਕੇ, (ਫਿਰ) ਅੰਤ ਉਤੇ 'ਰਿਪੁ ਅਰਿ' ਸ਼ਬਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਬਿਚਾਰ ॥੫੬੪॥

(ਇਹ) ਤੁਪਕ ਦਾ ਨਾਮ ਬਣ ਜਾਏਗਾ। ਵਿਚਾਰ ਕਰ ਲਵੋ ॥੫੬੪॥

ਢਢਨੀ ਆਦਿ ਉਚਾਰਿ ਕੈ ਰਿਪੁ ਪਦ ਬਹੁਰੋ ਦੇਹੁ ॥

ਪਹਿਲਾਂ 'ਢਢਨੀ' (ਢਢਾਂ ਵਾਲੀ ਸੈਨਾ) ਪਦ ਉਚਾਰ ਕੇ, ਫਿਰ 'ਰਿਪੁ' ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ ॥੫੬੫॥

(ਇਹ) ਤੁਪਕ ਦਾ ਨਾਮ ਬਣ ਜਾਏਗਾ। ਸਿਆਣੇ ਚਿਤ ਵਿਚ ਧਾਰ ਲੈਣ ॥੫੬੫॥

ਸੰਖਨਿਸਨੀ ਆਦਿ ਕਹਿ ਰਿਪੁ ਅਰਿ ਬਹੁਰਿ ਉਚਾਰ ॥

ਪਹਿਲਾਂ 'ਸੰਖਨਿਸਨੀ' (ਸੰਖ ਵਜਾਣ ਵਾਲੀ ਸੈਨਾ) ਕਹਿ ਕੇ, ਫਿਰ 'ਰਿਪੁ ਅਰਿ' ਉਚਾਰਨ ਕਰ ਦਿਓ।

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਨਿਰਧਾਰ ॥੫੬੬॥

(ਇਹ) ਤੁਪਕ ਦਾ ਨਾਮ ਹੋਵੇਗਾ, ਸਿਆਣੇ ਚਿਤ ਵਿਚ ਧਾਰਨ ਕਰ ਲੈਣ ॥੫੬੬॥

ਸੰਖ ਸਬਦਨੀ ਆਦਿ ਕਹਿ ਰਿਪੁ ਅਰਿ ਅੰਤਿ ਉਚਾਰ ॥

ਪਹਿਲਾਂ 'ਸੰਖ ਸਬਦਨੀ' (ਸੰਖ ਸ਼ਬਦ ਕਰਨ ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ ਅਰਿ' ਅੰਤ ਉਤੇ ਜੋੜੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਸੁ ਧਾਰ ॥੫੬੭॥

(ਇਹ) ਤੁਪਕ ਦਾ ਨਾਮ ਹੋ ਜਾਏਗਾ। ਚਤੁਰ ਪੁਰਸ਼ ਧਾਰਨ ਕਰ ਲੈਣ ॥੫੬੭॥

ਸੰਖ ਨਾਦਨੀ ਆਦਿ ਕਹਿ ਰਿਪੁ ਅਰਿ ਅੰਤਿ ਬਖਾਨ ॥

ਪਹਿਲਾਂ 'ਸੰਖ ਨਾਦਨੀ' (ਸੰਖ ਸਦੀ ਧੁਨੀ ਕਰਨ ਵਾਲੀ ਸੈਨਾ) ਕਹਿ ਕੇ, (ਫਿਰ) ਅੰਤ ਉਤੇ 'ਰਿਪੁ ਅਰਿ' ਕਥਨ ਕਰ ਦਿਓ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਸੁਜਾਨ ॥੫੬੮॥

(ਇਹ) ਨਾਮ ਤੁਪਕ ਦਾ ਹੈ। ਸੁਜਾਨੋ! ਸਮਝ ਲਵੋ ॥੫੬੮॥

ਸਿੰਘ ਨਾਦਨੀ ਆਦਿ ਕਹਿ ਰਿਪੁ ਅਰਿ ਅੰਤਿ ਉਚਾਰ ॥

ਪਹਿਲਾਂ 'ਸਿੰਘ ਨਾਦਨੀ' ਸ਼ਬਦ ਕਹਿ ਕੇ, (ਫਿਰ) ਅੰਤ ਉਤੇ 'ਰਿਪੁ ਅਰਿ' ਸ਼ਬਦ ਕਹੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਸੁ ਧਾਰ ॥੫੬੯॥

