ਸ਼੍ਰੀ ਦਸਮ ਗ੍ਰੰਥ

ਅੰਗ - 1196


ਧੂਪ ਜਗਾਇ ਕੈ ਸੰਖ ਬਜਾਇ ਸੁ ਫੂਲਨ ਕੀ ਬਰਖਾ ਬਰਖੈ ਹੈ ॥

ਧੂਪ ਜਗਾ ਕੇ ਅਤੇ ਸੰਖ ਵਜਾ ਕੇ ਫੁਲਾਂ ਦੀ ਬਰਖਾ ਕਰਦੇ ਹੋ।

ਅੰਤ ਉਪਾਇ ਕੈ ਹਾਰਿ ਹੈਂ ਰੇ ਪਸੁ ਪਾਹਨ ਮੈ ਪਰਮੇਸ੍ਵਰ ਨ ਪੈ ਹੈ ॥੫੬॥

ਹੇ ਮੂਰਖੋ! ਅੰਤ ਵਿਚ (ਹਰ ਪ੍ਰਕਾਰ ਦੇ) ਉਪਾ ਕਰ ਕੇ ਹਾਰ ਜਾਓਗੇ, ਪਰ ਪੱਥਰਾਂ (ਭਾਵ-ਮੂਰਤੀਆਂ) ਵਿਚ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕੋਗੇ ॥੫੬॥

ਏਕਨ ਜੰਤ੍ਰ ਸਿਖਾਵਤ ਹੈ ਦਿਜ ਏਕਨ ਮੰਤ੍ਰ ਪ੍ਰਯੋਗ ਬਤਾਵੈ ॥

ਇਹ ਬ੍ਰਾਹਮਣ ਇਕਨਾਂ ਨੂੰ ਜੰਤ੍ਰ ਸਿਖਾਉਂਦੇ ਹਨ ਅਤੇ ਇਕਨਾਂ ਨੂੰ ਮੰਤ੍ਰ ਦੀ ਵਰਤੋਂ ਕਰਨੀ ਦਸਦੇ ਹਨ।

ਜੋ ਨ ਭਿਜੈ ਇਨ ਬਾਤਨ ਤੇ ਤਿਹ ਗੀਤਿ ਕਬਿਤ ਸਲੋਕ ਸੁਨਾਵੈ ॥

ਜੋ ਇਨ੍ਹਾਂ ਗੱਲਾਂ ਨਾਲ ਪ੍ਰਭਾਵਿਤ ਨਹੀਂ ਹੁੰਦਾ, ਉਨ੍ਹਾਂ ਨੂੰ ਗੀਤ, ਕਬਿੱਤ: ਅਤੇ ਸ਼ਲੋਕ ਸੁਣਾਉਂਦੇ ਹਨ।

ਦ੍ਯੋਸ ਹਿਰੈ ਧਨ ਲੋਗਨ ਕੇ ਗ੍ਰਿਹ ਚੋਰੁ ਚਕੈ ਠਗ ਦੇਖਿ ਲਜਾਵੈ ॥

(ਇਹ ਬ੍ਰਾਹਮਣ) ਦਿਨ ਦਿਹਾੜੇ ਲੋਕਾਂ ਦੇ ਘਰਾਂ ਤੋਂ ਧਨ ਚੁਰਾ ਲੈਂਦੇ ਹਨ। (ਉਨ੍ਹਾਂ ਪ੍ਰਬੀਨਤਾ ਨੂੰ) ਵੇਖ ਕੇ ਚੋਰ ਹੈਰਾਨ ਹੋ ਜਾਂਦੇ ਹਨ ਅਤੇ ਠੱਗ ਵੇਖ ਕੇ ਸ਼ਰਮਸਾਰ ਹੁੰਦੇ ਹਨ।

ਕਾਨਿ ਕਰੈ ਨਹਿ ਕਾਜੀ ਕੁਟਵਾਰ ਕੀ ਮੂੰਡਿ ਕੈ ਮੂੰਡਿ ਮੁਰੀਦਨ ਖਾਵੈ ॥੫੭॥

ਇਹ ਕਾਜ਼ੀ ਅਤੇ ਕੋਤਵਾਲ ਤਕ ਦੀ ਪਰਵਾਹ ਨਹੀਂ ਕਰਦੇ ਅਤੇ ਮੁਰੀਦਾਂ ਨੂੰ ਲੁਟ ਲੁਟ ਕੇ ਖਾ ਜਾਂਦੇ ਹਨ ॥੫੭॥

