ਸ਼੍ਰੀ ਦਸਮ ਗ੍ਰੰਥ

ਅੰਗ - 1407


ਬੁਰੀਦਹ ਸਰ ਓਰਾ ਰਵਾ ਜਾਇ ਗਸ਼ਤ ॥

ਉਸ ਦਾ ਸਿਰ ਕਟ ਕੇ ਉਧਰ ਵਲ (ਲੈ ਕੇ) ਚਲ ਪਈ

ਦਰਾ ਜਾ ਸਬਲ ਸਿੰਘ ਕਿ ਬਿਨਸ਼ਸਤਹ ਅਸਤ ॥੧੫॥

ਜਿਥੇ ਉਸ ਦਾ ਪ੍ਰੀਤਮ ਸਬਲ ਸਿੰਘ ਬੈਠਾ ਹੋਇਆ ਸੀ ॥੧੫॥

ਤੁ ਗੁਫ਼ਤੀ ਮਰਾ ਹਮ ਚੁਨੀ ਕਰਦਹਅਮ ॥

ਕਹਿਣ ਲਗੀ, ਜਿਵੇਂ ਤੁਸੀਂ ਮੈਨੂੰ ਕਿਹਾ ਸੀ, ਉਸੇ ਤਰ੍ਹਾਂ ਮੈਂ ਕਰ ਦਿੱਤਾ ਹੈ।

ਬਪੇਸ਼ੇ ਤੁ ਈਂ ਸਰ ਮਨ ਆਵੁਰਦਹਅਮ ॥੧੬॥

ਮੈਂ (ਆਪਣੇ ਪਤੀ ਦਾ) ਸਿਰ ਕਟ ਕੇ ਤੁਹਾਡੇ ਸਾਹਮਣੇ ਲੈ ਆਂਦਾ ਹੈ ॥੧੬॥

ਅਗਰ ਸਰ ਤੁ ਖ਼ਾਹੀ ਸਰ ਤੁਮੇ ਦਿਹਮ ॥

ਜੇ ਤੂੰ ਚਾਹੇਂ ਤਾਂ ਮੈਂ ਆਪਣਾ ਸਿਰ ਵੀ ਕਟ ਦੇਵਾਂ

ਬ ਜਾਨੋ ਦਿਲੇ ਬਰ ਤੁ ਆਸ਼ਕ ਸ਼ੁਦਮ ॥੧੭॥

ਕਿਉਂਕਿ ਮੈਂ ਦਿਲੋ-ਜਾਨ ਤੋਂ ਤੇਰੇ ਉਤੇ ਆਸ਼ਕ ਹਾਂ ॥੧੭॥

ਕਿ ਇਮ ਸ਼ਬ ਕੁਨ ਆਂ ਅਹਿਦ ਤੋ ਬਸਤਈ ॥

(ਕਹਿਣ ਲਗੀ, ਹੇ ਰਾਜਨ!) ਜੋ ਤੂੰ ਮੇਰੇ ਨਾਲ ਵਚਨ ਕੀਤਾ ਸੀ, ਅਜ ਰਾਤ ਪੂਰਾ ਕਰ ਦੇ।

ਬ ਗਮਜ਼ਹਿ ਚਸ਼ਮ ਜਾਨ ਮਨ ਕੁਸ਼ਤਈ ॥੧੮॥

ਤੇਰੇ ਨੇਤਰਾਂ ਦੇ ਕਟਾਖ ਨਾਲ ਮੇਰੀ ਜਾਨ ਕੋਹੀ ਜਾ ਚੁਕੀ ਹੈ ॥੧੮॥

ਚੁ ਦੀਦਸ਼ ਸਰੇ ਰਾਜਹੇ ਨਉ ਜਵਾ ॥