(ਇਹ) ਨਾਮ ਤੁਪਕ ਦਾ ਹੋ ਜਾਏਗਾ। ਕਵੀ ਇਸ ਨੂੰ ਸਮਝ ਲੈਣ ॥੫੬੯॥

ਪਲ ਭਛਿ ਨਾਦਨਿ ਆਦਿ ਕਹਿ ਰਿਪੁ ਅਰਿ ਅੰਤਿ ਬਖਾਨ ॥

ਪਹਿਲਾਂ 'ਪਲ ਭਛਿ ਨਾਦਨਿ' (ਰਣ ਸਿੰਘਿਆਂ ਵਾਲੀ ਸੈਨਾ) ਕਹਿ ਕੇ, (ਫਿਰ) ਅੰਤ ਵਿਚ 'ਰਿਪੁ ਅਰਿ' ਸ਼ਬਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਚਤੁਰ ਚਿਤ ਪਹਿਚਾਨ ॥੫੭੦॥

(ਇਹ) ਤੁਪਕ ਦਾ ਨਾਮ ਬਣ ਜਾਵੇਗਾ। ਸਮਝਦਾਰ ਲੋਕ ਚਿਤ ਵਿਚ ਪਛਾਣ ਲੈਣ ॥੫੭੦॥

ਬਿਆਘ੍ਰ ਨਾਦਨੀ ਆਦਿ ਕਹਿ ਰਿਪੁ ਅਰਿ ਬਹੁਰਿ ਬਖਾਨ ॥

ਪਹਿਲਾਂ 'ਬਿਆਘ੍ਰ ਨਾਦਨੀ' ਪਦ ਕਹਿ ਕੇ ਫਿਰ 'ਰਿਪੁ ਅਰਿ' ਸ਼ਬਦ ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਸੁਜਾਨ ॥੫੭੧॥

(ਇਹ) ਤੁਪਕ ਦਾ ਨਾਮ ਬਣਦਾ ਹੈ। ਸਮਝਦਾਰੋ! ਸਮਝ ਲਵੋ ॥੫੭੧॥

ਹਰਿ ਜਛਨਿ ਨਾਦਨਿ ਉਚਰਿ ਕੈ ਰਿਪੁ ਅਰਿ ਅੰਤਿ ਬਖਾਨ ॥

ਪਹਿਲਾਂ 'ਹਰਿ ਜਛਨਿ ਨਾਦਨਿ' (ਸ਼ੇਰ ਵਰਗਾ ਨਾਦ ਕਰਨ ਵਾਲੀ ਸੈਨਾ) ਸ਼ਬਦ ਉਚਾਰ ਕੇ, ਅੰਤ ਉਤੇ 'ਰਿਪੁ ਅਰਿ' ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਪਛਾਨ ॥੫੭੨॥

(ਇਹ) ਨਾਮ ਤੁਪਕ ਦਾ ਬਣ ਜਾਂਦਾ ਹੈ। ਸੂਝਵਾਨੋ! ਸਮਝ ਲਵੋ ॥੫੭੨॥

ਪੁੰਡਰੀਕ ਨਾਦਨਿ ਉਚਰਿ ਕੈ ਰਿਪੁ ਪਦ ਅੰਤਿ ਬਖਾਨ ॥

ਪਹਿਲਾਂ 'ਪੁੰਡਰੀਕ ਨਾਦਨਿ' (ਰਣਸਿੰਘੇ ਦਾ ਨਾਦ ਕਰਨ ਵਾਲੀ ਸੈਨਾ) ਕਹਿ ਕੇ, ਅੰਤ ਵਿਚ 'ਰਿਪੁ' ਪਦ ਜੋੜ ਦਿਓ।

ਨਾਮ ਤੁਪਕ ਕੇ ਹੋਤ ਹੈ ਚੀਨ ਲੇਹੁ ਬੁਧਿਵਾਨ ॥੫੭੩॥

(ਇਹ) ਤੁਪਕ ਦਾ ਨਾਮ ਹੋ ਜਾਏਗਾ। ਬੁੱਧੀਮਾਨ ਲੋਗ ਸਮਝ ਲੈਣ ॥੫੭੩॥


Flag Counter