ਸ਼੍ਰੀ ਦਸਮ ਗ੍ਰੰਥ

ਅੰਗ - 1133


ਮੁਹਰਨ ਕੇ ਕੁਲਿ ਸੁਨਤ ਉਚਰੇ ॥

ਅਤੇ ਸਭ ਨੂੰ ਮੋਹਰਾਂ (ਦੇ ਭਰੇ ਹੋਏ) ਸੁਣਾ ਦਿੱਤਾ।

ਪੁਤ੍ਰ ਪਉਤ੍ਰ ਤਾ ਦਿਨ ਤੇ ਤਾ ਕੇ ॥

ਉਸ ਦੇ ਪੁੱਤਰ ਪੋਤਰੇ ਉਸ ਦਿਨ ਤੋਂ

ਉਦਿਤ ਭਏ ਸੇਵਾ ਕਹ ਵਾ ਕੇ ॥੨॥

ਉਸ ਦੀ ਸੇਵਾ ਵਿਚ ਜੁਟ ਗਏ ॥੨॥

ਦੋਹਰਾ ॥

ਦੋਹਰਾ:

ਜੁ ਕਛੁ ਕਹੈ ਪ੍ਰਿਯ ਮਾਨਹੀ ਸੇਵਾ ਕਰਹਿ ਬਨਾਇ ॥

(ਉਹ) ਜੋ ਕਹਿੰਦੀ ਉਸ ਨੂੰ ਸੁਖਾਵਾਂ ਸਮਝਦੇ ਅਤੇ ਖ਼ੂਬ ਸੇਵਾ ਕਰਦੇ।

ਆਇਸੁ ਮੈ ਸਭ ਹੀ ਚਲੈ ਦਰਬੁ ਹੇਤ ਲਲਚਾਇ ॥੩॥

ਧਨ ਦੇ ਲਾਲਚ ਕਰ ਕੇ ਸਭ (ਉਸ ਦੀ) ਆਗਿਆ ਵਿਚ ਚਲਦੇ ॥੩॥

ਚੌਪਈ ॥

ਚੌਪਈ:

