ਸ਼੍ਰੀ ਦਸਮ ਗ੍ਰੰਥ

ਅੰਗ - 1214


ਤਾ ਕੇ ਸੰਗ ਰੋਸਨਾ ਰਾਈ ॥

ਉਸ ਨਾਲ ਰੌਸ਼ਨਾ ਰਾਇ ਨੇ

ਬਿਬਿਧ ਬਿਧਨ ਤਨ ਪ੍ਰੀਤੁਪਜਾਈ ॥

ਕਈ ਢੰਗਾਂ ਨਾਲ ਪ੍ਰੇਮ ਕੀਤਾ।

ਕਾਮ ਭੋਗ ਤਿਹ ਸੰਗ ਕਮਾਯੋ ॥

ਉਸ ਨਾਲ ਕਾਮ-ਭੋਗ ਕੀਤਾ,

ਤਾਹਿ ਪੀਰ ਅਪਨੋ ਠਹਿਰਾਯੋ ॥੩॥

ਪਰ ਉਸ ਨੂੰ ਆਪਣਾ ਪੀਰ ਦਰਸਾਇਆ ॥੩॥

ਔਰੰਗ ਸਾਹ ਭੇਦ ਨਹਿ ਜਾਨੈ ॥

ਔਰੰਗਜ਼ੇਬ (ਇਸ) ਭੇਦ ਨੂੰ ਨਹੀਂ ਜਾਣਦਾ ਸੀ

ਵਹੈ ਮੁਰੀਦ ਭਈ ਤਿਹ ਮਾਨੈ ॥

ਅਤੇ ਇਹੀ ਮੰਨਦਾ ਕਿ ਉਹ (ਰੌਸ਼ਨਾਰਾ) ਉਸ ਦੀ ਮੁਰੀਦ ਹੋ ਗਈ ਹੈ।

ਪੀਯ ਸਮੁਝਿ ਤਿਹ ਭੋਗ ਕਮਾਵੈ ॥

(ਰੌਸ਼ਨਾਰਾ) ਉਸ ਨੂੰ ਪ੍ਰੀਤਮ ਸਮਝ ਕੇ ਭੋਗ ਕਰਦੀ ਸੀ,

ਪੀਰ ਭਾਖਿ ਸਭਹੂੰਨ ਸੁਨਾਵੈ ॥੪॥

ਪਰ ਸਭ ਨੂੰ ਪੀਰ ਕਹਿ ਕੇ ਸੁਣਾਉਂਦੀ ਸੀ ॥੪॥

ਇਕ ਦਿਨ ਪੀਰ ਗਯੋ ਅਪਨੇ ਘਰ ॥

ਇਕ ਦਿਨ ਪੀਰ ਆਪਣੇ ਘਰ ਚਲਾ ਗਿਆ।

ਤਾਹਿ ਬਿਨਾ ਤਿਹ ਪਰਤ ਨ ਛਿਨ ਕਰ ॥

ਉਸ ਤੋਂ ਬਿਨਾ ਉਸ ਨੂੰ ਛਿਣ ਭਰ ਵੀ (ਚੈਨ ਨ) ਪਿਆ।

ਰੋਗਨਿ ਤਨ ਅਪਨੇ ਠਹਰਾਈ ॥

ਉਸ ਨੇ ਆਪਣੇ ਆਪ ਨੂੰ ਰੋਗੀ ਠਹਿਰਾਇਆ

ਵਾ ਪਹਿ ਬੈਠਿ ਸਾਢਨੀ ਆਈ ॥੫॥

ਅਤੇ ਸਾਂਢਨੀ ਉਤੇ ਬੈਠ ਕੇ ਉਸ ਪਾਸ ਆ ਗਈ ॥੫॥

ਤਾ ਕੇ ਰਹਤ ਬਹੁਤ ਦਿਨ ਭਈ ॥

ਉਸ ਪਾਸ (ਉਹ) ਬਹੁਤ ਦਿਨ ਰਹੀ।

ਬਹੁਰੌ ਸਹਿਰ ਦਿਲੀ ਮਹਿ ਗਈ ॥

ਫਿਰ ਦਿੱਲੀ ਸ਼ਹਿਰ ਵਿਚ ਆ ਗਈ।

ਭਈ ਅਰੋਗਨਿ ਭਾਖਿ ਅਨਾਈ ॥

ਆ ਕੇ (ਉਸ ਨੇ) ਦਸਿਆ ਕਿ (ਹੁਣ) ਸੁਅਸਥ ਹੋ ਗਈ ਹਾਂ।

ਬਾਤ ਭੇਦ ਕੀ ਕਿਨੂੰ ਨ ਪਾਈ ॥੬॥

ਪਰ (ਉਸ ਦੇ) ਭੇਦ ਦੀ ਗੱਲ ਕੋਈ ਵੀ ਸਮਝ ਨਾ ਸਕਿਆ ॥੬॥

ਭ੍ਰਾਤ ਭਏ ਇਹ ਭਾਤਿ ਉਚਾਰੀ ॥

ਭਰਾ (ਔਰੰਗਜ਼ੇਬ) ਨੂੰ ਇਸ ਤਰ੍ਹਾਂ ਕਿਹਾ,

ਰੋਗ ਬਡਾ ਪ੍ਰਭੁ ਹਰੀ ਹਮਾਰੀ ॥

(ਮੈਨੂੰ) ਵੱਡਾ ਰੋਗ ਸੀ, ਪਰਮਾਤਮਾ ਨੇ ਮੇਰੀ (ਬਿਮਾਰੀ) ਠੀਕ ਕਰ ਦਿੱਤੀ ਹੈ।

ਬੈਦਨ ਅਧਿਕ ਇਨਾਮ ਦਿਲਾਯੋ ॥

(ਉਸ ਨੇ) ਵੈਦ ਨੂੰ ਬਹੁਤ ਇਨਾਮ ਦਿਵਾਇਆ।

ਭੇਦ ਅਭੇਦ ਨ ਔਰੰਗ ਪਾਯੋ ॥੭॥

ਇਸ ਦਾ ਭੇਦ ਅਭੇਦ ਔਰੰਗਜ਼ੇਬ ਨਾ ਪਾ ਸਕਿਆ ॥੭॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਅਠਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭੮॥੫੩੫੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੭੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੭੮॥੫੩੫੨॥ ਚਲਦਾ॥

ਚੌਪਈ ॥

ਚੌਪਈ:

