ਸ਼੍ਰੀ ਦਸਮ ਗ੍ਰੰਥ

ਅੰਗ - 50


ਰਚਾ ਬੈਰ ਬਾਦੰ ਬਿਧਾਤੇ ਅਪਾਰੰ ॥

ਵਿਧਾਤਾ ਨੇ ਕਈ ਤਰ੍ਹਾਂ ਦੇ ਵੈਰ ਅਤੇ ਵਿਵਾਦ ਰਚ ਦਿੱਤੇ

ਜਿਸੈ ਸਾਧਿ ਸਾਕਿਓ ਨ ਕੋਊ ਸੁਧਾਰੰ ॥

ਜਿਸ ਨੂੰ ਕੋਈ ਸਾਧੂ ਪੁਰਸ਼ (ਨੇਕ ਆਦਮੀ) ਸੁਧਾਰ ਨਾ ਸਕਿਆ।

ਬਲੀ ਕਾਮ ਰਾਯੰ ਮਹਾ ਲੋਭ ਮੋਹੰ ॥

ਮਹਾਬਲੀ ਕਾਮ, ਲੋਭ, ਮੋਹ ਆਦਿ ਵਿਕਾਰਾਂ ਦੇ ਹਥਿਆਰਾਂ ਦੀ ਮਾਰ ਤੋਂ

ਗਯੋ ਕਉਨ ਬੀਰੰ ਸੁ ਯਾ ਤੇ ਅਲੋਹੰ ॥੧॥

ਭਲਾ ਕੌਣ ਸ਼ੂਰਵੀਰ ਬਚ ਕੇ ਗਿਆ ਹੈ? ॥੧॥

ਤਹਾ ਬੀਰ ਬੰਕੇ ਬਕੈ ਆਪ ਮਧੰ ॥

ਉਥੇ (ਰਣਭੂਮੀ ਵਿਚ) ਬਾਂਕੇ ਸੂਰਮੇ ਆਪਸ ਵਿਚ ਕੌੜੇ ਬਚਨ ਬੋਲ ਰਹੇ ਹਨ।

ਉਠੇ ਸਸਤ੍ਰ ਲੈ ਲੈ ਮਚਾ ਜੁਧ ਸੁਧੰ ॥

(ਉਹ) ਸ਼ਸਤ੍ਰ ਲੈ ਲੈ ਕੇ ਉਠਦੇ ਹਨ ਅਤੇ ਘੋਰ ਯੁੱਧ ਕਰਦੇ ਹਨ।

ਕਹੂੰ ਖਪਰੀ ਖੋਲ ਖੰਡੇ ਅਪਾਰੰ ॥

ਕਿਤੇ ਖਪਰੇ (ਚੌੜੇ ਫਲ ਵਾਲਾ ਤੀਰ) ਖੋਲ ਅਤੇ ਖੰਡੇ ਧਾਰਨ ਕਰਨ ਵਾਲੇ (ਇਕ ਦੂਜੇ ਨੂੰ ਮਾਰ ਰਹੇ ਹਨ)

