ਸ਼੍ਰੀ ਦਸਮ ਗ੍ਰੰਥ

ਅੰਗ - 1229


ਅਪਨੇ ਜੋਰ ਅੰਗ ਸੋ ਅੰਗਾ ॥

ਅੰਗ ਨਾਲ ਅੰਗ ਜੋੜ ਕੇ ਸੌਂਦੀ ਹਾਂ।

ਭਲੀ ਭਲੀ ਇਸਤ੍ਰਿਨ ਸਭ ਭਾਖੀ ॥

ਸਾਰੀਆਂ ਦਾਸੀਆਂ ਨੇ (ਰਾਣੀ ਦੀ ਗੱਲ ਸੁਣ ਕੇ) 'ਭਲੀ ਭਲੀ' ਕਿਹਾ

ਜ੍ਯੋਂ ਤ੍ਯੋਂ ਨਾਰਿ ਨਾਹ ਤੇ ਰਾਖੀ ॥੩੩॥

ਅਤੇ ਜਿਵੇਂ ਕਿਵੇਂ (ਮਰਦ ਤੋਂ) ਇਸਤਰੀ (ਬਣੀ) ਨੂੰ ਰਾਜੇ ਤੋਂ ਬਚਾਇਆ ॥੩੩॥

ਦਿਨ ਦੇਖਤ ਰਾਨੀ ਤਿਹ ਸੰਗਾ ॥

ਰਾਣੀ ਦਿਨ ਵਿਚ ਸਭ ਦੇ ਵੇਖਦਿਆਂ

ਸੋਵਤ ਜੋਰ ਅੰਗ ਸੋ ਅੰਗਾ ॥

ਉਸ ਨਾਲ ਅੰਗ ਨਾਲ ਅੰਗ ਮਿਲਾ ਕੇ ਸੌਂਦੀ।

ਮੂਰਖ ਰਾਵ ਭੇਦ ਨਹਿ ਪਾਵੈ ॥

ਮੂਰਖ ਰਾਜਾ ਭੇਦ ਨਹੀਂ ਸਮਝ ਰਿਹਾ ਸੀ

ਕੋਰੋ ਅਪਨੋ ਮੂੰਡ ਮੁਡਾਵੈ ॥੩੪॥

ਅਤੇ ਸੁਕਾ ਹੀ ਸਿਰ ਮੁੰਨਵਾ ਰਿਹਾ ਸੀ ॥੩੪॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਨਬੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯੦॥੫੫੩੬॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੯੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੯੦॥੫੫੩੬॥ ਚਲਦਾ॥

ਚੌਪਈ ॥

ਚੌਪਈ:

