ਸ਼੍ਰੀ ਦਸਮ ਗ੍ਰੰਥ

ਅੰਗ - 1366


ਗੋਮੁਖ ਝਾਝਰ ਤੂਰ ਅਪਾਰਾ ॥

ਬੇਸ਼ੁਮਾਰ ਗੋਮੁਖ, ਝਾਂਝਰ, ਤੂਰ,

ਢੋਲ ਮ੍ਰਿਦੰਗ ਮੁਚੰਗ ਨਗਾਰਾ ॥

ਢੋਲ, ਮ੍ਰਿਦੰਗ, ਮੁਚੰਗ, ਨਗਾਰੇ (ਆਦਿ ਵਜਣ ਲਗੇ)।

ਬਾਜਤ ਭੇਰ ਭਭਾਕਹਿ ਭੀਖਨ ॥

ਭਿਆਨਕ ਭੇਰੀਆਂ 'ਭਭਾਕ ਭਭਾਕ' ਕਰ ਕੇ ਵਜਣ ਲਗੀਆਂ।

ਕਸਿ ਧਨੁ ਤਜਤ ਸੁਭਟ ਸਰ ਤੀਛਨ ॥੧੧੪॥

ਸੂਰਮੇ ਧਨੁਸ਼ਾਂ ਨੂੰ ਖਿਚ ਕੇ ਤੀਰ ਛਡਣ ਲਗੇ ॥੧੧੪॥

ਭਰਿ ਗੇ ਕੁੰਡ ਤਹਾ ਸ੍ਰੋਨਤ ਤਨ ॥

ਉਥੇ ਲਹੂ ਦੇ ਟੋਏ ਭਰ ਗਏ।

ਪ੍ਰਗਟੇ ਅਸੁਰ ਤਵਨ ਤੇ ਅਨਗਨ ॥

ਉਨ੍ਹਾਂ ਵਿਚੋਂ ਅਣਗਿਣਤ ਦੈਂਤ ਪ੍ਰਗਟ ਹੋ ਗਏ।

ਮਾਰਿ ਮਾਰਿ ਮਿਲਿ ਕਰਤ ਪੁਕਾਰਾ ॥

(ਉਹ) ਮਿਲ ਕੇ 'ਮਾਰੋ ਮਾਰੋ' ਪੁਕਾਰਨ ਲਗੇ।

ਤਿਨ ਤੇ ਪ੍ਰਗਟਤ ਅਸੁਰ ਹਜਾਰਾ ॥੧੧੫॥

ਉਨ੍ਹਾਂ ਤੋਂ ਹਜ਼ਾਰਾਂ ਦੈਂਤ ਪੈਦਾ ਹੋਣ ਲਗੇ ॥੧੧੫॥

ਤਿਨਹਿ ਕਾਲ ਜਬ ਧਰਨਿ ਗਿਰਾਵੈ ॥

ਉਨ੍ਹਾਂ ਨੂੰ (ਮਾਰ ਕੇ) ਜਦ ਕਾਲ ਧਰਤੀ ਉਤੇ ਡਿਗਾਉਂਦਾ,

ਸ੍ਰੋਨ ਪੁਲਿਤ ਹ੍ਵੈ ਭੂਮਿ ਸੁਹਾਵੈ ॥

ਤਾਂ ਲਹੂ ਨਾਲ ਭਿਜੀ ਭੂਮੀ ਸੁਸ਼ੋਭਿਤ ਹੋ ਜਾਂਦੀ।

ਤਾ ਤੇ ਅਮਿਤ ਅਸੁਰ ਉਠਿ ਭਜਹੀ ॥

ਉਨ੍ਹਾਂ ਤੋਂ ਬੇਸ਼ੁਮਾਰ ਦੈਂਤ ਉਠ ਕੇ ਭਜ ਪੈਂਦੇ

ਬਾਨ ਕ੍ਰਿਪਾਨ ਸੈਹਥੀ ਸਜਹੀ ॥੧੧੬॥

ਅਤੇ ਬਾਣ, ਕ੍ਰਿਪਾਨਾਂ ਤੇ ਬਰਛੀਆਂ ਸਜਾ ਲੈਂਦੇ ॥੧੧੬॥

ਅਧਿਕ ਕੋਪ ਕਰਿ ਸਮੁਹਿ ਸਿਧਾਰੇ ॥

