ਸ਼੍ਰੀ ਦਸਮ ਗ੍ਰੰਥ

ਅੰਗ - 133


ਕਿ ਅਛਲਸ ॥੯॥੫੬॥

ਅਛਲ ਹੈ ॥੯॥੫੬॥

ਕਿ ਅਜਾਤਸ ॥

ਜੋ ਜਨਮ ਨਹੀਂ ਲੈਂਦਾ,

ਕਿ ਅਝਾਤਸ ॥

ਜੋ ਦਿਸਦਾ ਨਹੀਂ,

ਕਿ ਅਛਲਸ ॥

ਜੋ ਛਲਿਆ ਨਹੀਂ ਜਾਂਦਾ,

ਕਿ ਅਟਲਸ ॥੧੦॥੫੭॥

ਜੋ ਅਟੱਲ ਹੈ ॥੧੦॥੫੭॥

ਅਟਾਟਸਚ ॥

ਕੁਲ-ਗੋਤ ਤੋਂ ਬਿਨਾ ਹੈ,

ਅਡਾਟਸਚ ॥

ਡਾਂਟ-ਡਪਟ ਤੋਂ ਉੱਚਾ ਹੈ,

ਅਡੰਗਸਚ ॥

ਡੰਗਿਆ ਨਹੀਂ ਜਾ ਸਕਦਾ,

ਅਣੰਗਸਚ ॥੧੧॥੫੮॥

ਅੰਗ (ਦੇਹ) ਤੋਂ ਰਹਿਤ ਹੈ ॥੧੧॥੫੮॥

ਅਤਾਨਸਚ ॥

ਤ੍ਰਾਣ (ਬਲ) ਤੋਂ ਰਹਿਤ ਹੈ,

ਅਥਾਨਸਚ ॥

ਸਥਾਨ ਤੋਂ ਬਿਨਾ ਹੈ,

ਅਦੰਗਸਚ ॥

ਦੰਗੇ ਤੋਂ ਪਰੇ ਹੈ,

ਅਨੰਗਸਚ ॥੧੨॥੫੯॥

ਨੰਗ-ਦੋਸ਼ ਤੋਂ ਬਾਹਰ ਹੈ ॥੧੨॥੫੯॥

ਅਪਾਰਸਚ ॥

ਅਪਾਰ ਹੈ,

ਅਠਾਰਸਚ ॥

ਬਹੁਤ ਵੱਡਾ ('ਅਠਾਰ') ਹੈ,

ਅਬੇਅਸਤੁ ॥

ਸਦਾ ਕਾਇਮ ਹੈ,

ਅਭੇਅਸਤ ॥੧੩॥੬੦॥

ਡਰ ਤੋਂ ਰਹਿਤ ਹੈ ॥੧੩॥੬੦॥

ਅਮਾਨਸਚ ॥

ਮਾਨ ਤੋਂ ਰਹਿਤ ਹੈ,

ਅਹਾਨਸਚ ॥

ਹਾਨੀ ਤੋਂ ਬਿਨਾ ਹੈ,

ਅੜੰਗਸਚ ॥

ਅੰਗਾਂ ਵਿਚ ਵਸਿਆ ਹੋਇਆ ਹੈ,

ਅਤ੍ਰੰਗਸਚ ॥੧੪॥੬੧॥

ਅੰਤਹਕਰਨ ਵਿਚ ਵਸਿਆ ਹੋਇਆ ਹੈ (ਜਾਂ ਤਰੰਗਾਂ ਤੋਂ ਰਹਿਤ ਭਾਵ ਸ਼ਾਂਤ ਰੂਪ ਵਾਲਾ) ॥੧੪॥੬੧॥

ਅਰਾਮਸਚ ॥

ਸੁਖ ਦੇਣ ਵਾਲਾ ਹੈਂ।

ਅਲਾਮਸਚ ॥

ਸਭ ਕੁਝ ਜਾਨਣ ਵਾਲਾ ਹੈਂ।

ਅਜੋਧਸਚ ॥

ਉਸ ਨਾਲ ਯੁੱਧ ਨਹੀਂ ਕੀਤਾ ਜਾ ਸਕਦਾ।

ਅਵੋਜਸਚ ॥੧੫॥੬੨॥

ਬਲ ਦੀ ਰੱਖਿਆ ਕਰਨ ਵਾਲਾ ਹੈਂ ॥੧੫॥੬੨॥

ਅਸੇਅਸਤੁ ॥

(ਉਹ ਪ੍ਰਭੂ) ਆਸਰਾ ਰੂਪ ਹੈ,

ਅਭੇਅਸਤੁ ॥

ਡਰ ਰਹਿਤ ਹੈ,

ਆਅੰਗਸਤੁ ॥

ਪੁਰਸ਼ ਰੂਪ ਹੈ (ਆ-ਅੰਗ)

