ਰਾਜੇ (ਘੋੜੇ ਦੇ) ਨਾਲ ਕਰ ਦਿੱਤੇ।
(ਉਨ੍ਹਾਂ ਨੇ) ਚੁਣ ਚੁਣ ਕੇ ਸੂਰਮੇ ਨਾਲ ਲੈ ਲਏ,
ਜੋ ਸ਼ਸਤ੍ਰ ਨਾਲ ਸੁਸਜਿੱਤ ਸਨ
ਅਤੇ ਸੂਰਵੀਰਾਂ ਨੂੰ ਮਾਰਨ ਵਾਲੇ ਸਨ ॥੧੮੭॥
ਦੇਸ਼ਾਂ ਪਰਦੇਸ਼ਾਂ ਨੂੰ ਗਾਹ ਕੇ ਨ ਸਾੜੀਆਂ ਜਾ ਸਕਣ ਵਾਲੀਆਂ
ਜਗ੍ਹਾਂ ਨੂੰ ਸਾੜ ਕੇ ਰਾਜੇ ਦੇ ਘੋੜੇ ਨੂੰ
(ਸਾਰੀ ਧਰਤੀ ਉੱਤੇ) ਫਿਰਾ ਕੇ
ਰਾਜੇ ਦੇ ਕੰਮ ਨੂੰ ਸੁਧਾਰ ਕੇ (ਵਾਪਸ ਆ ਗਏ) ॥੧੮੮॥
ਰਾਜਾ (ਦਸ਼ਰਥ) ਦੇ ਸਾਰੇ ਚਰਨੀਂ ਆ ਲੱਗੇ।
ਉਨ੍ਹਾਂ ਦੇ ਵੱਡੇ-ਵੱਡੇ ਦੋਖ ਵੀ ਮਿਟ ਗਏ,
ਯੱਗ ਨੂੰ ਪੂਰਾ ਕਰ ਦਿੱਤਾ
ਅਤੇ ਰਾਜਾ ਦਸ਼ਰਥ ਦੇ ਡਰ ਨੂੰ ਮਿਟਾ ਦਿੱਤਾ ॥੧੮੯॥
ਅਨੇਕ ਤਰ੍ਹਾਂ ਦਾ ਦਾਨ ਪ੍ਰਾਪਤ ਕਰਕੇ
ਬ੍ਰਾਹਮਣ ਤ੍ਰਿਪਤ ਹੋ ਕੇ ਘਰਾਂ ਨੂੰ ਚਲੇ ਗਏ।
(ਉਹ) ਬਹੁਤ ਜ਼ਿਆਦਾ ਅਸੀਸਾਂ ਦਿੰਦੇ ਸਨ
ਅਤੇ ਵੇਦ ਦੀਆਂ ਰਿਚਾਵਾਂ ਨੂੰ ਪੜ੍ਹਦੇ ਸਨ ॥੧੯੦॥
ਦੇਸ਼ਾਂ-ਦੇਸ਼ਾਂ ਦੇ ਰਾਜੇ
ਸੁੰਦਰ ਬਸਤ੍ਰਾਂ ਵਿੱਚ ਸ਼ੋਭਦੇ ਸਨ।
ਵਿਸ਼ੇਸ਼ ਸ਼ੋਭਾ ਵਾਲੇ ਸੂਰਮਿਆਂ ਨੂੰ ਵੇਖ ਕੇ
ਸੁਸ਼ੀਲ ਇਸਤਰੀਆਂ ਲੋਭਾਇਮਾਨ ਹੋ ਰਹੀਆਂ ਸਨ ॥੧੯੧॥
ਕਰੋੜਾਂ ਵਾਜੇ ਵੱਜਦੇ ਸਨ।
ਸ਼ਹਿਨਾਈਆਂ ਤੇ ਭੇਰੀਆਂ ਸੱਜ ਰਹੀਆਂ ਸਨ।
ਦੇਵਤੇ ਬਣਾ ਕੇ ਸਥਾਪਿਤ ਕੀਤੇ ਜਾ ਰਹੇ ਸਨ।
(ਉਨ੍ਹਾਂ ਦੇ) ਜਾ ਕੇ ਆਦਰ ਪੂਰਵਕ ਪੈਰੀਂ ਲੱਗਿਆ ਜਾ ਰਿਹਾ ਸੀ ॥੧੯੨॥
ਡੰਡੋਤ ਕਰਕੇ ਪੈਰੀਂ ਪੈਂਦੇ ਸਨ,
ਖ਼ਾਸ ਸ਼ਰਧਾ ਰੱਖਦੇ ਸਨ।
ਮੰਤ੍ਰ ਯੰਤ੍ਰ ਜਪਦੇ ਸਨ
ਅਤੇ ਵੱਡੀਆਂ-ਵੱਡੀਆਂ ਸਥਾਪਨਾਵਾਂ ਕਾਇਮ ਕਰਦੇ ਸਨ ॥੧੯੩॥
ਸੁੰਦਰ ਇਸਤਰੀਆਂ ਨਾਚ ਕਰਦੀਆਂ ਸਨ
ਮਾਨੋ ਅਪਸਰਾਵਾਂ ਹੋਣ।
