ਸ਼੍ਰੀ ਦਸਮ ਗ੍ਰੰਥ

ਅੰਗ - 589


ਬਾਜ ਉਠੇ ਤਹ ਕੋਟਿ ਨਗਾਰੇ ॥

ਉਥੇ ਕਰੋੜਾਂ ਨਗਾਰੇ ਵਜਣ ਲਗ ਗਏ।

ਰੁਝ ਗਿਰੇ ਰਣ ਜੁਝ ਨਿਹਾਰੇ ॥੩੭੭॥

(ਜੋ ਯੁੱਧ ਵਿਚ) ਰੁਝੇ ਹੋਏ ਸਨ, (ਉਹ) ਯੁੱਧ-ਭੂਮੀ ਵਿਚ ਡਿਗਦੇ ਹੋਏ ਦਿਖਾਈ ਦੇਣ ਲਗੇ ॥੩੭੭॥

ਚਾਮਰ ਛੰਦ ॥

ਚਾਮਰ ਛੰਦ:

ਸਸਤ੍ਰ ਅਸਤ੍ਰ ਲੈ ਸਕੋਪ ਬੀਰ ਬੋਲਿ ਕੈ ਸਬੈ ॥

ਸਾਰਿਆਂ ਸੂਰਮਿਆਂ ਨੂੰ ਬੁਲਾ ਕੇ ਅਤੇ ਕ੍ਰੋਧ ਸਹਿਤ ਅਸਤ੍ਰ ਸ਼ਸਤ੍ਰ ਲੈ ਕੇ

ਕੋਪ ਓਪ ਦੈ ਹਠੀ ਸੁ ਧਾਇ ਕੈ ਪਰੇ ਸਬੈ ॥

ਹਠੀ ਸੂਰਮੇ ਉਤਸਾਹ ਪੂਰਵਕ ਹਮਲਾ ਕਰ ਕੇ ਪੈ ਗਏ ਹਨ।

ਕਾਨ ਕੇ ਪ੍ਰਮਾਨ ਬਾਨ ਤਾਨਿ ਤਾਨਿ ਤੋਰ ਹੀ ॥

ਕੰਨ ਤਕ ਖਿਚ ਖਿਚ ਕੇ ਬਾਣ ਚਲਾਉਂਦੇ ਹਨ

ਸੁ ਜੂਝਿ ਜੂਝ ਕੈ ਪਰੈ ਨ ਨੈਕੁ ਮੁਖ ਮੋਰ ਹੀ ॥੩੭੮॥

ਅਤੇ (ਯੋਧੇ) ਲੜ ਲੜ ਕੇ ਡਿਗ ਰਹੇ ਹਨ, ਪਰ ਜ਼ਰਾ ਜਿੰਨਾ ਵੀ ਮੂੰਹ ਮੋੜਦੇ ਨਹੀਂ ਹਨ ॥੩੭੮॥

ਬਾਨ ਪਾਨਿ ਲੈ ਸਬੈ ਸਕ੍ਰੁਧ ਸੂਰਮਾ ਚਲੇ ॥

ਹੱਥ ਵਿਚ ਬਾਣ ਲੈ ਕੇ ਸਾਰੇ ਸੂਰਮੇ ਕ੍ਰੋਧਵਾਨ ਹੋ ਕੇ ਚਲ ਪਏ ਹਨ।

ਬੀਨਿ ਬੀਨਿ ਜੇ ਲਏ ਪ੍ਰਬੀਨ ਬੀਰਹਾ ਭਲੇ ॥

ਚੰਗੇ ਤਕੜੇ ਯੋਧਿਆਂ ਨੂੰ ਚੁਣ ਚੁਣ ਕੇ ਰਾਜੇ ਨੇ ਨਾਲ ਲੈ ਲਿਆ ਹੈ।

ਸੰਕ ਛੋਰ ਕੈ ਭਿਰੈ ਨਿਸੰਕ ਘਾਇ ਡਾਰ ਹੀ ॥

ਸੰਗ ਸੰਕੋਚ ਛਡ ਕੇ ਲੜਦੇ ਹਨ ਅਤੇ ਨਿਸੰਗ ਹੋ ਕੇ ਸੱਟਾਂ ਮਾਰਦੇ ਹਨ।

ਸੁ ਅੰਗ ਭੰਗ ਹੁਇ ਗਿਰੈਂ ਨ ਜੰਗ ਤੇ ਪਧਾਰ ਹੀ ॥੩੭੯॥

ਉਨ੍ਹਾਂ ਦੇ ਅੰਗ ਅੰਗ ਟੁਟ ਕੇ ਡਿਗ ਰਹੇ ਹਨ, ਪਰ ਯੁੱਧ ਵਿਚੋਂ ਭਜਦੇ ਨਹੀਂ ਹਨ ॥੩੭੯॥

ਨਿਸਪਾਲਿਕ ਛੰਦ ॥

ਨਿਸਪਾਲਿਕ ਛੰਦ:

ਆਨਿ ਸਰ ਤਾਨਿ ਅਰੁ ਮਾਨ ਕਰਿ ਛੋਰ ਹੀਂ ॥

ਧਨੁਸ਼ ਨੂੰ ਖਿਚ ਕੇ ਅਤੇ ਤਸੱਲੀ ਨਾਲ (ਨਿਸ਼ਾਣਾ ਬੰਨ੍ਹ ਕੇ) ਬਾਣ ਛਡ ਰਹੇ ਹਨ।

ਐਨ ਸਰ ਚੈਨ ਕਰਿ ਤੈਨ ਕਰਿ ਜੋਰ ਹੀਂ ॥

ਠੀਕ (ਨਿਸ਼ਾਣੇ ਤੇ) ਬਾਣ (ਵਜਣ ਨਾਲ ਅਗਲਾ ਸੂਰਮਾ) ਆਰਾਮ ਨਾਲ ਲੇਟ ਜਾਂਦਾ ਹੈ;

ਘਾਵ ਕਰਿ ਚਾਵ ਕਰਿ ਆਨਿ ਕਰਿ ਲਾਗ ਹੀਂ ॥

ਉਧਰ (ਤੀਰ ਮਾਰਨ ਵਾਲਾ) ਹੱਥ ਨਾਲ ਹੋਰ (ਤੀਰ) ਜੋੜ ਲੈਂਦਾ ਹੈ। (ਬਾਣ ਦੇ) ਆ ਕੇ ਲਗਣ ਨਾਲ ਘਾਉ ਹੁੰਦਾ ਹੈ ਅਤੇ (ਸੂਰਮੇ ਨੂੰ ਹੋਰ) ਚਾਉ ਚੜ੍ਹਦਾ ਹੈ।