ਉਹ ਬਹੁਤ ਕ੍ਰੋਧ ਕਰ ਕੇ ਸਾਹਮਣੇ ਆ ਡਟਦੇ।

ਸਭੈ ਕਾਲ ਛਿਨ ਇਕ ਮੋ ਮਾਰੇ ॥

(ਉਨ੍ਹਾਂ) ਸਾਰਿਆਂ ਨੂੰ ਕਾਲ ਇਕ ਛਿਣ ਵਿਚ ਮਾਰ ਦਿੰਦਾ।

ਤਿਨ ਤੇ ਸ੍ਰੋਨਤ ਪਰਾ ਸਬੂਹਾ ॥

ਉਨ੍ਹਾਂ ਦਾ ਜੋ ਸਾਰਾ ਲਹੂ (ਧਰਤੀ ਉਤੇ) ਡਿਗਦਾ।

ਸਾਜਤ ਭਏ ਅਸੁਰ ਤਬ ਬਿਯੂਹਾ ॥੧੧੭॥

ਤਦ (ਉਸ ਤੋਂ) ਦੈਂਤ ਸੈਨਾ ਸਜਾ ਲੈਂਦੇ ॥੧੧੭॥

ਦਾਰੁਨ ਮਚਾ ਜੁਧ ਤਬ ਝਟ ਪਟ ॥

ਤਦ ਝਟ ਪਟ ਭਿਅੰਕਰ ਯੁੱਧ ਸ਼ੁਰੂ ਹੋ ਗਿਆ।

ਉਡਿਗੇ ਬਾਜ ਖੂਰਨ ਭੂ ਖਟ ਪਟ ॥

ਧਰਤੀ ਦੇ ਛੇ ਪੜਦੇ ਘੋੜਿਆਂ ਦੇ ਖੁਰਾਂ ਨਾਲ ਉਡ ਗਏ।

ਹ੍ਵੈ ਗੇ ਤੇਰਹ ਗਗਨ ਅਪਾਰਾ ॥

(ਇਸ ਤਰ੍ਹਾਂ ਸੱਤ ਤੋਂ) ਤੇਰ੍ਹਾਂ ਆਕਾਸ਼ ਬਣ ਗਏ

ਏਕੈ ਰਹਿ ਗਯੋ ਤਹਾ ਪਤਾਰਾ ॥੧੧੮॥

ਅਤੇ ਉਥੇ (ਬਸ) ਇਕੋ ਪਾਤਾਲ ਰਹਿ ਗਿਆ ॥੧੧੮॥

ਭਟਾਚਾਰਜ ਇਤੈ ਜਸੁ ਗਾਵੈ ॥

ਇਧਰ ਭਟਾਚਾਰਜ (ਮਹਾ ਕਾਲ ਦਾ) ਯਸ਼ ਗਾ ਰਿਹਾ ਸੀ

ਢਾਢਿ ਸੈਨ ਕਰਖਾਹੁ ਸੁਨਾਵੈ ॥

ਅਤੇ ਢਾਢਿ ਸੈਨ ਕਰਖਾ (ਛੰਦ) ਸੁਣਾ ਰਿਹਾ ਸੀ।

ਤਿਮਿ ਤਿਮਿ ਕਾਲਹਿ ਬਢੈ ਗੁਮਾਨਾ ॥

ਤਿਵੇਂ ਤਿਵੇਂ ਕਾਲ ਦਾ ਗੁਮਾਨ ਵਧਦਾ ਜਾ ਰਿਹਾ ਸੀ

ਚਹਿ ਚਹਿ ਹਨੇ ਦੁਬਹਿਯਾ ਨਾਨਾ ॥੧੧੯॥

ਅਤੇ ਚਾਹ ਚਾਹ ਕੇ (ਮਨ ਪਸੰਦ ਅਨੁਸਾਰ) ਅਨੇਕ ਤਰ੍ਹਾਂ ਦੇ 'ਦੁਬਹਿਯਾ' (ਦੋਹਾਂ ਬਾਂਹਵਾਂ ਨਾਲ ਹਥਿਆਰ ਚਲਾਉਣ ਵਾਲੇ) (ਵੈਰੀਆਂ ਨੂੰ) ਮਾਰ ਰਿਹਾ ਸੀ ॥੧੧੯॥