ਜਦ ਉਸ ਨੌਜਵਾਨ ਰਾਜੇ ਨੇ (ਕਾਜ਼ੀ ਦਾ ਕਟਿਆ ਹੋਇਆ) ਸਿਰ ਵੇਖਿਆ

ਬ ਤਰਸੀਦ ਗੁਫ਼ਤਾਹ ਕਿ ਏ ਬਦ ਨਿਸ਼ਾ ॥੧੯॥

ਤਾਂ ਡਰ ਗਿਆ ਅਤੇ ਕਹਿਣ ਲਗਾ ਕਿ ਹੇ ਭੈੜੇ ਲੱਛਣਾਂ ਵਾਲੀਏ! ॥੧੯॥

ਚੁਨਾ ਬਦ ਤੁ ਕਰਦੀ ਖ਼ੁਦਵੰਦ ਖ਼ੇਸ਼ ॥

ਜੇ ਤੂੰ ਆਪਣੇ ਪਤੀ ਨਾਲ ਅਜਿਹਾ ਮਾੜਾ ਕੰਮ ਕੀਤਾ ਹੈ,

ਕਿ ਮਾਰਾ ਚਿਯਾਰੀ ਅਜ਼ੀਂ ਕਾਰ ਬੇਸ਼ ॥੨੦॥

ਤਾਂ ਮੇਰੇ ਨਾਲ ਇਸ ਤੋਂ ਵੱਧ ਦੋਸਤੀ ਦਾ ਕੀ ਕੰਮ ਕਰੇਂਗੀ ॥੨੦॥

ਜ਼ਿ ਤੋ ਦੋਸਤੀ ਮਨ ਬ ਬਾਜ਼ ਆਮਦਮ ॥

ਮੈਂ ਤੇਰੀ ਦੋਸਤੀ ਤੋਂ ਬਾਜ਼ ਆਇਆ।

ਜ਼ਿ ਕਰਦਹ ਤੁ ਮਨ ਦਰ ਨਿਯਾਜ਼ ਆਮਦਮ ॥੨੧॥

ਤੇਰੇ ਇਸ ਕਾਰਨਾਮੇ ਕਰ ਕੇ ਮੈਂ ਤੇਰੀ ਕ੍ਰਿਪਾ ਚਾਹੁੰਦਾ ਹਾਂ ॥੨੧॥

ਚੁਨੀ ਬਦ ਤੁ ਕਰਦੀ ਖ਼ੁਦਾਵੰਦ ਕਾਰ ॥

ਤੂੰ ਜਦੋਂ ਆਪਣੇ ਪਤੀ ਨਾਲ ਅਜਿਹਾ ਮਾੜਾ ਕੰਮ ਕੀਤਾ,

ਮਰਾ ਕਰਦਹ ਬਾਸ਼ੀ ਚੁਨੀ ਰੋਜ਼ਗਾਰ ॥੨੨॥

ਤਾਂ ਤੂੰ ਮੇਰੇ ਨਾਲ ਵੀ ਅਜਿਹਾ ਹੀ ਵਿਵਹਾਰ ਕਰੇਂਗੀ ॥੨੨॥

ਬਿਅੰਦਾਖ਼ਤ ਸਰ ਰਾ ਦਰਾ ਜਾ ਜ਼ਿ ਦਸਤ ॥

(ਰਾਜੇ ਦੀ ਗੱਲ ਸੁਣ ਕੇ) ਉਸ ਨੇ ਆਪਣੇ ਹੱਥਾਂ ਵਿਚੋਂ ਉਹ ਸਿਰ ਉਥੇ ਹੀ ਸੁਟ ਦਿੱਤਾ

ਬਰੇ ਸੀਨਹ ਓ ਸਰ ਬਿਜ਼ਦ ਹਰ ਦੁ ਦਸਤ ॥੨੩॥

ਅਤੇ ਆਪਣੇ ਦੋਵੇਂ ਹੱਥ ਸਿਰ ਅਤੇ ਛਾਤੀ ਉਤੇ ਮਾਰੇ ॥੨੩॥