ਪਛਿਮਾਵਤੀ ਨਗਰ ਇਕ ਸੋਹੈ ॥

ਪਛਿਮਾਵਤੀ ਨਾਂ ਦਾ ਇਕ ਨਗਰ ਸੀ।

ਪਸਚਿਮ ਸੈਨ ਨ੍ਰਿਪਤਿ ਤਹ ਕੋ ਹੈ ॥

ਉਥੋਂ ਦਾ ਰਾਜਾ ਪਸਚਿਮ ਸੈਨ ਸੀ।

ਪਸਚਿਮ ਦੇ ਰਾਨੀ ਤਾ ਕੇ ਘਰ ॥

ਉਸ ਦੇ ਘਰ ਪਸਚਿਮ ਦੇ (ਦੇਈ) ਨਾਂ ਦੀ ਰਾਣੀ ਸੀ

ਰਹਤ ਪੰਡਿਤਾ ਸਕਲ ਲੋਭਿ ਕਰਿ ॥੧॥

(ਜਿਸ ਨੂੰ ਵੇਖ ਕੇ) ਪੰਡਿਤ ਵੀ ਲੋਭਾਇਮਾਨ ਹੋ ਜਾਂਦੇ ਸਨ ॥੧॥

ਅਧਿਕ ਰੂਪ ਰਾਨੀ ਕੋ ਰਹੈ ॥

ਰਾਣੀ ਦੀ ਬਹੁਤ ਰੂਪ ਸੁੰਦਰਤਾ ਸੀ।

ਜਗ ਤਿਹ ਦੁਤਿਯ ਚੰਦ੍ਰਮਾ ਕਹੈ ॥

ਜਗਤ ਉਸ ਨੂੰ ਦੂਜਾ ਚੰਦ੍ਰਮਾ ਕਹਿੰਦਾ ਸੀ।

ਤਾ ਪਰ ਰੀਝਿ ਨ੍ਰਿਪਤਿ ਕੀ ਭਾਰੀ ॥

ਉਸ ਉਤੇ ਰਾਜੇ ਦੀ ਬਹੁਤ ਰੀਝ ਸੀ।

ਜਾਨਤ ਊਚ ਨੀਚਿ ਪਨਿਹਾਰੀ ॥੨॥

(ਇਸ ਗੱਲ ਨੂੰ) ਅਮੀਰ ਗ਼ਰੀਬ ਅਤੇ ਪਨਿਹਾਰਨਾਂ ਤਕ ਜਾਣਦੀਆਂ ਸਨ ॥੨॥

ਤਹ ਹੁਤੋ ਰਾਇ ਦਿਲਵਾਲੀ ॥

ਉਥੇ ਇਕ ਦਿਲਵਾਲੀ ਰਾਇ (ਨਾਂ ਦਾ ਵਿਅਕਤੀ) ਹੁੰਦਾ ਸੀ।

ਜਾਨਕ ਦੂਸਰਾਸੁ ਹੈ ਮਾਲੀ ॥

(ਜੋ ਇੰਜ ਲਗਦਾ ਸੀ) ਮਾਨੋ ਦੂਜਾ ਸੂਰਜ ('ਅੰਸ਼ੁਮਾਲੀ') ਹੋਵੇ।

ਸੋ ਪਹਿ ਜਾਤ ਨ ਪ੍ਰਭਾ ਬਖਾਨੀ ॥

ਉਸ ਦੀ ਪ੍ਰਭਾ ਦਾ (ਮੇਰੇ ਤੋਂ) ਵਰਣਨ ਨਹੀਂ ਕੀਤਾ ਜਾ ਸਕਦਾ।

ਉਰਝਿ ਰਹੀ ਦੁਤਿ ਹੇਰਤ ਰਾਨੀ ॥੩॥

(ਉਸ ਦੀ) ਸੁੰਦਰਤਾ ਨੂੰ ਵੇਖ ਕੇ ਰਾਣੀ ਮੋਹਿਤ ਹੋ ਗਈ ॥੩॥

ਤਾ ਸੌ ਅਧਿਕ ਸਨੇਹ ਬਢਾਯੋ ॥

ਉਸ ਨਾਲ (ਰਾਣੀ ਨੇ) ਬਹੁਤ ਸਨੇਹ ਵਧਾ ਲਿਆ

ਏਕ ਦਿਵਸ ਗ੍ਰਿਹ ਬੋਲਿ ਪਠਾਯੋ ॥

ਅਤੇ (ਉਸ ਨੂੰ) ਇਕ ਦਿਨ ਘਰ ਬੁਲਾ ਲਿਆ।

ਸੋ ਤਬ ਹੀ ਸੁਨਿ ਬਚ ਪਹ ਗਯੋ ॥

ਉਹ ਤਦ ਹੀ ਬੋਲ ਸੁਣ ਕੇ (ਉਸ ਕੋਲ) ਗਿਆ

ਭੇਟਤ ਰਾਜ ਕੁਅਰਿ ਕਹ ਭਯੋ ॥੪॥

ਅਤੇ ਰਾਣੀ ਨੂੰ ਜਾ ਕੇ ਮਿਲਿਆ ॥੪॥

ਪੋਸਤ ਭਾਗ ਅਫੀਮ ਮੰਗਾਈ ॥

(ਰਾਣੀ ਨੇ) ਪੋਸਤ, ਭੰਗ ਅਤੇ ਅਫ਼ੀਮ ਮੰਗਵਾ ਲਈ

ਏਕ ਸੇਜ ਪਰ ਬੈਠਿ ਚੜਾਈ ॥

ਅਤੇ ਇਕੋ ਸੇਜ ਉਤੇ ਬੈਠ ਕੇ ਗ੍ਰਹਿਣ ਕੀਤੀ।

ਜਬ ਮਦ ਸੋ ਮਤਵਾਰੇ ਭਏ ॥

