ਸ਼੍ਰੀ ਦਸਮ ਗ੍ਰੰਥ

ਅੰਗ - 883


ਸਭ ਜਗ ਇੰਦ੍ਰ ਮਤੀ ਕੋ ਭਯੋ ॥੧॥

ਅਤੇ ਸਾਰਾ ਰਾਜ-ਪਾਟ ਇੰਦ੍ਰ ਮਤੀ ਦਾ ਹੋ ਗਿਆ ॥੧॥

ਦੋਹਰਾ ॥

ਦੋਹਰਾ:

ਦਿਨ ਥੋਰਨ ਕੋ ਸਤ ਰਹਿਯੋ ਭਈ ਹਕੂਮਤਿ ਦੇਸ ॥

ਕੁਝ ਸਮੇਂ ਲਈ ਉਸ ਨੇ ਸਤ ਰਖਿਆ ਅਤੇ ਦੇਸ਼ ਉਤੇ ਹਕੂਮਤ ਕੀਤੀ।

ਰਾਜਾ ਜ੍ਯੋ ਰਾਜਹਿ ਕਿਯੋ ਭਈ ਮਰਦ ਕੇ ਭੇਸ ॥੨॥

ਮਰਦ ਦੇ ਭੇਸ ਵਿਚ ਰਾਜੇ ਵਰਗਾ ਰਾਜ ਕੀਤਾ ॥੨॥

ਚੌਪਈ ॥

ਚੌਪਈ:

ਐਸਹਿ ਬਹੁਤ ਬਰਸ ਹੀ ਬੀਤੇ ॥

ਇਸ ਤਰ੍ਹਾਂ ਕਈ ਸਾਲ ਬੀਤ ਗਏ

ਬੈਰੀ ਅਧਿਕ ਆਪਨੇ ਜੀਤੇ ॥

ਅਤੇ ਆਪਣੇ ਬਹੁਤ ਸਾਰੇ ਵੈਰੀਆਂ ਨੂੰ ਜਿਤ ਲਿਆ।

ਏਕ ਪੁਰਖ ਸੁੰਦਰ ਲਖਿ ਪਾਯੋ ॥

(ਉਸ ਨੇ) ਇਕ ਸੁੰਦਰ ਪੁਰਸ਼ ਵੇਖਿਆ

ਰਾਨੀ ਤਾ ਸੌ ਨੇਹ ਲਗਾਯੋ ॥੩॥

ਅਤੇ ਰਾਣੀ ਨੇ ਉਸ ਨਾਲ ਪ੍ਰੇਮ ਲਗਾ ਲਿਆ ॥੩॥

ਅਧਿਕ ਪ੍ਰੀਤਿ ਰਾਨੀ ਕੋ ਲਾਗੀ ॥

ਰਾਣੀ (ਉਸ ਦੇ) ਪ੍ਰੇਮ ਵਿਚ ਬਹੁਤ ਲਗ ਗਈ

ਛੂਟੈ ਕਹਾ ਨਿਗੌਡੀ ਜਾਗੀ ॥

ਜੋ ਚੰਦਰੀ (ਪ੍ਰੀਤ) ਲਗੀ ਹੋਈ ਛੁਟਦੀ ਨਹੀਂ।

ਰੈਨਿ ਪਰੀ ਤਿਹ ਤੁਰਤ ਬੁਲਾਯੋ ॥

ਰਾਤ ਪੈਣ ਤੇ ਉਸ ਨੂੰ ਤੁਰਤ ਬੁਲਾਇਆ

ਕੇਲ ਦੁਹੂੰਨਿ ਮਿਲਿ ਅਧਿਕ ਮਚਾਯੋ ॥੪॥

ਅਤੇ ਦੋਹਾਂ ਨੇ ਮਿਲ ਕੇ ਬਹੁਤ ਕਾਮ-ਕ੍ਰੀੜਾ ਕੀਤੀ ॥੪॥

ਰਹਤ ਬਹੁਤ ਦਿਨ ਤਾ ਸੌ ਭਯੋ ॥

ਉਸ ਨਾਲ ਬਹੁਤ ਦਿਨ ਰਹਿਣ ਨਾਲ

ਗਰਭ ਇੰਦ੍ਰ ਮਤਿਯਹਿ ਰਹਿ ਗਯੋ ॥

ਇੰਦ੍ਰ ਮਤੀ ਨੂੰ ਗਰਭ ਠਹਿਰ ਗਿਆ।

ਉਦਰ ਰੋਗ ਕੋ ਨਾਮ ਨਿਕਾਰਿਯੋ ॥

(ਉਸ ਨੂੰ ਉਸ ਨੇ) ਪੇਟ ਦਾ ਰੋਗ ਦਸਿਆ

ਕਿਨੂੰ ਪੁਰਖ ਨਹਿ ਭੇਦ ਬਿਚਾਰਿਯੋ ॥੫॥

ਅਤੇ ਕੋਈ ਵਿਅਕਤੀ ਵੀ ਭੇਦ ਨੂੰ ਸਮਝ ਨਾ ਸਕਿਆ ॥੫॥

ਨਵ ਮਾਸਨ ਬੀਤੇ ਸੁਤ ਜਨਿਯੋ ॥

ਨੌਂ ਮਹੀਨੇ ਬੀਤਣ ਤੇ (ਇਕ) ਪੁੱਤਰ ਨੂੰ ਜਨਮ ਦਿੱਤਾ।

ਮਾਨੌ ਆਪੁ ਮੈਨ ਸੋ ਬਨਿਯੋ ॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਕਾਮ ਦੇਵ ਆਪ ਹੀ ਬਣਿਆ ਹੋਵੇ।

ਏਕ ਨਾਰਿ ਕੇ ਘਰ ਮੈ ਧਰਿਯੋ ॥

(ਉਸ ਨੂੰ) ਇਕ ਇਸਤਰੀ ਦੇ ਘਰ ਟਿਕਾ ਦਿੱਤਾ

ਤਾ ਕੋ ਧਾਮ ਦਰਬੁ ਸੋ ਭਰਿਯੋ ॥੬॥

ਅਤੇ ਉਸ ਦਾ ਘਰ ਧਨ ਨਾਲ ਭਰ ਦਿੱਤਾ ॥੬॥

ਕਾਹੂ ਕਹੋ ਬਾਤ ਇਹ ਨਾਹੀ ॥

'ਇਹ ਗੱਲ ਕਿਸੇ ਨੂੰ ਨਹੀਂ ਕਹਿਣੀ'।

ਯੋ ਕਹਿ ਫਿਰਿ ਆਈ ਘਰ ਮਾਹੀ ॥

ਇਹ ਕਹਿ ਕੇ ਫਿਰ ਘਰ ਪਰਤ ਆਈ।

ਦੁਤਿਯ ਕਾਨ ਕਿਨਹੂੰ ਨਹਿ ਜਾਨਾ ॥

ਦੂਜੇ ਕੰਨ ਕਿਸੇ ਨੂੰ ਖ਼ਬਰ ਨਾ ਹੋਈ

ਕਹਾ ਕਿਯਾ ਤਿਯ ਕਹਾ ਬਖਾਨਾ ॥੭॥

ਕਿ ਉਸ ਨੇ ਕੀ ਕੀਤਾ ਅਤੇ ਕੀ ਕਿਹਾ ॥੭॥

ਦੋਹਰਾ ॥

ਦੋਹਰਾ:

ਤਾ ਕੇ ਕਛੂ ਨ ਧਨ ਹੁਤੋ ਦਿਯਾ ਜਰਾਵੈ ਧਾਮ ॥

ਉਸ ਦੇ ਘਰ ਨਾ ਕੁਝ ਧਨ ਸੀ ਅਤੇ ਨਾ ਹੀ ਘਰ ਵਿਚ ਦੀਵਾ ਜਗਾਉਂਦੀ ਸੀ।

ਤਾ ਕੇ ਘਰ ਮੈ ਸੌਪ੍ਯੋ ਰਾਨੀ ਕੋ ਸੁਤ ਰਾਮ ॥੮॥

ਉਸ ਦੇ ਘਰ ਵਿਚ ਭਗਵਾਨ ਨੇ ਰਾਣੀ ਦਾ ਪੁੱਤਰ ਸੌਂਪ ਦਿੱਤਾ ॥੮॥

ਚੌਪਈ ॥

ਚੌਪਈ:

ਰਾਨੀ ਇਕ ਦਿਨ ਸਭਾ ਬਨਾਈ ॥

ਰਾਣੀ ਨੇ ਇਕ ਦਿਨ ਦਰਬਾਰ ਲਗਾਇਆ।

ਤਵਨ ਤ੍ਰਿਯਾਦਿਕ ਸਭੈ ਬੁਲਾਈ ॥

ਉਸ ਇਸਤਰੀ ਸਮੇਤ ਸਾਰਿਆਂ ਨੂੰ ਬੁਲਾਇਆ।

ਜਬ ਤਿਹ ਤ੍ਰਿਯ ਕੇ ਸੁਤਹਿ ਨਿਹਾਰਿਯੋ ॥

ਜਦ (ਰਾਣੀ ਨੇ) ਉਸ ਇਸਤਰੀ ਦੇ ਪੁੱਤਰ ਨੂੰ ਵੇਖਿਆ

ਤਾ ਤੇ ਲੈ ਅਪਨੋ ਕਰਿ ਪਾਰਿਯੋ ॥੯॥

ਤਾਂ ਉਸ ਤੋਂ ਲੈ ਕੇ ਆਪਣਾ ਕਰ ਕੇ ਪਾਲਿਆ ॥੯॥

ਦੋਹਰਾ ॥

ਦੋਹਰਾ:

ਲੈ ਪਾਰਕ ਕਰਿ ਪਾਲਿਯੋ ਕਿਨੂੰ ਨ ਪਾਯੋ ਭੇਦ ॥

ਉਸ ਨੂੰ ਪਾਲਕ ਵਜੋਂ ਲੈ ਕੇ ਪਾਲਿਆ ਅਤੇ ਕਿਸੇ ਨੇ ਵੀ ਇਸ ਭੇਦ ਨੂੰ ਨਾ ਪਾਇਆ।

ਰਮਾ ਸਾਸਤ੍ਰ ਕੋ ਸੁਰ ਅਸੁਰ ਉਚਰਿ ਨ ਸਾਕਹਿ ਬੇਦ ॥੧੦॥

ਇਸਤਰੀ ('ਰਮਾ') ਦੇ ਸ਼ਾਸਤ੍ਰ (ਦੇ ਗਿਆਨ ਨੂੰ) ਦੇਵਤੇ, ਦੈਂਤ ਅਤੇ ਵੇਦ ਤਕ ਨਹੀਂ ਦਸ ਸਕਦੇ ॥੧੦॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸਤਾਵਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫੭॥੧੦੭੧॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ-ਭੂਪ ਸੰਵਾਦ ਦੇ ੫੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੫੭॥੧੦੭੧॥ ਚਲਦਾ॥

ਦੋਹਰਾ ॥

ਦੋਹਰਾ:

ਕਾਸਮੀਰ ਕੇ ਸਹਰ ਮੈ ਬੀਰਜ ਸੈਨ ਨਰੇਸ ॥

ਕਸ਼ਮੀਰ ਦੇ ਸ਼ਹਿਰ ਵਿਚ ਬੀਰਜ ਸੈਨ ਨਾਂ ਦਾ ਇਕ ਰਾਜਾ ਸੀ

ਤਾ ਕੇ ਦਲ ਕੇ ਬਲਹੁ ਤੇ ਕੰਪਤਿ ਹੁਤੋ ਸੁਰੇਸ ॥੧॥

ਜਿਸ ਦੇ ਦਲਬਲ ਤੋਂ ਇੰਦਰ ਵੀ ਕੰਬਦਾ ਸੀ ॥੧॥

ਚਿਤ੍ਰ ਦੇਵਿ ਤਾ ਕੀ ਤ੍ਰਿਯਾ ਬੁਰੀ ਹ੍ਰਿਦੈ ਜਿਹ ਬੁਧਿ ॥

ਉਸ ਦੀ ਇਸਤਰੀ (ਦਾ ਨਾਂ) ਚਿਤ੍ਰ ਦੇਵੀ ਸੀ ਜੋ ਹਿਰਦੇ ਅਤੇ ਬੁੱਧੀ ਤੋਂ ਮਾੜੀ ਸੀ।

ਮੰਦ ਸੀਲ ਜਾ ਕੋ ਰਹੈ ਚਿਤ ਕੀ ਰਹੈ ਕੁਸੁਧਿ ॥੨॥

ਉਸ ਦਾ ਸੁਭਾ ਮਾੜਾ ਸੀ ਅਤੇ ਚਿਤ ਦੀ ਵੀ ਕਬੀ ਸੀ ॥੨॥

ਬੋਲਿ ਰਸੋਯਹਿ ਤਿਨ ਕਹੀ ਇਹ ਰਾਜੈ ਬਿਖਿ ਦੇਹੁ ॥

ਉਸ ਨੇ ਰਸੋਈਏ ਨੂੰ ਬੁਲਾ ਕੇ ਕਿਹਾ ਕਿ ਇਸ ਰਾਜੇ ਨੂੰ ਜ਼ਹਿਰ ਦੇ ਦਿਓ।

ਬਹੁਤੁ ਬਢੈਹੌ ਹੌ ਤੁਮੈ ਅਬੈ ਅਧਿਕ ਧਨ ਲੇਹੁ ॥੩॥

ਮੈਂ ਤੈਨੂੰ ਬਹੁਤ ਉੱਨਤ ਕਰਾਂਗੀ, (ਮੇਰੇ ਪਾਸੋਂ) ਹੁਣੇ ਹੀ ਅਧਿਕ ਧਨ ਲੈ ਲਵੋ ॥੩॥

ਤਾ ਕੀ ਕਹੀ ਨ ਤਿਨ ਕਰੀ ਤਬ ਤ੍ਰਿਯ ਚਰਿਤ ਬਨਾਇ ॥

ਜਦ ਉਸ (ਰਸੋਈਏ ਨੇ) (ਰਾਣੀ) ਦਾ ਕਿਹਾ ਨਾ ਮੰਨਿਆ, ਤਦ (ਉਸ) ਇਸਤਰੀ ਨੇ ਚਰਿਤ੍ਰ ਬਣਾਇਆ।

ਰਾਜਾ ਕੌ ਨਿਉਤਾ ਕਹਿਯੋ ਸਊਅਨ ਸਹਿਤ ਬੁਲਾਇ ॥੪॥

(ਉਸ ਨੇ) ਰਾਜੇ ਨੂੰ ਸਾਊਆਂ (ਮੰਤ੍ਰੀਆਂ) ਸਹਿਤ ਬੁਲਾਣ ਦਾ ਨਿਮੰਤ੍ਰਣ ਦਿੱਤਾ ॥੪॥

ਚੌਪਈ ॥

ਚੌਪਈ:

ਰਾਜਾ ਸਊਅਨ ਸਹਿਤ ਬੁਲਾਯੋ ॥

ਰਾਜੇ ਨੂੰ ਸਾਊਆਂ ਸਹਿਤ ਬੁਲਾ ਲਿਆ


Flag Counter