ਮਰਾ ਪੁਸ਼ਤ ਦਾਦੀ ਤੁਰਾ ਹਕ ਦਿਹਦ ॥

(ਰੋ ਕੇ ਕਹਿਣ ਲਗੀ) ਤੂੰ ਮੈਨੂੰ ਪਿਠ ਦਿੱਤੀ ਹੈ, ਤੈਨੂੰ ਖ਼ੁਦਾ ਪਿਠ ਦੇਵੇਗਾ,

ਵਜ਼ਾ ਰੋਜ਼ ਮਉਲਾਇ ਕਾਜ਼ੀ ਸ਼ਵਦ ॥੨੪॥

ਜਿਸ ਦਿਨ ਮੌਲਾ ਇਨਸਾਫ਼ ਕਰਨ ਵਾਲਾ ਹੋਵੇਗਾ ॥੨੪॥

ਬਿਅੰਦਾਖ਼ਤ ਸਰ ਖ਼ਾਨਹ ਆਮਦ ਬੁਬਾਜ਼ ॥

ਉਸ ਨੇ ਸਿਰ ਉਥੇ ਹੀ ਸੁਟ ਦਿੱਤਾ ਅਤੇ ਮੁੜ ਕੇ ਘਰ ਆ ਗਈ

ਬਆਂ ਲਾਸ਼ ਕਾਜ਼ੀ ਬਖ਼ੁਸ਼ਪੀਦ ਦਰਾਜ਼ ॥੨੫॥

ਅਤੇ ਕਾਜ਼ੀ ਦੀ ਲਾਸ਼ ਨਾਲ ਲੰਬੀ ਪੈ ਕੇ ਸੌਂ ਗਈ ॥੨੫॥

ਬਿਅੰਦਾਖ਼ਤ ਬਰ ਸਰ ਜ਼ਿ ਖ਼ੁਦ ਦਸਤ ਖ਼ਾਕ ॥

ਫਿਰ ਉਸ ਨੇ ਆਪਣੇ ਹੱਥਾਂ ਨਾਲ ਸਿਰ ਵਿਚ ਮਿੱਟੀ ਪਾ ਲਈ

ਬਿਗੁਫ਼ਤਾ ਕਿ ਖ਼ੇਜ਼ੇਦ ਯਾਰਾਨ ਪਾਕ ॥੨੬॥

ਅਤੇ ਕਿਹਾ ਕਿ ਹੇ ਪਾਕ ਦੋਸਤੋ! ਉਠੋ ॥੨੬॥

ਕਿ ਬਦਕਾਰ ਕਰਦ ਈਂ ਕਸੇ ਸ਼ੋਰ ਬਖ਼ਤ ॥

ਕਿਸੇ ਭੈੜੇ ਬੰਦੇ ਨੇ ਇਹ ਮਾੜਾ ਕੰਮ ਕੀਤਾ ਹੈ

ਕਿ ਕਾਜ਼ੀ ਬ ਜਾ ਕੁਸ਼ਤ ਯਕ ਜ਼ਖ਼ਮ ਸਖ਼ਤ ॥੨੭॥

ਕਿ ਇਕੋ ਹੀ ਦ੍ਰਿੜ੍ਹ ਵਾਰ ਨਾਲ ਕਾਜ਼ੀ ਨੂੰ ਮਾਰ ਦਿੱਤਾ ਹੈ ॥੨੭॥

ਬ ਹਰ ਜਾ ਕਿ ਯਾਬੇਦ ਖ਼ੂੰਨਸ਼ ਨਿਸ਼ਾ ॥

ਜਿਸ ਰਸਤੇ ਉਤੇ ਲਹੂ ਦੇ ਨਿਸ਼ਾਨ ਪਏ ਸਨ,

ਹੁਮਾ ਰਾਹ ਗੀਰੰਦ ਹਮਹ ਮਰਦੁਮਾ ॥੨੮॥

