ਸ਼੍ਰੀ ਦਸਮ ਗ੍ਰੰਥ

ਅੰਗ - 257


ਅਅ ਅੰਗੰ ॥

ਅੰਗਾਂ ਨੂੰ

ਜਜ ਜੰਗੰ ॥੫੪੬॥

ਵਿੰਨ੍ਹ ਦਿੰਦੇ ਹਨ ॥੫੪੬॥

ਕਕ ਕ੍ਰੋਧੰ ॥

ਕ੍ਰੋਧ ਨਾਲ

ਜਜ ਜੋਧੰ ॥

ਯੋਧੇ ਭੱਜ ਕੇ

ਘਘ ਘਾਏ ॥

(ਵੈਰੀ ਨੂੰ)

ਧਧ ਧਾਏ ॥੫੪੭॥

ਮਾਰਦੇ ਹਨ ॥੫੪੭॥

ਹਹ ਹੂਰੰ ॥

ਹੂਰਾਂ ਨਾਲ

ਪਪ ਪੂਰੰ ॥

ਭਰ ਗਿਆ ਹੈ

ਗਗ ਗੈਣੰ ॥

ਸਾਰਾ

ਅਅ ਐਣੰ ॥੫੪੮॥

ਆਕਾਸ਼ ॥੫੪੮॥

ਬਬ ਬਾਣੰ ॥

ਬਾਣ

ਤਤ ਤਾਣੰ ॥

ਤਣ ਕੇ

ਛਛ ਛੋਰੈਂ ॥

ਛੱਡਦੇ ਹਨ

ਜਜ ਜੋਰੈਂ ॥੫੪੯॥

ਜ਼ੋਰ ਨਾਲ ॥੫੪੯॥

ਬਬ ਬਾਜੇ ॥

ਤੀਰ ਵੱਜੇ ਹਨ

ਗਗ ਗਾਜੇ ॥

(ਜਿਨ੍ਹਾਂ) ਗਾਜ਼ੀਆਂ ਨੂੰ

ਭਭ ਭੂਮੰ ॥

ਉਹ ਧਰਤੀ ਉੱਤੇ

ਝਝ ਝੂਮੰ ॥੫੫੦॥

ਲੇਟ ਗਏ ਹਨ ॥੫੫੦॥

ਅਨਾਦ ਛੰਦ ॥

ਅਨਾਦ ਛੰਦ

ਚਲੇ ਬਾਣ ਰੁਕੇ ਗੈਣ ॥

ਤੀਰਾਂ ਦੇ ਚੱਲਣ ਨਾਲ ਆਕਾਸ਼ ਰੁਕ ਗਿਆ ਹੈ,

ਮਤੇ ਸੂਰ ਰਤੇ ਨੈਣ ॥

(ਯੁੱਧ ਕਰਮ ਵਿੱਚ) ਮਸਤ ਸੂਰਮਿਆਂ ਦੀਆਂ ਅੱਖਾਂ ਲਾਲ ਹੋ ਗਈਆਂ ਹਨ।

ਢਕੇ ਢੋਲ ਢੁਕੀ ਢਾਲ ॥

ਢੋਲ ਉਤੇ ਡਗੇ ਵੱਜਦੇ ਹਨ ਅਤੇ ਢਾਲ (ਵੈਰੀ ਦੇ ਵਾਲ ਨੂੰ) ਰੋਕ ਰਹੀ ਹੈ।

ਛੁਟੈ ਬਾਨ ਉਠੈ ਜ੍ਵਾਲ ॥੫੫੧॥

ਤੀਰਾਂ ਦੇ (ਢਾਲਾਂ ਉੱਤੇ) ਵੱਜਣ ਨਾਲ (ਉਨ੍ਹਾਂ ਵਿੱਚੋਂ) ਅੱਗ ਨਿਕਲਦੀ ਹੈ ॥੫੫੧॥

ਭਿਗੇ ਸ੍ਰੋਣ ਡਿਗੇ ਸੂਰ ॥

ਲਹੂ ਨਾਲ ਭਿੱਜੇ ਸੂਰਮੇ (ਧਰਤੀ ਉੱਤੇ) ਡਿੱਗਦੇ ਹਨ