ਨਚੈ ਬੀਰ ਬੈਤਾਲ ਡਉਰੂ ਡਕਾਰੰ ॥੨॥

ਕਿਤੇ ਬੀਰ ਬੈਤਾਲ ਡਉਰੂ ਵਜਾ ਵਜਾ ਕੇ ਨਚਦੇ ਹਨ ॥੨॥

ਕਹੂੰ ਈਸ ਸੀਸੰ ਪੁਐ ਰੁੰਡ ਮਾਲੰ ॥

ਕਿਤੇ ਸ਼ਿਵ ਸਿਰਾਂ (ਰੁੰਡਾਂ) ਨੂੰ ਮਾਲਾ ਵਿਚ ਪਰੋਂਦਾ ਹੈ।

ਕਹੂੰ ਡਾਕ ਡਉਰੂ ਕਹੂੰਕੰ ਬਿਤਾਲੰ ॥

ਕਿਤੇ ਡਾਕਣੀਆਂ (ਊਲ ਜਲੂਲ) ਬੋਲਦੀਆਂ ਹਨ ਅਤੇ ਕਿਤੇ ਬੈਤਾਲ ਕੂਕਦੇ ਹਨ।

ਚਵੀ ਚਾਵਡੀਅੰ ਕਿਲੰਕਾਰ ਕੰਕੰ ॥

ਕਿਤੇ ਚਮੁੰਡਣਾਂ ਬੋਲਦੀਆਂ ਹਨ ਅਤੇ ਕਿਤੇ ਇੱਲਾਂ ਕਿਲਕਾਰੀਆਂ ਮਾਰਦੀਆਂ ਹਨ।

ਗੁਥੀ ਲੁਥ ਜੁਥੇ ਬਹੈ ਬੀਰ ਬੰਕੰ ॥੩॥

ਕਿਤੇ ਬਾਂਕੇ ਸੂਰਬੀਰਾਂ ਦੀਆਂ ਲਾਸ਼ਾਂ ਗੁੱਥਮਗੁੱਥਾ ਹੋ ਰਹੀਆਂ ਹਨ ॥੩॥

ਪਰੀ ਕੁਟ ਕੁਟੰ ਰੁਲੇ ਤਛ ਮੁਛੰ ॥

ਬਹੁਤ ਕੁਟ ਮਾਰ ਹੋਈ ਹੈ, (ਸੂਰਮਿਆਂ ਦੇ ਸ਼ਰੀਰਾਂ ਦੇ) ਟੋਟੇ ਰੁਲਦੇ ਹਨ।

ਰਹੇ ਹਾਥ ਡਾਰੇ ਉਭੈ ਉਰਧ ਮੁਛੰ ॥

(ਕਿਤੇ) ਦੋਵੇਂ ਹੱਥ ਮੁੱਛਾਂ ਉਤੇ ਰਖੇ (ਹੋਇਆਂ ਮੁਰਦੇ ਯੁੱਧ-ਭੂਮੀ ਵਿਚ ਰੁਲ ਰਹੇ ਹਨ)।

ਕਹੂੰ ਖੋਪਰੀ ਖੋਲ ਖਿੰਗੰ ਖਤੰਗੰ ॥

ਕਿਤੇ ਖੋਪੜੀ ਨੂੰ ਬਚਾਉਣ ਵਾਲੇ ਖੋਲ ਅਤੇ ਧਨੁਖ-ਬਾਣ ਰੁਲ ਰਹੇ ਹਨ,

ਕਹੂੰ ਖਤ੍ਰੀਅੰ ਖਗ ਖੇਤੰ ਨਿਖੰਗੰ ॥੪॥

ਕਿਤੇ ਸੂਰਬੀਰਾਂ ਦੀਆਂ ਤਲਵਾਰਾਂ ਅਤੇ ਤੀਰਾਂ ਦੇ ਭੱਥੇ ਰੁਲ ਰਹੇ ਹਨ ॥੪॥

ਚਵੀ ਚਾਵਡੀ ਡਾਕਨੀ ਡਾਕ ਮਾਰੈ ॥

ਕਿਤੇ ਚਮੁੰਡਣਾਂ ਬੋਲਦੀਆਂ ਹਨ ਅਤੇ ਡਾਕਣੀਆਂ ਡਕਾਰਦੀਆਂ ਹਨ।

ਕਹੂੰ ਭੈਰਵੀ ਭੂਤ ਭੈਰੋ ਬਕਾਰੈ ॥

ਕਿਤੇ ਭੈਰਵੀ, ਭੂਤ ਅਤੇ ਭੈਰੋ ਭੱਭਕਾਂ ਮਾਰ ਰਹੇ ਹਨ।