ਤਿਨ ਤੇ ਮੇਦ ਮਾਸ ਜੋ ਪਰ ਹੀ ॥

ਉਨ੍ਹਾਂ (ਦੈਂਤਾਂ) ਦਾ ਜੋ ਮਾਸ ਅਤੇ ਮਿਝ (ਧਰਤੀ ਉਤੇ) ਪੈਂਦੀ ਸੀ,

ਰਥੀ ਗਜੀ ਬਾਜੀ ਤਨ ਧਰ ਹੀ ॥

(ਉਹ) ਰਥਵਾਨਾਂ, ਹਾਥੀਆਂ ਅਤੇ ਘੋੜਿਆ ਦੇ ਸਵਾਰਾਂ ਦਾ ਰੂਪ ਧਾਰਨ ਕਰ ਰਹੀ ਸੀ।

ਕੇਤਿਕ ਭਏ ਅਸੁਰ ਬਿਕਰਾਰਾ ॥

(ਉਥੇ) ਕਿਤਨੇ ਭਿਆਨਕ ਦੈਂਤ ਪੈਦਾ ਹੋਏ,

ਤਿਨ ਕੇ ਬਰਨਨ ਕਰੌ ਸਿਧਾਰਾ ॥੧੨੦॥

(ਹੁਣ) ਉਨ੍ਹਾਂ ਦਾ ਚੰਗੀ ਤਰ੍ਹਾਂ ਵਰਣਨ ਕਰਦਾ ਹਾਂ ॥੧੨੦॥

ਏਕੈ ਚਰਨ ਆਖਿ ਏਕੈ ਜਿਨਿ ॥

ਜਿਨ੍ਹਾਂ ਦੀ ਇਕ ਅੱਖ ਅਤੇ ਇਕ ਹੀ ਚਰਨ ਸੀ

ਭੁਜਾ ਅਮਿਤ ਸਹਸ ਦ੍ਵੈ ਕੈ ਤਿਨ ॥

ਅਤੇ ਉਨ੍ਹਾਂ ਦੀਆਂ ਦੋ ਦੋ ਹਜ਼ਾਰ (ਭਾਵ) ਅਮਿਤ ਭੁਜਾਵਾਂ ਸਨ।

ਪਾਚ ਪਾਚ ਸੈ ਭੁਜ ਕੇ ਘਨੇ ॥

ਬਹੁਤਿਆਂ ਦੀਆਂ ਪੰਜ ਪੰਜ ਸੈ ਭੁਜਾਵਾਂ ਸਨ

ਸਸਤ੍ਰ ਅਸਤ੍ਰ ਹਾਥਨ ਮੈ ਬਨੇ ॥੧੨੧॥

ਅਤੇ (ਉਨ੍ਹਾਂ ਨੇ) ਹੱਥਾਂ ਵਿਚ ਅਸਤ੍ਰ ਸ਼ਸਤ੍ਰ ਧਾਰਨ ਕੀਤੇ ਹੋਏ ਸਨ ॥੧੨੧॥

ਏਕ ਚਰਨ ਏਕੈ ਕੀ ਨਾਸਾ ॥

(ਕਈਆਂ ਦੀ) ਇਕ ਨਾਸ, ਇਕ ਪੈਰ

ਏਕ ਏਕ ਭੁਜ ਭ੍ਰਮਤ ਅਕਾਸਾ ॥

ਅਤੇ ਇਕ ਬਾਂਹ ਸੀ ਅਤੇ ਆਕਾਸ਼ ਵਿਚ ਭ੍ਰਮਣ ਕਰ ਰਹੇ ਸਨ।

ਅਰਧ ਮੂੰਡ ਮੁੰਡਿਤ ਕੇਤੇ ਸਿਰ ॥

ਕਈਆਂ ਦੇ ਅੱਧੇ ਅਤੇ ਕਈਆਂ ਦੇ ਸਾਰੇ ਸਿਰ ਮੁੰਨੇ ਹੋਏ ਸਨ।

ਕੇਸਨ ਧਰੇ ਕਿਤਕ ਧਾਏ ਫਿਰਿ ॥੧੨੨॥