ਸਭ ਲੋਕ ਉਨ੍ਹਾਂ ਨਿਸ਼ਾਨਾਂ ਨੂੰ ਪਕੜ ਕੇ ਉਧਰ ਨੂੰ ਤੁਰ ਪਏ ॥੨੮॥

ਬ ਆਂ ਜਾ ਜਹਾ ਖ਼ਲਕ ਇਸਤਾਦਹ ਕਰਦ ॥

(ਉਸ ਨੇ) ਸਭ ਲੋਕਾਂ ਨੂੰ ਉਸ ਥਾਂ ਉਤੇ ਜਾ ਖੜਾ ਕੀਤਾ,

ਬਜਾਏ ਕਿ ਸਰ ਕਾਜ਼ੀ ਅਫ਼ਤਾਦਹ ਕਰਦ ॥੨੯॥

ਜਿਥੇ ਕਾਜ਼ੀ ਦਾ ਸਿਰ ਸੁਟਿਆ ਹੋਇਆ ਸੀ ॥੨੯॥

ਬਿਦਾਨਿਸ਼ਤ ਹਮਹ ਔਰਤੋ ਮਰਦੁਮਾ ॥

ਸਭ ਇਸਤਰੀਆਂ ਅਤੇ ਮਰਦਾਂ ਨੇ ਜਾਣ ਲਿਆ

ਕਿ ਈਂ ਰਾ ਬ ਕੁਸ਼ਤ ਅਸਤ ਰਾਜਹ ਹੁਮਾ ॥੩੦॥

ਕਿ ਇਸ ਰਾਜੇ ਨੇ ਉਸ ਦਾ ਕਤਲ ਕੀਤਾ ਹੈ ॥੩੦॥

ਗਿਰਫ਼ਤੰਦ ਓ ਰਾ ਬੁਬਸਤੰਦ ਸਖ਼ਤ ॥

ਲੋਕਾਂ ਨੇ ਉਸ ਰਾਜੇ ਨੂੰ ਪਕੜ ਕੇ ਬੰਨ੍ਹ ਲਿਆ।

ਕਿ ਜਾਏ ਜਹਾਗੀਰ ਬਿਨਸ਼ਸਤਹ ਤਖ਼ਤ ॥੩੧॥

ਜਿਥੇ ਜਹਾਂਗੀਰ ਬਾਦਸ਼ਾਹ ਤਖ਼ਤ ਉਤੇ ਬੈਠਾ ਸੀ, ਉਥੇ ਲੈ ਗਏ ॥੩੧॥

ਬਿ ਗੁਫ਼ਤੰਦ ਕਿ ਈਂ ਰਾ ਹਵਾਲਹ ਕੁਨਦ ॥

(ਬਾਦਸ਼ਾਹ ਨੇ ਕਿਹਾ) ਇਸ ਆਦਮੀ ਨੂੰ ਇਸ ਔਰਤ ਦੇ ਹਵਾਲੇ ਕਰ ਦਿਓ।

ਬ ਦਿਲ ਹਰਚਿ ਦਾਰਦ ਸਜ਼ਾਯਸ਼ ਦਿਹਦ ॥੩੨॥

ਇਸ ਦਾ ਜੋ ਦਿਲ ਚਾਹੇ, ਸਜ਼ਾ ਦੇਵੇ ॥੩੨॥

ਬਿ ਫ਼ਰਮੂਦ ਜਲਾਦ ਰਾ ਸ਼ੋਰ ਬਖ਼ਤ ॥

(ਇਸਤਰੀ ਨੇ) ਜਲਾਦ ਨੂੰ ਫ਼ਰਮਾਇਆ

ਕਿ ਈਂ ਸਰ ਜੁਦਾ ਕੁਨ ਬ ਯਕ ਜ਼ਖ਼ਮ ਸਖ਼ਤ ॥੩੩॥

