ਸ਼੍ਰੀ ਦਸਮ ਗ੍ਰੰਥ

ਅੰਗ - 608


ਰਾਜੈ ਮਹਾ ਰੂਪ ॥

(ਉਸ ਦਾ) ਮਹਾਨ ਰੂਪ ਸੁਸ਼ੋਭਿਤ ਹੋ ਰਿਹਾ ਹੈ

ਲਾਜੈ ਸਬੈ ਭੂਪ ॥

(ਜਿਸ ਨੂੰ ਵੇਖ ਕੇ) ਸਾਰੇ ਰਾਜੇ ਸ਼ਰਮਿੰਦੇ ਹੁੰਦੇ ਹਨ।

ਜਗ ਆਨ ਮਾਨੀਸੁ ॥

(ਸਾਰੇ) ਜਗਤ ਨੇ (ਉਸ ਨੂੰ) ਈਸ਼ਵਰ ਜਾਣ ਲਿਆ ਹੈ

ਮਿਲਿ ਭੇਟ ਲੈ ਦੀਸੁ ॥੫੬੪॥

(ਅਥਵਾ ਈਨ ਮੰਨ ਲਈ ਹੈ) ਅਤੇ ਭੇਟਾ ਲਿਆ ਕੇ ਮਿਲ ਪਏ ਹਨ ॥੫੬੪॥

ਸੋਭੇ ਮਹਾਰਾਜ ॥

(ਕਲਕੀ) ਮਹਾਰਾਜ ਸ਼ੋਭਾ ਪਾ ਰਹੇ ਹਨ।

ਅਛ੍ਰੀ ਰਹੈ ਲਾਜ ॥

(ਉਸ ਨੂੰ ਵੇਖ ਕੇ) ਅਪੱਛਰਾਵਾਂ ਸ਼ਰਮਸਾਰ ਹੋ ਰਹੀਆਂ ਹਨ।

ਅਤਿ ਰੀਝਿ ਮਧੁ ਬੈਨ ॥

ਬਹੁਤ ਪ੍ਰਸੰਨ ਅਤੇ ਮਿਠੇ ਬੋਲਾਂ ਵਾਲੇ ਹਨ।

ਰਸ ਰੰਗ ਭਰੇ ਨੈਨ ॥੫੬੫॥

ਨੈਣ ਪ੍ਰੇਮ ਰਸ ਵਿਚ ਭਰੇ ਹੋਏ ਹਨ ॥੫੬੫॥

ਸੋਹਤ ਅਨੂਪਾਛ ॥

ਚੰਗੇ ਅਨੂਪਮ (ਢੰਗ ਨਾਲ) ਸ਼ੋਭਾਇਮਾਨ ਹਨ।

ਕਾਛੇ ਮਨੋ ਕਾਛ ॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਚੰਗੀ ਤਰ੍ਹਾਂ ਨਾਲ ਸ਼ਿੰਗਾਰਿਆ ਗਿਆ ਹੋਵੇ।

ਰੀਝੈ ਸੁਰੀ ਦੇਖਿ ॥

(ਉਨ੍ਹਾਂ ਦੇ ਰੂਪ ਨੂੰ) ਵੇਖ ਕੇ ਦੇਵ ਇਸਤਰੀਆਂ ਰੀਝ ਰਹੀਆਂ ਹਨ।

ਰਾਵਲੜੇ ਭੇਖਿ ॥੫੬੬॥

(ਉਨ੍ਹਾਂ ਦਾ) ਰਾਵਲਾਂ ਵਰਗਾ ਭੇਖ ਹੈ ॥੫੬੬॥

ਦੇਖੇ ਜਿਨੈ ਨੈਕੁ ॥

ਜਿਨ੍ਹਾਂ ਨੇ (ਕਲਕੀ ਨੂੰ) ਥੋੜਾ ਜਿਹਾ ਵੀ ਵੇਖਿਆ ਹੈ,

ਲਾਗੈ ਤਿਸੈ ਐਖ ॥

ਉਸ ਦੀਆਂ ਅੱਖਾਂ (ਇਨ੍ਹਾਂ ਵਲ) ਲਗ ਗਈਆਂ ਹਨ।

ਰੀਝੈ ਸੁਰੀ ਨਾਰਿ ॥

ਦੇਵ ਇਸਤਰੀਆਂ ਪ੍ਰਸੰਨ ਹੋ ਰਹੀਆਂ ਹਨ

ਦੇਖੈ ਧਰੇ ਪ੍ਯਾਰ ॥੫੬੭॥

ਅਤੇ ਪ੍ਰੇਮ ਪੂਰਵਕ (ਇਨ੍ਹਾਂ ਵਲ) ਤਕਦੀਆਂ ਹਨ ॥੫੬੭॥

ਰੰਗੇ ਮਹਾ ਰੰਗ ॥

ਮਹਾ ਰੰਗ (ਪ੍ਰੇਮ ਰੰਗ) ਵਿਚ ਰੰਗੇ ਹੋਏ ਹਨ।

ਲਾਜੈ ਲਖਿ ਅਨੰਗ ॥

(ਇਨ੍ਹਾਂ ਨੂੰ ਵੇਖ ਕੇ) ਕਾਮਦੇਵ ਵੀ ਸ਼ਰਮਿੰਦਾ ਹੋ ਰਿਹਾ ਹੈ।

ਚਿਤਗੰ ਚਿਰੈ ਸਤ੍ਰ ॥

ਵੈਰੀ (ਵੇਖ ਕੇ) ਚਿਤ ਵਿਚ ਚਿੜ੍ਹਦਾ ਹੈ।

ਲਗੈ ਜਨੋ ਅਤ੍ਰ ॥੫੬੮॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਉਸ ਨੂੰ ਤੀਰ ਲਗ ਗਿਆ ਹੋਵੇ ॥੫੬੮॥

ਸੋਭੇ ਮਹਾ ਸੋਭ ॥

ਮਹਾਨ ਸ਼ੋਭਾ ਨਾਲ ਸੋਭ ਰਹੇ ਹਨ;

ਅਛ੍ਰੀ ਰਹੈ ਲੋਭਿ ॥

ਅਪੱਛਰਾਵਾਂ ਲੋਭਾਇਮਾਨ ਹੋ ਰਹੀਆਂ ਹਨ।

ਆਂਜੇ ਇਸੇ ਨੈਨ ॥

ਨੈਣਾਂ ਵਿਚ ਇਸ ਤਰ੍ਹਾਂ ਸੁਰਮਾ ਲਗਿਆ ਹੋਇਆ ਹੈ

ਜਾਗੇ ਮਨੋ ਰੈਨ ॥੫੬੯॥

ਮਾਨੋ ਸਾਰੀ ਰਾਤ ਜਾਗਦੇ ਰਹੇ ਹੋਣ ॥੫੬੯॥


Flag Counter