ਜੋ ਆਗ੍ਯਾ ਤ੍ਰਿਯ ਕਰੈ ਸੁ ਮਾਨੈ ॥

(ਉਹ) ਇਸਤਰੀ ਜੋ ਆਗਿਆ ਕਰਦੀ, ਉਹ ਮੰਨ ਲੈਂਦੇ ਸਨ

ਜੂਤਿਨ ਕੋ ਮੁਹਰੈ ਪਹਿਚਾਨੈ ॥

ਅਤੇ ਜੁਤੀਆਂ ਨੂੰ ਮੋਹਰਾਂ ਵਜੋਂ ਪਛਾਣਦੇ ਸਨ।

ਆਜੁ ਕਾਲਿ ਬੁਢਿਯਾ ਮਰਿ ਜੈ ਹੈ ॥

(ਉਹ ਮਨ ਵਿਚ ਸੋਚਦੇ ਸਨ ਕਿ) ਅਜ ਕਲ ਬੁੱਡੀ ਮਰ ਜਾਏਗੀ

ਸਭ ਹੀ ਦਰਬੁ ਹਮਾਰੋ ਹ੍ਵੈ ਹੈ ॥੪॥

ਅਤੇ ਸਾਰਾ ਧਨ ਸਾਡਾ ਹੋ ਜਾਵੇਗਾ ॥੪॥

ਜਬ ਤਿਹ ਨਿਕਟਿ ਕੁਟੰਬ ਸਭਾਵੈ ॥

ਜਦ ਕਦੇ ਸਾਰਾ ਕੁਟੁੰਬ ਉਸ ਦੇ ਨੇੜੇ ਆਉਂਦਾ,

ਤਹ ਬੁਢਿਯਾ ਯੌ ਬਚਨ ਸੁਨਾਵੈ ॥

ਤਾਂ ਉਹ ਬੁੱਢੀ ਉਨ੍ਹਾਂ ਨੂੰ ਕਹਿੰਦੀ।

ਜਿਯਤ ਲਗੇ ਇਹ ਦਰਬ ਹਮਾਰੋ ॥

ਜੀਉਂਦੇ ਜੀ ਇਹ ਧਨ ਮੇਰਾ ਹੈ।

ਬਹੁਰਿ ਲੀਜਿਯਹੁ ਪੂਤ ਤਿਹਾਰੋ ॥੫॥

ਫਿਰ ਹੇ ਪੁੱਤਰੋ! (ਇਹ) ਲੈ ਲੈਣਾ, ਤੁਹਾਡਾ ਹੀ ਹੈ ॥੫॥

ਜਬ ਵਹੁ ਤ੍ਰਿਯਾ ਰੋਗਨੀ ਭਈ ॥

ਜਦ ਉਹ ਇਸਤਰੀ ਬੀਮਾਰ ਹੋ ਗਈ,

ਕਾਜੀ ਕੁਟਵਾਰਹਿ ਕਹਿ ਗਈ ॥

ਤਾਂ ਕਾਜ਼ੀ ਕੋਤਵਾਲ ਨੂੰ ਕਹਿ ਗਈ

ਕਰਮ ਧਰਮ ਜੋ ਪ੍ਰਥਮ ਕਰੈਹੈ ॥

ਕਿ ਪਹਿਲਾਂ ਜੋ ਮੇਰਾ ਕ੍ਰਿਆ ਕਰਮ ਕਰੇਗਾ,

ਸੋ ਸੁਤ ਬਹੁਰਿ ਖਜਾਨੋ ਲੈਹੈ ॥੬॥

ਉਹੀ ਪੁੱਤਰ ਫਿਰ ਖ਼ਜ਼ਾਨਾ ਪ੍ਰਾਪਤ ਕਰੇਗਾ ॥੬॥

ਦੋਹਰਾ ॥

ਦੋਹਰਾ:

ਕਰਮ ਧਰਮ ਸੁਤ ਜਬ ਲਗੇ ਕਰੈ ਨ ਪ੍ਰਥਮ ਬਨਾਇ ॥

ਜਦ ਤਕ ਪਹਿਲਾਂ ਮੇਰਾ ਕ੍ਰਿਆ-ਕਰਮ (ਮੇਰੇ) ਪੁੱਤਰ ਨਾ ਕਰ ਚੁਕਣ

ਤਬ ਲੌ ਸੁਤਨ ਨ ਦੀਜਿਯਹੁ ਹਮਰੋ ਦਰਬੁ ਬੁਲਾਇ ॥੭॥

ਤਦ ਤਕ ਮੇਰੇ ਪੁੱਤਰਾਂ ਨੂੰ ਬੁਲਾ ਕੇ ਮੇਰਾ ਧਨ ਨਾ ਦੇਣਾ ॥੭॥

ਚੌਪਈ ॥

ਚੌਪਈ:

ਕਿਤਿਕ ਦਿਨਨ ਬੁਢਿਯਾ ਮਰਿ ਗਈ ॥

ਕੁਝ ਦਿਨਾਂ ਤਕ ਬਿਰਧ ਇਸਤਰੀ ਮਰ ਗਈ।

ਤਿਨ ਕੇ ਹ੍ਰਿਦਨ ਖੁਸਾਲੀ ਭਈ ॥

ਉਨ੍ਹਾਂ (ਪੁੱਤਰਾਂ ਪੋਤਰਿਆਂ) ਦੇ ਹਿਰਦੇ ਵਿਚ ਖ਼ੁਸ਼ੀ ਹੋਈ।

ਕਰਮ ਧਰਮ ਜੋ ਪ੍ਰਥਮ ਕਰੈਹੈ ॥

ਪਹਿਲਾਂ ਜੋ ਕ੍ਰਿਆ ਕਰਮ ਕਰਨਗੇ

ਪੁਨਿ ਇਹ ਬਾਟਿ ਖਜਾਨੋ ਲੈਹੈ ॥੮॥

ਫਿਰ (ਉਹ) ਇਹ ਖ਼ਜ਼ਾਨਾ ਵੰਡ ਲੈਣਗੇ ॥੮॥

ਦੋਹਰਾ ॥

ਦੋਹਰਾ:

ਕਰਮ ਧਰਮ ਤਾ ਕੇ ਕਰੇ ਅਤਿ ਧਨੁ ਸੁਤਨ ਲਗਾਇ ॥

ਪੁੱਤਰਾਂ ਨੇ ਬਹੁਤ ਧਨ ਖ਼ਰਚ ਕਰ ਕੇ ਉਸ ਦਾ ਕ੍ਰਿਆ ਕਰਮ ਕੀਤਾ।

ਬਹੁਰਿ ਸੰਦੂਕ ਪਨ੍ਰਹੀਨ ਕੇ ਛੋਰਤ ਭੇ ਮਿਲਿ ਆਇ ॥੯॥

ਫਿਰ ਮਿਲ ਕੇ ਆਏ ਅਤੇ ਜੁਤੀਆਂ ਦੇ ਸੂੰਦਕ ਖੋਲਣ ਲਗੇ ॥੯॥

ਚੌਪਈ ॥

ਚੌਪਈ:

ਇਹ ਚਰਿਤ੍ਰ ਤ੍ਰਿਯ ਸੇਵ ਕਰਾਈ ॥

ਪੁੱਤਰਾਂ ਨੂੰ ਧਨ ਦਾ ਲੋਭ ਵਿਖਾ ਕੇ

ਸੁਤਨ ਦਰਬੁ ਕੌ ਲੋਭ ਦਿਖਾਈ ॥

ਇਸ ਚਰਿਤ੍ਰ ਨਾਲ ਇਸਤਰੀ ਨੇ ਸੇਵਾ ਕਰਾਈ।

ਤਿਨ ਕੇ ਅੰਤ ਨ ਕਛੁ ਕਰ ਆਯੋ ॥

ਅੰਤ ਵਿਚ ਉਨ੍ਹਾਂ ਦੇ ਹੱਥ ਵਿਚ ਕੁਝ ਨਾ ਆਇਆ

ਛਲ ਬਲ ਅਪਨੋ ਮੂੰਡ ਮੁੰਡਾਯੋ ॥੧੦॥

ਅਤੇ ਛਲ ਦੇ ਬਲ ਕਰ ਕੇ ਆਪਣਾ ਸਿਰ ਮੁੰਨਵਾ ਲਿਆ ॥੧੦॥

ਇਤਿ ਸ੍ਰੀ ਚਰਿਤ੍ਰ ਪਖਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਉਨਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨੯॥੪੩੪੪॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੨੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੨੯॥੪੩੪੪॥ ਚਲਦਾ॥

