ਸ਼੍ਰੀ ਦਸਮ ਗ੍ਰੰਥ

ਅੰਗ - 798


ਲੋਕਏਾਂਦ੍ਰਣੀ ਆਦਿ ਉਚਾਰਨ ਕੀਜੀਐ ॥

ਪਹਿਲਾਂ 'ਲੋਕਏਂਦ੍ਰਣੀ' (ਸ਼ਬਦ) ਦਾ ਉਚਾਰਨ ਕਰੋ।

ਤਾ ਕੇ ਹਰਣੀ ਅੰਤਿ ਸਬਦ ਕੋ ਦੀਜੀਐ ॥

ਉਸ ਦੇ ਅੰਤ ਉਤੇ 'ਹਰਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਜਾਨ ਜੀਯ ਲੀਜੀਅਹਿ ॥

(ਇਸ ਨੂੰ) ਸਭ ਤੁਪਕ ਦਾ ਨਾਮ ਮਨ ਵਿਚ ਜਾਣ ਲਵੋ।

ਹੋ ਰੈਨ ਦਿਵਸ ਸਭ ਮੁਖ ਤੇ ਭਾਖ੍ਯੋ ਕੀਜੀਅਹਿ ॥੧੨੦੦॥

(ਇਸ ਦਾ) ਦਿਨ ਰਾਤ ਮੁਖ ਤੋਂ ਉਚਾਰਨ ਕਰੋ ॥੧੨੦੦॥

ਚੌਪਈ ॥

ਚੌਪਈ:

ਲੋਕਰਾਜਨੀ ਆਦਿ ਭਣਿਜੈ ॥

ਪਹਿਲਾਂ 'ਲੋਕ ਰਾਜਨੀ' (ਰਾਜ ਸੈਨਾ) (ਸ਼ਬਦ) ਕਥਨ ਕਰੋ।

ਅਰਿਣੀ ਸਬਦ ਅੰਤਿ ਤਿਹ ਦਿਜੈ ॥

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਲਹੀਜੈ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਸਾਸਤ੍ਰ ਸਿੰਮ੍ਰਿਤਨ ਮਾਝ ਕਹੀਜੈ ॥੧੨੦੧॥

ਸ਼ਸਤ੍ਰਾਂ ਸਿਮ੍ਰਿਤੀਆਂ ਵਿਚ ਇਸ ਨੂੰ ਸ਼ਾਮਲ ਕਰੋ ॥੧੨੦੧॥

ਦੇਸੇਸਨੀ ਰਵਣਨੀ ਭਾਖੋ ॥

(ਪਹਿਲਾਂ) 'ਦੇਸੇਸਨੀ ਰਵਣਨੀ' (ਰਾਜੇ ਦੁਆਰਾ ਅਨੁਸ਼ਾਸਿਤ ਸੈਨਾ) (ਸ਼ਬਦ) ਕਹੋ।

ਅੰਤਿ ਅੰਤਕਨੀ ਸਬਦਹਿ ਰਾਖੋ ॥

ਅੰਤ ਵਿਚ 'ਅੰਤਕਨੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਲਹੀਜੈ ॥

(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਸਮਝੋ।

ਸੁਕਬਿ ਜਨਨ ਕੇ ਸੁਨਤ ਭਨੀਜੈ ॥੧੨੦੨॥

ਕਵੀ ਜਨੋ। (ਇਸ ਨੂੰ) ਸੁਣਾ ਕੇ ਕਥਨ ਕਰੋ ॥੧੨੦੨॥

ਥਿਰਾ ਭਾਖਿ ਇਸਣੀ ਪੁਨਿ ਭਾਖੋ ॥

ਪਹਿਲਾਂ 'ਥਿਰਾ' ਫਿਰ 'ਇਸਣੀ' ਸ਼ਬਦ ਕਹੋ।

ਅੰਤਿ ਅੰਤਕਨੀ ਪਦ ਕਹੁ ਰਾਖੋ ॥

ਅੰਤ ਉਤੇ 'ਅੰਤਕਨੀ' ਪਦ ਨੂੰ ਜੋੜੋ।

ਸਕਲ ਤੁਪਕ ਕੇ ਨਾਮ ਲਹਿਜੈ ॥

(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਜਾਣੋ।

ਸਾਸਤ੍ਰ ਸਿੰਮ੍ਰਿਤਨ ਮਾਝ ਭਣਿਜੈ ॥੧੨੦੩॥

(ਇਸ ਦਾ) ਸ਼ਸਤ੍ਰਾਂ ਸਿਮ੍ਰਿਤੀਆਂ ਵਿਚ ਕਥਨ ਕਰੋ ॥੧੨੦੩॥

ਅੜਿਲ ॥

ਅੜਿਲ:

ਪ੍ਰਿਥਮ ਕਾਸਪੀ ਇਸਣੀ ਸਬਦ ਬਖਾਨੀਐ ॥

ਪਹਿਲਾਂ 'ਕਾਸਪੀ ਇਸਣੀ' (ਸ਼ਬਦ) ਦਾ ਬਖਾਨ ਕਰੋ।

ਅੰਤ ਯੰਤਕਨੀ ਸਬਦ ਤਵਨ ਕੇ ਠਾਨੀਐ ॥

ਉਸ ਦੇ ਅੰਤ ਉਤੇ 'ਅੰਤਕਨੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਜਾਨ ਜੀਯ ਲੀਜੀਐ ॥

(ਇਸ ਨੂੰ) ਸਭ ਲੋਗ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ।

ਹੋ ਸੰਕਾ ਤਿਆਗਿ ਨਿਸੰਕ ਉਚਾਰਨ ਕੀਜੀਐ ॥੧੨੦੪॥

ਸ਼ੰਕਾ ਨੂੰ ਤਿਆਗ ਕੇ ਇਸ ਦਾ ਨਿਸੰਗ ਉਚਾਰਨ ਕਰੋ ॥੧੨੦੪॥

ਆਦਿ ਨਾਮ ਨਾਗਨ ਕੇ ਪ੍ਰਿਥਮ ਬਖਾਨੀਐ ॥

ਪਹਿਲਾਂ 'ਨਾਗਨ' ਦਾ ਨਾਮ ਉਚਾਰਨ ਕਰੋ।

ਪਿਤਣੀ ਇਸਣੀ ਅੰਤਿ ਤਵਨ ਕੇ ਠਾਨੀਐ ॥

(ਫਿਰ) ਉਸ ਦੇ ਅੰਤ ਉਤੇ 'ਪਿਤਣੀ ਇਸਣੀ' ਸ਼ਬਦ ਨੂੰ ਜੋੜੋ।

ਬਹੁਰਿ ਘਾਤਨੀ ਸਬਦ ਤਵਨ ਕੇ ਦੀਜੀਐ ॥

ਉਸ ਦੇ ਮਗਰੋਂ 'ਘਾਤਨੀ' ਸ਼ਬਦ ਨੂੰ ਰਖੋ।

ਹੋ ਸਕਲ ਤੁਪਕ ਕੇ ਨਾਮ ਚਤੁਰ ਲਹਿ ਲੀਜੀਐ ॥੧੨੦੫॥

(ਇਸ ਨੂੰ) ਸਭ ਚਤੁਰ ਜਨ ਤੁਪਕ ਦਾ ਨਾਮ ਸਮਝ ਲੈਣ ॥੧੨੦੫॥

ਸਰਪ ਤਾਤਣੀ ਇਸਣੀ ਆਦਿ ਉਚਾਰੀਐ ॥

ਪਹਿਲਾਂ 'ਸਰਪ ਤਾਤਣੀ (ਸੱਪਾਂ ਵਾਲੀ ਧਰਤੀ) ਇਸਣੀ' (ਸ਼ਬਦ) ਉਚਾਰਨ ਕਰੋ।

ਤਾ ਕੇ ਮਥਣੀ ਅੰਤਿ ਸਬਦ ਕੋ ਡਾਰੀਐ ॥

ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਚਤੁਰ ਲਹਿ ਲੀਜੀਐ ॥

(ਇਸ ਨੂੰ) ਸਭ ਸੂਝਵਾਨੋ! ਤੁਪਕ ਦੇ ਨਾਮ ਸਮਝ ਲਵੋ।

ਹੋ ਸਭ ਕਬਿਤਨ ਕੇ ਬਿਖੈ ਨਿਡਰੁ ਹੁਇ ਦੀਜੀਐ ॥੧੨੦੬॥

(ਇਸ ਦਾ) ਕਬਿੱਤਾਂ ਵਿਚ ਨਿਸੰਗ ਹੋ ਕੇ ਵਰਣਨ ਕਰੋ ॥੧੨੦੬॥

ਇੰਦਏਾਂਦ੍ਰਣੀ ਆਦਿ ਉਚਾਰਨ ਕੀਜੀਐ ॥

ਪਹਿਲਾਂ 'ਇੰਦ੍ਰ ਏਂਦ੍ਰਣੀ' (ਇੰਦਰ ਦੇ ਸੁਆਮੀ ਕਸ਼੍ਯਪ ਵਾਲੀ ਧਰਤੀ) ਸ਼ਬਦ ਉਚਾਰਨ ਕਰੋ।

ਮਥਣੀ ਤਾ ਕੇ ਅੰਤਿ ਸਬਦ ਕੋ ਦੀਜੀਐ ॥

(ਫਿਰ) ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਜਾਨ ਜੀਯ ਲੀਜੀਅਹਿ ॥