ਕਹੂੰ ਬੀਰ ਬੈਤਾਲ ਬੰਕੇ ਬਿਹਾਰੰ ॥

ਕਿਤੇ ਬੀਰ ਬੈਤਾਲ ਆਕੜ ਕੇ ('ਬੰਕੇ') ਫਿਰਦੇ ਹਨ

ਕਹੂੰ ਭੂਤ ਪ੍ਰੇਤੰ ਹਸੈ ਮਾਸਹਾਰੰ ॥੫॥

ਅਤੇ ਕਿਤੇ ਭੂਤ-ਪ੍ਰੇਤ ਅਤੇ ਮਾਸਹਾਰੀ ਜੀਵ ਹਸ ਰਹੇ ਹਨ ॥੫॥

ਰਸਾਵਲ ਛੰਦ ॥

ਰਸਾਵਲ ਛੰਦ:

ਮਹਾ ਬੀਰ ਗਜੇ ॥

ਵਡੇ ਸੂਰਮੇ ਗਜ ਰਹੇ ਹਨ

ਸੁਣ ਮੇਘ ਲਜੇ ॥

(ਜਿਨ੍ਹਾਂ ਦੀ ਗਰਜ ਨੂੰ) ਸੁਣ ਕੇ ਬਦਲ ਵੀ ਲੱਜਾ ਰਹੇ ਹਨ।

ਝੰਡਾ ਗਡ ਗਾਢੇ ॥

(ਉਨ੍ਹਾਂ ਨੇ ਆਪਣੇ) ਝੰਡੇ ਪੱਕੀ ਤਰ੍ਹਾਂ ਗਡੇ ਹੋਏ ਹਨ

ਮੰਡੇ ਰੋਸ ਬਾਢੇ ॥੬॥

(ਜਿਨ੍ਹਾਂ ਨੂੰ ਵੇਖ ਕੇ ਵਿਰੋਧੀ ਵੈਰੀ ਦਲਾਂ ਦੇ ਸੂਰਮੇ) ਰੋਹ ਵਧਾ ਕੇ (ਯੁੱਧ ਵਿਚ) ਜੁਟੇ ਹੋਏ ਹਨ ॥੬॥

ਕ੍ਰਿਪਾਣੰ ਕਟਾਰੰ ॥

ਕ੍ਰਿਪਾਨਾਂ ਅਤੇ ਕਟਾਰਾਂ ਨਾਲ

ਭਿਰੇ ਰੋਸ ਧਾਰੰ ॥

(ਸੂਰਮੇ) ਰੋਸ ਵਧਾ ਕੇ ਲੜਦੇ ਹਨ।

ਮਹਾਬੀਰ ਬੰਕੰ ॥

(ਅਨੇਕ) ਬਾਂਕੇ ਮਹਾਨ ਯੋਧੇ

ਭਿਰੇ ਭੂਮਿ ਹੰਕੰ ॥੭॥

ਧਰਤੀ ਨੂੰ ਕੰਬਾਉਂਦੇ ਹੋਏ (ਇਕ ਦੂਜੇ ਨਾਲ) ਭਿੜ ਰਹੇ ਹਨ ॥੭॥

ਮਚੇ ਸੂਰ ਸਸਤ੍ਰੰ ॥

ਸੂਰਮਿਆਂ ਦੇ ਸ਼ਸਤ੍ਰ ਚਲਣ ਲਗੇ ਹਨ

ਉਠੀ ਝਾਰ ਅਸਤ੍ਰੰ ॥

ਅਤੇ ਅਸਤ੍ਰਾਂ ਦੇ ਚਲਣ ਨਾਲ ਚਿਣਗਾਂ ਨਿਕਲਣ ਲਗੀਆਂ ਹਨ।

ਕ੍ਰਿਪਾਣੰ ਕਟਾਰੰ ॥

ਕ੍ਰਿਪਾਨਾਂ, ਕਟਾਰਾਂ

ਪਰੀ ਲੋਹ ਮਾਰੰ ॥੮॥

ਅਤੇ ਲੋਹੇ (ਦੇ ਬਣੇ ਹੋਰ ਸ਼ਸਤ੍ਰਾਂ ਦੇ) ਖੂਬ ਪ੍ਰਹਾਰ ਹੋਏ ਹਨ ॥੮॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਹਲਬੀ ਜੁਨਬੀ ਸਰੋਹੀ ਦੁਧਾਰੀ ॥