ਛਾਡਿ ਰਣਿ ਖਾਇ ਬ੍ਰਿਣ ਬੀਰ ਬਰ ਭਾਗ ਹੀਂ ॥੩੮੦॥

ਕਈ ਬਲਵਾਨ ਸੂਰਮੇ ਜ਼ਖ਼ਮ ਖਾ ਕੇ ਰਣ-ਭੂਮੀ ਵਿਚੋਂ ਭਜ ਜਾਂਦੇ ਹਨ ॥੩੮੦॥

ਕ੍ਰੋਧ ਕਰਿ ਬੋਧਿ ਹਰਿ ਸੋਧਿ ਅਰਿ ਧਾਵਹੀਂ ॥

(ਕਈ) ਕ੍ਰੋਧਵਾਨ ਹੋ ਕੇ, ਗਿਆਨ ਨੂੰ ਭੁਲਾ ਕੇ, ਵੈਰੀ ਨੂੰ ਲਭਣ ਲਈ ਫਿਰਦੇ ਹਨ।

ਜੋਧ ਬਰ ਕ੍ਰੋਧ ਧਰਿ ਬਿਰੋਧਿ ਸਰ ਲਾਵਹੀਂ ॥

ਬਲਵਾਨ ਯੋਧੇ ਕ੍ਰੋਧ ਧਾਰ ਕੇ ਵਿਰੋਧ ਨਾਲ ਤੀਰ ਮਾਰਦੇ ਹਨ।

ਅੰਗ ਭਟ ਭੰਗ ਹੁਐ ਜੰਗ ਤਿਹ ਡਿਗਹੀਂ ॥

ਜਿਸ ਸੂਰਮੇ ਦਾ ਅੰਗ ਭੰਗ ਹੋ ਜਾਂਦਾ ਹੈ, ਉਹ ਯੁੱਧ-ਭੂਮੀ ਵਿਚ ਡਿਗ ਪੈਂਦਾ ਹੈ।

ਸੰਗਿ ਬਿਨੁ ਰੰਗਿ ਰਣ ਸ੍ਰੋਣ ਤਨ ਭਿਗਹੀਂ ॥੩੮੧॥

ਬਿਨਾ ਸੰਕੋਚ ਰਣ-ਭੂਮੀ ਵਿਚ (ਰੁਝੇ ਹੋਏ ਹਨ ਅਤੇ) ਸ਼ਰੀਰ ਲਹੂ ਨਾਲ ਲਥ ਪਥ ਹੋ ਗਏ ਹਨ ॥੩੮੧॥

ਧਾਇ ਭਟਿ ਆਇ ਰਿਸ ਖਾਇ ਅਸਿ ਝਾਰਹੀਂ ॥

ਯੋਧੇ ਭਜ ਕੇ ਆਉਂਦੇ ਹਨ ਅਤੇ ਕ੍ਰੋਧ ਕਰ ਕੇ ਤਲਵਾਰ ਝਾੜਦੇ ਹਨ।

ਸੋਰ ਕਰਿ ਜੋਰਿ ਸਰ ਤੋਰ ਅਰਿ ਡਾਰਹੀਂ ॥

ਰੌਲਾ ਪਾ ਕੇ, (ਧਨੁਸ਼ ਵਿਚ) ਬਾਣ ਜੋੜ ਕੇ ਵੈਰੀ ਨੂੰ ਫੰਡ ਸੁਟਦੇ ਹਨ।

ਪ੍ਰਾਨ ਤਜਿ ਪੈ ਨ ਭਜਿ ਭੂਮਿ ਰਨ ਸੋਭਹੀਂ ॥

ਪ੍ਰਾਣ ਤਿਆਗ ਦਿੰਦੇ ਹਨ, ਪਰ ਭਜਦੇ ਨਹੀਂ ਹਨ ਅਤੇ ਰਣਭੂਮੀ ਵਿਚ ਹੀ ਸ਼ੋਭਦੇ ਹਨ।

ਪੇਖਿ ਛਬਿ ਦੇਖਿ ਦੁਤਿ ਨਾਰਿ ਸੁਰ ਲੋਭਹੀਂ ॥੩੮੨॥

(ਉਨ੍ਹਾਂ ਦੀ) ਛਬੀ ਨੂੰ ਵੇਖ ਕੇ ਅਤੇ (ਮੁਖ ਦੀ) ਚਮਕ ਨੂੰ ਵੇਖ ਕੇ ਦੇਵ-ਇਸਤਰੀਆਂ ਲੋਭਾਇਮਾਨ ਹੋ ਰਹੀਆਂ ਹਨ ॥੩੮੨॥

ਭਾਜ ਨਹ ਸਾਜਿ ਅਸਿ ਗਾਜਿ ਭਟ ਆਵਹੀਂ ॥

ਸੂਰਮੇ ਤਲਵਾਰਾਂ ਸੌਂਤ ਕੇ ਗਜਦੇ ਆਉਂਦੇ ਹਨ ਅਤੇ ਭਜਦੇ ਨਹੀਂ ਹਨ।

ਕ੍ਰੋਧ ਕਰਿ ਬੋਧ ਹਰਿ ਜੋਧ ਅਸਿ ਲਾਵਹੀਂ ॥

ਕ੍ਰੋਧ ਕਰ ਕੇ ਅਤੇ ਸੂਝ ਨੂੰ ਭੁਲਾ ਕੇ, ਸੂਰਮੇ ਤਲਵਾਰਾਂ ਵਾਹੁੰਦੇ ਹਨ।

ਜੂਝਿ ਰਣਿ ਝਾਲਿ ਬ੍ਰਿਣ ਦੇਵ ਪੁਰਿ ਪਾਵਹੀਂ ॥

ਜ਼ਖ਼ਮ ਖਾ ਕੇ ਅਤੇ ਰਣ ਵਿਚ ਜੂਝ ਕੇ ਦੇਵ-ਪੁਰੀ (ਸਵਰਗ) ਵਿਚ (ਨਿਵਾਸ) ਪਾਉਂਦੇ ਹਨ।

ਜੀਤਿ ਕੈ ਗੀਤ ਕੁਲਿ ਰੀਤ ਜਿਮ ਗਾਵਹੀਂ ॥੩੮੩॥

(ਫਿਰ) ਕੁਲ-ਰੀਤ ਅਨੁਸਾਰ ਜਿਤ ਦੇ ਗੀਤ ਗਾਉਂਦੇ ਹਨ ॥੩੮੩॥

ਨਰਾਜ ਛੰਦ ॥

ਨਰਾਜ ਛੰਦ:

ਸਾਜ ਸਾਜ ਕੈ ਸਬੈ ਸਲਾਜ ਬੀਰ ਧਾਵਹੀਂ ॥

ਸਾਰੇ ਸੂਰਮੇ ਸਾਜ ਸਜਾ ਕੇ ਅਣਖ ਨਾਲ (ਯੁੱਧ-ਭੂਮੀ ਵਲ) ਭਜੀ ਆ ਰਹੇ ਹਨ।

ਜੂਝਿ ਜੂਝ ਕੇ ਮਰੈ ਪ੍ਰਲੋਕ ਲੋਕ ਪਾਵਹੀਂ ॥

ਲੜ ਲੜ ਕੇ ਮਰਦੇ ਹਨ ਅਤੇ ਪਰਲੋਕ (ਸਵਰਗ) ਵਿਚ ਨਿਵਾਸ ਪ੍ਰਾਪਤ ਕਰਦੇ ਹਨ।

ਧਾਇ ਧਾਇ ਕੈ ਹਠੀ ਅਘਾਇ ਘਾਇ ਝੇਲਹੀਂ ॥

ਹਠੀਲੇ ਸੂਰਮੇ ਭਜ ਭਜ ਕੇ ਰਜ ਕੇ ਜ਼ਖ਼ਮ ਝੇਲਦੇ ਹਨ।

ਪਛੇਲ ਪਾਵ ਨ ਚਲੈ ਅਰੈਲ ਬੀਰ ਠੇਲਹੀਂ ॥੩੮੪॥

ਪਿਛੇ ਨੂੰ ਪੈਰ ਨਹੀਂ ਧਰਦੇ, ਸਗੋਂ ਹਠੀ ਸੂਰਮੇ ਅਗੇ ਅਗੇ ਹੀ ਵਧਦੇ ਜਾਂਦੇ ਹਨ ॥੩੮੪॥

ਕੋਪ ਓਪ ਦੈ ਸਬੈ ਸਰੋਖ ਸੂਰ ਧਾਇ ਹੈਂ ॥

ਕ੍ਰੋਧ ਨੂੰ ਵਧਾ ਕੇ ਸਾਰੇ ਸੂਰਮੇ ਰੋਹ ਨਾਲ ਭਰੇ ਭਜੇ ਆਉਂਦੇ ਹਨ।

ਧਾਇ ਧਾਇ ਜੂਝ ਹੈਂ ਅਰੂਝਿ ਜੂਝਿ ਜਾਇ ਹੈਂ ॥

ਭਜ ਭਜ ਕੇ ਲੜਦੇ ਹਨ ਅਤੇ ਯੁੱਧ ਵਿਚ ਉਲਝ ਕੇ ਜੂਝਦੇ ਹਨ।

ਸੁ ਅਸਤ੍ਰ ਸਸਤ੍ਰ ਮੇਲ ਕੈ ਪ੍ਰਹਾਰ ਆਨਿ ਡਾਰਹੀਂ ॥

ਉਹ ਅਸਤ੍ਰਾਂ ਅਤੇ ਸ਼ਸਤ੍ਰਾਂ ਨੂੰ ਇਕੱਠਾ ਕਰ ਕੇ ਵਾਰ ਕਰਦੇ ਹਨ।

ਨ ਭਾਜਿ ਗਾਜ ਹੈ ਹਠੀ ਨਿਸੰਕ ਘਾਇ ਮਾਰਹੀਂ ॥੩੮੫॥

ਹਠੀਲੇ ਯੋਧੇ ਭਜਦੇ ਨਹੀਂ ਹਨ, ਸਗੋਂ ਗਜਦੇ ਹਨ, ਅਤੇ ਨਿਸੰਗ ਹੋ ਕੇ ਸੱਟਾਂ ਮਾਰਦੇ ਹਨ ॥੩੮੫॥

ਮ੍ਰਿਦੰਗ ਢੋਲ ਬਾਸੁਰੀ ਸਨਾਇ ਝਾਝ ਬਾਜ ਹੈਂ ॥

ਮ੍ਰਿਦੰਗ, ਢੋਲ, ਬੰਸਰੀ, ਡਫ ਅਤੇ ਝਾਂਝ (ਆਦਿ) ਵਜਦੇ ਹਨ।

ਸੁ ਪਾਵ ਰੋਪ ਕੈ ਬਲੀ ਸਕੋਪ ਆਨਿ ਗਾਜ ਹੈਂ ॥

ਬਲਬੀਰ ਪੈਰ ਗਡ ਕੇ ਕ੍ਰੋਧ ਨਾਲ ਆ ਕੇ ਗਜਦੇ ਹਨ।