ਕਿਸੇ ਗੱਲ ਦੀ ਘਾਟ ਨਹੀਂ ਸੀ,
ਸਭ ਰਾਮ ਰਾਜ ਦਾ ਪ੍ਰਭਾਵ ਸੀ ॥੧੯੪॥
ਸਾਰਸੁਤੀ ਛੰਦ
ਇਕ ਪਾਸੇ ਪੰਡਿਤ ਦੇਸ਼ਾਂ-ਦੇਸ਼ਾਂ ਦੀ ਕ੍ਰਿਆ ਸਿਖਾਉਂਦੇ ਹਨ
ਅਤੇ ਅਨੇਕਾਂ ਨੂੰ ਆ ਕੇ ਤੀਰ ਤੇ ਕਮਾਨ ਦੀ ਜੁਗਤ ਦੱਸਦੇ ਹਨ।
ਤਰ੍ਹਾਂ-ਤਰ੍ਹਾਂ ਨਾਲ ਬਾਲਕਾਵਾਂ ਅਤੇ ਇਸਤਰੀਆਂ ਨੂੰ ਸ਼ਿੰਗਾਰ ਕਰਨ ਦੀ ਵਿਧੀ ਪੜ੍ਹਾਈ ਜਾ ਰਹੀ ਹੈ।
ਕਿਤੇ ਕੋਈ ਕੋਕ ਤੇ ਕਾਵਿ ਪੜ੍ਹਦਾ ਹੈ ਅਤੇ ਕਿਤੇ ਕੋਈ ਵਿਆਕਰਨ ਤੇ ਵੇਦਾਂ ਦਾ ਵਿਚਾਰ ਕਰ ਰਿਹਾ ਹੈ ॥੧੯੫॥
ਰਾਮ ਰਘੂਬੰਸ ਦੇ ਪਰਮ ਪਵਿੱਤਰ ਅਵਤਾਰ ਹਨ।
ਦੁਸ਼ਟ ਦੈਂਤਾਂ ਨੂੰ ਨਸ਼ਟ ਕਰਨ ਵਾਲੇ ਅਤੇ ਸੰਤਾਂ ਦੇ ਪ੍ਰਾਣਾਂ ਦਾ ਆਧਾਰ ਹਨ।
ਦੇਸ਼ਾਂ-ਦੇਸ਼ਾਂ ਦੇ ਰਾਜਿਆਂ ਨੂੰ ਜਿੱਤ ਕੇ ਸਭ ਨੂੰ ਗੁਲਾਮ ਕਰ ਲਿਆ ਹੈ।
ਜਿੱਥੇ ਕਿਥੇ ਸਾਰੇ ਘਰਾਂ ਉੱਤੇ ਜਿੱਤ ਦੀ ਨਿਸ਼ਾਨੀ ਵਜੋਂ ਝੰਡੀਆਂ ਬੰਨ੍ਹੀਆਂ ਹੋਈਆਂ ਸਨ ॥੧੯੬॥
(ਰਾਜੇ ਦਸ਼ਰਥ ਨੇ) ਤਿੰਨਾਂ ਪੁੱਤਰਾਂ ਨੂੰ ਤਿੰਨੇ ਦਿਸ਼ਾਵਾਂ ਵੰਡ ਦਿੱਤੀਆਂ ਅਤੇ ਰਾਜਧਾਨੀ ਰਾਮ ਨੂੰ ਦੇਣ ਲਈ
ਰਾਜੇ ਨੇ ਵਸ਼ਿਸ਼ਟ ਮੁਨੀ ਨੂੰ ਬੁਲਾ ਕੇ ਕਿੰਨੇ ਚਿਰ ਤੱਕ ਵਿਚਾਰ ਕੀਤਾ।
ਰਾਮ ਦੇ ਰਾਜ-ਤਿਲਕ ਦੇ ਸਾਮਾਨ ਨੂੰ ਇਕ ਘੜੇ ਵਿੱਚ ਭਰ ਕੇ ਰੱਖ ਦਿੱਤਾ।
ਜਿਸ ਵਿੱਚ ਅੰਬ ਦਾ ਬੂਰ (ਮਉਲ) ਤੇ ਨਦੀਆਂ ਦਾ ਜਲ ਅਤੇ ਹੋਰ ਅਨੇਕਾਂ ਫੁੱਲ ਆਦਿਕ ਸਨ ॥੧੯੭॥
ਚਾਰ ਥਾਲਾਂ ਵਿੱਚ ਬਹੁਤ ਸਾਰਾ ਚੰਦਨ ਅਤੇ ਕੇਸਰ ਭਰ ਕੇ
ਰਾਜ ਤਿਲਕ ਦੀ ਸਾਮਗ੍ਰੀ ਨਾਲ ਲੁਕਾ ਕੇ ਰੱਖ ਦਿੱਤਾ।
ਉਸ ਵੇਲੇ ਬ੍ਰਹਮਾ ਨੇ ਮੰਥਰਾ ਨਾਮ ਦੀ ਇਕ ਗੰਧਰਬਨੀ ਭੇਜ ਦਿੱਤੀ।