ਸ਼੍ਰੀ ਦਸਮ ਗ੍ਰੰਥ

ਅੰਗ - 763


ਹੋ ਸਕਲ ਤੁਪਕ ਕੇ ਨਾਮ ਪ੍ਰਬੀਨ ਪਛਾਨੀਐ ॥੮੩੩॥

(ਇਸ ਨੂੰ) ਸਾਰੇ ਪ੍ਰਬੀਨ ਤੁਪਕ ਦਾ ਨਾਮ ਸਮਝ ਲਵੋ ॥੮੩੩॥

ਨਦੀ ਨ੍ਰਿਪਨਿਨੀ ਮੁਖ ਤੇ ਆਦਿ ਬਖਾਨੀਐ ॥

ਪਹਿਲਾਂ 'ਨਦੀ ਨ੍ਰਿਪਨਿਨੀ' (ਗੰਗਾ ਨਦੀ ਵਾਲੀ ਧਰਤੀ) ਮੁਖ ਤੋਂ ਬਖਾਨ ਕਰੋ।

ਜਾ ਚਰ ਕਹਿ ਨਾਇਕ ਪਦ ਬਹੁਰਿ ਪ੍ਰਮਾਨੀਐ ॥

ਫਿਰ 'ਜਾ ਚਰ ਨਾਇਕ' ਪਦ ਨੂੰ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।

ਹੋ ਸਕਲ ਤੁਪਕ ਕੇ ਨਾਮ ਚਤੁਰ ਚਿਤਿ ਧਾਰੀਐ ॥੮੩੪॥

(ਇਸ ਨੂੰ) ਸਾਰੇ ਤੁਪਕ ਦੇ ਨਾਮ ਵਜੋਂ ਵਿਚਾਰ ਲਵੋ ॥੮੩੪॥

ਚੌਪਈ ॥

ਚੌਪਈ:

ਆਦਿ ਜਮੁਨਨੀ ਸਬਦ ਉਚਾਰੋ ॥

ਪਹਿਲਾਂ 'ਜਮੁਨਨੀ' (ਜਮਨਾ ਵਾਲੀ ਧਰਤੀ) ਸ਼ਬਦ ਦਾ ਉਚਾਰਨ ਕਰੋ।

ਜਾ ਚਰ ਕਹਿ ਨਾਇਕ ਪਦ ਡਾਰੋ ॥

(ਫਿਰ) 'ਜਾ ਚਰ ਨਾਇਕ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਭਣਿਜੈ ॥

ਫਿਰ (ਅੰਤ ਉਤੇ) 'ਸਤ੍ਰੁ' ਸ਼ਬਦ ਨੂੰ ਕਥਨ ਕਰੋ।

ਨਾਮ ਤੁਫੰਗ ਚੀਨ ਚਿਤ ਲਿਜੈ ॥੮੩੫॥

(ਇਸ ਨੂੰ) ਤੁਫੰਗ ਦਾ ਨਾਮ ਸਮਝ ਲਵੋ ॥੮੩੫॥

ਕਾਲਿੰਦ੍ਰਨਿਨੀ ਆਦਿ ਉਚਰੀਐ ॥

ਪਹਿਲਾਂ 'ਕਾਲਿੰਦ੍ਰਨਿਨੀ' (ਜਮਨਾ ਨਦੀ ਵਾਲੀ ਧਰਤੀ) ਸ਼ਬਦ ਕਹੋ।

ਜਾ ਚਰ ਕਹਿ ਨਾਇਕ ਪਦ ਡਰੀਐ ॥

(ਫਿਰ) 'ਜਾ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥

ਫਿਰ 'ਸਤ੍ਰੁ' ਪਦ ਨੂੰ ਕਥਨ ਕਰੋ।

ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥੮੩੬॥

(ਇਹ) ਨਾਮ ਸਭ ਲੋਗ ਤੁਪਕ ਦੇ ਸਮਝੋ ॥੮੩੬॥

ਕਿਸਨ ਬਲਭਿਨਿ ਆਦਿ ਭਣਿਜੈ ॥

ਪਹਿਲਾਂ 'ਕਿਸਨ ਬਲਭਿਨਿ' (ਜਮਨਾ ਨਦੀ ਵਾਲੀ ਧਰਤੀ) ਸ਼ਬਦ ਕਹੋ।

ਜਾ ਚਰ ਕਹਿ ਨਾਇਕ ਪਦ ਦਿਜੈ ॥

(ਫਿਰ) 'ਜਾ ਚਰ ਨਾਇਕ' ਸ਼ਬਦ ਦਾ ਉਚਾਰਨ ਕਰੋ।

ਸਤ੍ਰੁ ਸਬਦ ਕੋ ਬਹੁਰਿ ਬਖਾਨੀਐ ॥

ਮਗਰੋਂ 'ਸਤ੍ਰੁ' ਸ਼ਬਦ ਨੂੰ ਜੋੜੋ।

ਸਭ ਸ੍ਰੀ ਨਾਮ ਤੁਪਕ ਕੇ ਜਾਨੀਐ ॥੮੩੭॥

(ਇਹ) ਤੁਪਕ ਦਾ ਨਾਮ ਹੈ, ਸਭ ਜਾਣ ਲਵੋ ॥੮੩੭॥

ਬਸੁਦੇਵਜ ਬਲਭਨਨਿ ਭਾਖੋ ॥

ਪਹਿਲਾਂ 'ਬਸੁਦੇਵਜ ਬਲਭਨਨਿ' (ਜਮਨਾ ਨਦੀ ਵਾਲੀ ਧਰਤੀ) ਸ਼ਬਦ ਉਚਾਰੋ।

ਜਾ ਚਰ ਕਹਿ ਨਾਇਕ ਪਦ ਰਾਖੋ ॥

(ਫਿਰ) 'ਜਾ ਚਰ ਨਾਇਕ' ਪਦ ਰਖੋ।

ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥

ਸਭ (ਇਸ ਨੂੰ) ਤੁਪਕ ਦਾ ਨਾਮ ਸਮਝੋ।

ਯਾ ਮੈ ਭੇਦ ਏਕ ਨਹੀ ਮਾਨੋ ॥੮੩੮॥

ਇਸ ਵਿਚ ਰਤਾ ਜਿੰਨਾ ਭੇਦ ਨਾ ਸਮਝੋ ॥੮੩੮॥

ਅੜਿਲ ॥

ਅੜਿਲ:

ਸਕਲ ਨਾਮ ਬਸੁਦੇਵ ਕੇ ਆਦਿ ਉਚਾਰੀਐ ॥

ਪਹਿਲਾਂ 'ਬਸੁਦੇਵ' ਦੇ ਸਾਰੇ ਨਾਮ ਉਚਾਰੋ।

ਜਾ ਬਲਭਨੀ ਤਾ ਪਾਛੇ ਪਦ ਡਾਰੀਐ ॥

ਇਸ ਪਿਛੋਂ 'ਜਾ ਬਲਭਨੀ' (ਜਮਨਾ ਨਦੀ) ਪਦ ਨੂੰ ਜੋੜੋ।

ਜਾ ਚਰ ਕਹਿ ਰਿਪੁ ਸਬਦ ਬਹੁਰਿ ਤਿਹ ਭਾਖੀਐ ॥

ਮਗਰੋਂ 'ਜਾ ਚਰ ਰਿਪੁ' ਸ਼ਬਦ ਦਾ ਕਥਨ ਕਰੋ।

ਹੋ ਚੀਨਿ ਤੁਪਕ ਕੇ ਨਾਮ ਚਤੁਰ ਚਿਤਿ ਰਾਖੀਐ ॥੮੩੯॥

(ਇਨ੍ਹਾਂ ਨੂੰ) ਸਭ ਲੋਗ ਤੁਪਕ ਦੇ ਨਾਮ ਵਿਚਾਰ ਲਵੋ ॥੮੩੯॥

ਚੌਪਈ ॥

ਚੌਪਈ:

ਸਿਆਮ ਬਲਭਾ ਆਦਿ ਬਖਾਨੋ ॥

ਪਹਿਲਾਂ 'ਸਿਆਮ ਬਲਭਾ' (ਜਮਨਾ ਨਦੀ ਵਾਲੀ ਧਰਤੀ) ਕਹੋ।

ਜਾ ਚਰ ਕਹਿ ਨਾਇਕ ਪਦੁ ਠਾਨੋ ॥

'ਜਾ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥

ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੮੪੦॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੪੦॥

ਮੁਸਲੀਧਰ ਬਲਭਾ ਬਖਾਨਹੁ ॥

ਪਹਿਲਾਂ 'ਮੁਸਲੀਧਰ ਬਲਭਾ' ਸ਼ਬਦ ਕਹੋ।

ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ ॥

(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਭਣੀਜੈ ॥

ਮਗਰੋਂ 'ਸਤ੍ਰੁ' ਸ਼ਬਦ ਦਾ ਬਖਾਨ ਕਰੋ।

ਜਾਨ ਨਾਮ ਤੁਪਕ ਕੋ ਲੀਜੈ ॥੮੪੧॥

(ਇਸ ਨੂੰ) ਤੁਪਕ ਦਾ ਨਾਮ ਸਮਝ ਲਵੋ ॥੮੪੧॥

ਬਾਪੁਰਧਰ ਬਲਭਾ ਪ੍ਰਮਾਨੋ ॥

(ਪਹਿਲਾਂ) 'ਬਾਪੁਰਧਰ ਬਲਭਾ' (ਸ਼ਬਦ) ਕਹੋ।

ਜਾ ਚਰ ਕਹਿ ਪਤਿ ਸਬਦਹਿ ਠਾਨੋ ॥

(ਫਿਰ) 'ਜਾ ਚਰ ਪਤਿ' ਸ਼ਬਦ ਜੋੜ ਦਿਓ।

ਸਤ੍ਰੁ ਸਬਦ ਕੋ ਬਹੁਰਿ ਉਚਰੀਐ ॥

ਮਗਰੋਂ 'ਸਤ੍ਰੁ' ਪਦ ਦਾ ਕਥਨ ਕਰੋ।

ਸਬ ਜੀਅ ਨਾਮ ਤੁਪਕ ਕੇ ਧਰੀਐ ॥੮੪੨॥

(ਇਸ ਨੂੰ) ਸਭ ਲੋਗ ਮਨ ਵਿਚ ਤੁਪਕ ਦਾ ਨਾਮ ਸਮਝੋ ॥੮੪੨॥

ਬੰਸੀਧਰ ਧਰਨਿਨਿ ਪਦ ਦਿਜੈ ॥

ਪਹਿਲਾਂ 'ਬੰਸੀਧਰ ਧਰਨਿਨਿ' (ਕਿਸਨ ਦੀ ਧਾਰਨ ਕੀਤੀ ਨਦੀ ਜਮਨਾ ਵਾਲੀ ਧਰਤੀ) ਸ਼ਬਦ ਰਖੋ।

ਜਾ ਚਰ ਕਹਿ ਪਤਿ ਸਬਦ ਭਣਿਜੈ ॥

ਫਿਰ 'ਜਾ ਚਰ ਪਤਿ' ਸ਼ਬਦ ਨੂੰ ਕਹੋ।

ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥

ਮਗਰੋਂ 'ਸਤ੍ਰੁ' ਸ਼ਬਦ ਦਾ ਕਥਨ ਕਰੋ।

ਸਭ ਸ੍ਰੀ ਨਾਮ ਤੁਪਕ ਪਹਿਚਾਨੋ ॥੮੪੩॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੪੩॥

ਬਿਸੁਇਸ ਬਲਭਾਦਿ ਪਦ ਦੀਜੈ ॥

ਪਹਿਲਾ 'ਬਿਸੁਇਸ ਬਲਭਾਦਿ' ਪਦ ਉਚਾਰੋ।

ਜਾ ਚਰ ਕਹਿ ਪਤਿ ਸਬਦ ਭਣੀਜੈ ॥

(ਫਿਰ) 'ਜਾ ਚਰ ਪਤਿ' ਸ਼ਬਦ ਦਾ ਬਖਾਨ ਕਰੋ।

ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥

ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।

ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥੮੪੪॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੪੪॥


Flag Counter