ਦੋਹਰਾ ॥

ਦੋਹਰਾ:

ਮਾਲਨੇਰ ਕੇ ਦੇਸ ਮੈ ਮਰਗਜ ਪੁਰ ਇਕ ਗਾਉਾਂ ॥

ਮਾਲਨੇਰ ਦੇਸ ਵਿਚ ਮਰਗਜ ਪੁਰ ਨਾਂ ਦਾ ਇਕ ਪਿੰਡ ਸੀ।

ਸਾਹ ਏਕ ਤਿਹ ਠਾ ਬਸਤ ਮਦਨ ਸਾਹ ਤਿਹ ਨਾਉ ॥੧॥

ਉਥੇ ਇਕ ਸ਼ਾਹ ਵਸਦਾ ਸੀ; ਉਸ ਦਾ ਨਾਂ ਮਦਨ ਸ਼ਾਹ ਸੀ ॥੧॥

ਮਦਨ ਮਤੀ ਤਾ ਕੀ ਤ੍ਰਿਯਾ ਜਾ ਕੋ ਰੂਪ ਅਪਾਰ ॥

ਮਦਨ ਮਤੀ ਉਸ ਦੀ ਇਸਤਰੀ ਸੀ, ਜਿਸ ਦੀ ਸੁੰਦਰਤਾ ਬਹੁਤ ਅਧਿਕ ਸੀ।

ਆਪੁ ਮਦਨ ਠਠਕੇ ਰਹੈ ਤਿਹ ਰਤਿ ਰੂਪ ਬਿਚਾਰ ॥੨॥

ਕਾਮ ਦੇਵ ਉਸ ਨੂੰ ਰਤੀ ਦਾ ਰੂਪ ਵਿਚਾਰ ਕੇ ਹੈਰਾਨ ਹੋ ਜਾਂਦਾ ਸੀ ॥੨॥

ਚੇਲਾ ਰਾਮ ਤਹਾ ਹੁਤੋ ਏਕ ਸਾਹ ਕੋ ਪੂਤ ॥

ਉਥੇ ਚੇਲਾ ਰਾਮ ਨਾਂ ਦਾ ਇਕ ਸ਼ਾਹ ਦਾ ਪੁੱਤਰ ਰਹਿੰਦਾ ਸੀ

ਸਗਲ ਗੁਨਨ ਭੀਤਰ ਚਤੁਰ ਸੁੰਦਰ ਮਦਨ ਸਰੂਪ ॥੩॥

ਜੋ ਸਾਰਿਆਂ ਗੁਣਾਂ ਵਿਚ ਚਤੁਰ ਅਤੇ ਕਾਮ ਦੇਵ ਦੇ ਸਰੂਪ ਵਰਗਾ ਸੁੰਦਰ ਸੀ ॥੩॥

ਚੌਪਈ ॥

ਚੌਪਈ:

ਚੇਲਾ ਰਾਮ ਜਬੈ ਤ੍ਰਿਯ ਲਹਿਯੋ ॥

ਚੇਲਾ ਰਾਮ ਨੂੰ ਜਦ ਉਸ ਇਸਤਰੀ ਨੇ ਵੇਖਿਆ,

ਤਾ ਕੋ ਤਬੈ ਮਦਨ ਤਨ ਗਹਿਯੋ ॥

ਤਦ ਤੋਂ ਉਸ ਦੇ ਸ਼ਰੀਰ ਨੂੰ ਕਾਮ ਦੇਵ ਨੇ ਕਾਬੂ ਕਰ ਲਿਆ।

ਤਰੁਨਿ ਤਦਿਨ ਤੇ ਰਹਤ ਲੁਭਾਈ ॥

ਇਸਤਰੀ ਉਸ ਦਿਨ ਤੋਂ (ਚੇਲਾ ਰਾਮ ਪ੍ਰਤਿ) ਲੁਭਾਈ ਰਹਿੰਦੀ ਸੀ

ਨਿਰਖਿ ਸਜਨ ਛਬਿ ਰਹੀ ਬਿਕਾਈ ॥੪॥

ਅਤੇ ਸੱਜਨ ਦੀ ਛਬੀ ਨੂੰ ਵੇਖ ਕੇ ਵਿਕੀ ਰਹਿੰਦੀ ਸੀ ॥੪॥


Flag Counter