(ਇਸ ਨੂੰ) ਸਾਰੇ ਪ੍ਰਬੀਨ ਲੋਗ ਤੁਪਕ ਦਾ ਨਾਮ ਜਾਣਨ ॥੮੯੫॥
ਪਹਿਲਾਂ 'ਨਾਰ ਕੇਤਨਿਨਿ' (ਪਾਣੀ ਦੇ ਘਰ ਵਾਲੀ ਧਰਤੀ) ਸ਼ਬਦ ਦਾ ਉਚਾਰਨ ਕਰੋ।
ਫਿਰ 'ਜਾ ਚਰ ਨਾਇਕ' ਪਦ ਨੂੰ ਜੋੜੋ।
ਉਸ ਦੇ ਅੰਤ ਉਤੇ 'ਸਤ੍ਰੁ' ਪਦ ਕਥਨ ਕਰੋ।
(ਇਸ ਨੂੰ) ਸਭ ਪ੍ਰਬੀਨ ਤੁਪਕ ਦਾ ਨਾਮ ਸਮਝਣ ॥੮੯੬॥
ਪਹਿਲਾਂ 'ਜਲ ਬਾਸਨਨੀ' ਆਦਿ ਸ਼ਬਦ ਉਚਾਰੋ।
ਫਿਰ 'ਜਾ ਚਰ ਨਾਥ' ਸ਼ਬਦ ਜੋੜੋ।
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।
(ਇਸ ਨੂੰ) ਸਾਰੇ ਮਿਤਰ ਤੁਪਕ ਦਾ ਨਾਮ ਸਮਝਣ ॥੮੯੭॥
ਚੌਪਈ:
ਪਹਿਲਾਂ 'ਜਲ ਕੇਤਨਨੀ' ਸ਼ਬਦ ਕਹੋ।
ਫਿਰ 'ਜਾ ਚਰ ਪਤਿ' ਸ਼ਬਦ ਜੋੜੋ।
ਫਿਰ 'ਸਤ੍ਰੁ' ਸ਼ਬਦ ਮਗਰੋਂ ਕਹੋ।
(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝ ਲਵੋ ॥੮੯੮॥
ਅੜਿਲ:
ਪਹਿਲਾਂ 'ਜਲ ਬਾਸਨਨੀ' ਸ਼ਬਦ ਕਹੋ।
ਫਿਰ 'ਜਾ ਚਰ ਨਾਥ' ਸ਼ਬਦ ਨੂੰ ਜੋੜੋ।
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
(ਇਸ ਨੂੰ) ਸਾਰੇ ਪ੍ਰਬੀਨ ਤੁਪਕ ਦਾ ਨਾਮ ਸਮਝਣ ॥੮੯੯॥
ਚੌਪਈ:
ਪਹਿਲਾਂ 'ਜਲ ਧਾਮਨਨੀ' ਸ਼ਬਦ ਕਹੋ।
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਦਾ ਕਥਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੯੦੦॥
ਪਹਿਲਾਂ 'ਜਲ ਗ੍ਰਿਹਨਨੀ' (ਪਾਣੀ ਦੇ ਘਰਾਂ, ਸਮੁੰਦਰਾਂ ਵਾਲੀ ਧਰਤੀ) ਕਹੋ।
(ਫਿਰ) 'ਜਾ ਚਰ ਪਤਿ' ਸ਼ਬਦ ਨੂੰ ਜੋੜੋ।
ਮਗਰੋਂ 'ਸਤ੍ਰੁ' ਪਦ ਕਥਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝਣ ॥੯੦੧॥
ਪਹਿਲਾਂ 'ਜਲ ਬਾਸਨਨੀ' (ਸ਼ਬਦ) ਉਚਾਰਨ ਕਰੋ।
ਫਿਰ 'ਜਾ ਚਰ ਨਾਇਕ' ਪਦ ਜੋੜੋ।
ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝਣ ॥੯੦੨॥
ਪਹਿਲਾ 'ਜਲ ਸੰਕੇਤਨਿ' (ਸਾਗਰਾਂ ਵਾਲੀ ਧਰਤੀ) (ਸ਼ਬਦ) ਉਚਾਰੋ।
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਕਹੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੯੦੩॥
ਪਹਿਲਾਂ 'ਬਾਰ ਧਾਮਨੀ' ਸ਼ਬਦ ਬਖਾਨ ਕਰੋ।
(ਫਿਰ) 'ਜਾ ਚਰ ਏਸ' ਸ਼ਬਦ ਕਹੋ।
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝ ਲਵੋ ॥੯੦੪॥
ਪਹਿਲਾਂ 'ਬਾਰ ਗ੍ਰਿਹਨਨੀ' (ਸ਼ਬਦ) ਬੋਲੋ।
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਕਰ ਕੇ ਜਾਣੋ ॥੯੦੫॥
ਅੜਿਲ:
ਪਹਿਲਾਂ 'ਮੇਘ ਜਨਿਨਿ' (ਸ਼ਬਦ) ਦਾ ਉਚਾਰਨ ਕਰੋ।
(ਫਿਰ) 'ਜਾ ਚਰ ਨਾਥ' ਸ਼ਬਦ ਜੋੜੋ।
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।