ਸੁ ਬੂਝਿ ਬੂਝ ਕੈ ਹਠੀ ਅਰੂਝਿ ਆਨਿ ਜੂਝ ਹੈਂ ॥

ਹਠੀਲੇ ਯੋਧੇ ਸੋਚ ਸਮਝ ਕੇ ਯੁੱਧ ਵਿਚ ਰੁਝ ਕੇ ਜੂਝਦੇ ਹਨ।

ਸੁ ਅੰਧ ਧੁੰਧ ਹੁਇ ਰਹੀ ਦਿਸਾ ਵਿਸਾ ਨ ਸੂਝ ਹੈਂ ॥੩੮੬॥

(ਸ਼ਸਤ੍ਰਾਂ ਦੇ ਪ੍ਰਹਾਰ ਨਾਲ ਅਤੇ ਘੋੜਿਆਂ ਦੇ ਸੁੰਮਾਂ ਨਾਲ ਉਠੀ ਧੂੜ ਨਾਲ) ਹਨੇਰਾ ਪਸਰਿਆ ਹੋਇਆ ਹੈ ਅਤੇ ਦਿਸਾ-ਵਿਸਾ ਕੁਝ ਵੀ ਸੁਝਦੀਆਂ ਨਹੀਂ ਹਨ ॥੩੮੬॥

ਸਰੋਖ ਕਾਲਿ ਕੇਸਰੀ ਸੰਘਾਰਿ ਸੈਣ ਧਾਇ ਹੈਂ ॥

ਦੇਵੀ ਦਾ ਸ਼ੇਰ (ਜਾਂ ਨਿਹਕਲੰਕ ਰੂਪ ਸ਼ੇਰ) ਭਜ ਭਜ ਕੇ (ਵੈਰੀ) ਸੈਨਾ ਦਾ ਸੰਘਾਰ ਕਰਦਾ ਫਿਰਦਾ ਹੈ।

ਅਗਸਤ ਸਿੰਧੁ ਕੀ ਜਿਮੰ ਪਚਾਇ ਸੈਨ ਜਾਇ ਹੈਂ ॥

ਅਗਸਤ ਰਿਸ਼ੀ ਦੇ ਸਮੁੰਦਰ ਸੋਖਣ ਵਾਂਗ (ਵੈਰੀ) ਸੈਨਾ ਨੂੰ ਪਚਾਈ ਜਾ ਰਿਹਾ ਹੈ।

ਸੰਘਾਰਿ ਬਾਹਣੀਸ ਕੋ ਅਨੀਸ ਤੀਰ ਗਾਜ ਹੈਂ ॥

ਸੈਨਾਪਤੀ ('ਬਾਹਣੀਸ') ਨੂੰ ਮਾਰ ਕੇ ਰਾਜੇ ਦੇ ਨੇੜੇ ਗਜਦੇ ਹਨ।

ਬਿਸੇਖ ਜੁਧ ਮੰਡ ਹੈ ਅਸੇਖ ਸਸਤ੍ਰ ਬਾਜ ਹੈਂ ॥੩੮੭॥

ਵਿਸ਼ੇਸ਼ ਯੁੱਧ ਮੰਡਿਆ ਹੋਇਆ ਹੈ ਅਤੇ ਬੇਅੰਤ ਸ਼ਸਤ੍ਰ ਵਜ ਰਹੇ ਹਨ ॥੩੮੭॥

ਸਵੈਯਾ ਛੰਦ ॥

ਸਵੈਯਾ ਛੰਦ:

ਆਵਤ ਹੀ ਨ੍ਰਿਪ ਕੇ ਦਲ ਤੇ ਹਰਿ ਬਾਜ ਕਰੀ ਰਥ ਕੋਟਿਕ ਕੂਟੇ ॥

ਕਲਕੀ ('ਹਰਿ') ਨੇ ਆਉਂਦਿਆਂ ਹੀ ਰਾਜੇ ਦੇ ਦਲ ਦੇ ਬਹੁਤ ਸਾਰੇ ਰਥ, ਘੋੜੇ ਅਤੇ ਹਾਥੀ ਕੁਟ ਸੁਟੇ ਹਨ।

ਸਾਜ ਗਿਰੇ ਨ੍ਰਿਪ ਰਾਜ ਕਹੂੰ ਬਰ ਬਾਜ ਫਿਰੈ ਹਿਹਨਾਵਤ ਛੂਟੇ ॥

ਕਿਤੇ ਰਾਜਿਆਂ ਦੇ ਸਾਜ-ਸਾਮਾਨ ਡਿਗੇ ਪਏ ਹਨ ਅਤੇ ਕਿਤੇ ਸੁੰਦਰ ਘੋੜੇ ਖੁਲੇ ਫਿਰਦੇ ਹਿਣਕ ਰਹੇ ਹਨ।