ਦੋਹਰਾ ॥

ਦੋਹਰਾ:

ਪਾਹਨ ਕੀ ਪੂਜਾ ਕਰੈਂ ਜੋ ਹੈ ਅਧਿਕ ਅਚੇਤ ॥

ਜੋ ਅਧਿਕ ਮੂਰਖ ਹਨ, ਉਹੀ ਪੱਥਰਾਂ ਦੀ ਪੂਜਾ ਕਰਦੇ ਹਨ।

ਭਾਗ ਨ ਏਤੇ ਪਰ ਭਖੈ ਜਾਨਤ ਆਪ ਸੁਚੇਤ ॥੫੮॥

ਇਤਨਾ ਹੋਣ ਤੇ ਵੀ ਭੰਗ ਨਹੀਂ ਖਾਂਦੇ, ਪਰ ਆਪਣੇ ਆਪ ਨੂੰ ਸਚੇਤ (ਸਮਝਦਾਰ) ਸਮਝਦੇ ਹਨ ॥੫੮॥

ਤੋਟਕ ਛੰਦ ॥

ਤੋਟਕ ਛੰਦ:

ਧਨ ਕੇ ਲਗਿ ਲੋਭ ਗਏ ਅਨਤੈ ॥

ਇਹ ਮਾਤਾ, ਪਿਤਾ, ਪੁੱਤਰ ਅਤੇ ਇਸਤਰੀ ਨੂੰ ਕਿਤੇ ਛਡ ਕੇ

ਤਜਿ ਮਾਤ ਪਿਤਾ ਸੁਤ ਬਾਲ ਕਿਤੈ ॥

ਧਨ ਦੇ ਲੋਭ ਕਰ ਕੇ ਹੋਰ ਥਾਂ ਚਲੇ ਜਾਂਦੇ ਹਨ।

ਬਸਿ ਕੈ ਬਹੁ ਮਾਸ ਤਹਾ ਹੀ ਮਰੈ ॥

(ਉਹ) ਉਥੇ ਬਹੁਤ ਮਹੀਨੇ (ਲੰਬੇ ਸਮੇਂ ਤਕ) ਰਹਿ ਕੇ ਉਥੇ ਹੀ ਮਰ ਜਾਂਦੇ ਹਨ

ਫਿਰਿ ਕੈ ਗ੍ਰਿਹਿ ਕੇ ਨਹਿ ਪੰਥ ਪਰੈ ॥੫੯॥

ਅਤੇ ਫਿਰ ਘਰ ਦੇ ਮਾਰਗ ਉਤੇ ਨਹੀਂ ਪੈਂਦੇ ॥੫੯॥

ਦੋਹਰਾ ॥

ਦੋਹਰਾ:

ਧਨੀ ਲੋਗ ਹੈ ਪੁਹਪ ਸਮ ਗੁਨਿ ਜਨ ਭੌਰ ਬਿਚਾਰ ॥

ਧਨਵਾਨ ਲੋਕ ਫੁਲਾਂ ਦੇ ਸਮਾਨ ਹਨ ਅਤੇ ਗੁਨੀ ਜਨ (ਭਾਵ ਬ੍ਰਾਹਮਣ) ਭੌਰਿਆਂ ਵਰਗੇ ਹਨ।

ਗੂੰਜ ਰਹਤ ਤਿਹ ਪਰ ਸਦਾ ਸਭ ਧਨ ਧਾਮ ਬਿਸਾਰ ॥੬੦॥

ਉਹ ਘਰ ਬਾਹਰ ਸਭ ਕੁਝ ਭੁਲਾ ਕੇ, ਸਦਾ ਉਨ੍ਹਾਂ (ਧਨਵਾਨਾਂ) ਉਤੇ ਗੂੰਜਦੇ ਰਹਿੰਦੇ ਹਨ ॥੬੦॥

ਚੌਪਈ ॥

ਚੌਪਈ:

ਸਭ ਕੋਊ ਅੰਤ ਕਾਲ ਬਸਿ ਭਯਾ ॥

ਸਭ ਕੋਈ ਅੰਤ ਵਿਚ ਕਾਲ ਦੇ ਵਸ ਵਿਚ ਹੁੰਦੇ ਹਨ

ਧਨ ਕੀ ਆਸ ਨਿਕਰਿ ਤਜਿ ਗਯਾ ॥

ਅਤੇ ਧਨ ਦੀ ਆਸ ਵਿਚ ਹੀ (ਸਭ ਕੁਝ) ਛਡ ਕੇ ਨਿਕਲ ਜਾਂਦੇ ਹਨ।

ਆਸਾ ਕਰਤ ਗਯਾ ਸੰਸਾਰਾ ॥

(ਧਨ ਦੀ) ਇੱਛਾ ਕਰਦਾ ਹੋਇਆ ਸਾਰਾ ਸੰਸਾਰ ਚਲਾ ਗਿਆ ਹੈ,

ਇਹ ਆਸਾ ਕੋ ਵਾਰ ਨ ਪਾਰਾ ॥੬੧॥

ਪਰ ਇਸ 'ਇੱਛਾ' ਦਾ ਕੋਈ ਉਰਾਰ ਪਾਰ ਨਹੀਂ ਹੈ ॥੬੧॥

ਏਕ ਨਿਰਾਸ ਵਹੈ ਕਰਤਾਰਾ ॥

ਇੱਛਾ ਤੋਂ ਮੁਕਤ ਕੇਵਲ ਇਕ ਕਰਤਾਰ ਹੀ ਹੈ,

ਜਿਨ ਕੀਨਾ ਇਹ ਸਕਲ ਪਸਾਰਾ ॥

ਜਿਸ ਨੇ ਇਸ ਸਾਰੀ ਸ੍ਰਿਸ਼ਟੀ ਦੀ ਸਿਰਜਨਾ ਕੀਤੀ ਹੋਈ ਹੈ।

ਆਸਾ ਰਹਿਤ ਔਰ ਕੋਊ ਨਾਹੀ ॥

ਇੱਛਾ ਤੋਂ ਬਿਨਾ ਹੋਰ ਕੋਈ ਵੀ ਨਹੀਂ ਹੈ।

ਜਾਨੁ ਲੇਹੁ ਦਿਜਬਰ ਮਨ ਮਾਹੀ ॥੬੨॥

ਹੇ ਸ੍ਰੇਸ਼ਠ ਬ੍ਰਾਹਮਣ! (ਤੁਸੀਂ) ਮਨ ਵਿਚ ਸਮਝ ਲਵੋ ॥੬੨॥

ਲੋਭ ਲਗੇ ਧਨ ਕੇ ਏ ਦਿਜਬਰ ॥

ਇਹ ਸ੍ਰੇਸ਼ਠ ਬ੍ਰਾਹਮਣ ਧਨ ਦੇ ਲੋਭ ਵਿਚ ਫਸੇ ਹੋਏ ਹਨ

ਮਾਗਤ ਫਿਰਤ ਸਭਨ ਕੇ ਘਰ ਘਰ ॥

ਅਤੇ ਸਭ ਦੇ ਘਰ ਘਰ ਮੰਗਦੇ ਫਿਰਦੇ ਹਨ।

ਯਾ ਜਗ ਮਹਿ ਕਰ ਡਿੰਭ ਦਿਖਾਵਤ ॥

ਇਸ ਜਗਤ ਵਿਚ (ਇਹ) ਪਾਖੰਡ ਕਰਕੇ ਵਿਖਾਉਂਦੇ ਹਨ

ਤੇ ਠਗਿ ਠਗਿ ਸਭ ਕਹ ਧਨ ਖਾਵਤ ॥੬੩॥

ਅਤੇ ਸਭ ਦਾ ਧਨ ਠਗ ਠਗ ਕੇ ਖਾਂਦੇ ਹਨ ॥੬੩॥

ਦੋਹਰਾ ॥

ਦੋਹਰਾ:

ਆਸਾ ਕੀ ਆਸਾ ਲਗੇ ਸਭ ਹੀ ਗਯਾ ਜਹਾਨ ॥

ਇੱਛਾ ('ਆਸਾ') ਦੀ ਇੱਛਾ ਵਿਚ ਲਗਿਆ ਹੋਇਆ ਇਹ ਸਾਰਾ ਸੰਸਾਰ ਚਲਾ ਗਿਆ ਹੈ।

ਆਸਾ ਜਗ ਜੀਵਤ ਬਚੀ ਲੀਜੈ ਸਮਝਿ ਸੁਜਾਨ ॥੬੪॥

ਸਾਰੇ ਸਮਝਦਾਰ ਇਹ ਸਮਝ ਲੈਣ ਕਿ ਕੇਵਲ 'ਆਸਾ' ਹੀ ਸੰਸਾਰ ਵਿਚ ਜੀਉਂਦੀ ਬਚੀ ਹੈ ॥੬੪॥

ਚੌਪਈ ॥

ਚੌਪਈ:

ਆਸਾ ਕਰਤ ਸਗਲ ਜਗ ਜਯਾ ॥

ਆਸਾ ਕਰਦਿਆਂ ਹੀ ਸਾਰਾ ਸੰਸਾਰ ਜਨਮਿਆ ਹੈ।

ਆਸਹਿ ਉਪਜ੍ਯਾ ਆਸਹਿ ਭਯਾ ॥

ਆਸਾ ਵਿਚ ਉਪਜਦਾ ਹੋਇਆ ਆਸਾ ਰੂਪ ਹੀ ਹੋ ਜਾਂਦਾ ਹੈ।

ਆਸਾ ਕਰਤ ਤਰੁਨ ਬ੍ਰਿਧ ਹੂਆ ॥

ਆਸਾ ਕਰਦਿਆਂ ਜਵਾਨ ਬੁੱਢਾ ਹੋ ਜਾਂਦਾ ਹੈ।

ਆਸਾ ਕਰਤ ਲੋਗ ਸਭ ਮੂਆ ॥੬੫॥

ਆਸਾ ਕਰਦਿਆਂ ਸਾਰੇ ਲੋਕ ਮਰ ਗਏ ਹਨ ॥੬੫॥

ਆਸਾ ਕਰਤ ਲੋਗ ਸਭ ਭਏ ॥

ਆਸਾ ਕਰਦਿਆਂ ਸਭ ਲੋਕ

ਬਾਲਕ ਹੁਤੋ ਬ੍ਰਿਧ ਹ੍ਵੈ ਗਏ ॥

ਬਾਲਕ ਤੋਂ ਬਿਰਧ ਹੋ ਗਏ ਹਨ।

ਜਿਤਿ ਕਿਤ ਧਨ ਆਸਾ ਕਰਿ ਡੋਲਹਿ ॥

ਆਸ ਕਰ ਕੇ ਜਿਥੇ ਕਿਥੇ ਡੋਲਦੇ ਫਿਰ ਰਹੇ ਹਨ

ਦੇਸ ਬਿਦੇਸ ਧਨਾਸ ਕਲੋਲਹਿ ॥੬੬॥

ਅਤੇ ਧਨ ਦੀ ਆਸਾ ਵਿਚ ਦੇਸਾਂ-ਵਿਦੇਸ਼ਾਂ ਵਿਚ ਘੁੰਮਦੇ ਫਿਰਦੇ ਹਨ ॥੬੬॥

ਪਾਹਨ ਕਹੁ ਧਨਾਸ ਸਿਰ ਨ੍ਯਾਵੈ ॥

ਧਨ ਦੀ ਆਸਾ ਵਿਚ ਹੀ ਪੱਥਰ ਨੂੰ ਸਿਰ ਨਿਵਾਉਂਦੇ ਹਨ

ਚੇਤ ਅਚੇਤਨ ਕੌ ਠਹਰਾਵੈ ॥

ਅਤੇ ਅਚੇਤ ਨੂੰ ਸਚੇਤ ਕਹਿੰਦੇ ਹਨ।

ਕਰਤ ਪ੍ਰਪੰਚ ਪੇਟ ਕੇ ਕਾਜਾ ॥

ਉੱਚੇ ਨੀਵੇਂ, ਰਾਣਾ ਅਤੇ ਰਾਜਾ

ਊਚ ਨੀਚ ਰਾਨਾ ਅਰੁ ਰਾਜਾ ॥੬੭॥

(ਸਭ) ਪੇਟ ਦੀ ਖਾਤਰ ਪ੍ਰਪੰਚ ਕਰਦੇ ਹਨ ॥੬੭॥

ਕਾਹੂ ਕੋ ਸਿਛਾ ਸੁ ਦ੍ਰਿੜਾਵੈ ॥

ਕਿਸੇ ਨੂੰ ਸਿਖਿਆ ਦ੍ਰਿੜ੍ਹ ਕਰਾਉਂਦੇ ਹਨ

ਕਾਹੂੰ ਕੌ ਲੈ ਮੂੰਡ ਮੁੰਡਾਵੈ ॥

ਅਤੇ ਕਿਸੇ ਦਾ ਸਿਰ ਮੁੰਨਵਾ ਦਿੰਦੇ ਹਨ।


Flag Counter