ਪ੍ਰੇਮਾਵਤੀ ਨਗਰ ਇਕ ਰਾਜਤ ॥

ਪ੍ਰੇਮਾਵਤੀ ਨਾਂ ਦਾ ਇਕ ਨਗਰ ਸੀ,

ਪ੍ਰੇਮ ਸੈਨ ਜਹ ਨ੍ਰਿਪਤਿ ਬਿਰਾਜਤ ॥

ਜਿਥੇ ਪ੍ਰੇਮ ਸੈਨ ਨਾਂ ਦਾ ਰਾਜਾ ਬਿਰਾਜਦਾ ਸੀ।

ਪ੍ਰੇਮ ਮੰਜਰੀ ਤਿਹ ਗ੍ਰਿਹ ਦਾਰਾ ॥

ਉਸ ਦੇ ਘਰ ਪ੍ਰੇਮ ਮੰਜਰੀ ਨਾਂ ਦੀ ਇਸਤਰੀ ਸੀ

ਜਾ ਸਮ ਦਿਤਿ ਨ ਅਦਿਤਿ ਕੁਮਾਰਾ ॥੧॥

ਜਿਸ ਵਰਗੀਆਂ ਦੇਵਤਿਆਂ ਅਤੇ ਦੈਂਤਾਂ ਦੀਆਂ ਇਸਤਰੀਆਂ ਨਹੀਂ ਸਨ ॥੧॥

ਤਹਾ ਸਾਹੁ ਕੇ ਪੂਤ ਸੁਘਰ ਅਤਿ ॥

ਉਥੇ ਸ਼ਾਹ ਦਾ (ਇਕ) ਬਹੁਤ ਸੁਘੜ ਪੁੱਤਰ ਸੀ

ਜਾ ਸਮ ਰਾਜ ਕੁਅਰ ਨ ਕਹੂੰ ਕਤ ॥

ਜਿਸ ਵਰਗਾ ਕਿਤੇ ਵੀ ਕੋਈ ਰਾਜ ਕੁਮਾਰ ਨਹੀਂ ਸੀ।

ਜਾ ਕੀ ਪ੍ਰਭਾ ਕਹਨ ਨਹਿ ਆਵੈ ॥

ਉਸ ਦੀ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।

ਹੇਰੈ ਪਲਕ ਨ ਜੋਰੀ ਜਾਵੈ ॥੨॥

ਉਸ ਨੂੰ ਵੇਖਦਿਆਂ ਪਲਕਾਂ ਨਹੀਂ ਝਪਕਦੀਆਂ ਸਨ ॥੨॥

ਜਬ ਰਾਨੀ ਤਿਹ ਕੀ ਦੁਤਿ ਲਹੀ ॥

ਜਦ ਰਾਣੀ ਨੇ ਉਸ ਦੀ ਸੁੰਦਰਤਾ ਨੂੰ ਵੇਖਿਆ,

ਐਸੀ ਭਾਤਿ ਚਿਤ ਮਹਿ ਕਹੀ ॥

ਤਾਂ ਮਨ ਵਿਚ ਇਸ ਤਰ੍ਹਾਂ ਵਿਚਾਰਿਆ।

ਕੈ ਇਹ ਕੇ ਸੰਗ ਭੋਗ ਕਮਾਊ ॥

ਜਾਂ ਤਾਂ ਮੈਂ ਇਸ ਨਾਲ ਭੋਗ ਕਰਾਂ,

ਨਾਤਰ ਹ੍ਵੈ ਜੋਗਨਿ ਬਨ ਜਾਊ ॥੩॥

ਨਹੀਂ ਤਾਂ ਜੋਗਣ ਹੋ ਕੇ ਬਨ ਨੂੰ ਚਲੀ ਜਾਵਾਂ ॥੩॥

ਏਕ ਸਹਚਰੀ ਤਹਾ ਪਠਾਈ ॥

ਉਸ ਨੇ ਇਕ ਦਾਸੀ ਨੂੰ ਉਥੇ ਭੇਜਿਆ।

