ਸ਼੍ਰੀ ਦਸਮ ਗ੍ਰੰਥ

ਅੰਗ - 1292


ਕਿਨਹੂੰ ਬਾਤ ਜਾਨਿ ਨਹਿ ਲਈ ॥੯॥

ਕਿਸੇ ਨੇ ਵੀ (ਅਸਲੀ) ਗੱਲ ਨਹੀਂ ਸਮਝੀ ॥੯॥

ਮੂਰਖ ਰਾਇ ਬਾਇ ਮੁਖ ਰਹਾ ॥

ਮੂਰਖ ਰਾਜਾ ਮੂੰਹ ਅੱਡੀ ਰਹਿ ਗਿਆ

ਭਲਾ ਬੁਰਾ ਕਛੁ ਤਾਹਿ ਨ ਕਹਾ ॥

ਅਤੇ ਉਸ (ਇਸਤਰੀ) ਨੂੰ ਕੁਝ ਵੀ ਮਾੜਾ ਚੰਗਾ ਨਾ ਕਿਹਾ।

ਨਾਰਿ ਜਾਰਿ ਕੇ ਸਾਥ ਸਿਧਾਈ ॥

ਇਸਤਰੀ ਯਾਰ ਨਾਲ ਚਲੀ ਗਈ।

ਬਾਤ ਭੇਦ ਕੀ ਕਿਨਹੁ ਨ ਪਾਈ ॥੧੦॥

ਭੇਦ ਦੀ ਗੱਲ ਕਿਸੇ ਨੇ ਵੀ ਨਾ ਸਮਝੀ ॥੧੦॥

ਤ੍ਰਿਯ ਕੋ ਚਰਿਤ ਨ ਬਿਧਨਾ ਜਾਨੈ ॥

ਇਸਤਰੀਆਂ ਦਾ ਚਰਿਤ੍ਰ ਤਾਂ ਵਿਧਾਤਾ ਵੀ ਨਹੀਂ ਸਮਝਦਾ।

ਮਹਾ ਰੁਦ੍ਰ ਭੀ ਕਛੁ ਨ ਪਛਾਨੈ ॥

ਮਹਾ ਰੁਦ੍ਰ ਵੀ ਕੁਝ ਨਹੀਂ ਜਾਣਦਾ।

ਇਨ ਕੀ ਬਾਤ ਏਕ ਹੀ ਪਾਈ ॥

ਇਨ੍ਹਾਂ ਦੀ ਗੱਲ ਇਕ ਨੇ ਹੀ ਸਮਝੀ ਹੈ?

ਜਿਨ ਇਸਤ੍ਰੀ ਜਗਦੀਸ ਬਨਾਈ ॥੧੧॥

ਜਿਸ ਜਗਦੀਸ਼ ਨੇ ਇਸਤਰੀ ਦੀ ਸਿਰਜਨਾ ਕੀਤੀ ਹੈ ॥੧੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਅਠਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੩੮॥੬੩੨੯॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੩੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੩੮॥੬੩੨੯॥ ਚਲਦਾ॥

ਚੌਪਈ ॥

ਚੌਪਈ:

ਸੁਨਿਯਤ ਇਕ ਨਗਰੀ ਉਜਿਯਾਰੀ ॥

ਇਕ ਬਹੁਤ ਸੁੰਦਰ ਨਗਰੀ ਸੁਣੀਂਦੀ ਸੀ

ਬਿਸੁਕਰਮਾ ਨਿਜੁ ਹਾਥ ਸਵਾਰੀ ॥

ਜਿਸ ਨੂੰ ਵਿਸ਼੍ਵਕਰਮਾ ਨੇ ਆਪਣੇ ਹੱਥਾਂ ਨਾਲ ਸੰਵਾਰਿਆ ਸੀ।

ਨਾਮੁ ਅਲੂਰਾ ਤਾ ਕੋ ਸੋਹੈ ॥

ਉਸ ਦਾ ਨਾਂ ਅਲੂਰਾ (ਅਲੋਰਾ) ਸੀ।

ਤੀਨੋ ਲੋਕ ਰਚਿਤ ਤਿਨ ਮੋਹੈ ॥੧॥

ਉਹ (ਵਿਧਾਤਾ ਦੁਆਰਾ) ਰਚੇ ਹੋਏ ਤਿੰਨਾਂ ਲੋਕਾਂ ਨੂੰ ਮੋਂਹਦੀ ਸੀ ॥੧॥

ਭੂਪ ਭਦ੍ਰ ਤਿਹ ਗੜ ਕੋ ਰਾਜਾ ॥

ਭੂਪ ਭਦ੍ਰ ਉਸ ਗੜ੍ਹ ਦਾ ਰਾਜਾ ਸੀ।

ਰਾਜ ਪਾਟ ਤਾਹੀ ਕਹ ਛਾਜਾ ॥

(ਉਸ ਨਗਰੀ ਦਾ) ਰਾਜ-ਪਾਟ ਉਸੇ ਨੂੰ ਸ਼ੋਭਦਾ ਸੀ।

ਰਤਨ ਮਤੀ ਤਿਹ ਨ੍ਰਿਪ ਕੀ ਰਾਨੀ ॥

ਰਤਨ ਮਤੀ ਉਸ ਰਾਜੇ ਦੀ ਪਤਨੀ ਸੀ,

ਅਧਿਕ ਕੁਰੂਪ ਜਗਤ ਮਹਿ ਜਾਨੀ ॥੨॥

ਜੋ ਸਾਰੇ ਸੰਸਾਰ ਵਿਚ ਬਹੁਤ ਕੁਰੂਪ ਸਮਝੀ ਜਾਂਦੀ ਸੀ ॥੨॥

ਤਾ ਕੇ ਨਿਕਟ ਨ ਰਾਜਾ ਜਾਵੈ ॥

ਰਾਜਾ ਉਸ ਪਾਸ ਨਹੀਂ ਜਾਂਦਾ ਸੀ।

ਨਿਰਖਿ ਨਾਰਿ ਕੋ ਰੂਪ ਡਰਾਵੈ ॥

ਰਾਣੀ ਦਾ ਰੂਪ ਵੇਖ ਕੇ ਡਰਦਾ ਸੀ।

ਅਵਰ ਰਾਨਿਯਨ ਕੇ ਘਰ ਰਹੈ ॥

ਉਹ ਹੋਰਨਾਂ ਰਾਣੀਆਂ ਦੇ ਘਰ ਰਹਿੰਦਾ ਸੀ।

ਤਾ ਸੌ ਬੈਨ ਨ ਬੋਲਾ ਚਹੈ ॥੩॥

ਉਸ ਨਾਲ ਗੱਲ ਕਰਨੀ ਵੀ ਨਹੀਂ ਚਾਹੁੰਦਾ ਸੀ ॥੩॥

ਯਹ ਦੁਖ ਅਧਿਕ ਨਾਰਿ ਕੇ ਮਨੈ ॥

ਇਸ ਦਾ ਰਾਣੀ ਦੇ ਮਨ ਵਿਚ (ਬਹੁਤ) ਦੁਖ ਸੀ।

ਚਾਹਤ ਪ੍ਰੀਤਿ ਨ੍ਰਿਪਤਿ ਸੌ ਬਨੈ ॥

(ਉਹ) ਚਾਹੁੰਦੀ ਸੀ ਕਿ ਰਾਜੇ ਨਾਲ ਪ੍ਰੇਮ ਸੰਬੰਧ ਬਣ ਜਾਏ।

ਏਕ ਜਤਨ ਤਬ ਕਿਯਾ ਪਿਆਰੀ ॥

ਤਦ (ਉਸ) ਪਿਆਰੀ ਨੇ ਇਕ ਯਤਨ ਕੀਤਾ।

ਸੁਨਹੁ ਕਹਤ ਹੌ ਕਥਾ ਬਿਚਾਰੀ ॥੪॥

(ਉਸ ਨੂੰ) ਸੁਣੋ! ਮੈਂ ਵਿਚਾਰ ਪੂਰਵਕ ਕਥਾ ਕਹਿੰਦਾ ਹਾਂ ॥੪॥

ਪੂਜਾ ਕਰਤ ਲਖਿਯੋ ਜਬ ਰਾਜਾ ॥

ਜਦ ਉਸ ਨੇ ਰਾਜੇ ਨੂੰ ਪੂਜਾ ਕਰਦਿਆਂ ਵੇਖਿਆ,

ਤਬ ਤਨ ਸਜਾ ਸਕਲ ਤ੍ਰਿਯ ਸਾਜਾ ॥

ਤਦ ਉਸ ਇਸਤਰੀ ਨੇ ਸ਼ਰੀਰ ਨੂੰ ਚੰਗੀ ਤਰ੍ਹਾਂ ਨਾਲ ਸਜਾ ਲਿਆ।

ਮਹਾ ਰੁਦ੍ਰ ਕੋ ਭੇਸ ਬਨਾਇ ॥

(ਉਸ ਨੇ) ਮਹਾ ਰੁਦ੍ਰ ਦਾ ਭੇਸ ਬਣਾਇਆ