ਇਅੰਗਸਤੁ ॥੧੬॥੬੩॥

ਇਸਤਰੀ ਰੂਪ ਹੈ (ਇ-ਅੰਗ) ॥੧੬॥੬੩॥

ਉਕਾਰਸਤੁ ॥

ਸਗੁਣ ਰੂਪ ਵਾਲਾ ਹੈ,

ਅਕਾਰਸਤੁ ॥

ਸਾਕਾਰ ਰੂਪ ਵਾਲਾ ਹੈ,

ਅਖੰਡਸਤੁ ॥

ਖੰਡੇ ਜਾਣ ਤੋਂ ਬਿਨਾ ਹੈ,

ਅਡੰਗਸਤੁ ॥੧੭॥੬੪॥

ਡੰਗੇ ਜਾਣ ਤੋਂ ਮੁਕਤ ਹੈ ॥੧੭॥੬੪॥

ਕਿ ਅਤਾਪਹਿ ॥

ਦੁਖਾਂ ਤੋਂ ਰਹਿਤ ਹੈ,

ਕਿ ਅਥਾਪਹਿ ॥

ਸਥਾਪਨਾ ਤੋਂ ਬਿਨਾ ਹੈ,

ਕਿ ਅੰਦਗਹਿ ॥

ਦੰਗੇ-ਕਲੇਸ਼ ਤੋਂ ਪਰੇ ਹੈ,

ਕਿ ਅਨੰਗਹਿ ॥੧੮॥੬੫॥

ਨੰਗ-ਦੋਸ਼ ਤੋਂ ਮੁਕਤ ਹੈ ॥੧੮॥੬੫॥

ਕਿ ਅਤਾਪਹਿ ॥

ਤਿੰਨ ਤਾਪਾਂ ਤੋਂ ਬਾਹਰ ਹੈ,

ਕਿ ਅਥਾਪਹਿ ॥

ਸਥਾਪਿਤ ਨਹੀਂ ਕੀਤਾ ਜਾ ਸਕਦਾ,

ਕਿ ਅਨੀਲਹਿ ॥

ਰੰਗ-ਰਹਿਤ ਹੈ,

ਕਿ ਸੁਨੀਲਹਿ ॥੧੯॥੬੬॥

ਸੁੰਦਰ ਰੰਗ ਵਾਲਾ ਹੈ ॥੧੯॥੬੬॥

ਅਰਧ ਨਰਾਜ ਛੰਦ ॥ ਤ੍ਵਪ੍ਰਸਾਦਿ ॥

ਅਰਧ ਨਰਾਜ ਛੰਦ: ਤੇਰੀ ਕ੍ਰਿਪਾ ਨਾਲ:

ਸਜਸ ਤੁਯੰ ॥

ਤੂੰ ਯਸ਼-ਸਹਿਤ ਹੈਂ,

ਧਜਸ ਤੁਯੰ ॥

ਧੁਜਾ (ਸਨਮਾਨ) ਵਾਲਾ ਹੈਂ,

ਅਲਸ ਤੁਯੰ ॥

ਪੂਰਨ ('ਅਲਸ') ਰੂਪ ਵਾਲਾ ਹੈਂ

ਇਕਸ ਤੁਯੰ ॥੧॥੬੭॥

ਅਤੇ ਇਕੋ-ਇਕ ਹੈਂ ॥੧॥੬੭॥

ਜਲਸ ਤੁਯੰ ॥

ਜਲ ਵਿਚ ਤੂੰ ਹੈਂ,

ਥਲਸ ਤੁਯੰ ॥

ਥਲ ਵਿਚ ਤੂੰ ਹੈਂ,


Flag Counter