ਸ਼੍ਰੀ ਦਸਮ ਗ੍ਰੰਥ

ਅੰਗ - 1254


ਬਿਸਟਾ ਪ੍ਰਥਮ ਜਾਹਿ ਸਿਰ ਪਰਿਯੋ ॥੧੦॥

ਜਿਸ ਦੇ ਸਿਰ ਉਤੇ ਪਹਿਲਾਂ ਵਿਸ਼ਟਾ ਪਿਆ ਸੀ ॥੧੦॥

ਇਹ ਛਲ ਸੌ ਤ੍ਰਿਯ ਪਿਯਹਿ ਉਬਾਰਿਯੋ ॥

ਇਸ ਛਲ ਨਾਲ ਇਸਤਰੀ ਨੇ ਪ੍ਰੀਤਮ ਨੂੰ ਬਚਾ ਲਿਆ

ਤਿਨ ਕੇ ਮੁਖ ਬਿਸਟਾ ਕੌ ਡਾਰਿਯੋ ॥

ਅਤੇ ਉਨ੍ਹਾਂ ਦੇ ਮੂੰਹ ਤੇ ਵਿਸ਼ਟਾ ਸੁਟਿਆ।

ਭਲਾ ਬੁਰਾ ਭੂਪਤਿ ਨ ਬਿਚਾਰਾ ॥

ਰਾਜੇ ਨੇ ਮਾੜਾ ਚੰਗਾ ਕੁਝ ਨਾ ਸੋਚਿਆ

ਭੇਦ ਦਾਇਕਹਿ ਪਕਰਿ ਪਛਾਰਾ ॥੧੧॥

ਅਤੇ ਭੇਦ ਦੇਣ ਵਾਲੇ ਨੂੰ ਹੀ ਪਕੜ ਕੇ ਪਛਾੜ ਦਿੱਤਾ ॥੧੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਚਾਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੪॥੫੮੫੧॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੦੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੦੪॥੫੮੫੧॥ ਚਲਦਾ॥

ਚੌਪਈ ॥

ਚੌਪਈ:

ਤ੍ਰਿਪੁਰਾ ਸਹਰ ਬਸਤ ਹੈ ਜਹਾ ॥

ਜਿਥੇ ਤ੍ਰਿਪੁਰਾ ਸ਼ਹਿਰ ਵਸਦਾ ਹੈ,

ਤ੍ਰਿਪੁਰ ਪਾਲ ਰਾਜਾ ਥੋ ਤਹਾ ॥

ਉਥੇ ਤ੍ਰਿਪੁਰ ਪਾਲ ਨਾਂ ਦਾ (ਇਕ) ਰਾਜਾ ਸੀ।

ਤ੍ਰਿਪੁਰ ਮਤੀ ਤਾ ਕੀ ਬਰ ਨਾਰੀ ॥

ਤ੍ਰਿਪੁਰ ਮਤੀ ਉਸ ਦੀ ਸੁੰਦਰ ਰਾਣੀ ਸੀ,

ਕਨਕ ਅਵਟਿ ਸਾਚੇ ਜਨੁ ਢਾਰੀ ॥੧॥

ਜੋ ਮਾਨੋ ਸੋਨੇ ਨੂੰ ਪੰਘਾਰ ਕੇ ਸੰਚੇ ਵਿਚ ਢਾਲੀ ਗਈ ਹੋਵੇ ॥੧॥

ਫੂਲ ਮਤੀ ਦੂਸਰਿ ਤਿਹ ਸਵਤਿਨਿ ॥

ਦੂਜੀ ਫੂਲ ਮਤੀ ਉਸ ਦੀ ਸੌਂਕਣ ਸੀ,

ਜਨੁ ਤਿਹ ਹੁਤਾ ਆਖਿ ਮੈਂ ਸੌ ਕਨਿ ॥

ਮਾਨੋ ਉਸ ਦੀ ਅੱਖ ਵਿਚ ਕਿਣਕਾ ਹੋਵੇ।

ਤਾ ਸੌ ਤਾਹਿ ਸਿਪਰਧਾ ਰਹੈ ॥

ਉਸ ਦੇ ਚਿਤ ਵਿਚ ਉਸ ਨਾਲ ਈਰਖਾ ਰਹਿੰਦੀ ਸੀ,

ਚਿਤ ਭੀਤਰ ਮੁਖ ਤੇ ਨਹਿ ਕਹੈ ॥੨॥

ਪਰ ਮੁਖ ਤੋਂ ਕੁਝ ਨਹੀਂ ਕਹਿੰਦੀ ਸੀ ॥੨॥

ਤ੍ਰਿਪੁਰਾ ਮਤੀ ਏਕ ਦਿਜ ਊਪਰ ॥

ਤ੍ਰਿਪੁਰਾ ਮਤੀ ਇਕ ਬ੍ਰਾਹਮਣ ਉਪਰ

ਅਟਕੀ ਰਹੈ ਅਧਿਕ ਹੀ ਚਿਤ ਕਰਿ ॥

ਮਨੋ ਤਨੋ ਬਹੁਤ ਮੋਹਿਤ ਸੀ।

ਰੈਨਿ ਦਿਵਸ ਗ੍ਰਿਹ ਤਾਹਿ ਬੁਲਾਵੇ ॥

ਰਾਤ ਦਿਨ ਉਸ ਨੂੰ ਘਰ ਬੁਲਾਉਂਦੀ ਸੀ

ਕਾਮ ਕੇਲ ਰੁਚਿ ਮਾਨ ਮਚਾਵੈ ॥੩॥

ਅਤੇ ਉਸ ਨਾਲ ਰੁਚੀ ਪੂਰਵਕ ਕਾਮ-ਕ੍ਰੀੜਾ ਕਰਦੀ ਸੀ ॥੩॥

ਏਕ ਨਾਰਿ ਤਿਨ ਬੋਲਿ ਪਠਾਈ ॥

ਉਸ ਨੇ ਇਕ ਇਸਤਰੀ ਨੂੰ ਬੁਲਵਾਇਆ

ਅਧਿਕ ਦਰਬ ਦੈ ਐਸਿ ਸਿਖਾਈ ॥

ਅਤੇ ਬਹੁਤ ਧਨ ਦੇ ਕੇ ਇਸ ਤਰ੍ਹਾਂ ਸਿਖਾਇਆ

ਜਬ ਹੀ ਜਾਇ ਪ੍ਰਜਾ ਸਭ ਸੋਈ ॥

ਕਿ ਜਦੋਂ ਸਾਰੀ ਪ੍ਰਜਾ ਸੌਂ ਜਾਏ

ਊਚ ਸਬਦ ਉਠਿਯਹੁ ਤਬ ਰੋਈ ॥੪॥

ਤਾਂ ਉੱਚੀ ਆਵਾਜ਼ ਵਿਚ ਰੋਣ ਲਗ ਜਾਈਂ ॥੪॥

ਯੌ ਕਹਿ ਜਾਇ ਨ੍ਰਿਪਤਿ ਤਨ ਸੋਈ ॥

(ਰਾਣੀ) ਇਹ ਕਹਿ ਕੇ ਰਾਜੇ ਕੋਲ ਜਾ ਕੇ ਸੌਂ ਗਈ।

ਆਧੀ ਰਾਤਿ ਅੰਧੇਰੀ ਹੋਈ ॥

ਜਦ ਅੱਧੀ ਹਨੇਰੀ ਰਾਤ ਹੋ ਗਈ

ਅਧਿਕ ਦੁਖਿਤ ਹ੍ਵੈ ਨਾਰਿ ਪੁਕਾਰੀ ॥

ਤਾਂ ਬਹੁਤ ਦੁਖੀ ਅਵਸਥਾ ਵਿਚ ਉਸ ਇਸਤਰੀ ਨੇ ਰੋਣਾ ਧੋਣਾ ਸ਼ੁਰੂ ਕਰ ਦਿੱਤਾ।

ਨ੍ਰਿਪ ਕੇ ਪਰੀ ਕਾਨ ਧੁਨਿ ਭਾਰੀ ॥੫॥

(ਉਹ) ਉੱਚੀ ਆਵਾਜ਼ ਰਾਜੇ ਦੇ ਕੰਨ ਵਿਚ ਵੀ ਪਈ ॥੫॥

ਰਾਣੀ ਲਈ ਸੰਗ ਅਪਨੇ ਕਰਿ ॥

ਰਾਜੇ ਨੇ ਹੱਥ ਵਿਚ ਤਲਵਾਰ ਧਾਰਨ ਕਰ ਕੇ

ਹਾਥ ਬਿਖੈ ਅਪਨੇ ਅਸ ਕੌ ਧਰਿ ॥

ਰਾਣੀ ਨੂੰ ਆਪਣੇ ਨਾਲ ਲੈ ਲਿਆ।

ਦੋਊ ਚਲਿ ਤੀਰ ਤਵਨ ਕੇ ਗਏ ॥

ਦੋਵੇਂ ਚਲ ਕੇ ਉਸ ਕੋਲ ਗਏ

ਇਹ ਬਿਧਿ ਸੌ ਪੂਛਤ ਤਿਹ ਭਏ ॥੬॥

ਅਤੇ ਉਸ ਨੂੰ ਇਸ ਤਰ੍ਹਾਂ ਪੁਛਣ ਲਗੇ ॥੬॥

ਦੋਹਰਾ ॥

ਦੋਹਰਾ:

ਕੋ ਹੈ ਰੀ ਤੂ ਰੋਤ ਕ੍ਯੋ ਕਹਾ ਲਗਿਯੋ ਦੁਖ ਤੋਹਿ ॥

ਓਏ! ਤੂੰ ਕੌਣ ਹੈਂ? ਕਿਉਂ ਰੋ ਰਹੀਂ ਹੈਂ? ਤੈਨੂੰ ਕੀ ਦੁਖ ਲਗਾ ਹੈ?

