ਸ਼੍ਰੀ ਦਸਮ ਗ੍ਰੰਥ

ਅੰਗ - 280


ਹਣੇ ਕੇਤੇ ॥

ਸਾਰੇ ਮਾਰੇ ਗਏ ਹਨ,

ਕਿਤੇ ਘਾਏ ॥

ਕਿਤਨੇ ਹੀ ਫੱਟੜ ਹੋਏ ਹਨ

ਕਿਤੇ ਧਾਏ ॥੭੬੪॥

ਅਤੇ ਕਿਤਨੇ ਭੱਜ ਗਏ ਹਨ ॥੭੬੪॥

ਸਿਸੰ ਜੀਤੇ ॥

ਬਾਲਕ ਜਿੱਤੇ ਹਨ,

ਭਟੰ ਭੀਤੇ ॥

ਸੂਰਮੇ ਡਰ ਰਹੇ ਹਨ।

ਮਹਾ ਕ੍ਰੁਧੰ ॥

(ਬਾਲਕਾਂ ਨੇ) ਵੱਡੇ ਕ੍ਰੋਧ ਨਾਲ

ਕੀਯੋ ਜੁਧੰ ॥੭੬੫॥

ਯੁੱਧ ਕੀਤਾ ਸੀ ॥੭੬੫॥

ਦੋਊ ਭ੍ਰਾਤਾ ॥

ਦੋਵੇਂ ਭਰਾ (ਲਵ ਅਤੇ ਕੁਸ਼)

ਖਗੰ ਖਯਾਤਾ ॥

ਤਲਵਾਰਾਂ ਨੂੰ ਚਮਕਾਉਂਦੇ ਹਨ,

ਮਹਾ ਜੋਧੰ ॥

ਜੋ ਵੱਡੇ ਯੋਧੇ ਹਨ

ਮੰਡੇ ਕ੍ਰੋਧੰ ॥੭੬੬॥

ਅਤੇ ਕ੍ਰੋਧ ਨਾਲ ਭਰੇ ਹੋਏ ਹਨ ॥੭੬੬॥

ਤਜੇ ਬਾਣੰ ॥

(ਉਹ) ਧਨੁਸ਼ ਖਿੱਚ ਕੇ

ਧਨੰ ਤਾਣੰ ॥

ਬਾਣ ਛੱਡਦੇ ਹਨ,

ਮਚੇ ਬੀਰੰ ॥

(ਯੁੱਧ ਵਿੱਚ) ਮਤੇ ਹੋਏ ਹਨ

ਭਜੇ ਭੀਰੰ ॥੭੬੭॥

ਅਤੇ ਕਾਇਰ (ਡਰ ਕੇ) ਭੱਜੇ ਜਾ ਰਹੇ ਹਨ ॥੭੬੭॥

ਕਟੇ ਅੰਗੰ ॥

(ਕਈਆਂ) ਦੇ) ਅੰਗ ਕੱਟੇ ਪਏ ਹਨ,

ਭਜੇ ਜੰਗੰ ॥

(ਕਈ) ਜੰਗ ਤੋਂ ਭੱਜੇ ਜਾ ਰਹੇ ਹਨ।

ਰਣੰ ਰੁਝੇ ॥

ਜੋ ਰਣ ਵਿੱਚ ਰੁੱਝੇ ਹੋਏ ਹਨ

ਨਰੰ ਜੁਝੇ ॥੭੬੮॥

(ਉਹ) ਪੁਰਸ਼ ਜੂਝ ਗਏ ਹਨ ॥੭੬੮॥

ਭਜੀ ਸੈਨੰ ॥

(ਸਾਰੀ) ਸੈਨਾ ਭੱਜ ਗਈ ਹੈ,

ਬਿਨਾ ਚੈਨੰ ॥

ਬੇਚੈਨ ਹੋ ਕੇ

ਲਛਨ ਬੀਰੰ ॥

ਲੱਛਮਣ ਸੂਰਮਾ ਧੀਰਜ ਕਰਕੇ

ਫਿਰਯੋ ਧੀਰੰ ॥੭੬੯॥

ਰਣ-ਭੂਮੀ ਵਿੱਚ ਫਿਰ ਰਿਹਾ ਹੈ ॥੭੬੯॥

ਇਕੈ ਬਾਣੰ ॥

ਵੈਰੀ ਨੇ ਇਕ ਤੀਰ ਧਨੁਸ਼ ਵਿੱਚ ਖਿੱਚਿਆ ਹੈ