(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਜਾਣ ਲਵੋ।

ਹੋ ਕਬਿਤ ਕਾਬਿ ਕੇ ਮਾਝ ਨਿਡਰ ਹੁਇ ਦੀਜੀਅਹਿ ॥੧੨੦੭॥

(ਇਸ ਦਾ ਕਵੀਓ!) ਨਿਡਰ ਹੋ ਕੇ ਕਬਿੱਤਾਂ ਅਤੇ ਵਿਚ ਪ੍ਰਯੋਗ ਕਰੋ ॥੧੨੦੭॥

ਚੌਪਈ ॥

ਚੌਪਈ:

ਦੇਵਦੇਵਣੀ ਆਦਿ ਉਚਰੀਐ ॥

ਪਹਿਲਾਂ 'ਦੇਣ ਦੇਵਣੀ' (ਕਸ਼੍ਯਪ ਦੀ ਧਰਤੀ) ਦਾ ਉਚਾਰਨ ਕਰੋ।

ਏਸਰਾਤਕਨ ਪੁਨਿ ਪਦ ਧਰੀਐ ॥

(ਫਿਰ) 'ਏਸਰਾਂਤਕਨ' ਪਦ ਨੂੰ ਜੋੜੋ।

ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥

ਸਭ (ਇਸ ਨੂੰ) ਤੁਪਕ ਦਾ ਨਾਮ ਕਰ ਕੇ ਜਾਣੋ।

ਸੰਕ ਤਿਆਗ ਨਿਰਸੰਕ ਹੁਇ ਕਹੀਐ ॥੧੨੦੮॥

ਸੰਗ ਤਿਆਗ ਕੇ ਨਿਸੰਗ ਹੋ ਕੇ (ਇਸ ਦਾ) ਕਥਨ ਕਰੋ ॥੧੨੦੮॥

ਅੜਿਲ ॥

ਅੜਿਲ:

ਸਕ੍ਰਤਾਤ ਅਰਿਣੀ ਸਬਦਾਦਿ ਬਖਾਨੀਐ ॥

ਪਹਿਲਾ 'ਸਕ੍ਰ ਤਾਤ ਅਰਿਣੀ' (ਇੰਦਰ ਦੇ ਪਿਤਾ ਕਸ਼੍ਯਪ ਵਾਲੀ ਧਰਤੀ) ਸ਼ਬਦ ਕਥਨ ਕਰੋ।

ਮਥਣੀ ਤਾਕੇ ਅੰਤਿ ਸਬਦ ਕੋ ਠਾਨੀਐ ॥

ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਨੂੰ ਜੋੜੋ।

ਸਕਲ ਤੁਪਕ ਕੇ ਨਾਮ ਹੀਯੇ ਪਹਿਚਾਨੀਐ ॥

(ਇਸ ਨੂੰ) ਸਭ ਤੁਪਕ ਦਾ ਨਾਮ ਹਿਰਦੇ ਵਿਚ ਸਮਝੋ।

ਹੋ ਕਥਾ ਬਾਰਤਾ ਭੀਤਰ ਨਿਡਰ ਬਖਾਨੀਐ ॥੧੨੦੯॥

(ਇਸ ਨੂੰ) ਕਥਾ ਵਾਰਤਾ ਵਿਚ ਨਿਡਰ ਹੋ ਕੇ ਕਹੋ ॥੧੨੦੯॥

ਸਤਕ੍ਰਿਤੇਸਣੀ ਇਸਣੀ ਆਦਿ ਉਚਾਰੀਐ ॥

ਪਹਿਲਾਂ 'ਸਤ ਕਿਤ੍ਰੇਸਣੀ ਇਸਣੀ' (ਸ਼ਬਦ) ਕਥਨ ਕਰੋ।

ਤਾ ਕੇ ਅਰਿਣੀ ਅੰਤਿ ਸਬਦ ਕੋ ਡਾਰੀਐ ॥

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਨੂੰ ਜੋੜੋ।

ਸਕਲ ਤੁਪਕ ਕੇ ਨਾਮ ਜਾਨ ਜੀਯ ਲੀਜੀਐ ॥

(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਹਿਰਦੇ ਵਿਚ ਜਾਣ ਲਵੋ।

ਹੋ ਸਕਲ ਗੁਨਿਜਨਨ ਸੁਨਤ ਉਚਾਰਨ ਕੀਜੀਐ ॥੧੨੧੦॥

ਸਾਰੇ ਗੁਣੀ ਜਨੋ! (ਇਸ ਦਾ) ਸੁਣ ਕੇ ਪ੍ਰਯੋਗ ਕਰੋ ॥੧੨੧੦॥


Flag Counter