ਮਾਰਤ ਹੌ ਨਹਿ ਠੌਰ ਤੁਹਿ ਸਾਚ ਬਤਾਵਹੁ ਮੋਹਿ ॥੭॥

ਮੈਨੂੰ ਸਚ ਦਸ, ਨਹੀਂ ਤਾਂ ਤੈਨੂੰ ਇਸ ਥਾਂ ਮਾਰਦਾ ਹਾਂ ॥੭॥

ਚੌਪਈ ॥

ਚੌਪਈ:

ਮੁਹਿ ਅਰਬਲਾ ਨ੍ਰਿਪਤਿ ਕੀ ਜਾਨਹੁ ॥

(ਇਸਤਰੀ ਕਹਿਣ ਲਗੀ) ਤੁਸੀਂ ਮੈਨੂੰ ਰਾਜੇ ਦੀ ਉਮਰ ਸਮਝੋ।

ਭੂਪਤਿ ਭੋਰ ਕਾਲ ਪਹਿਚਾਨਹੁ ॥

ਰਾਜੇ ਲਈ ਸਵੇਰ ਕਾਲ ਸਮਾਨ ਸਮਝੋ।

ਤਾ ਤੇ ਮੈ ਰੋਵਤ ਦੁਖਿਯਾਰੀ ॥

ਇਸ ਲਈ ਮੈਂ ਦੁਖਿਆਰੀ ਰੋ ਰਹੀ ਹਾਂ।

ਸਭੈ ਬਿਛੁਰਿ ਹੈਂ ਨਿਸੁਪਤਿ ਪ੍ਯਾਰੀ ॥੮॥

ਸਾਰੀਆਂ ਪਿਆਰੀਆਂ (ਰਾਣੀਆਂ) ਚੰਦ੍ਰਮਾ (ਵਰਗੇ ਰਾਜੇ ਤੋਂ) ਵਿਛੜ ਜਾਣਗੀਆਂ ॥੮॥

ਕਿਹ ਬਿਧਿ ਬਚੈ ਨ੍ਰਿਪਤਿ ਕੇ ਪ੍ਰਾਨਾ ॥

ਕਿਸੇ ਤਰ੍ਹਾਂ ਰਾਜੇ ਦੇ ਪ੍ਰਾਣ ਬਚ ਜਾਣ,

ਪ੍ਰਾਤ ਕੀਜਿਯੈ ਸੋਈ ਬਿਧਾਨਾ ॥

ਸਵੇਰੇ ਉਹੀ ਵਿਵਸਥਾ ਕੀਤੀ ਜਾਏ।

ਤਹ ਤ੍ਰਿਯ ਕਹਿਯੋ ਕ੍ਰਿਯਾ ਇਕ ਕਰੈ ॥

ਉਸ ਇਸਤਰੀ ਨੇ ਕਿਹਾ ਕਿ ਇਕ ਕੰਮ ਕਰੋ।

ਤਬ ਮਰਬੇ ਤੇ ਨ੍ਰਿਪਤਿ ਉਬਰੈ ॥੯॥

ਤਦ ਰਾਜਾ ਮਰਨ ਤੋਂ ਬਚ ਸਕਦਾ ਹੈ ॥੯॥

ਤ੍ਰਿਪੁਰ ਮਤੀ ਦਿਜਬਰ ਕਹ ਦੇਹੂ ॥

ਤ੍ਰਿਪੁਰ ਮਤੀ ਬ੍ਰਾਮਹਣ ਨੂੰ ਦੇ ਦਿਓ

ਡੋਰੀ ਨਿਜੁ ਕਾਧੇ ਕਰਿ ਲੇਹੂ ॥

ਅਤੇ ਡੋਲੀ ਨੂੰ ਆਪਣੇ ਮੋਢੇ ਉਤੇ ਚੁਕ ਲਵੋ।

ਦਰਬ ਸਹਿਤ ਤਿਹ ਗ੍ਰਿਹਿ ਪਹੁਚਾਵੈ ॥

ਧਨ ਸਹਿਤ ਉਸ (ਬ੍ਰਾਹਮਣ) ਦੇ ਘਰ ਪਹੁੰਚਾ ਦਿਓ

ਤਬ ਨ੍ਰਿਪ ਨਿਕਟ ਕਾਲ ਨਹਿ ਆਵੈ ॥੧੦॥

ਤਦ ਰਾਜੇ ਪਾਸ ਕਾਲ ਨਹੀਂ ਆਏਗਾ ॥੧੦॥

ਫੂਲਿ ਦੇਇ ਜੁ ਦੁਤਿਯ ਤ੍ਰਿਯ ਘਰ ਮੈ ॥

ਫੂਲਿ ਦੇਈ ਨਾਂ ਦੀ ਜੋ ਦੂਜੀ ਰਾਣੀ ਘਰ ਵਿਚ ਹੈ,


Flag Counter