ਪਹਿਲਾਂ 'ਦੁਆਰਕੇਂਦ੍ਰਨਿਨਿ' (ਜਮਨਾ ਨਦੀ ਵਾਲੀ ਧਰਤੀ) ਸ਼ਬਦ ਕਹੋ।
(ਫਿਰ) 'ਜਾ ਚਰ ਪਤਿ' ਸ਼ਬਦਾਂ ਨੂੰ ਨਾਲ ਜੋੜੋ।
(ਫਿਰ) ਅੰਤ ਉਤੇ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਮਨ ਲਵੋ ॥੮੫੬॥
ਪਹਿਲਾਂ 'ਦੁਆਰਾਵਤੇਸ੍ਰਨਿ' (ਜਮਨਾ ਨਦੀ ਵਾਲੀ ਧਰਤੀ) ਸ਼ਬਦ ਕਥਨ ਕਰੋ।
(ਫਿਰ) 'ਜਾ ਚਰ ਪਤਿ' ਸ਼ਬਦਾਂ ਨੂੰ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਉਚਾਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੫੭॥
ਪਹਿਲਾਂ 'ਜਦ੍ਵੇਸਨਿ' (ਜਮਨਾ ਨਦੀ ਵਾਲੀ ਧਰਤੀ) ਸ਼ਬਦ ਉਚਾਰੋ।
(ਫਿਰ) 'ਜਾ ਚਰ ਨਾਇਕ' ਸ਼ਬਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਦਾ ਕਥਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੫੮॥
ਪਹਿਲਾਂ 'ਦੁਆਰਾਵਤੀ ਨਾਇਕਨਿਨਿ' (ਸ਼ਬਦ) ਕਹੋ।
(ਫਿਰ) 'ਜਾ ਚਰ ਪਤਿ' ਪਦ ਨੂੰ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੫੯॥
ਪਹਿਲਾਂ 'ਜਗਤੇਸਰਨਿਨਿ' ਸ਼ਬਦ ਦਾ ਉਚਾਰਨ ਕਰੋ।
(ਫਿਰ) 'ਜਾ ਚਰ ਨਾਇਕ' ਦਾ ਪਦਾਂ ਨੂੰ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਦਾ ਕਥਨ ਕਰੋ।
ਇਸ ਨੂੰ ਸਭ ਤੁਪਕ ਦਾ ਨਾਮ ਸਮਝੋ ॥੮੬੦॥
ਅੜਿਲ:
ਪਹਿਲਾਂ 'ਅਨਕ ਦੁੰਦਭਜਾ ਬਲਭਨਿ' (ਕ੍ਰਿਸ਼ਨ ਦੀ ਪਿਆਰੀ ਜਮਨਾ ਵਾਲੀ ਧਰਤੀ) (ਪਦ) ਦਾ ਉਚਾਰਨ ਕਰੋ।
ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਦਾ ਕਥਨ ਕਰੋ।
ਸਭ ਮਿਤ੍ਰੋ! ਇਸ ਨੂੰ ਤੁਪਕ ਦਾ ਨਾਮ ਸਮਝ ਲਵੋ ॥੮੬੧॥
ਪਹਿਲਾਂ 'ਹਲੀ ਭ੍ਰਾਤਨਿਨਿ' (ਸ਼ਬਦ) ਦਾ ਬਖਾਨ ਕਰੋ।
ਫਿਰ 'ਜਾ ਚਰ ਨਾਇਕ' ਪਦ ਜੋੜੋ।
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਨੂੰ ਕਹੋ।
(ਇਹ) ਤੁਪਕ ਦਾ ਨਾਮ ਹੋ ਜਾਏਗਾ, ਸਭ ਬੁੱਧਮਾਨ ਵਿਚਾਰ ਕਰ ਲੈਣ ॥੮੬੨॥
ਚੌਪਈ:
ਪਹਿਲਾਂ 'ਬਲੀ ਆਨੁਜਨਿਨਿ' (ਬਲਦੇਵ ਦੇ ਛੋਟੇ ਭਰਾ ਦੀ ਰਾਣੀ ਜਮਨਾ ਨਦੀ ਦੀ ਧਰਤੀ) ਸ਼ਬਦ ਕਥਨ ਕਰੋ।
(ਬਾਦ ਵਿਚ) 'ਜਾ ਚਰ ਪਤਿ' ਸ਼ਬਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
(ਇਹ) ਤੁਫੰਗ ਦਾ ਨਾਮ ਹੈ, ਚਿਤ ਵਿਚ ਵਿਚਾਰ ਲਵੋ ॥੮੬੩॥
ਪਹਿਲਾਂ 'ਬਲਿ ਭਈਅਨਨੀ' ਸ਼ਬਦ ਸ਼ੁਰੂ ਵਿਚ ਕਹੋ।
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੮੬੪॥
(ਪਹਿਲਾਂ) 'ਰਉਹਣੇਅ ਭਰਾਤਨਨੀ' (ਰੋਹਿਣੀ ਦੇ ਪਤੀ ਬਲਦੇਵ ਦੇ ਭਰਾ ਦੀ ਪਤਨੀ ਜਮਨਾ ਨਾਂ ਦੀ ਨਦੀ ਵਾਲੀ ਧਰਤੀ) ਕਹੋ।
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ ॥੮੬੫॥
ਪਹਿਲਾਂ 'ਬਲਭਦ੍ਰ ਭ੍ਰਾਤਨਿਨਿ' (ਸ਼ਬਦ) ਉਚਾਰਨ ਕਰੋ।
(ਫਿਰ) 'ਜਾ ਚਰ ਨਾਇਕ' ਪਦ ਕਹੋ।
ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਕਰ ਕੇ ਜਾਣੋ ॥੮੬੬॥
ਅੜਿਲ:
ਪਹਿਲਾਂ 'ਪ੍ਰਲੰਬਘਨੁ ਅਨੁਜਨਨੀ' (ਪ੍ਰਲੰਬ ਰਾਖਸ ਨੂੰ ਮਾਰਨ ਵਾਲੇ ਬਲਦੇਵ ਦੇ ਛੋਟੇ ਭਰਾ ਕ੍ਰਿਸ਼ਨ ਦੀ ਰਾਣੀ ਜਮਨਾ ਨਦੀ ਵਾਲੀ ਧਰਤੀ) (ਸ਼ਬਦ) ਕਹੋ।