ਸ਼੍ਰੀ ਦਸਮ ਗ੍ਰੰਥ

ਅੰਗ - 278


ਚਲਾਏ ॥

(ਲਵ ਅਤੇ ਕੁਸ਼ ਨੇ ਤੀਰ) ਚਲਾਏ,

ਪਚਾਏ ॥

ਲਲਕਾਰੇ ਮਾਰੇ

ਤ੍ਰਸਾਏ ॥

(ਵੈਰੀ ਨੂੰ) ਡਰਾਇਆ

ਚੁਟਆਏ ॥੭੪੨॥

ਅਤੇ ਚੰਗੇ ਨਿਸ਼ਾਨੇ ਫੁੰਡੇ ॥੭੪੨॥

ਇਤਿ ਲਵ ਬਾਧਵੋ ਸਤ੍ਰੁਘਣ ਬਧਹਿ ਸਮਾਪਤ ॥

ਇਥੇ ਲਵ ਦੁਆਰਾ ਘੋੜਾ ਛੱਡਣ ਅਤੇ ਸ਼ਤਰੂਘਨ ਦੇ ਬਧ ਪ੍ਰਸੰਗ ਦੀ ਸਮਾਪਤੀ।

ਅਥ ਲਛਮਨ ਜੁਧ ਕਥਨੰ ॥

ਹੁਣ ਲੱਛਮਣ ਦੇ ਯੁੱਧ ਦਾ ਕਥਨ

ਅਣਕਾ ਛੰਦ ॥

ਅਣਕਾ ਛੰਦ

ਜਬ ਸਰ ਲਾਗੇ ॥

(ਲਵ ਅਤੇ ਕੁਸ਼ ਦੇ) ਜਦੋਂ ਤੀਰ ਲੱਗੇ,

ਤਬ ਸਭ ਭਾਗੇ ॥

ਤਦੋਂ (ਰਾਮ ਦੇ) ਸਾਰੇ ਸੂਰਮੇ ਭੱਜ ਗਏ।

ਦਲਪਤਿ ਮਾਰੇ ॥

(ਉਨ੍ਹਾਂ ਦੇ) ਸੈਨਾਪਤੀ ਮਾਰੇ ਗਏ

ਭਟ ਭਟਕਾਰੇ ॥੭੪੩॥

ਅਤੇ ਕਈ ਭਜਾ ਦਿੱਤੇ ਗਏ ॥੭੪੩॥

ਹਯ ਤਜ ਭਾਗੇ ॥

(ਕਈ ਯੋਧੇ) ਘੋੜੇ ਛੱਡ ਕੇ ਭੱਜ ਗਏ

ਰਘੁਬਰ ਆਗੇ ॥

ਅਤੇ ਸ੍ਰੀ ਰਾਮ ਅੱਗੇ ਜਾ ਕੇ

ਬਹੁ ਬਿਧ ਰੋਵੈਂ ॥

ਬਹੁਤ ਤਰ੍ਹਾਂ ਨਾਲ ਰੋਣ ਲੱਗੇ।

ਸਮੁਹਿ ਨ ਜੋਵੈਂ ॥੭੪੪॥

ਪਰ ਸ਼ਰਮ ਦੇ ਮਾਰੇ ਸਾਹਮਣੇ ਨਹੀਂ ਵੇਖ ਸਕਦੇ ॥੭੪੪॥

ਲਵ ਅਰ ਮਾਰੇ ॥

(ਹੇ ਰਾਮ ਜੀ!) ਲਵ ਨੇ ਵੈਰੀਆਂ ਨੂੰ ਮਾਰ ਦਿੱਤਾ ਹੈ,

ਤਵ ਦਲ ਹਾਰੇ ॥

ਤੁਹਾਡੀ ਸੈਨਾ ਹਾਰ ਗਈ ਹੈ।

ਦ੍ਵੈ ਸਿਸ ਜੀਤੇ ॥

ਦੋ ਬਾਲਕ ਜਿੱਤ ਗਏ ਹਨ।

ਨਹ ਭਯ ਭੀਤੇ ॥੭੪੫॥

(ਉਹ) ਡਰ ਨਹੀਂ ਮੰਨਦੇ ॥੭੪੫॥

ਲਛਮਨ ਭੇਜਾ ॥

(ਸ੍ਰੀ ਰਾਮ ਨੇ) ਲੱਛਮਣ ਨੂੰ ਭੇਜਿਆ,

ਬਹੁ ਦਲ ਲੇਜਾ ॥

(ਉਸ ਨੂੰ ਕਿਹਾ ਕਿ) ਬਹੁਤ ਸਾਰੀ ਸੈਨਾ ਲੈ ਜਾਓ,

ਜਿਨ ਸਿਸ ਮਾਰੂ ॥

ਪਰ ਬੱਚਿਆਂ ਨੂੰ ਮਾਰਨਾ ਨਹੀਂ,

ਮੋਹਿ ਦਿਖਾਰੂ ॥੭੪੬॥

ਮੈਨੂੰ ਲਿਆ ਕੇ ਵਿਖਾਓ ॥੭੪੬॥

ਸੁਣ ਲਹੁ ਭ੍ਰਾਤੰ ॥

ਸ੍ਰੀ ਰਾਮ ਦੀ ਗੱਲ ਨੂੰ

ਰਘੁਬਰ ਬਾਤੰ ॥

ਲੱਛਮਣ ਨੇ ਸੁਣਿਆ

ਸਜਿ ਦਲ ਚਲਯੋ ॥