ਕਿਤੇ ਹਲਬ ਦੀ, ਕਿਤੇ ਜਨਬ ਦੀ, ਕਿਤੇ ਸਰੋਹੀ ਤਲਵਾਰ ਅਤੇ ਕਿਤੇ ਦੋਧਾਰੀ ਤਲਵਾਰ,

ਬਹੀ ਕੋਪ ਕਾਤੀ ਕ੍ਰਿਪਾਣੰ ਕਟਾਰੀ ॥

ਕਿਤੇ ਛੁਰੀ, ਕ੍ਰਿਪਾਨ ਅਤੇ ਕਟਾਰ (ਆਪਣੇ ਧਾਰਕਾਂ ਦੁਆਰਾ) ਕ੍ਰੋਧ ਨਾਲ ਵਾਹੀਆਂ ਜਾ ਰਹੀਆਂ ਹਨ।

ਕਹੂੰ ਸੈਹਥੀਅੰ ਕਹੂੰ ਸੁਧ ਸੇਲੰ ॥

ਕਿਤੇ ਸੈਹੱਥੀਆਂ ਨਾਲ ਅਤੇ ਕਿਤੇ ਨੇਜ਼ਿਆਂ ਨਾਲ (ਲੜਾਈ ਹੋ ਰਹੀ ਹੈ)

ਕਹੂੰ ਸੇਲ ਸਾਗੰ ਭਈ ਰੇਲ ਪੇਲੰ ॥੯॥

ਅਤੇ ਕਿਤੇ ਨੇਜ਼ਿਆਂ ਅਤੇ ਬਰਛੀਆਂ ਨਾਲ ਧਕਮਧੱਕੀ ਹੋ ਰਹੀ ਹੈ ॥੯॥

ਨਰਾਜ ਛੰਦ ॥

ਨਰਾਜ ਛੰਦ:

ਸਰੋਖ ਸੁਰ ਸਾਜਿਅੰ ॥

ਰੋਹ ਨਾਲ ਸੂਰਮੇ ਸੱਜੇ ਹੋਏ ਹਨ

ਬਿਸਾਰਿ ਸੰਕ ਬਾਜਿਅੰ ॥

ਅਤੇ ਸ਼ੰਕਾ ਨੂੰ ਭੁਲਾ ਕੇ ਖੂਬ ਭਿੜ ਰਹੇ ਹਨ।

ਨਿਸੰਕ ਸਸਤ੍ਰ ਮਾਰਹੀਂ ॥

ਨਿਸੰਗ ਹੋ ਕੇ ਸ਼ਸਤ੍ਰ ਮਾਰਦੇ ਹਨ

ਉਤਾਰਿ ਅੰਗ ਡਾਰਹੀਂ ॥੧੦॥

ਅਤੇ (ਵਿਰੋਧੀਆਂ ਦੇ) ਅੰਗ ਉਤਾਰਦੇ ਜਾ ਰਹੇ ਹਨ ॥੧੦॥

ਕਛੂ ਨ ਕਾਨ ਰਾਖਹੀਂ ॥

ਕਿਸੇ ਦੀ ਕੋਈ ਪਰਵਾਹ ਨਹੀਂ ਕਰਦੇ,

ਸੁ ਮਾਰਿ ਮਾਰਿ ਭਾਖਹੀਂ ॥

ਬਸ ਮਾਰੋ-ਮਾਰੋ ਹੀ ਬੋਲਦੇ ਹਨ।

ਸੁ ਹਾਕ ਹਾਠ ਰੇਲਿਯੰ ॥

ਲਲਕਾਰਾ ਮਾਰ ਕੇ (ਵਿਰੋਧੀ ਨੂੰ) ਧੱਕ ਲੈ ਜਾਂਦੇ ਹਨ

ਅਨੰਤ ਸਸਤ੍ਰ ਝੇਲਿਯੰ ॥੧੧॥

ਅਤੇ ਅਨੰਤ ਸ਼ਸਤ੍ਰਾਂ ਦੇ ਵਾਰਾਂ ਨੂੰ ਸਹਿੰਦੇ ਹਨ ॥੧੧॥

ਹਜਾਰ ਹੂਰਿ ਅੰਬਰੰ ॥

ਹਜ਼ਾਰਾਂ ਹੂਰਾਂ ਆਕਾਸ਼ (ਵਿਚ ਵਿਚਰ ਰਹੀਆਂ ਹਨ)

ਬਿਰੁਧ ਕੈ ਸੁਅੰਬਰੰ ॥

ਅਤੇ ਯੁੱਧ-ਭੂਮੀ (ਬਿਰੁਧ) ਨੂੰ ਸੁਅੰਬਰ ਬਣਾ ਕੇ (ਵੀਰਗਤੀ ਪ੍ਰਾਪਤ ਕਰਨ ਵਾਲੇ ਸੂਰਮਿਆਂ ਨੂੰ ਵਰਦੀਆਂ ਹਨ)।