ਅਪਨੈ ਅੰਗ ਬਿਭੂਤਿ ਚੜਾਇ ॥੫॥

ਅਤੇ ਆਪਣੇ ਅੰਗਾਂ ਉਤੇ ਬਿਭੂਤੀ (ਸੁਆਹ) ਮਲ ਲਈ ॥੫॥

ਕਰਤ ਹੁਤੋ ਰਾਜਾ ਜਪੁ ਜਹਾ ॥

ਰਾਜਾ ਜਿਥੇ ਜਪ ਕਰ ਰਿਹਾ ਸੀ,

ਸਿਵ ਬਨਿ ਆਨਿ ਠਾਢਿ ਭੀ ਤਹਾ ॥

ਉਥੇ (ਉਹ) ਸ਼ਿਵ ਬਣ ਕੇ ਆ ਖੜੋਤੀ।

ਜਬ ਰਾਜੈ ਤਿਹ ਰੂਪ ਨਿਹਰਾ ॥

ਜਦ ਰਾਜੇ ਨੇ ਉਸ ਦਾ ਰੂਪ ਵੇਖਿਆ,

ਮਨ ਕ੍ਰਮ ਈਸ ਜਾਨਿ ਪਗ ਪਰਾ ॥੬॥

ਤਾਂ ਮਨ, (ਬਚ) ਕਰਮ ਕਰ ਕੇ ਉਸ ਨੂੰ ਸ਼ਿਵ ਸਮਝ ਕੇ ਪੈਰਾਂ ਉਤੇ ਡਿਗ ਪਿਆ ॥੬॥

ਸੁਫਲ ਭਯੋ ਅਬ ਜਨਮ ਹਮਾਰਾ ॥

(ਰਾਜਾ ਕਹਿਣ ਲਗਾ) ਹੁਣ ਮੇਰਾ ਜਨਮ ਸਫਲ ਹੋ ਗਿਆ ਹੈ

ਮਹਾਦੇਵ ਕੋ ਦਰਸ ਨਿਹਾਰਾ ॥

(ਕਿਉਂਕਿ ਮੈਂ) ਮਹਾਦੇਵ ਦੇ ਦਰਸ਼ਨ ਕਰ ਲਏ ਹਨ।

ਕਹਿਯੋ ਕਰੀ ਮੈ ਬਡੀ ਕਮਾਈ ॥

ਕਹਿਣ ਲਗਾ ਕਿ ਮੈਂ ਬਹੁਤ ਵੱਡੀ ਕਮਾਈ ਕੀਤੀ ਹੈ

ਜਾ ਤੇ ਦੀਨੀ ਰੁਦ੍ਰ ਦਿਖਾਈ ॥੭॥

ਜਿਸ ਕਰ ਕੇ ਰੁਦ੍ਰ ਨੇ ਮੈਨੂੰ ਦਰਸ਼ਨ ਦਿੱਤੇ ਹਨ ॥੭॥

ਬਰੰਬ੍ਰੂਹ ਤਿਹ ਕਹਾ ਨਾਰਿ ਤਬ ॥

ਤਾਂ ਇਸਤਰੀ ਨੇ ਉਸ ਨੂੰ ਕਿਹਾ, ਵਰ ਮੰਗੋ ('ਬਰੰਬ੍ਰੁਹ')

ਜੌ ਜੜ ਰੁਦ੍ਰ ਲਖਿਯੋ ਜਾਨਾ ਜਬ ॥

ਜਦ ਉਸ ਮੂਰਖ (ਰਾਜੇ) ਨੇ (ਉਸ ਇਸਤਰੀ ਨੂੰ) ਰੁਦ੍ਰ ਸਮਝ ਲਿਆ।

ਤੈ ਮੁਰਿ ਕਰੀ ਸੇਵ ਭਾਖਾ ਅਤਿ ॥

(ਉਸ ਨੇ) ਕਿਹਾ, ਤੂੰ ਮੇਰੀ ਬਹੁਤ ਸੇਵਾ ਕੀਤੀ ਹੈ।

ਤਬ ਤਹਿ ਦਰਸੁ ਦਿਯੋ ਮੈ ਸੁਭ ਮਤਿ ॥੮॥

ਹੇ ਸ਼ੁਭ ਮਤ ਵਾਲੇ! ਤਦ ਹੀ ਮੈਂ ਤੈਨੂੰ ਦਰਸ਼ਨ ਦਿੱਤੇ ਹਨ ॥੮॥

ਸੁਨਿ ਬਚ ਨਾਰਿ ਰਾਇ ਹਰਖਾਨਾ ॥

ਇਸਤਰੀ ਦੇ ਬਚਨ ਸੁਣ ਕੇ ਰਾਜਾ ਬਹੁਤ ਪ੍ਰਸੰਨ ਹੋਇਆ।

ਭੇਦ ਅਭੇਦ ਜੜ ਕਛੂ ਨ ਜਾਨਾ ॥

ਮੂਰਖ ਨੇ ਭੇਦ ਅਭੇਦ ਕੁਝ ਨਾ ਸਮਝਿਆ।

ਤ੍ਰਿਯ ਕੇ ਚਰਨ ਰਹਾ ਲਪਟਾਈ ॥

ਇਸਤਰੀ ਦੇ ਚਰਨਾਂ ਨਾਲ ਲਿਪਟਿਆ ਰਿਹਾ

ਨਾਰਿ ਚਰਿਤ ਕੀ ਬਾਤ ਨ ਪਾਈ ॥੯॥

ਅਤੇ ਨਾਰੀ ਚਰਿਤ੍ਰ ਦੀ ਗੱਲ ਨੂੰ ਨਾ ਸਮਝਿਆ ॥੯॥

ਤਬ ਐਸਾ ਤ੍ਰਿਯ ਕਿਯਾ ਉਚਾਰਾ ॥

ਤਦ ਇਸਤਰੀ ਨੇ ਇਸ ਤਰ੍ਹਾਂ ਕਿਹਾ,


Flag Counter