ਜਦ (ਦੋਵੇਂ) ਨਸ਼ੇ ਨਾਲ ਮਤਵਾਲੇ ਹੋ ਗਏ,

ਤਬ ਹੀ ਸੋਕ ਬਿਸਰਿ ਸਭ ਗਏ ॥੫॥

ਤਦ ਹੀ ਸਾਰੇ ਗ਼ਮ ਦੂਰ ਹੋ ਗਏ ॥੫॥

ਏਕ ਸੇਜ ਪਰ ਬੈਠਿ ਕਲੋਲਹਿ ॥

ਇਕੋ ਸੇਜ ਉਤੇ ਬੈਠ ਕੇ ਕਲੋਲ ਕਰਨ ਲਗੇ

ਰਸ ਕੀ ਕਥਾ ਰਸਿਕ ਮਿਲਿ ਬੋਲਹਿ ॥

ਅਤੇ (ਦੋਵੇਂ) ਰਸਿਕ ਰਸ ਦੀਆਂ ਗੱਲਾਂ ਕਰਨ ਲਗੇ।

ਚੁੰਬਨ ਔਰ ਅਲਿੰਗਨ ਕਰਹੀ ॥

(ਉਹ) ਚੁੰਬਨ ਅਤੇ ਆਲਿੰਗਨ ਕਰਦੇ

ਭਾਤਿ ਭਾਤਿ ਕੇ ਭੋਗਨ ਭਰਹੀ ॥੬॥

ਅਤੇ ਭਾਂਤ ਭਾਂਤ ਦੇ ਭਰਪੂਰ ਭੋਗ ਕਰਦੇ ॥੬॥

ਰਾਨੀ ਰਮਤ ਅਧਿਕ ਉਰਝਾਈ ॥

ਰਾਣੀ (ਉਸ ਨਾਲ) ਰਮਣ ਕਰਦਿਆਂ ਬਹੁਤ ਮੋਹਿਤ ਹੋ ਗਈ।

ਭੋਗ ਗਏ ਦਿਲਵਾਲੀ ਰਾਈ ॥

ਦਿਲਵਾਲੀ ਰਾਇ ਭੋਗ ਕਰ ਕੇ ਚਲੇ ਗਏ।

ਚਿਤ ਅਪਨੈ ਇਹ ਭਾਤਿ ਬਿਚਾਰੋ ॥

(ਰਾਣੀ ਨੇ) ਆਪਣੇ ਚਿਤ ਵਿਚ ਇਸ ਤਰ੍ਹਾਂ ਸੋਚਿਆ

ਮੈ ਯਾਹੀ ਕੇ ਸੰਗ ਸਿਧਾਰੋ ॥੭॥

ਕਿ ਮੈਂ ਵੀ ਇਸ ਨਾਲ ਹੀ ਚਲੀ ਜਾਵਾਂ ॥੭॥

ਰਾਜ ਪਾਟ ਮੇਰੇ ਕਿਹ ਕਾਜਾ ॥

(ਇਹ) ਰਾਜ-ਪਾਟ ਮੇਰੇ ਕਿਸ ਕੰਮ ਦਾ।

ਮੋ ਕਹ ਨਹੀ ਸੁਹਾਵਤ ਰਾਜਾ ॥

ਮੈਨੂੰ ਇਹ ਰਾਜਾ ਵੀ ਚੰਗਾ ਨਹੀਂ ਲਗਦਾ।

ਮੈ ਸਾਜਨ ਕੇ ਸਾਥ ਸਿਧੈਹੌ ॥

ਮੈਂ ਸੱਜਨ ਦੇ ਨਾਲ ਜਾਵਾਂਗੀ

ਭਲੀ ਬੁਰੀ ਸਿਰ ਮਾਝ ਸਹੈਹੌ ॥੮॥

ਅਤੇ ਮਾੜੀ ਚੰਗੀ ਆਪਣੇ ਸਿਰ ਉਤੇ ਸਹਾਂਗੀ ॥੮॥

ਜਹਾ ਸਿੰਘ ਮਾਰਤ ਬਨ ਮਾਹੀ ॥

ਜਿਥੇ ਬਨ ਵਿਚ ਸ਼ੇਰ ਮਾਰ ਦਿੰਦੇ ਸਨ,

ਸੁਨਾ ਦੋਹਰਾ ਏਕ ਤਹਾ ਹੀ ॥

ਉਥੇ ਇਕ ਮੰਦਿਰ ਸੁਣੀਂਦਾ ਸੀ।

ਚੜਿ ਝੰਪਾਨ ਤਿਹ ਠੌਰ ਸਿਧਾਈ ॥

(ਰਾਣੀ) ਪਾਲਕੀ ਵਿਚ ਚੜ੍ਹ ਕੇ ਉਥੋਂ ਨੂੰ ਚਲੀ ਗਈ

ਮਿਤ੍ਰਹਿ ਤਹੀ ਸਹੇਟ ਬਤਾਈ ॥੯॥

ਅਤੇ ਮਿਤਰ ਨੂੰ ਵੀ ਮਿਲਾਪ ਦੀ ਥਾਂ ('ਸਹੇਟ') ਦਸ ਦਿੱਤੀ ॥੯॥

ਮਹਾ ਗਹਿਰ ਬਨ ਮੈ ਜਬ ਗਈ ॥

ਜਦ ਸੰਘਣੇ ਬਨ ਵਿਚ ਗਈ

ਲਘੁ ਇਛਾ ਕਹ ਉਤਰਤ ਭਈ ॥

ਤਾਂ ਪਿਸ਼ਾਬ ਕਰਨ ਦੇ ਬਹਾਨੇ (ਪਾਲਕੀ ਤੋਂ) ਉਤਰੀ।

ਤਹ ਤੇ ਗਈ ਮਿਤ੍ਰ ਕੇ ਸੰਗਾ ॥

ਉਥੋਂ ਮਿਤਰ ਦੇ ਨਾਲ ਚਲੀ ਗਈ