ਕਿਤਨਿਆਂ ਨੇ ਕੇਸ ਧਰੇ ਹੋਏ ਸਨ ਅਤੇ (ਆਕਾਸ਼ ਵਿਚ) ਭਜੀ ਫਿਰਦੇ ਸਨ ॥੧੨੨॥

ਏਕ ਏਕ ਮਦ ਕੋ ਸਰ ਪੀਯੈ ॥

(ਉਨ੍ਹਾਂ ਵਿਚੋਂ) ਇਕ ਇਕ ਸ਼ਰਾਬ ਦਾ ਸਰੋਵਰ ਪੀਣ ਵਾਲੇ

ਮਾਨਵ ਖਾਇ ਜਗਤ ਕੇ ਜੀਯੈ ॥

ਅਤੇ ਜਗਤ ਵਿਚ ਮਨੁੱਖਾਂ ਨੂੰ ਖਾ ਕੇ ਜੀਉਂਦੇ ਰਹਿਣ ਵਾਲੇ ਸਨ।

ਦਸ ਸਹੰਸ ਭਾਗ ਕੇ ਭਰਿ ਘਟ ॥

(ਉਹ) ਦੈਂਤ ਭੰਗ ਦੇ ਦਸ ਹਜ਼ਾਰ ਘੜੇ

ਪੀ ਪੀ ਭਿਰਤ ਅਸੁਰ ਰਨ ਚਟ ਪਟ ॥੧੨੩॥

ਪੀ ਪੀ ਕੇ ਝਟ ਪਟ ਯੁੱਧ ਵਿਚ ਆ ਭਿੜਦੇ ਸਨ ॥੧੨੩॥

ਦੋਹਰਾ ॥

ਦੋਹਰਾ:

ਬਜ੍ਰ ਬਾਨ ਬਿਛੂਆ ਬਿਸਿਖ ਬਰਖੈ ਸਸਤ੍ਰ ਅਪਾਰ ॥

ਬਜ੍ਰ ਬਾਣ, ਬਿਛੂਏ, ਤੀਰ ਅਤੇ (ਹੋਰ) ਅਪਾਰ ਸ਼ਸਤ੍ਰ ਵਰ੍ਹ ਰਹੇ ਸਨ।

ਊਚ ਨੀਚ ਕਾਤਰ ਸੁਭਟ ਸਭ ਕੀਨੇ ਇਕ ਸਾਰ ॥੧੨੪॥

ਉੱਚੇ-ਨੀਵੇਂ, ਬਹਾਦਰ ਅਤੇ ਡਰਪੋਕ ਸਭ ਨੂੰ ਇਕ ਸਮਾਨ ਕਰ ਦਿੱਤਾ ਸੀ ॥੧੨੪॥

ਚੌਪਈ ॥

ਚੌਪਈ:

ਇਹ ਬਿਧਿ ਭਯੋ ਘੋਰ ਸੰਗ੍ਰਾਮਾ ॥

ਯੁੱਧ ਦਾ ਅਮਿਤ ਸਾਮਾਨ ਲੈ ਲੈ ਕੇ

ਲੈ ਲੈ ਅਮਿਤ ਜੁਧ ਕਾ ਸਾਮਾ ॥

ਇਸ ਤਰ੍ਹਾਂ ਦਾ ਭਿਆਨਕ ਯੁੱਧ ਹੋਇਆ।

ਮਹਾ ਕਾਲ ਕੋਪਤ ਭਯੋ ਜਬ ਹੀ ॥

ਜਦ ਹੀ ਮਹਾ ਕਾਲ ਕ੍ਰੋਧਿਤ ਹੋਇਆ,

ਅਸੁਰ ਅਨੇਕ ਬਿਦਾਰੇ ਤਬ ਹੀ ॥੧੨੫॥

ਤਦ ਹੀ ਅਨੇਕ ਦੈਂਤ ਨਸ਼ਟ ਕਰ ਦਿੱਤੇ ॥੧੨੫॥


Flag Counter