ਤਾਂ ਸੈਨਾ ਸਜਾ ਕੇ ਚੱਲ ਪਿਆ।

ਜਲ ਥਲ ਹਲਯੋ ॥੭੪੭॥

(ਉਸ ਵੇਲੇ) ਜਲ ਥਲ ਹਿੱਲ ਗਿਆ ॥੭੪੭॥

ਉਠ ਦਲ ਧੂਰੰ ॥

ਦਲਾਂ ਦੇ ਚੱਲਣ ਨਾਲ ਉਠੀ ਗਰਦ ਨੇ ਆਕਾਸ਼ ਵਿੱਚ ਫੈਲ ਕੇ

ਨਭ ਝੜ ਪੂਰੰ ॥

ਬੱਦਲਵਾਹੀ ਵਰਗੀ ਹਾਲਤ ਕਰ ਦਿੱਤੀ ਹੈ।

ਚਹੂ ਦਿਸ ਢੂਕੇ ॥

ਦੋਹਾਂ ਪਾਸਿਆਂ ਤੋਂ ਯੋਧੇ ਆ ਚੁੱਕੇ ਹਨ

ਹਰਿ ਹਰਿ ਕੂਕੇ ॥੭੪੮॥

ਅਤੇ ਮੂੰਹੋਂ ਹਰਿ ਹਰਿ ਬੋਲਦੇ ਹਨ ॥੭੪੮॥

ਬਰਖਤ ਬਾਣੰ ॥

ਤੀਰ ਦਰਸਾਉਂਦੇ ਹਨ

ਥਿਰਕਤ ਜੁਆਣੰ ॥

(ਜਿਨ੍ਹਾਂ ਨੂੰ ਵੱਜਦੇ ਹਨ ਉਹ) ਜਵਾਨ ਥਿਰਕਦੇ ਹਨ।

ਲਹ ਲਹ ਧੁਜਣੰ ॥

ਝੰਡੀਆਂ ਝੁਲਦੀਆਂ ਹਨ

ਖਹਖਹ ਭੁਜਣੰ ॥੭੪੯॥

ਅਤੇ (ਸੂਰਮਿਆਂ ਦੀਆਂ) ਬਾਹਵਾਂ ਗੁੱਥਮ-ਗੁੱਥਾ ਹੋ ਰਹੀਆਂ ਹਨ ॥੭੪੯॥

ਹਸਿ ਹਸਿ ਢੂਕੇ ॥

ਹੱਸ-ਹੱਸ ਕੇ (ਸੂਰਮੇ) ਨੇੜੇ ਢੁੱਕਦੇ ਹਨ,

ਕਸਿ ਕਸਿ ਕੂਕੇ ॥

ਜ਼ੋਰ-ਜ਼ੋਰ ਨਾਲ ਬੋਲਦੇ ਹਨ-

ਸੁਣ ਸੁਣ ਬਾਲੰ ॥

ਹੇ ਬਾਲਕੋ! ਸੁਣੋ,

ਹਠਿ ਤਜ ਉਤਾਲੰ ॥੭੫੦॥

ਹਠ ਨੂੰ ਜਲਦੀ ਛੱਡ ਦਿਓ ॥੭੫੦॥

ਦੋਹਰਾ ॥

ਦੋਹਰਾ

ਹਮ ਨਹੀ ਤਯਾਗਤ ਬਾਜ ਬਰ ਸੁਣਿ ਲਛਮਨਾ ਕੁਮਾਰ ॥

(ਲਵ ਤੇ ਕੁਸ਼ ਨੇ ਉੱਤਰ ਦਿੱਤਾ-) ਹੇ ਲੱਛਮਣ ਕੁਮਾਰ! ਸੁਣੋ, ਅਸੀਂ ਇਸ ਸੁੰਦਰ ਘੋੜੇ ਨੂੰ ਨਹੀਂ ਛੱਡਾਂਗੇ,

ਅਪਨੋ ਭਰ ਬਲ ਜੁਧ ਕਰ ਅਬ ਹੀ ਸੰਕ ਬਿਸਾਰ ॥੭੫੧॥

ਤੂੰ ਆਪਣਾ ਸਾਰਾ ਜ਼ੋਰ ਲਾ ਕੇ, ਨਿਸੰਗ ਹੋ ਕੇ ਯੁੱਧ ਕਰ ॥੭੫੧॥

ਅਣਕਾ ਛੰਦ ॥

ਅਣਕਾ ਛੰਦ

ਲਛਮਨ ਗਜਯੋ ॥

(ਇਹ ਸੁਣ ਕੇ) ਲੱਛਮਣ ਗੱਜਿਆ

ਬਡ ਧਨ ਸਜਯੋ ॥

ਅਤੇ (ਹੱਥ ਵਿੱਚ) ਵੱਡਾ ਧਨੁਸ਼ ਧਾਰਨ ਕਰ ਲਿਆ।

ਬਹੁ ਸਰ ਛੋਰੇ ॥

ਬਹੁਤ ਤੀਰ ਛੱਡੇ,

ਜਣੁ ਘਣ ਓਰੇ ॥੭੫੨॥

ਮਾਨੋ ਬੱਦਲਾਂ ਤੋਂ ਗੜੇ ਵਰ੍ਹਦੇ ਹੋਣ ॥੭੫੨॥

ਉਤ ਦਿਵ ਦੇਖੈਂ ॥

ਉਧਰ ਦੇਵਤੇ ਦੇਖਦੇ ਹਨ


Flag Counter