ਕਿ ਇਕ ਸਖ਼ਤ ਵਾਰ ਨਾਲ ਇਸ ਮੰਦਭਾਗੇ ਦਾ ਸਿਰ ਵਖਰਾ ਕਰ ਦੇ ॥੩੩॥

ਚੁ ਸ਼ਮਸ਼ੇਰ ਰਾ ਦੀਦ ਆਂ ਨੌਜਵਾ ॥

ਜਦ ਉਸ ਨੌਜਵਾਨ ਨੇ ਤਲਵਾਰ ਨੂੰ ਵੇਖਿਆ

ਬ ਲਰਜ਼ਹ ਦਰਾਮਦ ਚੁ ਸਰਵੇ ਗਿਰਾ ॥੩੪॥

ਤਾਂ ਸਰੂ ਦੇ ਵੱਡੇ ਬ੍ਰਿਛ ਵਾਂਗ ਕੰਬਣ ਲਗ ਗਿਆ ॥੩੪॥

ਬਗ਼ੁਫ਼ਤਾ ਕਿ ਮਨ ਕਾਰ ਬਦ ਕਰਦਹਅਮ ॥

(ਰਾਜੇ ਨੇ) ਕਿਹਾ ਕਿ ਮੈਂ ਮਾੜਾ ਕੰਮ ਕੀਤਾ ਹੈ

ਬ ਕਾਰੇ ਸ਼ੁਮਾ ਤਉਰ ਖ਼ੁਦ ਕਰਦਹਅਮ ॥੩੫॥

ਜੋ ਮੈਂ ਤੇਰੇ ਕੰਮ ਵਿਚ ਆਪਣਾ ਬਚਨ ਨਹੀਂ ਨਿਭਾਇਆ ਹੈ ॥੩੫॥

ਨਮੂਦਹ ਇਸ਼ਾਰਤ ਬਿ ਚਸ਼ਮੇ ਬਿਆਂ ॥

ਫਿਰ ਉਸ ਨੇ ਅੱਖ ਨਾਲ ਇਸ਼ਾਰਾ ਕੀਤਾ

ਕਿ ਏ ਬਾਨੂਏ ਸਰਵਰੇ ਬਾਨੂਆਂ ॥੩੬॥

ਕਿ ਐ ਇਸਤਰੀਆਂ ਦੀ ਸਿਰਤਾਜ! ॥੩੬॥

ਬਹੁਕਮੇ ਸ਼ੁਮਾ ਮਨ ਖ਼ਤਾ ਕਰਦਹਅਮ ॥

ਮੈਂ ਤੇਰੇ ਹੁਕਮ ਨੂੰ ਨਾ ਮੰਨ ਕੇ ਖ਼ਤਾ ਕੀਤੀ ਹੈ।

ਕਿ ਕਾਰ ਈਂ ਬਬੇ ਮਸਲਹਤ ਕਰਦਹਅਮ ॥੩੭॥

ਮੈਂ ਇਹ ਕੰਮ ਬਿਨਾ ਸੋਚੇ ਸਮਝੇ ਕੀਤਾ ਹੈ ॥੩੭॥

ਖ਼ਲਾਸਮ ਬਿਦਿਹ ਅਹਦ ਕਰਦਮ ਕਬੂਲ ॥

ਮੈਨੂੰ ਇਨ੍ਹਾਂ (ਜਲਾਦਾਂ) ਤੋਂ ਖ਼ਲਾਸ ਕਰਾ। ਮੈਂ ਤੇਰਾ ਬਚਨ ਮੰਨਦਾ ਹਾਂ।

ਕਿ ਅਹਿਦੇ ਖ਼ੁਦਾ ਅਸਤ ਕਸਮੇ ਰਸੂਲ ॥੩੮॥

ਮੈਨੂੰ ਖ਼ੁਦਾ ਦੀ ਕਸਮ ਅਤੇ ਰਸੂਲ ਦੀ ਸੌਂਹ ॥੩੮॥


Flag Counter