ਕਰੂਰ ਭਾਤ ਡੋਲਹੀ ॥

(ਸੂਰਮੇ ਯੁੱਧ-ਭੂਮੀ ਵਿਚ) ਭਿਆਨਕ ਢੰਗ ਨਾਲ ਡੋਲਦੇ ਫਿਰਦੇ ਹਨ

ਸੁ ਮਾਰੁ ਮਾਰ ਬੋਲਹੀ ॥੧੨॥

ਅਤੇ (ਮੂੰਹੋਂ) 'ਮਾਰੋ' 'ਮਾਰੋ' ਹੀ ਬੋਲਦੇ ਹਨ ॥੧੨॥

ਕਹੂਕਿ ਅੰਗ ਕਟੀਅੰ ॥

ਕਿਸੇ ਦੇ ਅੰਗ ਕਟੇ ਗਏ ਹਨ।

ਕਹੂੰ ਸਰੋਹ ਪਟੀਅੰ ॥

ਕਿਸੇ ਦੇ ਵਾਲ (ਸੁਰੋਹ) ਪੁਟੇ ਗਏ ਹਨ।

ਕਹੂੰ ਸੁ ਮਾਸ ਮੁਛੀਅੰ ॥

ਕਿਸੇ ਦਾ ਮਾਸ ਕਟਿਆ ਗਿਆ ਹੈ

ਗਿਰੇ ਸੁ ਤਛ ਮੁਛੀਅੰ ॥੧੩॥

ਅਤੇ (ਕਿਤੇ ਕੋਈ) ਵਢਿਆ-ਟੁਕਿਆ ਡਿਗਿਆ ਪਿਆ ਹੈ ॥੧੩॥

ਢਮਕ ਢੋਲ ਢਾਲਿਯੰ ॥

ਢਾਲਾਂ ਤੇ ਢੋਲ ਢੰਮ-ਢੰਮ ਵਜਦੇ ਹਨ

ਹਰੋਲ ਹਾਲ ਚਾਲਿਯੰ ॥

ਅਤੇ (ਸੈਨਾ ਦੇ) ਮੂਹਰਲੇ (ਹਿੱਸੇ ਦੇ ਸੈਨਿਕ) ਮੌਜ-ਮਸਤੀ ਵਿਚ ਚਲ ਰਹੇ ਹਨ।

ਝਟਾਕ ਝਟ ਬਾਹੀਅੰ ॥

ਸੂਰਮੇ ਫੁਰਤੀ ਨਾਲ (ਹਥਿਆਰ) ਚਲਾਉਂਦੇ ਹਨ

ਸੁ ਬੀਰ ਸੈਨ ਗਾਹੀਅੰ ॥੧੪॥

ਅਤੇ ਸੈਨਾ ਨੂੰ ਗਾਹੁੰਦੇ ਹਨ ॥੧੪॥

ਨਿਵੰ ਨਿਸਾਣ ਬਾਜਿਅੰ ॥

ਨਵੇਂ ਧੌਂਸੇ ਵਜਦੇ ਹਨ,

ਸੁ ਬੀਰ ਧੀਰ ਗਾਜਿਅੰ ॥

ਧੀਰਜਵਾਨ ਸੂਰਮੇ ਗਜਦੇ ਹਨ,

ਕ੍ਰਿਪਾਨ ਬਾਣ ਬਾਹਹੀ ॥

ਕ੍ਰਿਪਾਨਾਂ ਅਤੇ ਤੀਰ ਚਲਾਉਂਦੇ ਹਨ

ਅਜਾਤ ਅੰਗ ਲਾਹਹੀ ॥੧੫॥

ਅਤੇ ਅਛੋਪਲੇ ਹੀ ਅੰਗ ਵੱਢ ਸੁਟਦੇ ਹਨ ॥੧੫॥

ਬਿਰੁਧ ਕ੍ਰੁਧ ਰਾਜਿਯੰ ॥

ਯੁੱਧ-ਭੂਮੀ (ਵਿਚ ਸੂਰਮੇ) ਕ੍ਰੋਧਿਤ ਹੋ ਕੇ ਸ਼ੁਭਾਇਮਾਨ ਹਨ

ਨ ਚਾਰ ਪੈਰ ਭਾਜਿਯੰ ॥

ਅਤੇ ਚਾਰ ਕਦਮ ਵੀ (ਇਧਰ-ਉਧਰ) ਨਹੀਂ ਭਜਦੇ।

ਸੰਭਾਰਿ ਸਸਤ੍ਰ ਗਾਜ ਹੀ ॥

ਸ਼ਸਤ੍ਰਾਂ ਨੂੰ ਸੰਭਾਲ ਕੇ ਗਜਦੇ ਹਨ

ਸੁ ਨਾਦ ਮੇਘ ਲਾਜ ਹੀ ॥੧੬॥

(ਉਨ੍ਹਾਂ ਦੇ ਗੱਜਣ ਦੀ) ਆਵਾਜ਼ ਨੂੰ ਸੁਣ ਕੇ ਮੇਘ ਵੀ ਸ਼ਰਮਿੰਦੇ ਹੁੰਦੇ ਹਨ ॥੧੬॥

ਹਲੰਕ ਹਾਕ ਮਾਰਹੀ ॥

ਭਿਆਨਕ ਲਲਕਾਰੇ ਮਾਰਦੇ ਹਨ

ਸਰਕ ਸਸਤ੍ਰ ਝਾਰਹੀ ॥

ਅਤੇ (ਨਾਲ ਹੀ) 'ਸੜੱਕ' ਦੀ ਆਵਾਜ਼ ਕਰਦੇ ਸ਼ਸਤ੍ਰ ਚਲਾ ਦਿੰਦੇ ਹਨ।

ਭਿਰੇ ਬਿਸਾਰਿ ਸੋਕਿਯੰ ॥

ਸੋਗ ਨੂੰ ਭੁਲਾ ਕੇ ਲੜਦੇ ਹਨ

ਸਿਧਾਰ ਦੇਵ ਲੋਕਿਯੰ ॥੧੭॥

ਅਤੇ (ਵੀਰ-ਗਤੀ ਪਾ ਕੇ) ਸੁਅਰਗ ਲੋਕ ਨੂੰ ਜਾਂਦੇ ਹਨ ॥੧੭॥

ਰਿਸੇ ਬਿਰੁਧ ਬੀਰਿਯੰ ॥

ਵਿਰੋਧੀ ਧਿਰਾਂ ਦੇ ਸੂਰਮੇ ਬਹੁਤ ਕ੍ਰੋਧਿਤ ਹਨ


Flag Counter