ਤਾਹਿ ਪ੍ਰਬੋਧਿ ਤਹਾ ਲੈ ਆਈ ॥

ਉਸ ਨੂੰ ਸਮਝਾ ਕੇ (ਦਾਸੀ) ਉਥੇ ਲੈ ਆਈ।

ਬਨਿ ਠਨਿ ਬੈਠ ਚੰਚਲਾ ਜਹਾ ॥

ਜਿਥੇ ਉਹ ਇਸਤਰੀ ਬਣ ਠਣ ਕੇ ਬੈਠੀ ਸੀ,

ਲੈ ਆਈ ਸਹਚਰਿ ਤਿਹ ਜਹਾ ॥੪॥

ਦਾਸੀ ਉਸ ਨੂੰ ਉਥੇ ਲੈ ਆਈ ॥੪॥

ਆਤੁਰ ਕੁਅਰਿ ਤਾਹਿ ਲਪਟਾਈ ॥

(ਕਾਮ ਤੋਂ) ਆਤੁਰ ਹੋਈ ਰਾਣੀ ਉਸ ਨਾਲ ਲਿਪਟ ਗਈ

ਬਹੁ ਬਿਧਿ ਭਜ੍ਯੋ ਮਿਤ੍ਰ ਸੁਖਦਾਈ ॥

ਅਤੇ ਸੁਖਦਾਇਕ ਮਿਤਰ ਨਾਲ ਕਈ ਤਰ੍ਹਾਂ ਨਾਲ ਭੋਗ ਕੀਤਾ।

ਚਤੁਰ ਪਹਰ ਰਜਨੀ ਰਤਿ ਮਾਨੀ ॥

(ਉਸ ਨੇ) ਚਾਰ ਪਹਿਰ ਰਾਤ ਰਤੀ-ਕ੍ਰੀੜਾ ਕੀਤੀ।

ਕਰਤ ਕਾਮ ਕੀ ਕੇਲ ਕਹਾਨੀ ॥੫॥

(ਸਾਰੀ ਰਾਤ ਉਹ ਦੀ) ਕਾਮ-ਕੇਲੀ ਦੀ ਕਹਾਣੀ ਕਰਦੇ ਰਹੇ ॥੫॥

ਅਟਕਿ ਗਈ ਅਬਲਾ ਤਿਹ ਸੰਗਾ ॥

(ਉਹ) ਅਬਲਾ ਉਸ ਨਾਲ ਅਟਕ ਗਈ

ਰੰਗਿਤ ਭਈ ਉਹੀ ਕੇ ਰੰਗਾ ॥

ਅਤੇ ਉਸੇ ਦੇ ਰੰਗ ਵਿਚ ਰੰਗੀ ਗਈ।

ਤਾ ਕਹ ਐਸ ਪ੍ਰਬੋਧ ਦ੍ਰਿੜਾਯੋ ॥

ਉਸ ਨੂੰ ਇਸ ਤਰ੍ਹਾਂ ਸਮਝਾਇਆ ਅਤੇ

ਆਪੁ ਨ੍ਰਿਪਹਿ ਚਲਿ ਸੀਸ ਝੁਕਾਯੋ ॥੬॥

(ਫਿਰ) ਆਪ ਚਲ ਕੇ ਰਾਜੇ ਅਗੇ ਸਿਰ ਨਿਵਾਇਆ (ਅਰਥਾਤ ਪ੍ਰਨਾਮ ਕੀਤਾ) ॥੬॥

ਜੋ ਮੁਹਿ ਭਯੋ ਸੁਪਨ ਸੁਨੁ ਰਾਈ ॥

(ਅਤੇ ਕਹਿਣ ਲਗੀ) ਹੇ ਰਾਜਨ! ਮੈਨੂੰ (ਇਕ) ਸੁਪਨਾ ਆਇਆ ਹੈ,

ਸੋਵਤ ਰੁਦ੍ਰ ਜਗਾਇ ਪਠਾਈ ॥

(ਉਹ) ਸੁਣੋ। (ਮੈਨੂੰ) ਸੁਤੀ ਹੋਈ ਨੂੰ ਸ਼ਿਵ ਨੇ ਜਗਾ ਕੇ (ਤੁਹਾਡੇ ਕੋਲ) ਭੇਜਿਆ ਹੈ।


Flag Counter